dera sacha sauda

ਗੁਰੂ ਦਰਸ਼ਨਾਂ ਦੀ ਚਾਹਤ ’ਚ ਨਿਰਜਲਾ ਵਰਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਅਨੋਖੇ ਢੰਗ ਨਾਲ ਮਨਾਈ ਗੁਰੂ ਪੂਰਨਮਾਸ਼ੀ

ਸ਼ਿਸ਼ ਲਈ ਗੁਰੂ ਦਰਸ਼ਨਾਂ ਦੀ ਚਾਹਤ ਤੋਂ ਵਧ ਕੇ ਇਸ ਦੁਨੀਆਂ ’ਚ ਕੁਝ ਨਹੀਂ ਹੁੰਦਾ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਨੇ ਗੁਰੂ ਪੂਰਨਮਾਸ਼ੀ ਦੇ ਪਵਿੱਤਰ ਮੌਕੇ ਨੂੰ ਹੋਰ ਸੁਨਹਿਰਾ ਬਣਾਉਂਦੇ ਹੋਏ ਇਸ ਦਿਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇੱਕਰਸ ਦੀਦ ਪਾਉਣ ਲਈ 24 ਘੰਟੇ ਲਈ ਬਿਨ ਪਾਣੀ ਦਾ ਵਰਤ ਰੱਖਿਆ

ਅਤੇ ਪੂਜਨੀਕ ਗੁਰੂ ਜੀ ਦੀ ਚੰਗੀ ਸਿਹਤ, ਲੰਮੀ ਉਮਰ ਅਤੇ ਜਲਦ ਆਸ਼ਰਮ ਪਧਾਰਨ ਦੀ ਅਰਦਾਸ ਕੀਤੀ ਗੁਰੂ ਪੂਰਨਮਾਸ਼ੀ ਦੇ ਇਸ ਮੌਕੇ ’ਤੇ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ ਕੰਮਾਂ ਨੂੰ ਖਾਸ ਤਰਜੀਹ ਦਿੱਤੀ ਗਈ ਇਸ ਦੌਰਾਨ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ, ਦੂਜੇ ਪਾਸੇ ਪੌਦੇ ਲਗਾਉਣ ਦੇ ਨਾਲ-ਨਾਲ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਪੰਛੀਆਂ ਲਈ ਦਾਣਾ-ਪਾਣੀ ਦੇ ਕਟੋਰੇ ਲਗਾਏ ਗਏ

Also Read :-

ਸ਼ਾਹ ਸਤਿਨਾਮ ਜੀ ਧਾਮ ’ਚ ਨਾਮ-ਚਰਚਾ ਕਰਵਾਈ ਗਈ, ਜਿਸ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਪਹੁੰਚੀ ਹੋਈ ਸੀ ਪੂਜਨੀਕ ਗੁਰੂ ਜੀ ਦੀ ਬੇਟੀ ਆਦਰਯੋਗ ਭੈਣ ਹਨੀਪ੍ਰੀਤ ਇੰਸਾਂ ਵੀ ਇਸ ਮੌਕੇ ਹਾਜ਼ਰ ਸਨ ਨਾਮ-ਚਰਚਾ ’ਚ ਕਵੀਰਾਜਾਂ ਨੇ ਸ਼ਬਦਾਂ ਜ਼ਰੀਏ ਗੁਰੂ ਮਹਿਮਾ ਦਾ ਵਿਖਿਆਨ ਕੀਤਾ ਇਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਚੰਗੀ ਸਿਹਤ, ਲੰਮੀ ਉਮਰ ਅਤੇ ਜਲਦ ਤੋਂ ਜਲਦ ਡੇਰਾ ਸੱਚਾ ਸੌਦਾ ਆਸ਼ਰਮ ’ਚ ਪਧਾਰਨ ਦੀ ਅਰਦਾਸ ਕਰਦੇ ਹੋਏ ਡੇਰਾ ਸੱਚਾ ਸੌਦਾ ਦੇ ਸਥਾਨਕ ਸੇਵਾਦਾਰ ਭਾਈ-ਭੈਣਾਂ ਅਤੇ ਦੇਸ-ਵਿਦੇਸ਼ ਦੀ ਸਾਧ-ਸੰਗਤ ਨੇ ਗੁਰੂ ਪੂਰਨਮਾਸ਼ੀ ਦੇ ਸ਼ੁੱਭ ਮੌਕੇ ’ਤੇ ਵਰਤ ਰੱਖਿਆ

ਸੇਵਾਦਾਰਾਂ ਨੇ ਸਵੇਰ ਅਰਦਾਸ ਨਾਲ ਨਿਰਜਲ ਵਰਤ ਸ਼ੁਰੂ ਕੀਤਾ ਉਨ੍ਹਾਂ ਨੇ ਵਰਤ ਦਰਮਿਆਨ ਬਿਨਾਂ ਭੋਜਨ-ਪਾਣੀ ਦੇ ਸਿਮਰਨ ਦੇ ਸਹਾਰੇ ਪੂਰਾ ਦਿਨ ਬਿਤਾਇਆ ਸੇਵਾਦਾਰਾਂ ਨੇ ਵਰਤ ਸ਼ਾਮ ਦੇ ਸਮੇਂ ਪੂਜਨੀਕ ਗੁਰੂ ਜੀ ਦੇ ਪਾਵਨ ਦਰਸ਼ਨ ਕਰਕੇ ਖੋਲ੍ਹਿਆ ਸੇਵਾਦਾਰਾਂ ਨੇ ਵਰਤ ਨਾਲ ਬਚੇ ਰਾਸ਼ਨ ਨੂੰ ਜ਼ਰੂਰਤਮੰਦ ਲੋਕਾਂ ’ਚ ਵੰਡਿਆ ਗਿਆ ਦੂਜੇ ਪਾਸੇ ਸਾਧ-ਸੰਗਤ ਨੇ ਆਪਣੇ ਬਲਾਕਾਂ ’ਚ ਮਾਨਵਤਾ ਭਲਾਈ ਦੇ 157 ਕਾਰਜਾਂ ਤਹਿਤ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਪੌਦੇ ਲਗਾਉਣ ਦੇ ਨਾਲ-ਨਾਲ ਆਪਣੀਆਂ ਛੱਤਾਂ ’ਤੇ ਪੰਛੀਆਂ ਲਈ ਦਾਣਾ-ਪਾਣੀ ਦੇ ਕਟੋਰੇ ਵੀ ਰੱਖੇ

  • ਲ ਜ਼ਰੂਰਤਮੰਦਾਂ ਨੂੰ ਵੰਡਿਆ ਰਾਸ਼ਨ, ਪੌਦੇ ਲਗਾਏ ਅਤੇ ਪੰਛੀਆਂ ਲਈ ਰੱਖੇ ਦਾਣੇ-ਪਾਣੀ ਦੇ ਕਟੋਰੇ

ਗੁਰੂ ਪੂਰਨਮਾਸ਼ੀ ਦੇ ਪਵਿੱਤਰ ਮੌਕੇ ’ਤੇ ਕਰਵਾਈ ਨਾਮ-ਚਰਚਾ ’ਚ ਹਾਜ਼ਰ ਆਦਰਯੋਗ ‘ਰੂਹ ਦੀ’ ਹਨੀਪ੍ਰੀਤ ਜੀ ਇੰਸਾਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!