Cultivation Black Tomato -sachi shiksha punjabi

ਕਾਲੇ ਟਮਾਟਰ ਦੀ ਖੇਤੀ ਦਿਵਾਏਗੀ ਮੋਟਾ ਮੁਨਾਫਾ

ਲਾਲ ਟਮਾਟਰ ਦੇ ਭਾਅ ’ਚ ਆਈ ਤੇਜ਼ੀ ਨਾਲ ਬਾਜ਼ਾਰ ’ਚ ਹੋਰ ਸਬਜ਼ੀਆਂ ਦੇ ਖੰਭ ਲੱਗਦੇ ਨਜ਼ਰ ਆ ਰਹੇ ਹਨ ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਭਾਰਤ ’ਚ ਕਾਲੇ ਟਮਾਟਰ ਦੀ ਖੇਤੀ ਵੀ ਹੁੰਦੀ ਹੈ ਦੇਸ਼ ’ਚ ਪਿਛਲੇ ਕੁਝ ਸਾਲਾਂ ’ਚ ਕਾਲੇ ਟਮਾਟਰ ਦੀ ਖੇਤੀ ਦਾ ਚਲਨ ਵਧਿਆ ਹੈ
ਕਾਲੇ ਟਮਾਟਰ ਨੂੰ ਯੂਰਪ ਦੀ ਮਾਰਕਿਟ ’ਚ ਸੁਪਰਫੂਡ ਕਹਿੰਦੇ ਹਨ ਭਾਰਤ ਦੀ ਜਲਵਾਯੂ ਕਾਲੇ ਟਮਾਟਰ ਦੀ ਖੇਤੀ ਲਈ ਵੀ ਲਾਹੇਵੰਦ ਹੈ ਕਾਲੇ ਟਮਾਟਰ ਦੀ ਖੇਤੀ ਹੂਬਹੂ ਲਾਲ ਟਮਾਟਰ ਦੀ ਖੇਤੀ ਵਾਂਗ ਕੀਤੀ ਜਾਂਦੀ ਹੈ ਇਸ ਦੇ ਲਈ ਉੱਚ ਤਾਪਮਾਨ ਵਾਲੇ ਖੇਤਰ ਲਾਭਕਾਰੀ ਹੁੰਦੇ ਹਨ, ਜਦਕਿ ਠੰਢੇ ਤਾਪਮਾਨ ਵਾਲੇ ਖੇਤਰਾਂ ’ਚ ਇਸ ਦਾ ਵਾਧਾ ਨਹੀਂ ਹੁੰਦਾ ਹੈ ਜੇਕਰ ਤੁਸੀਂ ਇਸ ਦੀ ਖੇਤੀ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਜਨਵਰੀ ’ਚ ਇਸ ਨੂੰ ਬੀਜਣਾ ਹੋਵੇਗਾ ਇਸ ਟਮਾਟਰ ਦੇ ਉਤਪਾਦਨ ਤੋਂ ਲੋਕ ਉਤਸ਼ਾਹਿਤ ਹੋ ਰਹੇ ਹਨ ਅਤੇ ਇਸ ਨੂੰ ਬਹੁਤ ਖਰੀਦ ਰਹੇ ਹਨ ਵਿਗਿਆਨਕਾਂ ਦਾ ਮੰਨਣਾ ਹੈ ਕਿ ਇਸ ਟਮਾਟਰ ਦੀ ਇੱਕ ਮਹੱਤਵਪੂਰਨ ਖਾਸੀਅਤ ਹੈ ਕਿ ਇਸ ਦੀ ਵਰਤੋਂ ਕੈਂਸਰ ਦੇ ਇਲਾਜ ’ਚ ਕੀਤੀ ਜਾਂਦੀ ਹੈ ਇਹ ਹੋਰ ਬਿਮਾਰੀਆਂ ਦੇ ਇਲਾਜ ’ਚ ਵੀ ਲਾਹੇਵੰਦ ਹੈ

Also Read :-

ਇਨ੍ਹਾਂ ਸੂਬਿਆਂ ’ਚ ਹੁੰਦਾ ਹੈ ਉਤਪਾਦਨ

ਦੇਸ਼ ’ਚ ਟਮਾਟਰ ਦੀ ਖੇਤੀ ਕਈ ਸੂਬਿਆਂ ’ਚ ਕੀਤੀ ਜਾਂਦੀ ਹੈ ਜਿਨ੍ਹਾਂ ’ਚ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ, ਓਡੀਸ਼ਾ, ਪੱਛਮੀ ਬੰਗਾਲ, ਮਹਾਂਰਾਸ਼ਟਰ, ਛਤੀਸਗੜ੍ਹ, ਬਿਹਾਰ, ਤੇਲੰਗਾਨਾ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਤਮਿਲਨਾਡੂ ਸੂਬੇ ਸ਼ਾਮਲ ਹਨ ਇਹ ਸੂਬੇ ਦੇਸ਼ ਦੇ ਕੁੱਲ ਟਮਾਟਰ ਉਤਪਾਦਨ ਦਾ ਲਗਭਗ 91 ਪ੍ਰਤੀਸ਼ਤ ਉਤਪਾਦਨ ਕਰਦੇ ਹਨ ਦੂਜੇ ਪਾਸੇ ਇਨ੍ਹਾਂ ਸੂਬਿਆਂ ਦੇ ਜ਼ਿਆਦਾਤਰ ਕਿਸਾਨ ਲਾਲ ਟਮਾਟਰ ਦੀ ਖੇਤੀ ਕਰਦੇ ਹਨ, ਪਰ ਪਿਛਲੇ ਕੁਝ ਸਾਲਾਂ ’ਚ ਕਾਲੇ ਟਮਾਟਰ ਦੀ ਖੇਤੀ ਦਾ ਵੀ ਚਲਨ ਵਧਿਆ ਹੈ ਹੁਣ ਤੱਕ ਬਹੁਤ ਘੱਟ ਲੋਕ ਹੀ ਕਾਲੇ ਟਮਾਟਰ ਦੀ ਖੇਤੀ ਬਾਰੇ ਜਾਣਦੇ ਹਨ ਹਾਲਾਂਕਿ ਮਾਰਕਿਟ ’ਚ ਇਸ ਦੀ ਐਂਟਰੀ ਹੋ ਚੁੱਕੀ ਹੀੈ ਇਸ ਨੂੰ ਇੰਡਿਗੋ ਰੋਜ਼ ਟੋਮੋਟੋ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ

ਕਾਲੇ ਟਮਾਟਰ ਦੀ ਖੇਤੀ ਕਦੋਂ ਸ਼ੁਰੂ

ਕਾਲੇ ਟਮਾਟਰ ਦੀ ਖੇਤੀ ਸਭ ਤੋਂ ਪਹਿਲਾਂ ਇੰਗਲੈਂਡ ’ਚ ਹੋਈ ਸੀ ਇਸ ਦੀ ਖੇਤੀ ਦਾ ਸਿਹਰਾ ਰੇ ਬਰਾਊਨ ਨੂੰ ਜਾਂਦਾ ਹੈ ਰਿਪੋਰਟ ਮੁਤਾਬਕ, ਰੇ ਬਰਾਊਨ ਨੇ ਜੈਨੇਟਿਕ ਮਿਊਟੇਸ਼ਨ ਜ਼ਰੀਏ ਕਾਲੇ ਟਮਾਟਰ ਨੂੰ ਤਿਆਰ ਕੀਤਾ ਸੀ ਦੂਜੇ ਪਾਸੇ ਕਾਲੇ ਟਮਾਟਰ ਦੀ ਖੇਤੀ ’ਚ ਸਫਲਤਾ ਤੋਂ ਬਾਅਦ ਹੁਣ ਭਾਰਤ ’ਚ ਵੀ ਕਾਲੇ ਟਮਾਟਰ ਦੀ ਖੇਤੀ ਸ਼ੁਰੂ ਹੋ ਚੁੱਕੀ ਹੈ, ਇਸ ਨੂੰ ਯੂਰਪ ਦੇ ਮਾਰਕਿਟ ’ਚ ਸੁਪਰਫੂਡ ਕਹਿੰਦੇ ਹਨ

ਕਾਲੇ ਟਮਾਟਰ ਦੀ ਖੇਤੀ ਕਿਵੇਂ ਹੁੰਦੀ ਹੈ?

ਲਾਲ ਟਮਾਟਰ ਵਾਂਗ ਹੀ ਕਾਲੇ ਟਮਾਟਰ ਦੀ ਵੀ ਖੇਤੀ ਕੀਤੀ ਜਾਂਦੀ ਹੈ ਭਾਰਤ ਦੀ ਜਲਵਾਯੂ ਕਾਲੇ ਟਮਾਟਰ ਦੀ ਖੇਤੀ ਲਈ ਵੀ ਲਾਹੇਵੰਦ ਹੈ ਇਸ ਦੀ ਖੇਤੀ ਲਈ ਜ਼ਮੀਨ ਦਾ ਪੀਐੱਚ ਮਾਨ 6-7 ਦਰਮਿਆਨ ਹੋਣਾ ਜ਼ਰੂੂਰੀ ਹੈ ਦੂਜੇ ਪਾਸੇ ਕਾਲੇ ਟਮਾਟਰ ਦੀ ਬਿਜਾਈ ਕਰਨ ਲਈ ਜਨਵਰੀ ਦਾ ਮਹੀਨਾ ਸਭ ਤੋਂ ਸਹੀ ਰਹਿੰਦਾ ਹੈ ਇਸ ਸਮੇਂ ਕਾਲੇ ਟਮਾਟਰ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਮਾਰਚ-ਅਪਰੈਲ ਤੱਕ ਤੁਹਾਨੂੰ ਇਸ ਦੀ ਫਸਲ ਮਿਲਣਾ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ, ਇਸ ਦੀ ਪੈਦਾਵਾਰ ਲਾਲ ਰੰਗ ਦੇ ਟਮਾਟਰਾਂ ਦੇ ਮੁਕਾਬਲੇ ਥੋੜ੍ਹੀ ਦੇਰ ਤੋਂ ਸ਼ੁਰੂ ਹੁੰਦੀ ਹੈ ਕਾਲੇ ਟਮਾਟਰ ਦੀ ਉਤਪਾਦਨ ਸਮਰੱਥਾ ਮਿੱਟੀ ਅਤੇ ਬਿਜਾਈ ਦੇ ਸਮੇਂ ’ਤੇ ਨਿਰਭਰ ਕਰਦੀ ਹੈ ਆਮ ਤੌਰ ’ਤੇ ਇੱਕ ਏਕੜ ਜ਼ਮੀਨ ’ਚ ਲਗਭਗ 200 ਕੁਇੰਟਲ ਕਾਲੇ ਟਮਾਟਰ ਦਾ ਉਤਪਾਦਨ ਹੁੰਦਾ ਹੈ ਬਜ਼ਾਰ ’ਚ ਇਹ ਲਗਭਗ 30 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਜਾਂਦਾ ਹੈ

ਕਾਲੇ ਟਮਾਟਰ ’ਚ ਹਨ ਕਈ ਔਸ਼ਧੀ ਗੁਣ

ਲਾਲ ਟਮਾਟਰ ਦੀ ਤੁਲਨਾ ’ਚ ਕਾਲੇ ਟਮਾਟਰ ਨੂੰ ਥੋੜ੍ਹਾ ਜ਼ਿਆਦਾ ਸਮੇਂ ਤੱਕ ਤਾਜ਼ਾ ਰੱਖ ਸਕਦੇ ਹਾਂ ਦੂਜੇ ਪਾਸੇ ਇਸ ’ਚ ਔਸ਼ਧੀ ਗੁਣ ਵੀ ਲਾਲ ਟਮਾਟਰ ਦੇ ਮੁਕਾਬਲੇ ’ਚ ਜ਼ਿਆਦਾ ਪਾਏ ਜਾਂਦੇ ਹਨ ਕਾਲਾ ਟਮਾਟਰ ਬਾਹਰੋਂ ਕਾਲਾ ਅਤੇ ਅੰਦਰੋਂ ਲਾਲ ਹੁੰਦਾ ਹੈ ਜੇਕਰ ਤੁਸੀਂ ਕੱਚੇ ਟਮਾਟਰ ਦੀ ਵਰਤੋਂ ਕਰਦੇ ਹੋ, ਜੋ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਸਵਾਦ ’ਚ ਨਾ ਜਿਆਦਾ ਖੱਟਾ ਹੁੰਦਾ ਹੈ, ਨਾ ਜ਼ਿਆਦਾ ਮਿੱਠਾ, ਇਸ ਦਾ ਸਵਾਦ ਨਮਕੀਨ ਵਰਗਾ ਹੁੰਦਾ ਹੈ ਰਿਪੋਰਟ ਮੁਤਾਬਕ, ਇਹ ਵਜ਼ਨ ਘੱਟ ਕਰਨ ਤੋਂ ਲੈ ਕੇ, ਸ਼ੂਗਰ ਲੇਵਲ ਨੂੰ ਘੱਟ ਕਰਨ ਅਤੇ ਕੋਲੇਸਟਰਾਲ ਨੂੰ ਘਟਾਉਣ ’ਚ ਵੀ ਲਾਹੇਵੰਦ ਹੈ

