Dahi Bhalla ਦਹੀ ਭੱਲੇ
Table of Contents
Dahi Bhalla ਸਮੱਗਰੀ
ਤਿੰਨ-ਚੌਥਾਈ ਕੱਪ ਧੋਤੀ ਮੂੰਗ ਦੀ ਦਾਲ ਅਤੇ ਇੱਕ-ਤਿਹਾਈ ਕੱਪ ਧੋਤੀ ਉੱਡਦ ਦੀ ਦਾਲ ਚੰਗੀ ਤਰ੍ਹਾਂ ਸਾਫ ਕੀਤੀ ਹੋਈ ਅਤੇ ਰਾਤ ਭਰ ਭਿਓ ਕੇ ਰੱਖੀ ਹੋਈ
- ਦੋ ਚਮਚ ਚੰਗੀ ਤਰ੍ਹਾਂ ਕੱਟਿਆ ਅਦਰਕ,
- ਦੋ ਹਰੀਆਂ ਮਿਰਚਾਂ ਚੰਗੀਆਂ ਤਰ੍ਹਾਂ ਕੱਟੀਆਂ ਹੋਈਆਂ,
- ਦੋ ਵੱਡੇ ਚਮਚ ਕੱਟਿਆ ਹੋਇਆ ਧਨੀਆ,
- ਅੱਧਾ ਚਮਚ ਨਮਕ,
- ਤਲਣ ਲਈ ਤੇਲ,
- 3 ਕੱਪ ਦਹੀ ਚੰਗੀ ਤਰ੍ਹਾਂ ਬੀਟ ਕੀਤੀ ਹੋਈ
- ਅੱਧਾ ਚਮਚ ਚੀਨੀ ਪਾਊਡਰ ਦੇ ਰੂਪ ’ਚ,
- ਅੱਧਾ ਚਮਚ ਲਾਲ ਮਿਰਚ ਪਾਊਡਰ,
- ਨਮਕ ਸਵਾਦ ਅਨੁਸਾਰ,
- ਇੱਕ ਚਮਚ ਭੁੰਨਿਆ ਜੀਰਾ,
- ਇੱਕ-ਚੌਥਾਈ ਚਮਚ ਕਾਲਾ ਨਮਕ
Dahi Bhalla ਬਣਾਉਣ ਦੀ ਵਿਧੀ
ਦਾਲਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਰਾਤਭਰ ਲਈ ਲੋਂੜੀਦੇ ਪਾਣੀ ’ਚ ਭਿਓ ਕੇ ਢੱਕ ਦਿਓ ਦਾਲ ਚੋਂ ਪਾਣੀ ਕੱਢ ਦਿਓ ਇਸਨੂੰ ਮਿਕਸਰ ’ਚ ਗਰਾਊਂਡ ਕਰੋ ਜੇਕਰ ਜ਼ਰੂਰਤ ਹੋਵੇ ਤਾਂ ਥੋੜ੍ਹਾ ਜਿਹਾ ਪਾਣੀ ਇਸ ’ਚ ਪਾਓ ਇੱਕ ਡੂੰਘੇ ਪੈਨ ਜਾਂ ਪਤੀਲੇ ’ਚ ਦਾਲ ਦੇ ਪੇਸਟ ਨੂੰ ਪਾ ਦਿਓ ਹੌਲੀ-ਹੌਲੀ ਇਸ ’ਚ ਇੱਕ-ਚੌਥਾਈ ਕੱਪ ਪਾਣੀ ਮਿਲਾਉਂਦੇ ਹੋਏ ਇੱਕ ਇਲੈਕਟ੍ਰਿਕ ਹੈਂਡ ਮਿਕਸਰ ਦੀ ਮੱਦਦ ਨਾਲ ਪੰਜ-ਸੱਤ ਮਿੰਟਾਂ ਤੱਕ ਬੀਟ ਕਰੋ, ਜਦੋਂ ਤੱਕ ਕਿ ਇਹ ਮਿਸ਼ਰਣ ਥੋੜ੍ਹਾ ਸਫੈਦ ਅਤੇ ਝੱਗ ਵਾਲਾ ਨਾ ਹੋ ਜਾਵੇ ਆਪਣੀਆਂ ਉਂਗਲੀਆਂ ਨਾਲ ਵੀ ਥੋੜ੍ਹਾ ਬੀਟ ਕਰੋ ਇਹ ਜਾਂਚਣ ਲਈ ਕਿ ਮਿਸ਼ਰਣ ਤਿਆ ਹੈ,
ਪਾਣੀ ਦੇ ਇੱਕ ਕਟੋਰੇ ’ਚ ਪੇਸਟ ਦੀ ਇੱਕ ਬੂੰਦ ਪਾਓ ਜੇਕਰ ਇਹ ਸਤਹਿ ’ਤੇ ਆ ਜਾਵੇ ਤਾਂ ਇਹ ਤਿਆਰ ਹੈ, ਜੇਕਰ ਨਾ ਆਵੇ ਤਾਂ ਹੋਰ ਬੀਟ ਕਰੋ ਮੱਧਮ ਗਰਮ ਤੇਲ ’ਚ 5-6 ਪੇੜਿਆਂ ਨੂੰ ਇਕੱਠੇ ਉਦੋਂ ਤੱਕ ਡੀਪ ਫਰਾਈ ਕਰੋ ਜਦੋਂ ਤੱਕ ਕਿ ਉਹ ਫੁੱਲ ਨਾ ਜਾਣ ਛੇ ਕੱਪ ਪਾਣੀ ’ਚ ਇੱਕ ਚਮਚ ਨਮਕ ਮਿਲਾ ਕੇ ਗਰਮ ਕਰੋ ਹੁਣ ਇਸਨੂੰ ਅੱਗ ਤੋਂ ਹਟਾ ਲਓ ਭੱਲਿਆਂ ਨੂੰ ਗਰਮ ਪਾਣੀ ’ਚ ਪਾਓ ਨਮਕ ਵਾਲੇ ਪਾਣੀ ’ਚ ਇਨ੍ਹਾਂ ਨੂੰ ਦੋ-ਤਿੰਨ ਮਿੰਟਾਂ ਤੱਕ ਭਿੱਜਿਆਂ ਰਹਿਣ ਦਿਓ,
ਫਿਰ ਇਸਨੂੰ ਪਾਣੀ ’ਚੋਂ ਕੱਢ ਕੇ ਪਲੇਟ ’ਚ ਰੱਖ ਦਿਓ ਦਹੀ ਨੂੰ ਬੀਟ ਕਰੋ ਅਤੇ ਬਾਕੀ ਸਾਰੀ ਸਮੱਗਰੀ ਨੂੰ ਦਹੀ ’ਚ ਪਾਓ ਵਿਵਸਥਿਤ ਕੀਤੇ ਹੋਏ ਭੱਲਿਆਂ ’ਤੇ ਦਹੀ ਪਾਓ ਇਨ੍ਹਾਂ ਨੂੰ ਲਾਲ ਮਿਰਚ ਪਾਊਡਰ, ਕੱਟੇ ਹੋਏ ਧਨੀਏ ਅਤੇ ਰੋਸਟਡ ਜੀਰਾ ਪਾਊਡਰ ਨਾਲ ਸਜਾਓ ਇਮਲੀ ਦੀ ਚੱਟਨੀ ਅਤੇ ਇਸ ਤੋਂ ਇਲਾਵਾ ਬੀਟ ਕੀਤੀ ਹੋਈ ਦਹੀ ਨਾਲ ਸਰਵ ਕਰੋ