ਮੁਸੀਬਤ ’ਚ ਘਿਰੇ ਮੁਸਾਹਿਬਵਾਲਾ ਲਈ ਰੱਖਿਆ-ਕਵੱਚ ਬਣੇ ਸੇਵਾਦਾਰ
ਕਰੀਬ 13 ਸਾਲਾਂ ਬਾਅਦ ਘੱਗਰ ਨੇ ਫਿਰ ਤੋਂ ਆਪਣਾ ਡਰਾਵਨਾ ਰੂਪ ਦਿਖਾਉਂਦੇ ਹੋਏ ਬੰਨ੍ਹਾਂ ਦੇ ਆਸ-ਪਾਸ ਵਸੇ ਪਿੰਡਾਂ ਨੂੰ ਆਪਣੀ ਚਪੇਟ ’ਚ ਲੈ ਲਿਆ ਪੰਜਾਬ ਤੋਂ ਹੋ ਕੇ ਹਰਿਆਣਾ ’ਚ ਦਾਖਲ ਹੁੰਦੀ ਘੱਗਰ ਨਦੀ ਨੇ ਪਿੰਡ ਮੁਸਾਹਿਬਵਾਲਾ ਨੂੰ ਚਪੇਟ ’ਚ ਲੈ ਲਿਆ ਪਾਣੀ ਦਾ ਪੱਧਰ ਵਧਦਾ ਹੋਇਆ ਪਿੰਡ ਦੀ ਫਿਰਨੀ ਨੂੰ ਟੱਚ ਕਰਨ ਲੱਗਾ, ਜਿਸ ਨਾਲ ਪਿੰਡ ਦੀ ਆਬਾਦੀ ’ਤੇ ਵੀ ਖਤਰਾ ਮੰਡਰਾਉਣ ਲੱਗਿਆ ਅਜਿਹੇ ਭਿਆਨਕ ਹਾਲਾਤ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਪਿੰਡ ਵਾਸੀਆਂ ਦਾ ਹੱਥ ਫੜਿਆ ਅਤੇ ਸੇਵਾਦਾਰ ਬੰਨ੍ਹ ਨੂੰ ਮਜ਼ਬੂਤ ਕਰਨ ’ਚ ਦਿਨ-ਰਾਤ ਜੁਟੇ ਰਹੇ ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪਿੰਡ ਵਾਲਿਆਂ ਨੂੰ ਮੱਦਦ ਪਹੁੰਚਾਈ ਜਾ ਰਹੀ ਸੀ, ਪਰ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜਿਸ ਤਨ-ਮਨ ਨਾਲ ਸੇਵਾ ਕਾਰਜ ’ਚ ਜੁਟੇ ਹੋਏ ਸਨ, ਪਿੰਡ ਵਾਸੀ ਉਸ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ ਸਨ
ਸਰਪੰਚ ਨਰਿੰਦਰ ਕੁਮਾਰ ਨੇ ਦੱਸਿਆ ਕਿ ਘੱਗਰ ’ਚ ਆਇਆ ਪਾਣੀ ਪਿੰਡ ਦੇ ਰਿਹਾਇਸ਼ੀ ਇਲਾਕਿਆਂ ਵੱਲ ਵਧ ਰਿਹਾ ਸੀ ਪਿੰਡ ਦੇ ਰਕਬੇ ਦੇ ਇੱਕ ਤਿਹਾਈ ਖੇਤਰ ’ਚ ਪਾਣੀ ਭਰ ਗਿਆ ਸੀ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਪੰਚਾਇਤ ਦੀ ਕੋਸ਼ਿਸ਼ ਸੀ ਕਿ ਕਿਸੇ ਵੀ ਤਰ੍ਹਾਂ ਇਸ ਤ੍ਰਾਸਦੀ ’ਚ ਪਿੰਡ ਦੇ ਲੋਕਾਂ ਨੂੰ ਮਹਿਫੂਜ਼ ਰੱਖਿਆ ਜਾਵੇ, ਇਸ ਕੰਮ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਬਹੁਤ ਹੀ ਸ਼ਲਾਘਾਯੋਗ ਸਹਿਯੋਗ ਕੀਤਾ ਪਿੰਡ ਦੇ ਕਰੀਬ 3 ਕਿੱਲੋਮੀਟਰ ਏਰੀਆ ’ਚ ਬੰਨ੍ਹ ਬੰਨਿ੍ਹਆ ਹੋਇਆ ਸੀ, ਜਿਸ ਨੂੰ ਮਜ਼ਬੂਤ ਕਰਨ ਦਾ ਕਾਰਜ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸੰਭਾਲਿਆ
ਖਾਸ ਗੱਲ ਇਹ ਵੀ ਸੀ ਕਿ ਇਹ ਸੇਵਾਦਾਰ ਟਰੈਕਟਰ-ਟਰਾਲੀਆਂ ਨਾਲ ਆਏ ਸਨ, ਖਾਲੀ ਬੈਗ ਅਤੇ ਉਨ੍ਹਾਂ ’ਚ ਮਿੱਟੀ ਭਰਨ ਦੇ ਸੰਦ ਵੀ ਉਨ੍ਹਾਂ ਦੇ ਆਪਣੇ ਸਨ ਨੰਬਰਦਾਰ ਸਾਈਂਦਿੱਤਾ ਨੇ ਸੇਵਾਦਾਰਾਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਈ ਹੋਰ ਸਮਾਜਿਕ ਸੰਸਥਾਵਾਂ ਵੀ ਇੱਥੇ ਲੰਗਰ ਆਦਿ ਦੀ ਸੇਵਾ ਚਲਾਉਂਦੀਆਂ ਰਹੀਆਂ, ਪਰ ਡੇਰਾ ਸੇਵਾਦਾਰ ਬੰਨ੍ਹਾਂ ’ਤੇ ਖੁਦ ਮਿੱਟੀ ਪਾ ਕੇ ਉਨ੍ਹਾਂ ਨੂੰ ਮਜ਼ਬੂਤ ਕਰਨ ’ਚ ਦਿਨ-ਰਾਤ ਜੁਟੇ ਰਹੇ ਗੁਰਦੇਵ ਸਿੰਘ ਅਤੇ ਗੁਰਚਰਨ ਸਿੰਘ ਦੀ ਢਾਣੀ ਚਾਰੇ ਪਾਸਿਓਂ ਪਾਣੀ ਨਾਲ ਘਿਰ ਗਈ ਸੀ, ਪਰ ਇਹ ਸੇਵਾਦਾਰ ਕਿਸ਼ਤੀ ਰਾਹੀਂ ਪਰਿਵਾਰ ਦੇ ਲੋਕਾਂ ਨਾਲ ਬਰਾਬਰ ਸੰਪਰਕ ਬਣਾਏ ਹੋਏ ਸਨ, ਉਨ੍ਹਾਂ ਨੂੰ ਖਾਣਾ ਆਦਿ ਸੁਵਿਧਾ ਲਗਾਤਾਰ ਮੁਹੱਈਆ ਕਰਵਾਉਂਦੇ ਰਹੇ
ਪਾਣੀ ’ਚ ਡੁੱਬੀਆਂ ਢਾਣੀਆਂ ’ਚੋਂ ਕੀਮਤੀ ਸਮਾਨ ਸੁਰੱਖਿਅਤ ਕੱਢਿਆ
ਮੁਸਾਹਿਬਵਾਲਾ ਪਿੰਡ ਦੀ ਉੱਤਰ-ਪੱਛਮ ਸਾਈਡ ਦਾ ਕਰੀਬ ਸਾਢੇ 5 ਸੌ ਏਕੜ ਏਰੀਆ ਘੱਗਰ ’ਚ ਆਏ ਉੱਫਾਨ ਕਾਰਨ ਪਾਣੀ ਨਾਲ ਭਰ ਗਿਆ 15 ਜੁਲਾਈ ਨੂੰ ਅਚਾਨਕ ਵਧੇ ਪਾਣੀ ਦੇ ਪੱਧਰ ਨੇ ਰਿੰਗ ਬੰਨ੍ਹ ਨੂੰ ਤੋੜ ਕੇ ਪਿੰਡ ਵੱਲ ਰੁਖ ਕਰ ਲਿਆ ਪਿੰਡ ਦੀਆਂ ਕਰੀਬ ਅੱਧਾ ਦਰਜਨ ਢਾਣੀਆਂ ਨੂੰ ਇਸ ਪਾਣੀ ਨੇ ਆਪਣੀ ਚਪੇਟ ’ਚ ਲੈ ਲਿਆ ਮੁਸੀਬਤ ਦੇ ਇਸ ਸਮੇਂ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਇਨ੍ਹਾਂ ਪਾਣੀ ਨਾਲ ਭਰੀਆਂ ਢਾਣੀਆਂ ’ਚੋਂ ਕੀਮਤੀ ਸਮਾਨ ਬਾਹਰ ਕੱਢਿਆ ਅਤੇ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ
—————————-
ਪ੍ਰਸ਼ਾਸਨਿਕ ਅਪੀਲ ’ਤੇ ਡੇਰਾ ਸੱਚਾ ਸੌਦਾ ਨੇ ਹੜ੍ਹ ਰਾਹਤ ਕਾਰਜ ਚਲਾਇਆ
ਮੁਸਾਹਿਬ ਵਾਲਾ, ਭਰੋਖਾ ਅਤੇ ਫਰਵਾਈ ਪਿੰਡ ਸਮੇਤ ਇਸ ਪੂਰੇ ਏਰੀਆ ’ਚ ਕਰੀਬ 900 ਸੇਵਾਦਾਰ ਰਾਹਤ ਕਾਰਜ ਚਲਾ ਰਹੇ ਸਨ ਸੇਵਾਦਾਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਪਾਣੀ ’ਚ ਡੁੱਬ ਚੁੱਕੀਆਂ ਢਾਣੀਆਂ ’ਚੋਂ ਆਪਣੀ ਜਾਨ ਜੋਖ਼ਮ ’ਚ ਪਾ ਕੇ ਉਨ੍ਹਾਂ ਦਾ ਕੀਮਤੀ ਸਮਾਨ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ’ਚ ਸਹਿਯੋਗ ਕਰਦੇ ਰਹੇ
ਰਾਕੇਸ਼ ਬਜਾਜ, 85 ਮੈਂਬਰ ਡੇਰਾ ਸੱਚਾ ਸੌਦਾ