ਨਕਲ ਨਾਲ ਬੁੱਧੀ ਘਟੇ ਦੂਜਿਆਂ ਦੀ ਨਕਲ ਕਰਨ ਦਾ ਸੁਭਾਅ ਸਾਡੀ ਬੁੱਧੀ ਨੂੰ ਘਟਾਉਂਦਾ ਹੈ ਜੋ ਸਾਨੂੰ ਚੰਗਿਆਈ ਅਤੇ ਬੁਰਾਈ ਦੇ ਫਰਕ ਦਾ ਗਿਆਨ ਕਰਾਉਂਦਾ ਹੈ ਨਕਲ ਕਰਦੇ ਸਮੇਂ ਅਸੀਂ ਆਪਣੇ ਦਿਮਾਗ ਦਾ ਨਹੀਂ ਸਗੋਂ ਦਿਲ ਦਾ ਕਹਿਣਾ ਮੰਨਦੇ ਹਾਂ

ਨਕਲ ਕਰਦੇ ਹੋਏ ਮਨੁੱਖ ਨੂੰ ਸਦਾ ਆਪਣੀ ਅਕਲ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ, ਜੋ ਈਸ਼ਵਰ ਨੇ ਸਾਨੂੰ ਤੋਹਫੇ ਦੇ ਰੂਪ ’ਚ ਦਿੱਤਾ ਹੈ-ਅਜਿਹਾ ਸਦਾ ਹੀ ਸਮਝਦਾਰਾਂ ਦਾ ਮੰਨਣਾ ਹੈ ਸਾਨੂੰ ਦੂਜਿਆਂ ਦੀ ਨਕਲ ਕਰਦੇ ਸਮੇਂ ਮੱਖੀ ’ਤੇ ਮੱਖੀ ਨਾ ਮਾਰ ਕੇ ਇਸ ਵਿਸ਼ੇ ’ਤੇ ਡੂੰਘਾਈ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਜੋ ਕੰਮ ਅਸੀਂ ਕਰਨ ਜਾ ਰਹੇ ਹਾਂ, ਉਸ ਨਾਲ ਸਾਡਾ ਸਾਰਿਆਂ ’ਚ ਮਜ਼ਾਕ ਤਾਂ ਨਹੀਂ ਬਣ ਜਾਵੇਗਾ

ਵਿਦਿਆਰਥੀ ਆਪਣੇ ਪੜ੍ਹਾਈ ਦੇ ਸਮੇਂ ’ਚ ਕੰਮ-ਚੋਰ ਕਾਰਨ ਜਦੋਂ ਘਰ ਦੇ ਕੰਮ ਨਹੀਂ ਕਰ ਪਾਉਂਦੇ ਉਦੋਂ ਸਾਥੀ ਦੀ ਕਾਪੀ ਲੈ ਕੇ ਨਕਲ ਕਰ ਲੈਂਦੇ ਹਨ ਉਸ ਸਮੇਂ ਉਨ੍ਹਾਂ ਨੂੰ ਇਹ ਵੀ ਧਿਆਨ ਨਹੀਂ ਰਹਿੰਦਾ ਕਿ ਉਹ ਆਪਣੇ ਨਾਂਅ ਦੀ ਥਾਂ ਬਿਨਾਂ-ਸਮਝੇ ਜਲਦਬਾਜ਼ੀ ’ਚ ਸਾਥੀ ਦਾ ਨਾਂਅ ਆਦਿ ਲਿਖ ਦਿੰਦੇ ਹਨ ਜਿਸ ਨਾਲ ਅਧਿਆਪਕ ਨੂੰ ਪਤਾ ਲੱਗ ਜਾਂਦਾ ਹੈ

ਕਿ ਕਿਸ ਦੀ ਨਕਲ ਕਰਕੇ ਇਹ ਕੰਮ ਕੀਤਾ ਗਿਆ ਹੈ ਇਸੇ ਤਰ੍ਹਾਂ ਪ੍ਰੀਖਿਆ ਸਮੇਂ ਵੀ ਹੁੰਦਾ ਹੈ ਕਦੇ-ਕਦੇ ਤੁਹਾਨੂੰ ਸਹੀ ਉੱਤਰ ਨੂੰ ਸਾਥੀ ਦੇ ਗਲਤ ਉੱਤਰ ਕਾਰਨ ਗਲਤ ਲਿਖ ਕੇ ਆਪਣੇ ਅੰਕ ਘੱਟ ਕਰਵਾ ਲੈਣ ’ਤੇ ਪਛਤਾਉਣਾ ਹੁੰਦਾ ਹੈ ਆਂਢ-ਗੁਆਂਢ ਜਾਂ ਰਿਸ਼ਤੇਦਾਰਾਂ ਦੇ ਘਰ ਕੋਈ ਵੀ ਨਵੀਂ ਵਸਤੂ ਆ ਜਾਣ ’ਤੇ ਸਾਡੀ ਦਿਲਚਸਪੀ ਵਧ ਜਾਂਦੀ ਹੈ

