Difference of Opinion ਦ੍ਰਿਸ਼ਟੀਕੋਣ ਦੀ ਭਿੰਨਤਾ
ਹਰੇਕ ਮਨੁੱਖ ਦਾ ਆਪਣਾ ਇੱਕ ਦ੍ਰਿਸ਼ਟੀਕੋਣ ਜਾਂ ਹਰ ਵਸਤੂ ਨੂੰ ਦੇਖਣ ਦਾ ਨਜ਼ਰੀਆ ਹੁੰਦਾ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਇੱਕ ਹੀ ਵਾਤਾਵਰਨ, ਹਾਲਾਤ ਅਤੇ ਅਨੁਸ਼ਾਸਨ ’ਚ ਰਹਿੰਦੇ ਹੋਏ ਵੀ ਹਰ ਵਿਅਕਤੀ ਦੇ ਵਿਚਾਰ ਅਤੇ ਕੰਮ ਕਰਨ ਦੀ ਪ੍ਰਣਾਲੀ ’ਚ ਫਰਕ ਬਣਿਆ ਰਹਿੰਦਾ ਹੈ ਇਹ ਫਰਕ ਉਸ ਵਿਅਕਤੀ ਵਿਸ਼ੇਸ਼ ਦੇ ਦ੍ਰਿਸ਼ਟੀਕੋਣ ਨੂੰ ਪ੍ਰਦਰਸ਼ਿਤ ਕਰਦਾ ਹੈ ਇਸ ਨਾਲ ਪਤਾ ਲੱਗਦਾ ਹੈ ਕਿ ਦ੍ਰਿਸ਼ਟੀਕੋਣ ਦੀ ਭਿੰਨਤਾ ਹੀ ਇਸ ਮਨੁੱਖੀ ਜੀਵਨ ਦੀ ਮੁੱਖ ਵਿਸ਼ੇਸ਼ਤਾ ਹੈ
ਜੇਕਰ ਸਾਰੇ ਲੋਕਾਂ ਦਾ ਦ੍ਰਿਸ਼ਟੀਕੋਣ ਇੱਕ ਹੋ ਜਾਵੇ ਤਾਂ ਬਹੁਤ ਗੜਬੜ ਹੋ ਜਾਵੇਗੀ ਸਾਰੇ ਲੋਕ ਇੱਕੋ ਤਰ੍ਹਾਂ ਸੋਚਣਗੇ, ਇੱਕੋ ਤਰ੍ਹਾਂ ਕੰਮ ਕਰਨਗੇ ਉਸ ਸਮੇਂ ਸਭ ਕੁਝ ਕਿੰਨਾ ਨੀਰਸ ਹੋ ਜਾਵੇਗਾ? ਦ੍ਰਿਸ਼ਟੀਕੋਣ ਦੀ ਭਿੰਨਤਾ ਤੋਂ ਪਤਾ ਲੱਗਦਾ ਹੈ ਕਿ ਕੋਈ ਮਨੁੱਖ ਜੀਵਨ ਨੂੰ ਕਿਸ ਰੂਪ ’ਚ ਦੇਖਦੇ ਹੈ? ਉਹ ਮਨੁੱਖ ਆਪਣੇ ਜੀਵਨ ’ਚ ਦੁਖੀ ਕਿਉਂ ਹਨ ਜਾਂ ਸੁਖੀ ਕਿਉਂ ਹਨ? ਉਹ ਆਪਣੇ ਜੀਵਨ ’ਚ ਕੀ ਪ੍ਰਾਪਤ ਕਰ ਲੈਣਾ ਚਾਹੁੰਦੇ ਹਨ? ਇਨ੍ਹਾਂ ਸਾਰੇ ਸਵਾਲਾਂ ਦਾ ਕਿਸੇ ਦੇ ਵੀ ਮਨ ’ਚ ਉੱਠਣਾ ਸੁਭਾਵਿਕ ਹੈ
Also Read :-
- ਪ੍ਰੀਖਿਆ ਤੋਂ ਡਰ ਕਾਹਦਾ
