Tree Campaign ਡੇਰਾ ਸ਼ਰਧਾਲੂ ਚਲਾਉਣਗੇ ਟ੍ਰੀ ਕੰਪੇਨ
- ਪੂਜਨੀਕ ਗੁਰੂ ਜੀ ਨੇ ਆਪਣੇ ਕਰ-ਕਮਲਾਂ ਨਾਲ ਲਾਇਆ ਪੌਦਾ, ਇਸ ਤੋਂ ਬਾਅਦ ਦੇਸ਼-ਵਿਦੇਸ਼ ’ਚ ਚੱਲੀ ਪੌਦੇ ਲਗਾਉਣ ਦੀ ਮੁਹਿੰਮ:-
15 ਅਗਸਤ ਦਾ ਮੁਕੱਦਸ ਦਿਹਾੜਾ ਵਾਤਾਵਰਨ ਸੁਰੱਖਿਆ ਮੁਹਿੰਮ ਲਈ ਨਵਾਂ ਆਯਾਮ ਲੈ ਕੇ ਆਇਆ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਪੂਰੀ ਦੁਨੀਆ ’ਚ ਲੱਖਾਂ ਪੌਦੇ ਲਗਾਏ, ਦੂਜੇ ਪਾਸੇ ਟ੍ਰੀ ਕੰਪੇਨ ਚਲਾਉਣ ਦਾ ਵੀ ਪ੍ਰਣ ਲਿਆ ਪੂਜਨੀਕ ਗੁਰੂ ਜੀ ਨੇ ਖੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪੌਦਾ ਲਾ ਕੇ ਇਸ ਮੁਹਿੰਮ ਦਾ ਸ਼ੁੱਭ ਆਰੰਭ ਕੀਤਾ
Also Read :-
ਦੂਜੇ ਪਾਸੇ ਇਸ ਦੌਰਾਨ ਪੂਜਨੀਕ ਗੁਰੂ ਜੀ ਦੀ ਰੂਹਾਨੀ ਬੇਟੀ ਭੈਣ ਹਨੀਪ੍ਰੀਤ ਇੰਸਾਂ ਨੇ ਵੀ ਪੌਦਾ ਲਗਾਇਆ ਇਸ ਤੋਂ ਬਾਅਦ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਆਪਣੇ-ਆਪਣੇ ਬਲਾਕ, ਸ਼ਹਿਰ ਅਤੇ ਪਿੰਡਾਂ ਵਿੱਚ ਪੌਦੇ ਲਗਾਉਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਲਗਭਗ ਸਾਰੇ ਸੂਬਿਆਂ ’ਚ ਰਹਿਣ ਵਾਲੇ ਡੇਰਾ ਸ਼ਰਧਾਲੂਆਂ ਨੇ ਇਸ ਪੌਦਾ ਲਗਾਓ ਮੁਹਿੰਮ ’ਚ ਹਿੱਸਾ ਲਿਆ ਅਤੇ ਲੱਖਾਂ ਪੌਦੇ ਲਾ ਕੇ ਵਾਤਾਵਰਨ ਸੁਰੱਖਿਆ ’ਚ ਆਪਣੀ ਹਿੱਸੇਦਾਰੀ ਤੈਅ ਕੀਤੀ ਖਾਸ ਗੱਲ ਇਹ ਵੀ ਰਹੀ ਕਿ ਵਿਦੇਸ਼ਾਂ ’ਚ ਵੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਪੌਦੇ ਲਗਾਏ
ਦ੍ਰਿੜ੍ਹ ਇਰਾਦਾ: ਪੂਜਨੀਕ ਗੁਰੂ ਜੀ ਨੇ ਕਰਵਾਏ ਦੋ ਪ੍ਰਣ
ਪਵਿੱਤਰ ਐੱਮਐੱਸਜੀ ਭੰਡਾਰੇ ਦੇ ਸ਼ੁੱਭ ਮੌਕੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਦੇ ਦੋ ਹੋਰ ਕੰਮ ਸ਼ੁਰੂ ਕਰਵਾਏ ਗਏ, ਜਿਸ ਨਾਲ ਭਲਾਈ ਦੇ ਕੰਮ ਦੀ ਲੜੀ 159 ਤੱਕ ਪਹੁੰਚ ਗਈ ਹੈ ਪੂਜਨੀਕ ਗੁਰੂ ਜੀ ਨੇ 158ਵੇਂ ਮਾਨਵਤਾ ਭਲਾਈ ਦੇ ਕਾਰਜ ਤਹਿਤ ਇਹ ਪ੍ਰਣ ਕਰਵਾਇਆ ਕਿ ਹਰ ਡੇਰਾ ਸ਼ਰਧਾਲੂ ਟ੍ਰੀ ਕੰਪੇਨ ਤਹਿਤ ਪੌਦੇ ਲਾਏਗਾ, ਜਿਸ ’ਤੇ ਚੱਲਦਿਆਂ ਇਸ ਸਾਲ 56 ਪੌਦੇ ਅਤੇ ਹਰ ਸਾਲ ਇਨ੍ਹਾਂ ਪੌਦਿਆਂ ਦੀ ਗਿਣਤੀ ’ਚ ਵਾਧਾ ਕੀਤਾ ਜਾਵੇਗਾ ਦੂਜੇ ਪਾਸੇ 159ਵੇਂ ਕਾਰਜ ਤਹਿਤ ਥੋੜ੍ਹੀ ਦੂਰੀ ’ਤੇ ਕੰਮਕਾਜ਼ ਲਈ ਵਾਹਨ ’ਤੇ ਸਫਰ ਕਰਕੇ ਪ੍ਰਦੂਸ਼ਣ ਫੈਲਾਉਣ ਦੀ ਬਜਾਇ ਸਾਈਕਲ ਦੀ ਵਰਤੋਂ ਕੀਤੀ ਜਾਵੇਗੀ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਇਨ੍ਹਾਂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਪੂਰੇ ਤਨ-ਮਨ ਨਾਲ ਕਰਨ ਦਾ ਪ੍ਰਣ ਲਿਆ