Create Positive Thinking ਬਣਾਓ ਸਕਾਰਾਤਮਕ ਸੋਚ
ਵਰਤਮਾਨ ’ਚ ਭੱਜ-ਦੌੜ ਭਰੇ ਜੀਵਨ ’ਚ ਲੋਕਾਂ ਨੇ ਅਜਿਹਾ ਮੰਨ ਰੱਖਿਆ ਹੈ ਕਿ ਇਸ ਹਾਲਤ ’ਚ ਸਕਾਰਾਤਮਕ ਸੋਚ ਬਣਾਏ ਰੱਖਣਾ ਸੰਭਵ ਨਹੀਂ ਹੈ ਪਰ ਇਹ ਸੱਚ ਹੈ ਕਿ ਜੇਕਰ ਤੁਸੀਂ ਪਾਜ਼ੀਟਿਵ ਸੋਚ ਰੱਖਦੇ ਹੋ ਤਾਂ ਮੁਸ਼ਕਲ ਤੋਂ ਮੁਸ਼ਕਲ ਸਮੱਸਿਆ ਵੀ ਚੁਟਕੀਆਂ ’ਚ ਹੱਲ ਹੋ ਜਾਂਦੀ ਹੈ ਇੱਕ ਨਕਾਰਾਤਮਕ ਮਨ ਨਾਲ ਕਦੇ ਵੀ ਸਕਾਰਾਤਮਕ ਹੱਲ ਨਹੀਂ ਨਿੱਕਲਦਾ ਹੈ
ਅਸੀਂ ਦੁੱਖ ਨੂੰ ਹੀ ਆਪਣੀ ਆਦਤ ਬਣਾ ਲਿਆ ਹੈ ਅਤੇ ਇਹ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਸਾਨੂੰ ਖੁਸ਼ ਰਹਿਣ ਲਈ ਕੁਝ ਨਾ ਕੁਝ ਕਾਰਨ ਚਾਹੀਦਾ ਹੈ, ਪਰ ਦੁਖੀ ਹੋਣ ਲਈ ਕੋਈ ਕਾਰਨ ਦੀ ਜ਼ਰੂਰਤ ਨਹੀਂ ਹੁੰਦੀ ਕੀ ਅਸੀਂ ਬਿਨਾਂ ਕਿਸੇ ਕਾਰਨ ਦੇ ਖੁਸ਼ ਰਹਿ ਸਕਦੇ ਹਾਂ? ਜੇਕਰ ਅਸੀਂ ਬਿਨਾਂ ਵਜ੍ਹਾ ਖੁਸ਼ ਰਹਿਣਾ ਸਿੱਖ ਜਾਂਦੇ ਹਾਂ, ਤਾਂ ਸਾਡੇ ਜੀਵਨ ’ਚ ਇਸ ਤੋਂ ਵੱਡੀ ਕੋਈ ਗੱਲ ਨਹੀਂ
Also Read :-
- ਡਾਇਬਿਟੀਜ਼ ‘ਚ ਲਾਭਕਾਰੀ ਹਨ ਜਾਮਣ ਦੇ ਪੱਤੇ
- ਅਪਾਮਾਰਗ ਦੀ ਜੜ੍ਹ ਅਤੇ ਦਰਖੱਤ ਦੇ ਕਈ ਫਾਇਦੇ
- ਸਿਹਤ ਲਈ ਅੰਮ੍ਰਿਤ ਸਮਾਨ ਹੈ ਗਿਲੋਇ
- ਗਰਮੀਆਂ ‘ਚ ਅੰਮ੍ਰਿਤ ਸਮਾਨ ਹੈ ਪੁਦੀਨਾ
- ਬਹੁ ਉਪਯੋਗੀ ਆਂਵਲਾ
