Dussehra -sachi shiksha punjabi

ਦੁਸਹਿਰੇ ’ਤੇ ਖੁਸ਼ੀਆਂ ਨਾਲ ਸਜਾਓ ਘਰ

ਪੂਰੇ ਭਾਰਤ ’ਚ ਮਨਾਏ ਜਾਣ ਵਾਲੇ ਖਾਸ ਤਿਉਹਾਰਾਂ ’ਚ ਦੁਸਹਿਰਾ ਇੱਕ ਮਹੱਤਵਪੂਰਨ ਤਿਉਹਾਰ ਹੈ ਇਹ ਇੱਕ ਅਜਿਹਾ ਤਿਉਹਾਰ ਹੈ ਜੋ ਹਰ ਸਾਲ ਇੱਕ ਨਵੀਂ ਊਰਜਾ ਪ੍ਰਦਾਨ ਕਰਦਾ ਹੈ ਅਤੇ ਸਿੱਖਿਆ ਦਿੰਦਾ ਹੈ ਕਿ ਬੁਰਾਈ ਦਾ ਅੰਤ ਪੱਕਾ ਹੈ ਤੇ ਚੰਗਿਆਈ ਹੀ ਸਰਵਉੱਤਮ ਹੈ ਇਸ ਦੇ ਨਾਲ ਆਗਾਮੀ ਤਿਉਹਾਰ ਦੀਵਾਲੀ ਦਾ ਸ਼ੁੱਭ ਆਰੰਭ ਹੋ ਜਾਂਦਾ ਹੈ,

ਜੋ ਪੂਰੇ ਮਨ ਤੇ ਦਿਮਾਗ ’ਚ ਨਵੀਂ ਚੇਤਨਾ ਦਾ ਸੰਚਾਰ ਕਰਦਾ ਹੈ ਅਜਿਹੇ ’ਚ ਆਪਣੇ ਘਰ ’ਚ ਖੁਸੀਆਂ ਦੀ ਖੁਸ਼ਬੂ ਫੈਲਾਉਣਾ ਵੀ ਜ਼ਰੂਰੀ ਹੈ ਅਤੇ ਅਜਿਹਾ ਸੰਭਵ ਹੋ ਪਾਉਂਦਾ ਹੈ ਘਰ ਦੀ ਮਨਮੋਹਕ ਅਤੇ ਦਿਲਕਸ਼ ਸਜਾਵਟ ਦੇ ਨਾਲ ਸਾਫ, ਸਵੱਛ, ਚਮਕਦਾਰ, ਰੌਸ਼ਨੀਦਾਰ, ਸੁਗੰਧਿਤ ਸਜਾਵਟ ਘਰ ਨੂੰ ਤਿਉਹਾਰ ਦੇ ਵਾਤਾਵਰਨ ’ਚ ਬਦਲ ਦਿੰਦੀ ਹੈ

ਤਾਂ ਆਓ ਜਾਣਦੇ ਹਾਂ ਕਿ ਕਿਵੇਂ ਤੁਸੀਂ ਸਜਾਵਟ ਕਰੋ ਕਿ ਘਰ ਖੁਸ਼ੀਆਂ ਨਾਲ ਮਹਿਕ ਉੱਠੇ:-

ਦਾਖਲਾ ਗੇਟ ਮਾਲਾ:

ਜਦੋਂ ਕੋਈ ਵੀ ਘਰ ’ਚ ਆਉਂਦਾ ਹੈ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਨਜ਼ਰ ਮੇਨ ਗੇਟ ’ਤੇ ਪੈਂਦੀ ਹੈ ਇਸ ਲਈ ਤੁਸੀਂ ਆਪਣੇ ਦੁਸਹਿਰੇ ਦੀ ਸਜਾਵਟ ਇੱਥੋਂ ਸ਼ੁਰੂ ਕਰੋ ਫਲਾਂ ਦੀ ਮਾਲਾ ਤੁਹਾਡੇ ਘਰ ਨੂੰ ਸਜਾਉਣ ਦਾ ਸੁੰਦਰ ਅਤੇ ਅਸਾਨ ਤਰੀਕਾ ਹੈ ਤੁਸੀਂ ਅਜਿਹੀ ਤਾਜ਼ੀ ਮਾਲਾ ਸਥਾਨਕ ਬਜ਼ਾਰ ਤੋਂ ਖਰੀਦ ਸਕਦੇ ਹੋ ਅਤੇ ਉਨ੍ਹਾਂ ਨੂੰ ਚੌਖਟ ’ਤੇ ਲਟਕਾ ਸਕਦੇ ਹੋ ਇਸ ਨਾਲ ਘਰ ਖੂਬਸੂਰਤ ਨਜ਼ਰ ਆਵੇਗਾ

