ਦਾਲ ਮੱਖਣੀ
Dal Makhni ਸਮੱਗਰੀ:
- 2 ਕੱਪ ਸਾਬਤ ਉੜਦ ਦਾਲ,
- 8 ਕੱਪ ਪਾਣੀ,
- 2 ਟੇਬਲ ਸਪੂਨ ਲੂਣ,
- 1 ਟੇਬਲ ਸਪੂਨ ਅਦਰਕ,
- ਬਾਰੀਕ ਕੱਟਿਆ ਹੋਇਆ,
- 2 ਟੇਬਲ ਸਪੂਨ ਮੱਖਣ,
- 1 ਟੇਬਲ ਸਪੂਨ ਤੇਲ,
- 2 ਟੀ ਸਪੂਨ ਸ਼ਾਹੀ ਜੀਰਾ,
- 1 ਟੀ ਸਪੂਨ ਕਸਤੂਰੀ ਮੇਥੀ,
- 2 ਕੱਪ ਟਮਾਟਰ ਪਿਊਰੀ,
- 1 ਟੀ ਸਪੂਨ ਲਾਲ ਮਿਰਚ ਪਾਊਡਰ,
- 1 ਟੀ ਸਪੂਨ ਸ਼ੂਗਰ,
- ਡੇਢ ਕੱਪ ਕਰੀਮ,
- ਹਰੀ ਮਿਰਚ ਲੰਬਾਈ ’ਚ ਕੱਟੀ (ਸਜਾਉਣ ਲਈ)
ਬਣਾਉਣ ਦਾ ਤਰੀਕਾ:
ਦਾਲ ’ਚ ਪਾਣੀ, ਇੱਕ ਵੱਡਾ ਚਮਚ ਲੂਣ ਅਤੇ ਅਦਰਕ ਪਾ ਕੇ ਉੱਬਲਣ ਲਈ ਰੱਖ ਦਿਓ, ਜਦੋਂ ਤੱਕ ਉਹ ਮੁਲਾਇਮ ਨਾ ਹੋ ਜਾਵੇ
- ਭਾਰੀ ਤਲੇ ਦੇ ਪੈਨ (ਕੜਾਹੀ) ’ਚ ਮੱਖਣ ਗਰਮ ਕਰੋ ਅਤੇ ਉਸ ’ਚ ਸ਼ਾਹੀ ਜੀਰਾ ਕਸਤੂਰੀ ਮੇਥੀ ਪਾਓ ਜਦੋਂ ਉਹ ਚਟਕ ਜਾਏ, ਤਾਂ ਉਸ ’ਚ ਟਮਾਟਰ ਪਿਊਰੀ, ਬਚਿਆ ਹੋਇਆ ਲੂਣ, ਮਿਰਚ ਅਤੇ ਸ਼ੂਗਰ ਪਾ ਕੇ ਤੇਜ਼ ਸੇਕੇ ’ਤੇ ਫਰਾਈ ਕਰ ਲਓ, ਜਦੋਂ ਤੱਕ ਤੇਲ ਅਲੱਗ ਨਾ ਹੋ ਜਾਵੇ
- ਹੁਣ ਇਸ ’ਚ ਉੱਬਲੀ ਹੋਈ ਦਾਲ ਪਾ ਦਿਓ ਅਤੇ ਚੰਗੀ ਤਰ੍ਹਾਂ ਮਿਲਾਓ ਧਿਆਨ ਰਹੇ ਕਿ ਦਾਲ ਨਾ ਜ਼ਿਆਦਾ ਗਾੜ੍ਹੀ ਹੋਵੇ ਅਤੇ ਨਾ ਹੀ ਜ਼ਿਆਦਾ ਪਤਲੀ
- ਜੇਕਰ ਜ਼ਰੂਰਤ ਹੋਵੇ ਤਾਂ ਥੋੜ੍ਹਾ-ਜਿਹਾ ਪਾਣੀ ਪਾ ਸਕਦੇ ਹੋ ਬਿਨਾਂ ਢਕੇ ਹਲਕੇ ਸੇਕੇ ’ਤੇ ਰੱਖ ਦਿਓ
- ਉੱਪਰ ਤੋਂ ਕਰੀਮ ਪਾ ਕੇ ਸਰਵ ਕਰੋ ਹਰੀ ਮਿਰਚ ਨਾਲ ਗਰਨਿਸ਼ (ਸਜਾਵਟ) ਕਰੋ