ਕੁਝ ਲੋਕਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਲਗਾਤਾਰ ਬਿਨਾਂ ਕਿਸੇ ਕਾਰਨ ਦੇ ਵੀ ਸਕਾਰਾਤਮਕ ਅਤੇ ਖੁਸ਼ ਨਜ਼ਰ ਆਉਂਦੇ ਹਨ ਅਜਿਹੇ ’ਚ ਸਾਨੂੰ ਵੀ ਇੱਛਾ ਹੁੰਦੀ ਹੈ ਕਿ ਅਸੀਂ ਵੀ ਉਨ੍ਹਾਂ ਵਰਗੇ ਬਣੀਏ ਦਰਅਸਲ ਹਮੇਸ਼ਾ ਖੁਸ਼ ਰਹਿਣਾ ਕੋਈ ਮੁਸ਼ਕਲ ਕੰਮ ਨਹੀਂ ਹੈ, ਬਸ ਸਾਨੂੰ ਆਪਣੀ ਸਮਝ ਨੂੰ ਹੋਰ ਡੂੰਘਾ ਕਰਨਾ ਹੋਵੇਗਾ ਇੱਕ ਵਾਰ ਅੰਦਰ ਡੂੰਘਾਈ ਨਾਲ ਇਹ ਸਮਝ ਵਿਕਸਤ ਹੋ ਜਾਵੇ ਤਾਂ ਕੋਈ ਵੀ ਮੁਸ਼ਕਲ ਤੁਹਾਡੇ ਲਈ ਮੁਸ਼ਕਲ ਨਹੀਂ ਹੋਵੇਗੀ
Table of Contents
ਲਿਖਣ ਦੀ ਆਦਤ ਪਾਓ
ਅੱਜ ਕੰਪਿਊਟਰ ਅਤੇ ਮੋਬਾਇਲ ਦੇ ਇਸ ਯੁੱਗ ’ਚ ਅਸੀਂ ਲਿਖਣਾ ਬਹੁਤ ਘੱਟ ਕਰ ਦਿੱਤਾ ਹੈ ਤੁਸੀਂ ਆਪਣੇ ਰੂਟੀਨ ’ਚ ਇੱਕ ਆਦਤ ਸ਼ਾਮਲ ਕਰੋ, ਜਿਸ ’ਚ ਦਿਨਭਰ ’ਚ ਜੋ ਵੀ ਤੁਹਾਡੇ ਨਾਲ ਸਕਾਰਾਤਮਕ ਚੀਜ਼ਾਂ ਵਾਪਰੀਆਂ ਹੋਣ, ਉਸ ਨੂੰ ਲਿਖੋ ਲਿਖਣ ਨਾਲ ਉਨ੍ਹਾਂ ਗੱਲਾਂ ਦਾ ਅਸਰ ਤੁਹਾਡੇ ’ਤੇ ਵੀ ਡੂੰਘਾਈ ਨਾਲ ਹੋਵੇਗਾ ਫਿਰ ਜਦੋਂ ਵੀ ਕਦੇ ਦੁਖੀ ਹੋਵੋ ਤਾਂ ਉਸ ਡਾਇਰੀ ਨੂੰ ਖੋਲ੍ਹ ਕੇ ਉਸ ਨੂੰ ਪੜ੍ਹੋ, ਤੁਸੀਂ ਪਾਓਗੇ ਕਿ ਥੋੜ੍ਹੇ ਹੀ ਸਮੇਂ ਬਾਅਦ ਤੁਸੀਂ ਇੱਕ ਨਵੀਂ ਊਰਜਾ ਨਾਲ ਭਰ ਗਏ ਹੋ
ਸ਼ੁਕਰਾਨਾ ਕਰੋ