ਬਾਗਬਾਨੀ ਦੇ ਨਾਲ-ਨਾਲ ਕਰੇਲਾ, ਟਮਾਟਰ ਅਤੇ ਲੌਕੀ ਵਰਗੀਆਂ ਸਬਜ਼ੀਆਂ ਲਈ ਵੀ ਲਾਹੇਵੰਦ ਸਟੈਕਿੰਗ ਤਕਨੀਕ

ਆਧੁਨਿਕ ਯੁੱਗ ’ਚ ਖੇਤੀ ਕਰਨ ਦੇ ਤੌਰ-ਤਰੀਕੇ ਕਾਫੀ ਬਦਲਦੇ ਜਾ ਰਹੇ ਹਨ ਨਵੀਆਂ-ਨਵੀਆਂ ਤਕਨੀਕਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ ਇਸ ਨਾਲ ਕਿਸਾਨਾਂ ਨੂੰ ਢੇਰਾਂ ਫਾਇਦੇ ਪਹੁੰਚ ਰਹੇ ਹਨ ਸਬਜ਼ੀਆਂ ਦੀ ਖੇਤੀ ’ਚ ‘ਸਟੈਕਿੰਗ’ ਅਜਿਹੀ ਹੀ ਇੱਕ ਵਿਧੀ ਦਾ ਨਾਂਅ ਹੈ, ਜਿਸ ਨੂੰ ਅਪਨਾ ਕੇ ਕਿਸਾਨ ਵਧੀਆ ਲਾਭ ਕਮਾ ਸਕਦੇ ਹਨ ਕਿਸਾਨ ਬਾਗਬਾਨੀ ’ਚ ਵੀ ‘ਸਟੈਕਿੰਗ ਵਿਧੀ ਦੀ ਵਰਤੋਂ ਕਰ ਸਕਦੇ ਹਨ ਹਰਿਆਣਾ ਸਰਕਾਰ ਨੇ ਸਬਜ਼ੀ ਉਤਪਾਦਕ ਕਿਸਾਨਾਂ ਲਈ ਇੱਕ ਅਹਿਮ ਫੈਸਲਾ ਲਿਆ ਹੈ ਸੂਬਾ ਸਰਕਾਰ ਸਬਜੀਆਂ ’ਚ ਬਾਂਸ ਸਟੈਕਿੰਗ ਅਤੇ ਲੋਹੇ ਦੀ ਸਟੈਕਿੰਗ ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਸਬਸਿਡੀ ਦੇ ਰਹੀ ਹੈ ਜਨਰਲ ਸ਼੍ਰੇਣੀ ਦੇ ਕਿਸਾਨਾਂ ਨੂੰ 50 ਪ੍ਰਤੀਸ਼ਤ ਅਤੇ ਐੱਸਸੀ ਸ਼੍ਰੇਣੀ ਦੇ ਕਿਸਾਨ ਨੂੰ 85 ਪ੍ਰਤੀਸ਼ਤ ਤੱਕ ਫੰਡ ਦਿੱਤਾ ਜਾ ਰਿਹਾ ਹੈ