ਡਾਈ ਸਜਾਵਟ

ਤੁਸੀਂ ਕਾਗਜ਼ ਦੇ ਝੂਮਰ, ਦੀਵਾਰ ਦੇ ਪਰਦੇ ਅਤੇ ਕਾਗਜ਼ ਦੀ ਲਾਲਟੇਨ ਬਣਾ ਸਕਦੇ ਹੋ ਅਤੇ ਤੁਸੀਂ ਕੁਲਹੜ ਨੂੰ ਹੱਥ ਨਾਲ ਪੇਂਟ ਵੀ ਕਰ ਸਕਦੇ ਹੋ ਜਦੋਂ ਤੁਸੀਂ ਖੁਦ ਇਸ ਤਰ੍ਹਾਂ ਦੀ ਐਕਟੀਵਿਟੀ ਕਰੋਂਗੇ, ਤਾਂ ਤੁਹਾਡਾ ਆਤਮਬਲ ਵਧੇਗਾ ਅਤੇ ਘਰ ਦੀ ਆਕਰਸ਼ਕ ਸਜਾਵਟ ਵੀ ਹੋ ਜਾਵੇਗੀ

ਰੰਗੋਲੀ:

ਦੁਸਹਿਰਾ ਸਜਾਵਟ ਲਈ ਦੀਵਿਆਂ ਦੇ ਨਾਲ ਇੱਕ ਸੁੰਦਰ ਅਤੇ ਜਿਉਂਦੀ ਰੰਗੋਲੀ ਡਿਜਾਇਨ ਬਣਾ ਕੇ ਦੁਸਹਿਰੇ ਦੀ ਸਜਾਵਟ ਨੂੰ ਹੋਰ ਜ਼ਿਆਦਾ ਰੋਚਕ ਬਣਾਇਆ ਜਾ ਸਕਦਾ ਹੈ ਰੰਗੋਲੀ ਨਾਲ ਘਰ ਦਾ ਮੇਨ ਗੇਟ ਖੂਬਸੂਰਤ ਨਜ਼ਰ ਆਉਂਦਾ ਹੈ ਅਤੇ ਦੇਖਣ ਵਾਲੇ ਲੋਕਾਂ ਦੇ ਚਿਹਰੇ ’ਤੇ ਮੁਸਕਾਨ ਆ ਜਾਂਦੀ ਹੈ ਰੰਗੋਲੀ ਅਕਸਰ ਪੂਰੇ ਪਰਿਵਾਰ ਵੱਲੋਂ ਬਣਾਈ ਜਾਂਦੀ ਹੈ ਅਤੇ ਇਹ ਸਭ ਨੂੰ ਜੋੜ ਕੇ ਰੱਖਣ ਦਾ ਇੱਕ ਸ਼ਾਨਦਾਰ ਤਰੀਕਾ ਹੈ

ਫੁੱਲਾਂ ਦੀ ਰੰਗੋਲੀ:

ਤੁਸੀਂ ਰੰਗੀਨ ਪਾਊਡਰ ਦੀ ਬਜਾਇ ਫੁੱਲਾਂ ਦੀ ਰੰਗੋਲੀ ਵੀ ਬਣਾ ਸਕਦੇ ਹੋ ਫੁੱਲਾਂ ਦੀ ਰੰਗੋਲੀ ਦੇਖਣ ’ਚ ਬੇਹੱਦ ਖੂਬਸੂਰਤ ਲੱਗਦੀ ਹੈ ਅਤੇ ਇਨ੍ਹਾਂ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਪੂਰੇ ਘਰ ਨੂੰ ਮਹਿਕਾ ਵੀ ਦਿੰਦੀ ਹੈ ਤੁਸੀਂ ਇਨ੍ਹਾਂ ਪੰਖੁੜੀਆਂ ਨੂੰ ਕੁਝ ਦਿਨਾਂ ਲਈ ਤਾਜ਼ਾ ਰੱਖਣ ਥੋੜ੍ਹਾ ਪਾਣੀ ਛਿੜਕ ਸਕਦੇ ਹੋ ਅਤੇ ਫਿਰ ਸੁੱਕੀਆਂ ਪੰਖੁੜੀਆਂ ਨੂੰ ਇਕੱਠਾ ਕਰਕੇ ਖਾਦ ਦੇ ਰੂਪ ’ਚ ਵਰਤੋਂ ਕਰ ਸਕਦੇ ਹੋ