ਜ਼ਰਾ ਇੱਕ ਵਾਰ ਸੋਚੋ ਦੁਨੀਆਂ ’ਚ ਅਜਿਹੇ ਕਿੰਨੇ ਲੋਕ ਹਨ, ਜਿਨ੍ਹਾਂ ਨੂੰ ਦੋ ਸਮੇਂ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ ਹੈ ਅਜਿਹੇ ’ਚ ਪੂਰੇ ਮਨ ਨਾਲ ਭਗਵਾਨ ਦਾ ਧੰਨਵਾਦ ਕਰੋ ਅਤੇ ਸ਼ੁਕਰਾਨਾ ਕਰੋ ਕਿ ਤੁਹਾਨੂੰ ਇੱਕ ਚੰਗਾ ਜੀਵਨ ਮਿਲਿਆ ਹੈ ਦੁਨੀਆਂ ’ਚ ਖੁਸ਼ੀ ਤੋਂ ਵੱਡੀ ਕੋਈ ਵੀ ਦੌਲਤ ਨਹੀਂ ਹੁੰਦੀ ਹੈ ਹਰੇਕ ਚੀਜ ਦੇ ਦੋ ਪਹਿਲੂ ਹੁੰਦੇ ਹਨ, ਅਜਿਹੇ ’ਚ ਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਪਹਿਲੂ ਨੂੰ ਦੇਖਦੇ ਹਾਂ ਹਮੇਸ਼ਾ ਪਾਜ਼ੀਟਿਵ ਬਣੇ ਰਹਿਣ ਲਈ ਇਸ ਆਦਤ ਨੂੰ ਆਪਣੇ ਜੀਵਨ ’ਚ ਸ਼ਾਮਲ ਕਰੋ
ਚੰਗਾ ਸਾਹਿਤ ਪੜ੍ਹੋ
ਇੱਕ ਖੋਜ ਅਨੁਸਾਰ ਸਫਲ ਲੋਕ ਆਪਣਾ ਜ਼ਿਆਦਾਤਰ ਸਮਾਂ ਪੜ੍ਹਨ ’ਚ ਬਿਤਾਉਂਦੇ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਲਗਾਤਾਰ ਪੜ੍ਹਦੇ ਰਹਿਣ ਨਾਲ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਅਤੇ ਇਹ ਆਦਤ ਤੁਹਾਡੇ ਦਿਮਾਗ ਨੂੰ ਐਕਟਿਵ ਰੱਖਣ ’ਚ ਮੱਦਦ ਕਰੇਗੀ ਜ਼ਿਆਦਾ ਨਹੀਂ ਤਾਂ ਦਿਨ ’ਚ ਆਪਣਾ ਕੁਝ ਸਮਾਂ ਪੜ੍ਹਨ ’ਚ ਬਿਤਾਓ, ਇਹ ਆਦਤ ਤੁਹਾਨੂੰ ਸਕਾਰਾਤਮਕ ਬਣੇ ਰਹਿਣ ’ਚ ਮੱਦਦਗਾਰ ਹੋਵੇਗੀ
ਸਕਾਰਾਤਮਕ ਲੋਕਾਂ ਨਾਲ ਰਹੋ
ਜੇਕਰ ਤੁਹਾਡੀ ਮਿੱਤਰ ਮੰਡਲੀ ਨਕਾਰਾਤਮਕ ਲੋਕਾਂ ਦੀ ਹੈ ਤਾਂ ਅਜਿਹੇ ਲੋਕਾਂ ਦਰਮਿਆਨ ਪਾਜ਼ੀਵਿਟ ਸੋਚ ਨੂੰ ਬਣਾਏ ਰੱਖਣਾ ਬਹੁਤ ਮੁਸ਼ਕਲ ਹੁੰਦਾ ਹੈ ਇਸ ਲਈ ਜ਼ਰੂਰੀ ਹੈ ਕਿ ਜਿੰਨਾ ਸੰਭਵ ਹੋਵੇ ਅਜਿਹੇ ਲੋਕਾਂ ਤੋਂ ਦੂਰ ਰਹੋ ਜੋ ਹਮੇਸ਼ਾ ਨਕਾਰਾਤਮਕ ਸੋਚ ਰੱਖਦੇ ਹਨ, ਅਜਿਹੇ ਲੋਕ ਖੁਦ ਦਾ ਤਾਂ ਨੁਕਸਾਨ ਕਰਦੇ ਹੀ ਹਨ, ਨਾਲ ਹੀ ਉਨ੍ਹਾਂ ਦੇ ਇਸ ਸੁਭਾਅ ਨਾਲ ਆਸ-ਪਾਸ ਦੇ ਲੋਕ ਵੀ ਪ੍ਰਭਾਵਿਤ ਹੁੰਦੇ ਹਨ
ਪਾਜ਼ੀਟਿਵ ਲੋਕਾਂ ਨਾਲ ਰਹਿਣ ਨਾਲ ਫਾਇਦਾ ਇਹ ਹੁੰਦਾ ਹੈ ਕਿ ਉਹ ਨਾ ਸਿਰਫ ਖੁਦ ਅੱਗੇ ਵਧਦੇ ਹਨ ਸਗੋਂ ਉਹ ਆਪਣੇ ਨਾਲ ਵਾਲੇ ਲੋਕਾਂ ਨੂੰ ਵੀ ਅੱਗੇ ਵਧਣ ’ਚ ਮੱਦਦ ਕਰਦੇ ਹਨ ਇਸ ਤਰ੍ਹਾਂ ਦੇ ਲੋਕ ਤੁਹਾਨੂੰ ਆਪਣੇ ਟੀਚੇ ਦੀ ਪ੍ਰਾਪਤੀ ’ਚ ਮੱਦਦਗਾਰ ਸਾਬਤ ਹੁੰਦੇ ਹਨ
ਥੋੜ੍ਹਾ ਸਮਾਂ ਧਿਆਨ ਲਈ ਕੱਢੋ
ਅਧਿਆਤਮਿਕ ਗੁਰੂ ਨੇ ਕਿਹਾ ਸੀ ਕਿ ਧਿਆਨ ਅੱਜ ਜਿੰਨਾ ਜ਼ਰੂਰੀ ਹੋ ਗਿਆ ਹੈ, ਓਨਾ ਪਹਿਲਾਂ ਕਦੇ ਵੀ ਨਹੀਂ ਸੀ ਕਿਉਂਕਿ ਵਰਤਮਾਨ ’ਚ ਅਸੀਂ ਜਿਸ ਦੌਰ ’ਚੋਂ ਲੰਘ ਰਹੇ ਹਾਂ ਉਹ ਐਨਾ ਗੰਭੀਰ ਅਤੇ ਅਸ਼ਾਂਤ ਹੈ ਜਿੰਨਾ ਪਹਿਲਾਂ ਕਦੇ ਨਹੀਂ ਸੀ ਅੱਜ ਲੋਕ ਦਿਲ ਤੋਂ ਘੱਟ ਅਤੇ ਦਿਮਾਗ ਨਾਲ ਜ਼ਿਆਦਾ ਜਿਉਂਦੇ ਹਨ, ਪਹਿਲਾਂ ਲੋਕ ਦਿਲ ਨਾਲ ਜਿਉਂਦੇ ਸਨ, ਇਸ ਲਈ ਉਨ੍ਹਾਂ ’ਚ ਤਨਾਅ ਘੱਟ ਸੀ ਅਤੇ ਉਹ ਸੁਖੀ ਜੀਵਨ ਜਿਉਂਦੇ ਸਨ
ਧਿਆਨ ਸਾਨੂੰ ਮਾਨਸਿਕ ਸ਼ਾਂਤੀ ਦਿੰਦਾ ਹੈ ਅਤੇ ਨਾਲ ਹੀ ਪਾਜ਼ੀਟਿਵ ਬਣੇ ਰਹਿਣ ’ਚ ਮੱਦਦ ਕਰਦਾ ਹੈ ਰੋਜ਼ਾਨਾ ਧਿਆਨ ਕਰਨ ਨਾਲ ਤੁਹਾਡੇ ਸੋਚਣ ਦੀ ਸ਼ਕਤੀ, ਯਾਦਦਾਸ਼ਤ ਦੇ ਨਾਲ-ਨਾਲ ਦਿਮਾਗ ਵੀ ਤੇਜ਼ ਹੋਵੇਗਾ ਜਿਵੇਂ-ਜਿਵੇਂ ਤੁਸੀਂ ਧਿਆਨ ਕਰੋਂਗੇ, ਇਸ ਦਾ ਨਤੀਜਾ ਤੁਸੀਂ ਖੁਦ ਮਹਿਸੂਸ ਕਰਨ ਲੱਗੋਗੇ