- ਸੈਕਿੰਡ ਹੈਂਡ ਕਾਰ ਖਰੀਦਣ ਦਾ ਮਨ ਹੈ ਤਾਂ ਇੰਜ ਖਰੀਦੋ
- ਕੇ੍ਰਡਿਟ ਕਾਰਡ ਦਾ ਸਹੀ ਇਸਤੇਮਾਲ ਅਤੇ ਕਿਵੇਂ ਸੁਧਾਰੀਏ ਸਕੋਰ
- ਗਲਤੀਆਂ ਸਵੀਕਾਰਨਾ ਵੀ ਸਿੱਖੋ
- ਪਤਨੀ ਵੀ ਚਾਹੁੰਦੀ ਹੈ ਸਨਮਾਨ
ਇਸ ਦ੍ਰਿਸ਼ਟੀਕੋਣ ਦਾ ਆਧਾਰ ਵਿਅਕਤੀ ਦੇ ਸੰਸਕਾਰ ਹੁੰਦੇ ਹਨ, ਜਿਨ੍ਹਾਂ ਨੂੰ ਉਹ ਜਨਮ ਤੋਂ ਆਪਣੇ ਨਾਲ ਲਿਆਉਂਦਾ ਹੈ ਅਤੇ ਜਿਨ੍ਹਾਂ ਨੂੰ ਉਹ ਇਸ ਜੀਵਨ ’ਚ ਸਿੱਖਿਆ ਅਤੇ ਵਾਤਾਵਰਨ ਤੋਂ ਗ੍ਰਹਿਣ ਕਰਦਾ ਹੈ ਇਹ ਸੰਸਕਾਰ ਭੌਤਿਕ ਟੀਚਿਆਂ ਦੀ ਪ੍ਰਾਪਤੀ ਅਤੇ ਸੁੱਖ ਅਤੇ ਦੁੱਖ ਦੀ ਅਨੁਭਵ ਦਾ ਆਧਾਰ ਹੁੰਦੇ ਹਨ ਦ੍ਰਿਸ਼ਟੀਕੋਣ ਦਾ ਵਿਸਥਾਰ ਅਧਿਐਨ, ਚਿੰਤਨ ਅਤੇ ਸਵੈ-ਅਧਿਐਨ ਨਾਲ ਸੰਭਵ ਹੋ ਸਕਦਾ ਹੈ ਇਸ ਦਾ ਵਿਸਥਾਰ ਹਰ ਮਨੁੱਖ ਨੂੰ ਸਮੇਂ-ਸਮੇਂ ’ਤੇ ਕਰਦੇ ਰਹਿਣਾ ਚਾਹੀਦਾ ਹੈ
ਆਪਣੀ ਗੁਜ਼ਰ-ਬਸਰ, ਆਪਣੇ ਵੰਸ਼ ਦੇ ਵਾਧੇ ਅਤੇ ਆਪਣੇ ਸਾਰੇ ਭੌਤਿਕ ਸੰਸਾਧਨਾਂ ਦੀ ਪ੍ਰਾਪਤੀ ਦੀ ਕਾਮਨਾ ਕਦੇ ਵੀ ਜੀਵਨ ਦੇ ਟੀਚੇ ਨਹੀਂ ਕਹੇ ਜਾ ਸਕਦੇ ਇਹ ਸਭ ਮਨੁੱਖ ਦੀਆਂ ਜ਼ਰੂਰਤਾਵਾਂ ਦੀ ਸ਼ੇ੍ਰਣੀ ’ਚ ਆਉਂਦੇ ਹਨ ਇਨ੍ਹਾਂ ਦੀ ਵਰਤੋਂ ਮਨੁੱਖ ਦੇ ਜੀਵਨ ਜਿਉਣ ਲਈ ਹੁੰਦੀ ਹੈ ਇਨ੍ਹਾ ਨੂੰ ਦ੍ਰਿਸ਼ਟੀਕੋਣ ਦਾ ਨਾਂਅ ਨਹੀਂ ਦਿੱਤਾ ਜਾ ਸਕਦਾ, ਇਨ੍ਹਾਂ ਸਭ ਨੂੰ ਪ੍ਰਾਪਤ ਕਰਨਾ ਉਸ ਦੀ ਪਹਿਲ ਹੁੰਦੀ ਹੈ ਜਾਂ ਫਿਰ ਇਸ ਨੂੰ ਉਸ ਦੀ ਮਜ਼ਬੂਰੀ ਦਾ ਵੀ ਨਾਂਅ ਦਿੱਤਾ ਜਾ ਸਕਦਾ ਹੈ ਦ੍ਰਿਸ਼ਟੀਕੋਣ ਰਾਹੀਂ ਹੀ ਮਨੁੱਖ ਦੇ ਚਿੰਤਨ ਦੀ ਪ੍ਰਾਥਮਿਕਤਾ ਤੈਅ ਕੀਤੀ ਜਾਂਦੀ ਹੈ ਜਿਸ ਸਮੇਂ ਮਨੁੱਖ ਦੀਆਂ ਜੋ ਜ਼ਰੂਰਤਾਂ ਹੁੰਦੀਆਂ ਹਨ, ਉਸ ਦਾ ਚਿੰਤਨ ਹੋਣਾ ਚਾਹੀਦਾ ਹੈ ਵਿਅਕਤੀਵਾਦੀ ਸੋਚ ਕਾਰਨ ਹੀ ਦ੍ਰਿਸ਼ਟੀਕੋਣ ਦਾ ਸੌੜਾਪਣ ਆਉਂਦਾ ਹੈ ਹਰ ਵਿਅਕਤੀ ਸੁੱਖ ਦੀ ਅਜਿਹੀ ਪਰਿਭਾਸ਼ਾ ਬਣਾਉਂਦਾ ਹੈ, ਜਿਸ ’ਚ ਉਹ ਇਕੱਲਾ ਖੁਦ ਨੂੰ ਸੁਖੀ ਦੇਖਦਾ ਹੈ ਸੁੱਖਾਂ ’ਚ ਜ਼ਰਾ ਵੀ ਕਮੀ ਆ ਜਾਵੇ, ਤਾਂ ਉਹ ਉਸ ਨੂੰ ਸਹਿਣ ਨਹੀਂ ਕਰ ਸਕਦਾ
ਮਨੁੱਖ ਦਾ ਦ੍ਰਿਸ਼ਟੀਕੋਣ ਉਸ ਸਮੇਂ ਵਿਆਪਕ ਹੁੰਦਾ ਹੈ, ਜਦੋਂ ਉਹ ਦੇਸ਼, ਧਰਮ, ਸਮਾਜ ਦੇ ਪਰਿਪੱਖ ’ਚ ਦੇਖਦਾ ਅਤੇ ਸੋਚਦਾ ਹੈ ਜਦੋਂ ਮਨੁੱਖ ਸਿਰਫ ਆਪਣੇ ਜਾਂ ਆਪਣਿਆਂ ਦੇ ਵਿਸ਼ੇ ’ਚ ਵਿਚਾਰ ਕਰਦਾ ਹੈੈ, ਤਾਂ ਉਸ ਦਾ ਦ੍ਰਿਸ਼ਟੀਕੋਣ ਸੌੜਾ ਹੋ ਜਾਂਦਾ ਹੈ ਭਾਵ ਖੁਦ ਦੀ ਇਹ ਯਾਤਰਾ ਉਸ ਦੇ ਦ੍ਰਿਸ਼ਟੀਕੋਣ ’ਤੇ ਨਿਰਭਰ ਕਰਦੀ ਹੈ ਮਨੁੱਖ ਦੇ ਟੀਚੇ ਰਾਸ਼ਟਰ ਦੀ ਉੱਨਤੀ, ਸੁੱਖੀ ਜੀਵਨ ਅਤੇ ਕੁਦਰਤ ਦੀ ਸੇਵਾ ਹੋ ਸਕਦੇ ਹਨ
ਕਿਸੇ ਤੋਂ ਲੈਣ ਦੀ ਇੱਛਾ ਦ੍ਰਿਸ਼ਟੀਕੋਣ ਨੂੰ ਹੀਣ ਬਣਾਉਂਦੀ ਹੈ ਮਨੁੱਖ ਨੂੰ ਸਦਾ ਦਿੰਦੇ ਰਹਿਣ ਦੀ ਇੱਛਾ ਕਰਨੀ ਚਾਹੀਦੀ ਹੈ, ਲੈਣ ਦੀ ਨਹੀਂ ਦ੍ਰਿਸ਼ਟੀਕੋਣ ਪ੍ਰਤੀ ਚਿੰਤਨ ਅਤੇ ਮਨਨ ਕਰਨ ਨਾਲ ਵਿਅਕਤੀ ’ਚ ਗੁਣਾਂ ਦਾ ਵਿਕਾਸ ਹੋਣ ਲੱਗਦਾ ਹੈ ਉਸ ਨੂੰ ਆਪਣੇ ਜੀਵਨ ’ਚ ਨਵੇਂ ਟੀਚੇ ਦਿਖਾਈ ਦਿੰਦੇ ਹਨ ਜਦੋਂ ਮਨੁੱਖ ਆਪਣੇ ਸਰੀਰ ਅਤੇ ਬੁੱਧੀ ਤੋਂ ਪਰ੍ਹੇ ਮਨ ਦੀ ਭੂਮਿਕਾ ’ਤੇ ਵਿਚਾਰ ਕਰਨ ਲੱਗਦਾ ਹੈ, ਤਾਂ ਉਸ ਨੂੰ ਭਾਵਨਾਤਮਕ ਪੱਧਰ ਦਾ ਗਿਆਨ ਹੋਣ ਲੱਗਦਾ ਹੈ ਮਨੁੱਖ ਦਾ ਦ੍ਰਿਸ਼ਟੀਕੋਣ ਉਸ ਦੇ ਆਲੇ-ਦੁਆਲੇ ਨੂੰ ਪ੍ਰਭਾਵਿਤ ਕਰਦਾ ਹੈ
ਜੇਕਰ ਉਸ ਦੇ ਵਿਚਾਰ ਨੀਚ ਹੋਣ, ਤਾਂ ਉਸ ਦਾ ਦ੍ਰਿਸ਼ਟੀਕੋਣ ਵੀ ਨੀਚ ਹੋ ਜਾਂਦਾ ਹੈ ਉਸ ਸਮੇਂ ਉਸ ਨੂੰ ਆਪਣੇ, ਆਪਣੇ ਪਰਿਵਾਰ ਜਾਂ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਕੋਈ ਨਹੀਂ ਦਿਖਾਈ ਦਿੰਦਾ ਜਿਹੜੇ ਮਨੁੱਖਾਂ ਦਾ ਦ੍ਰਿਸ਼ਟੀਕੋਣ ਵਿਸਥਾਰਤ ਹੁੰਦਾ ਹੈ, ਉਨ੍ਹਾਂ ਨੂੰ ਨਿੱਜੀ ਦੀ ਥਾਂ ਸਮੁੱਚਾ ਦੀ ਚਿੰਤਾ ਹੁੰਦੀ ਹੈ ਸਾਰੇ ਆਪਣੇ ਦਿਖਾਈ ਦਿੰਦੇ ਹਨ ਉਹ ਸਭ ਦੇ ਵਿਸ਼ੇ ’ਚ ਸੋਚਦੇ ਰਹਿੰਦੇ ਹਨ
ਇਸ ਚਰਚਾ ਦਾ ਉਦੇਸ਼ ਸਿਰਫ ਇਹੀ ਹੈ ਕਿ ਮਨੁੱਖ ਨੂੰ ਆਪਣੇ ਦ੍ਰਿਸ਼ਟੀਕੋਣ ਨੂੰ ਵੱਡਾ ਬਣਾਉਣਾ ਚਾਹੀਦਾ, ਛੋਟਾ ਨਹੀਂ ਇਸੇ ’ਚ ਹੀ ਮਨੁੱਖੀ ਜੀਵਨ ਦੀ ਸਾਰਥਿਕਤਾ ਹੈ ਆਪਣੇ ਵਿਸ਼ੇ ’ਚ ਤਾਂ ਹਰ ਕੋਈ ਵਿਚਾਰ ਕਰ ਲੈਂਦਾ ਹੈ ਦੂਜਿਆਂ ਬਾਰੇ ਜੋ ਸੋਚੇ ਉਹੀ ਅਸਲ ’ਚ ਮਹਾਨ ਹੁੰਦਾ ਹੈ ਅਸਲ ’ਚ ਉਹੀ ਮਨੁੱਖ ਇਨਸਾਨ ਕਹਾਉਣ ਦਾ ਅਧਿਕਾਰੀ ਹੈ ਜੋ ਆਪਣੇ ਦ੍ਰਿਸ਼ਟੀਕੋਣ ਦਾ ਦਾਇਰਾ ਵੱਡਾ ਕਰਕੇ ਸਭ ਜੀਵਾਂ ਨੂੰ ਉਸ ’ਚ ਸਮਾ ਲਵੇ
ਚੰਦਰ ਪ੍ਰਭਾ ਸੂਦ