ਕੀ ਹੈ ਸਟੈਕਿੰਗ ਤਕਨੀਕ

ਸਟੈਕਿੰਗ ਤਕਨੀਕ ਨਾਲ ਖੇਤੀ ਕਰਨ ਲਈ ਬਾਂਸ ਜਾਂ ਲੋਹੇ ਦੇ ਡੰਡੇ, ਰੱਸੀ ਜਾਂ ਤਾਰ ਦੀ ਜ਼ਰੂਰਤ ਹੁੰਦੀ ਹੈ ਇਸ ਵਿਧੀ ’ਚ ਬਾਂਸ ਦੇ ਸਹਾਰੇ ਤਾਰ ਅਤੇ ਰੱਸੀ ਦਾ ਜਾਲ ਬਣਾਇਆ ਜਾਂਦਾ ਹੈ ਇਸ ’ਤੇ ਪੌਦਿਆਂ ਦੀਆਂ ਲਟਾਵਾਂ ਫੈਲਾਈਆਂ ਜਾਂਦੀਆਂ ਹਨ ਕਿਸਾਨ ਬੈਂਗਣ, ਟਮਾਟਰ, ਮਿਰਚ, ਕਰੇਲਾ, ਲੌਕੀ ਸਮੇਤ ਕਈ ਹੋਰ ਸਬਜੀਆਂ ਦੀ ਖੇਤੀ ਸਟੈਕਿੰਗ ਤਕਨੀਕ ਜ਼ਰੀਏ ਕਰ ਸਕਦੇ ਹਨ ਇਸ ਵਿਧੀ ’ਚ ਫਸਲ ਨੂੰ ਨੁਕਸਾਨ ਪਹੁੰਚਾਉਣ ਦਾ ਖਤਰਾ ਨਾਂਹ ਦੇ ਬਰਾਬਰ ਹੁੰਦਾ ਹੈ ਇਸ ਤਕਨੀਕ ਨਾਲ ਖੇਤੀ ਕਰਨ ’ਤੇ ਸਬਜੀਆਂ ਦੀ ਫਸਲ ’ਚ ਸੜਨ ਨਹੀਂ ਹੁੰਦੀ, ਕਿਉਂਕਿ ਉਹ ਜ਼ਮੀਨ ’ਤੇ ਰਹਿਣ ਦੀ ਬਜਾਇ ਉੱਪਰ ਹਵਾ ’ਚ ਲਟਕਦੀ ਰਹਿੰਦੀ ਹੈ ਇਸ ਤਰ੍ਹਾਂ ਬਾਜ਼ਾਰ ’ਚ ਫਸਲਾਂ ਦਾ ਭਾਅ ਵੀ ਵਧੀਆ ਮਿਲਦਾ ਹੈ ਸਟੈਕਿੰਗ ਤਕਨੀਕ ਨਾਲ ਫਸਲਾਂ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨੀ ’ਚ ਮੁਨਾਫਾ ਹੁੰਦਾ ਹੈ

‘ਬਾਂਸ ਅਤੇ ਲੌਹ ਸਟੈਕਿੰਗ ’ਤੇ ਦਿੱਤਾ ਜਾਂਦਾ ਹੈ ਵੱਖ-ਵੱਖ ਫੰਡ

ਹਰਿਆਣਾ ਸਰਕਾਰ ਵੱਲੋਂ ਬਾਂਸ ਸਟੈਕਿੰਗ ਦੀ ਲਾਗਤ 62 ਹਜ਼ਾਰ 500 ਰੁਪਏ ਪ੍ਰਤੀ ਏਕੜ ’ਤੇ ਜਨਰਲ ਸ਼ੇ੍ਰਣੀ ਦੇ ਕਿਸਾਨ ਨੂੰ 31250 ਰੁਪਏ ਅਤੇ ਐੱਸਸੀ ਸ਼ੇ੍ਰਣੀ ਦੇ ਕਿਸਾਨ ਨੂੰ 53125 ਰੁਪਏ ਦਾ ਫੰਡ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਲੋਹਾ ਸਟੈਕਿੰਗ ਲਾਗਤ ਇੱਕ ਲੱਖ 41 ਹਜ਼ਾਰ ਰੁਪਏ ਪ੍ਰਤੀ ਏਕੜ ’ਤੇ ਜਨਰਲ ਸ਼੍ਰੇਣੀ ਦੇ ਕਿਸਾਨ ਨੂੰ 70,500 ਰੁਪਏ ਅਤੇ ਐੱਸਸੀ ਸ਼ੇ੍ਰਣੀ ਦੇ ਕਿਸਾਨ ਨੂੰ ਇੱਕ ਲੱਖ 19 ਹਜ਼ਾਰ 859 ਰੁਪਏ ਦਾ ਫੰਡ ਦਿੱਤਾ ਜਾ ਰਿਹਾ ਹੈ ਐੱਸਸੀ ਸ਼ੇ੍ਰਣੀ ਦੇ ਕਿਸਾਨ ਲਈ ਬਾਂਸ ਸਟੈਕਿੰਗ ਅਤੇ ਲੋਹ ਸਟੈਕਿੰਗ ’ਤੇ ਜ਼ਿਆਦਾਤਰ ਸਬਸਿਡੀ ਖੇਤਰ ਇੱਕ ਏਕੜ ਹੈ