ਮੋਬਾਇਲ ਦਾ ਸਹਾਰਾ ਲਓ
ਤੁਸੀਂ ਕੁਝ ਸਮੇਂ ਲਈ ਸੰਕਲਪ ਲੈ ਲਓ, ਸਿਰਫ 7 ਦਿਨਾਂ ਲਈ ਇਹ ਕਰਕੇ ਦੇੇਖੋ, ਇਸ ਦਾ ਨਤੀਜਾ ਤੁਹਾਡੇ ਸਾਹਮਣੇ ਹੋਵੇਗਾ ਜਿਵੇਂ ਅਸੀਂ ਬਿਨਾਂ ਕੋਈ ਵਜ੍ਹਾ ਦੇ ਦੁਖੀ ਅਤੇ ਨਕਾਰਾਤਮਕ ਰਹਿੰਦੇ ਹਾਂ, ਤਾਂ ਹੁਣ ਠੀਕ ਉਸ ਦਾ ਉਲਟਾ ਕਰਨਾ ਹੈ ਤੁਸੀਂ ਇੱਕ ਹਫਤੇ ਲਈ ਸੰਕਲਪ ਲੈ ਲਓ ਕਿ ਭਾਵੇਂ ਕੁਝ ਵੀ ਹੋ ਜਾਵੇ ਮੈਂ ਬਿਨਾਂ ਕੋਈ ਕਾਰਨ ਦੇ ਇਸ 7 ਦਿਨਾਂ ਦੇ ਅੰਦਰ ਹਰ ਹਾਲਤ ’ਚ ਖੁਸ਼ ਰਹਾਂਗਾ ਇਸ ਦੇ ਲਈ ਤੁਸੀਂ ਮੋਬਾਇਲ ’ਚ ਰਿਮਾਇੰਡਰ ਲਗਾ ਸਕਦੇ ਹੋ, ਤੁਸੀਂ ਰਿਮਾਇੰਡਰ ਲਈ ਗੂਗਲ ਕੀਪ ਐਪ ਦੀ ਵਰਤੋਂ ਕਰ ਸਕਦੇ ਹੋ
ਇਸ ’ਚ ਤੁਸੀਂ ਨੋਟਿਸ ਬਣਾ ਲਓ ਅਤੇ ਆਪਣੇ ਸੰਕਲਪ ਨੂੰ ਨੋਟ ’ਚ ਸੇਵ ਕਰ ਲਓ ਹੁਣ ਉਸ ਨੂੰ ਦਿਨ ’ਚ 2 ਜਾਂ 3 ਵਾਰ ਲਈ ਰਿਮਾਇੰਡਰ ਸੈੱਟ ਕਰ ਦਿਓ ਇਹ ਤੁਹਾਨੂੰ ਹਰ 2 ਜਾਂ 3 ਘੰਟਿਆਂ ਬਾਅਦ ਨੋਟੀਫਿਕੇਸ਼ਨ ਭੇਜੇਗਾ ਤੁਹਾਡੇ ਸੰਕਲਪ ਵਾਲੇ ਮੈਸੇਜ ਦੇ ਨਾਲ ਤਾਂ ਕਿ ਤੁਹਾਨੂੰ ਆਪਣਾ ਸੰਕਲਪ ਯਾਦ ਆਉਂਦਾ ਰਹੇ ਤੁਸੀਂ ਇਸ ਨੂੰ ਸਿਰਫ 7 ਦਿਨਾਂ ਲਈ ਕਰੋ, ਫਿਰ ਦੇਖੋ ਕੀ ਨਤੀਜਾ ਹੁੰਦਾ ਹੈ
ਰਾਹੁਲ ਸਿੰਘ ਤੰਵਰ ਦੀ ਸਿੰਪਲ ਹੈਲਪ