ਜ਼ਮੀਨ ਦੇ ਅੰਦਰ ਵਸਿਆ ਅਨੋਖਾ ਸ਼ਹਿਰ ‘ਕੂਬਰ ਪੇਡੀ’ Coober Pedy

ਓਪਲ ਜਾਂ ਦੁਧੀਆ ਪੱਥਰ ਧਾਤੂ ਨਾਲ ਬਣਿਆ ਜੈੱਲ ਹੈ, ਜੋ ਬਹੁਤ ਘੱਟ ਤਾਪਮਾਨ ’ਤੇ ਕਿਸੇ ਵੀ ਤਰ੍ਹਾਂ ਦੀ ਚੱਟਾਨ ਦੀਆਂ ਦਰਾਰਾਂ ’ਚ ਜਮ੍ਹਾ ਹੋ ਜਾਂਦਾ ਹੈ ਆਮ ਤੌਰ ’ਤੇ ਚੂਨਾ ਪੱਥਰ, ਬਾਲੂ ਪੱਥਰ, ਅਗਨੀ ਚੱਟਾਨ, ਮਾਰਲ ਅਤੇ ਬੇਸਾਲਟ ਵਿਚਕਾਰ ਪਾਇਆ ਜਾ ਸਕਦਾ ਹੈ ਪਾਣੀ ਦੀ ਮਾਤਰਾ ਅਕਸਰ ਤਿੰਨ ਅਤੇ ਦਸ ਪ੍ਰਤੀਸ਼ਤ ਦਰਮਿਆਨ ਹੁੰਦੀ ਹੈ, ਪਰ ਬਹੁਤ ਉੱਚੀ ਵੀਹ ਪ੍ਰਤੀਸ਼ਤ ਤੱਕ ਹੋ ਸਕਦੀ ਹੈ ਓਪਲ ਧਾਤੂ ਸਫੈਦ, ਭੂਰੇ, ਲਾਲ, ਨਾਰੰਗੀ, ਪੀਲੇ, ਹਰੇ, ਨੀਲੇ, ਬੈਂਗਣੀ, ਗੁਲਾਬੀ, ਸਲੇਟੀ, ਆਲਿਵ, ਬਾਦਾਮੀ ਅਤੇ ਕਾਲੇ ਰੰਗਾਂ ’ਚ ਪਾਈ ਜਾਂਦੀ ਹੈ

ਤੁਸੀਂ ਪਾਤਾਲ ਲੋਕ ਬਾਰੇ ਤਾਂ ਸੁਣਿਆ ਹੀ ਹੋਵੇਗਾ! ਭਾਵ ਜ਼ਮੀਨ ਅੰਦਰ ਅਜਿਹੀ ਥਾਂ, ਜਿੱਥੇ ਸਿਰਫ ਹਨ੍ਹੇਰਾ ਹੀ ਹਨੇ੍ਹਰਾ ਹੁੰਦਾ ਹੈ ਪਰ ਆਪਣੀ ਧਰਤੀ ’ਤੇ ਇੱਕ ਅਜਿਹੀ ਥਾਂ ਵੀ ਹੈ, ਜਿਸ ਨੂੰ ਜੇਕਰ ਮਾਡਰਨ ‘ਪਾਤਾਲ ਲੋਕ’ ਕਿਹਾ ਜਾਵੇ, ਤਾਂ ਗਲਤ ਨਹੀਂ ਹੋਵੇਗਾ ਦੱਖਣੀ ਅਸਟਰੇਲੀਆ ’ਚ ਇੱਕ ਅਜਿਹਾ ਅਨੋਖਾ ਪਿੰਡ ਵਸਿਆ ਹੋਇਆ ਹੈ, ਜੋ ਪੂਰਾ ਦਾ ਪੂਰਾ ਜ਼ਮੀਨ ਅੰਦਰ ਹੈ ਇਹ ਕੋਈ ਐਸਾ-ਵੈਸਾ ਪਿੰਡ ਨਹੀਂ ਹੈ, ਸਗੋਂ ਇੱਥੇ ਲੋਕਾਂ ਦੇ ਘਰ, ਦੁਕਾਨ, ਬਾਜ਼ਾਰ, ਹੋਟਲ, ਚਰਚ ਆਦਿ ਸਭ ਤਰ੍ਹਾਂ ਦੀਆਂ ਸਹੂਲਤਾਂ ਉਪਲੱਬਧ ਹਨ