ਅਸਾਨ ਹੈ ‘ਸਟੈਕਿੰਗ’ ਤਕਨੀਕ

ਕਿਸਾਨ ਪਹਿਲਾਂ ਪੁਰਾਣੀ ਤਕਨੀਕ ਨਾਲ ਹੀ ਸਬਜੀਆਂ ਅਤੇ ਫਲਾਂ ਦੀ ਖੇਤੀ ਕਰਦੇ ਸਨ ਪਰ ਹੁਣ ਕਿਸਾਨ ਸਟੈਕਿੰਗ ਤਕਨੀਕ ਦੀ ਵਰਤੋਂ ਕਰਕੇ ਖੇਤੀ ਕਰ ਰਹੇ ਹਨ ਕਿਉਂਕਿ ਇਹ ਤਕਨੀਕ ਬਹੁਤ ਹੀ ਅਸਾਨ ਹੈ ਇਸ ਤਕਨੀਕ ’ਚ ਬਹੁਤ ਹੀ ਘੱਟ ਸਮਾਨ ਦੀ ਵਰਤੋਂ ਹੁੰਦੀ ਹੈ ਸਟੈੈਕਿੰਗ ਬਾਂਸ ਅਤੇ ਲੋਹੇ ਦੇ ਸਹਾਰੇ ਤਾਰ ਅਤੇ ਰੱਸੀ ਦਾ ਜਾਲ ਬਣਾਇਆ ਜਾਂਦਾ ਹੈ

————————-

ਸਟੈਕਿੰਗ ਵਿਧੀ ਨਾਲ ਖੇਤੀ ਕਰਨ ’ਤੇ ਸਬਜ਼ੀਆਂ ਦੀ ਫਸਲ ’ਚ ਸੜਨ ਨਹੀਂ ਹੁੰਦੀ, ਕਿਉਂਕਿ ਉਹ ਜ਼ਮੀਨ ’ਤੇ ਰਹਿਣ ਦੀ ਬਜਾਇ ਉੱਪਰ ਲਟਕੀਆਂ ਰਹਿੰਦੀਆਂ ਹਨ ਕਰੇਲਾ, ਟਮਾਟਰ ਅਤੇ ਲੌਕੀ ਵਰਗੀਆਂ ਫਸਲਾਂ ਨੂੰ ਸੜਨ ਤੋਂ ਬਚਾਉਣ ਲਈ ਉਨ੍ਹਾਂ ਨੂੰ ਇਸ ਤਕਨੀਕ ਨਾਲ ਸਹਾਰਾ ਦੇਣਾ ਕਾਰਗਰ ਸਾਬਤ ਹੁੰਦਾ ਹੈ ਪਰੰਪਰਿਕ ਖੇਤੀ ’ਚ ਕਈ ਵਾਰ ਟਮਾਟਰ ਦੀ ਫਸਲ ਜ਼ਮੀਨ ਦੇ ਸੰਪਰਕ ’ਚ ਆਉਣ ਦੀ ਵਜ੍ਹਾ ਨਾਲ ਗਲ ਜਾਂਦੀ ਹੈ

-ਡਾ. ਪੁਸ਼ਪਿੰਦਰ ਸਿੰਘ, ਜ਼ਿਲ੍ਹਾ ਬਾਗਬਾਨੀ ਅਧਿਕਾਰੀ ਸਰਸਾ
ਯੋਜਨਾ ਦਾ ਲਾਭ ਲੈਣ ਲਈ ਬਾਗਬਾਨੀ ਪੋਰਟਲ ਹੋਟੀਰਨੈਟਡਾਟਜੀਓਵੀਡਾਟਇਨ ’ਤੇ ਕਰੋ ਆਨਲਾਈਨ ਬਿਨੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!