ਫੁੱਲਾਂ ਅਤੇ ਪਾਣੀ ਨਾਲ ਭਰਿਆ ਕਟੋਰਾ

ਪਾਣੀ ਦੇ ਕਟੋਰੇ ’ਚ ਫੁੱਲ ਰੱਖਣਾ ਘਰ ਨੂੰ ਸਜਾਉਣ ਦੇ ਸਭ ਤੋਂ ਅਸਾਨ ਅਤੇ ਆਧੁਨਿਕ ਤਰੀਕਿਆਂ ’ਚੋਂ ਇੱਕ ਹੈ ਤੁਸੀਂ ਪਾਣੀ ਨਾਲ ਭਰੇ ਕਟੋਰੇ ’ਚ ਗੇਂਦਾ, ਚਮੇਲੀ ਜਾਂ ਗੁਲਾਬ ਦੀਆਂ ਪੰਖਡੀਆਂ ਰੱਖ ਸਕਦੇ ਹੋ ਇਸ ਤੋਂ ਇਲਾਵਾ ਟੀ-ਲਾਈਟ ਮੋਮਬੱਤੀਆਂ ਵੀ ਇਸਤੇਮਾਲ ਕਰ ਸਕਦੇ ਹੋ

ਸਟਰਿੰਗ ਲਾਈਟਾਂ ਨਾਲ ਸਜਾਵਟ:

ਸਟਰਿੰਗ ਲਾਇਟਾਂ ਬਹੁਤ ਮਜ਼ੇਦਾਰ ਹਨ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਸਟਰਿੰਗ ਲਾਈਟਾਂ ਨਾਲ ਦੁਸਹਿਰੇ ’ਤੇ ਸਜਾਵਟ ਕਰ ਸਕਦੇ ਹੋ ਇਨ੍ਹਾਂ ਲਾਈਟਾਂ ਨੂੰ ਬਾਲਕਣੀ ਅਤੇ ਆਂਗਣ, ਛੱਤ, ਬਗੀਚੇ ਅਤੇ ਇੱਥੋਂ ਤੱਕ ਕਿ ਲਿਵਿੰਗ ’ਚ ਵੀ ਲਾਇਆ ਜਾ ਸਕਦਾ ਹੈ ਸਟਰਿੰਗ ਲਾਈਟਾਂ ਨਾਲ ਤੁਸੀਂ ਕਿਸੇ ਵੀ ਜਗ੍ਹਾ ਦੀ ਸਜਾਵਟ ਕਰ ਸਕਦੇ ਹੋ ਅਜਿਹੀਆਂ ਲਾਈਟਾਂ ਦਾ ਸਾਰੇ ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ ’ਤੇ ਕਈ ਵਾਰ ਇਸਤੇਮਾਲ ਕੀਤਾ ਜਾ ਸਕਦਾ ਹੈ

ਦੀਵਿਆਂ ਨਾਲ ਕਰੋ ਸਜਾਵਟ

ਦੀਵੇ ਹਮੇਸ਼ਾ ਸਾਰੇ ਉਤਸਵਾਂ ਦਾ ਅਨਿੱਖੜਵਾਂ ਹਿੱਸਾ ਰਹੇ ਹਨ ਅਤੇ ਦੁਸਹਿਰਾ ਇਸ ਤੋਂ ਅਲੱਗ ਨਹੀਂ ਹੈ ਤੁਸੀਂ ਘਰ ਦੇ ਚਾਰੇ ਪਾਸੇ ਦੀਵੇ ਬਾਲ ਕੇ ਦੁਸਹਿਰੇ ਦੀ ਸਜਾਵਟ ਨੂੰ ਖੂਬਸੂਰਤ ਬਣਾ ਸਕਦੇ ਹੋ ਪ੍ਰਕਾਸ਼ ਸਾਰੀਆਂ ਬੁਰਾਈਆਂ ਦਾ ਨਾਸ਼ ਕਰਦਾ ਹੈ ਅਤੇ ਹਨ੍ਹੇਰੇ ਨੂੰ ਦੂਰ ਭਜਾਉਣ ’ਚ ਮੱਦਦ ਕਰਦਾ ਹੈ ਸਜਾਵਟ ਲਈ ਅਜਿਹੇ ਦੀਵੇ ਚੁਣੋ ਜੋ ਵਾਤਾਵਰਨ ਦੀ ਦ੍ਰਿਸ਼ਟੀ ਤੋਂ ਸੁਰੱਖਿਅਤ ਹੋਣ ਅਤੇ ਜਿਨ੍ਹਾਂ ਦਾ ਫਿਰ ਤੋਂ ਇਸਤੇਮਾਲ ਕੀਤਾ ਜਾ ਸਕੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!