Also Read :-

ਇਸ ਅਨੋਖੇ ਪਿੰਡ ਦਾ ਨਾਂਅ ਹੈ ‘ਕੂਬਰ ਪੇਡੀ’ ਇਸ ਪਿੰਡ ਦੀ ਸਭ ਤੋਂ ਵੱਡੀ ਖਾਸੀਅਤ ਹੀ ਇਹ ਹੈ ਕਿ ਇੱਥੋਂ ਦੇ ਲਗਭਗ ਸਾਰੇ ਲੋਕ ਅੰਡਰਗਰਾਊਂਡ ਘਰਾਂ ’ਚ ਰਹਿੰਦੇ ਹਨ ਬਾਹਰੋਂ ਦੇਖਣ ’ਤੇ ਇਹ ਘਰ ਭਾਵੇਂ ਸਾਧਾਰਨ ਲੱਗਣ, ਪਰ ਅੰਦਰ ਦਾ ਨਜ਼ਾਰਾ ਕਿਸੇ ਹੋਟਲ ਤੋਂ ਘੱਟ ਨਹੀਂ ਹੁੰਦਾ ਦਰਅਸਲ, ਇਸ ਇਲਾਕੇ ’ਚ ‘ਓਪਲ’ ਦੀਆਂ ਕਈ ਖਦਾਨਾਂ ਹਨ ਲੋਕ ਇੱਥੇ ਇਨ੍ਹਾਂ ਓਪਲ ਦੀਆਂ ਖਾਲੀ ਪਈਆਂ ਖਦਾਨਾਂ ’ਚ ਰਹਿੰਦੇ ਹਨ ‘ਓਪਲ’ ਇੱਕ ਦੁੱਧੀਆ ਰੰਗ ਦਾ ਕੀਮਤੀ ਪੱਥਰ ਹੁੰਦਾ ਹੈ ਕੂਬਰ ਪੇਡੀ ਨੂੰ ਦੁਨੀਆਂ ਦੀ ‘ਓਪਲ ਰਾਜਧਾਨੀ’ ਵੀ ਕਹਿੰਦੇ ਹਨ, ਕਿਉਂਕਿ ਇੱਥੇ ਦੁਨੀਆਂ ਦੀ ਸਭ ਤੋਂ ਜ਼ਿਆਦਾ ‘ਓਪਲ’ ਦੀਆਂ ਖਦਾਨਾਂ ਹਨ

ਕੂਬਰ ਪੇਡੀ ’ਚ ਮਾਈਨਿੰਗ ਦਾ ਕੰਮ ਸਾਲ 1915 ’ਚ ਸ਼ੁਰੂ ਹੋਇਆ ਸੀ ਇਹ ਇੱਕ ਰੇਗਿਸਤਾਨੀ ਇਲਾਕਾ ਹੈ, ਇਸ ਵਜ੍ਹਾ ਨਾਲ ਇੱਥੇ ਗਰਮੀਆਂ ’ਚ ਤਾਪਮਾਨ ਬਹੁਤ ਜ਼ਿਆਦਾ ਅਤੇ ਸਰਦੀਆਂ ’ਚ ਬਹੁਤ ਘੱਟ ਹੋ ਜਾਂਦਾ ਹੈ ਅਜਿਹੇ ’ਚ ਇੱਥੇ ਰਹਿਣ ਵਾਲੇ ਲੋਕਾਂ ਨੂੰ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਲੋਕ ਮਾਈਨਿੰਗ ਤੋਂ ਬਾਅਦ ਖਾਲੀ ਬਚੀਆਂ ਖਦਾਨਾਂ ’ਚ ਰਹਿਣ ਲਈ ਚਲੇ ਗਏ ਸਮੇਂ ਦੇ ਨਾਲ ਹੌਲੀ-ਹੌਲੀ ਓਪਲ ਦੀ ਖੁਦਾਈ ਤਾਂ ਘੱਟ ਹੁੰਦੀ ਗਈ, ਪਰ ਇਸ ਕਸਬੇ ਦੇ ਰਹਿਣ ਵਾਲਿਆਂ ਨੇ ਬੇਕਾਰ ਪਈ ਖਾਲੀ ਗੁਫਾਨੁੰਮਾ ਥਾਂ ’ਚ ਆਪਣੀ ਪਰਮਾਨੈਂਟ ਰਿਹਾਇਸ਼ ਬਣਾਉਣਾ ਸ਼ੁਰੂ ਕਰ ਦਿੱਤੀ

ਬਾਹਰ ਦੀ ਭਿਆਨਕ ਗਰਮੀ ਤੋਂ ਬਚਣ ਦਾ ਇਹ ਇੱਕ ਆਸਾਨ ਅਤੇ ਵਧੀਆ ਤਰੀਕਾ ਸੀ ਕੂਬਰ ਪੇਡੀ ਸ਼ਹਿਰ ਉਸ ਸਮੇਂ ਤੋਂ ਬਾਅਦ ਤੋਂ ਵਧਦਾ ਹੀ ਚਲਿਆ ਗਿਆ ਅਤੇ ਅੱਜ ਜਦਕਿ ਓਪਲ ਦੀ ਮਾਈਨਿੰਗ ਖ਼ਤਮ ਹੋ ਚੁੱਕੀ ਹੈ ਤਾਂ ਵੀ ਉੱਥੇ ਲੋਕ ਰਹਿ ਰਹੇ ਹਨ ਇਸ ਸ਼ਹਿਰ ’ਚ ਥਾਂ-ਥਾਂ ਜ਼ਮੀਨ ਤੋਂ ਨਿੱਕਲੀਆਂ ਹੋਈਆਂ ਚਿਮਨੀਆਂ ਹਨ ਅਤੇ ਕਈ ਸਾਈਨ ਬੋਰਡ ਵੀ ਲੱਗੇ ਹੋਏ ਹਨ, ਜੋ ਕਿ ਲੋਕਾਂ ਨੂੰ ਸਾਵਧਾਨ ਕਰਦੇ ਹਨ ਕਿ ਉਹ ਸਾਵਧਾਨੀਪੂਰਵਕ ਚੱਲਣ, ਨਹੀਂ ਤਾਂ ਉਹ ਜ਼ਮੀਨ ਦੇ ਅੰਦਰ ਘਰ ’ਚ ਡਿੱਗ ਸਕਦੇ ਹਨ ਜਾਂ ਕਿਸੇ ਖਾਲੀ ਗੁਫਾ ਅੰਦਰ ਜਾ ਸਕਦੇ ਹਨ

ਕੂਬਰ ਪੇਡੀ ਦੇ ਅੰਡਰਗਰਾਊਂਡ ਘਰਾਂ ’ਚ ਇੰਟਰਨੈੱਟ, ਬਿਜਲੀ, ਪਾਣੀ ਵਰਗੀਆਂ ਸਾਰੀਆਂ ਸਹੂਲਤਾਂ ਹਨ ਜੇਕਰ ਕੁਝ ਨਹੀਂ ਹੈ, ਤਾਂ ਸਿਰਫ ਸੂਰਜ ਦੀ ਧੁੱਪ ਉੱਪਰੋਂ ਦੇਖਣ ’ਤੇ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਵੇਗਾ ਕਿ ਇਹ ਘਰ ਅੰਦਰੋਂ ਕਿਵੇਂ ਹੋਣਗੇ ਦੇਖਣ ਤੋਂ ਬਾਅਦ ਹੀ ਤੁਹਾਨੂੰ ਪਤਾ ਚੱਲੇਗਾ ਕਿ ਇੱਥੇ ਤਾਂ ਚੰਗੇ ਖਾਸੇ ਖੂਬਸੂਰਤ ਘਰ ਬਣਾ ਰੱਖੇ ਹਨ ਇਨ੍ਹਾਂ ਘਰਾਂ ’ਚ ਨਾ ਸਿਰਫ ਸਾਰੀਆਂ ਸਹੂਲਤਾਂ ਹਨ, ਸਗੋਂ ਕੁਝ ਲੋਕਾਂ ਨੇ ਤਾਂ ਬਕਾਇਦਾ ਸਵੀਮਿੰਗ ਪੂਲ ਵੀ ਬਣਵਾ ਰੱਖੇ ਹਨ ਅੱਜ ਦੁਨੀਆਂਭਰ ਤੋਂ ਲੋਕ ਇਸ ਥਾਂ ਨੂੰ ਦੇਖਣ ਲਈ ਆਉਂਦੇ ਹਨ ਇਨ੍ਹਾਂ ਘਰਾਂ ’ਚ ਰਹਿਣ ਵਾਲੇ ਲੋਕ ਸੈਲਾਨੀ ਨੂੰ ਬਕਾਇਦਾ ਇਨ੍ਹਾਂ ਥਾਵਾਂ ਦਾ ਗਾਇਡਡ ਟੂਰ ਕਰਾਉਂਦੇ ਹਨ ਇਸ ਸ਼ਹਿਰ ’ਚ ਜ਼ਮੀਨ ਤੋਂ 55 ਫੁੱਟ ਦੀ ਗਹਿਰਾਈ ’ਤੇ ਇੱਕ ਚਰਚ ਵੀ ਬਣੀ ਹੋਈ ਹੈ

ਕੂਬਰ ਪੇਡੀ ’ਚ ਕਈ ਹਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ ਸਾਲ 2000 ’ਚ ਆਈ ਫਿਲਪ ‘ਪਿੱਚ ਬਲੈਕ’ ਦੀ ਸ਼ੂਟਿੰਗ ਤੋਂ ਬਾਅਦ ਪ੍ਰੋਡਕਸ਼ਨ ਨੇ ਫਿਲਮ ’ਚ ਵਰਤੋਂ ਕੀਤੀ ਗਈ ਸਪੇਸਸ਼ਿਪ ਇੱਥੇ ਹੀ ਛੱਡ ਦਿੱਤੀ ਸੀ, ਜੋ ਹੁਣ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣ ਚੁੱਕਿਆ ਹੈ ਲੋਕ ਇੱਥੇ ਘੁੰਮਣ ਲਈ ਆਉਂਦੇ ਰਹਿੰਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!