Also Read :-

ਭਾਵੇਂ ਉਹ ਉਨ੍ਹਾਂ ਦਾ ਨਵਾਂ ਵੱਡਾ ਘਰ ਹੋਵੇ ਅਤੇ ਮਹਿੰਗੀ ਨਵੀਂ ਗੱਡੀ ਹੋਵੇ ਇਨ੍ਹਾਂ ਤੋਂ ਇਲਾਵਾ ਵੱਡਾ ਟੀਵੀ, ਵੱਡਾ ਫਰਿੱਜ਼, ਮਹਿੰਗਾ ਨਵਾਂ ਫੋਨ ਜਾਂ ਆਈਪੈਡ ਕੁਝ ਵੀ ਹੋ ਸਕਦਾ ਹੈ ਸਾਡੇ ਮਨ ’ਚ ਉਨ੍ਹਾਂ ਵਸਤੂਆਂ ਨੂੰ ਦੇਖ ਕੇ ਮਨ ’ਚ ਹੀਨ-ਭਾਵਨਾ ਆਉਣ ਲੱਗਦੀ ਹੈ ਉਦੋਂ ਸੋਚਣ ਲੱਗਦੇ ਹਾਂ ਕਿ ਕਦੋਂ ਅਸੀਂ ਉਨ੍ਹਾਂ ਗੈਰ-ਜ਼ਰੂਰਤਮੰਦ ਵਸਤੂਆਂ ਨੂੰ ਖਰੀਦ ਸਕਾਂਗੇ

ਉਨ੍ਹਾਂ ਵਸਤੂਆਂ ਨੂੰ ਖਰੀਦਣ ਵਾਲਿਆਂ ਨੂੰ ਅਸੀਂ ਕਿਸਮਤ ਵਾਲੇ ਕਹਿੰਦੇ ਹੋਏ ਆਪਣੀ ਕਿਸਮਤ ਨੂੰ ਕੋਸਣ ਲਗਦੇ ਹਾਂ ਈਸ਼ਵਰ ’ਤੇ ਦੀ ਦੋਸ਼ ਮੜ੍ਹਨ ਤੋਂ ਵੀ ਅਸੀਂ ਨਹੀਂ ਰੁਕਦੇ ਕਿ ਉਸ ਨੇ ਸਾਨੂੰ ਇਹ ਸਭ ਖਰੀਦਣ ਦੀ ਹਿੰਮਤ ਕਿਉਂ ਨਹੀਂ ਦਿੱਤੀ

ਫਿਰ ਅਸੀਂ ਆਪਣੇ ਬੈਂਕ ਅਕਾਊਂਟ ਖੰਗਾਲਦੇ ਹਾਂ ਗੁਆਂਢੀ ਦੇ ਘਰ ਆਉਣ ਵਾਲੀਆਂ ਨਵੀਆਂ ਵਸਤੂਆਂ ਦੀ ਨਕਲ ਕਰਕੇ ਅਸੀਂ ਵੀ ਵਸਤੂਆਂ ਖਰੀਦ ਲੈਂਦੇ ਹਾਂ ਉਸ ਸਮੇਂ ਅਸੀਂ ਉਨ੍ਹਾਂ ਵਸਤੂਆਂ ਨੂੰ ਖਰੀਦਣ ਲਈ ਐਨੇ ਜ਼ਿਆਦਾ ਉਤਾਵਲੇ ਹੋ ਰਹੇ ਹੁੰਦੇ ਹਾਂ ਕਿ ਇਹ ਵੀ ਵਿਚਾਰ ਨਹੀਂ ਕਰ ਪਾਉਂਦੇ ਕਿ ਉਸ ਨੂੰ ਖਰੀਦਣ ਲਈ ਸਾਡੇ ਕੋਲ ਸਾਧਨ ਹੈ ਵੀ ਜਾਂ ਨਹੀਂ ਜੇਕਰ ਆਪਣੇ ਕੋਲ ਧਨ ਹੈ ਤਾਂ ਠੀਕ, ਨਹੀਂ ਤਾਂ ਜੁਗਾੜ ਹੋ ਜਾਵੇਗਾ ਵਾਲੀ ਸੋਚ ਦਾ ਸਹਾਰਾ ਲੈਂਦੇ ਹਾਂ

ਉਦੋਂ ਅਸੀਂ ਪੈਸੇ ਦਾ ਜੁਗਾੜ ਕਰਨ ’ਚ ਜੁਟ ਜਾਂਦੇ ਹਾਂ ਜੇਕਰ ਸਾਨੂੰ ਕਿਸੇ ਆਪਣੇ ਜ਼ਰੀਏ ਧਨ ਮਿਲ ਜਾਵੇ ਤਾਂ ਵਧੀਆ, ਨਹੀਂ ਤਾਂ ਫਿਰ ਅਸੀਂ ਕਿਸੇ ਵਿਅਕਤੀ ਤੋਂ ਅਤੇ ਬੈਂਕ ਤੋਂ ਕਰਜ਼ ਲੈ ਕੇ ਉਹ ਵਸਤੂ ਖਰੀਦ ਕੇ ਪ੍ਰੇਸ਼ਾਨੀ ਜ਼ਰੂਰ ਮੁੱਲ ਲੈ ਲੈਂਦੇ ਹਾਂ ਆਖਰ ਉਧਾਰ ਲਿਆ ਹੋਇਆ ਪੈਸਾ ਚੁਕਾਉਣਾ ਵੀ ਤਾਂ ਪੈਂਦਾ ਹੈ ਜਿਸ ਨਾਲ ਘਰ ਦਾ ਮਹੀਨੇ ਦਾ ਬਜਟ ਗੜਬੜਾ ਜਾਂਦਾ ਹੈ ਕਈ ਜ਼ਰੂਰੀ ਖਰਚਿਆਂ ਨੂੰ ਮਜ਼ਬੂਰਨ ਰੋਕਣਾ ਪੈ ਜਾਂਦਾ ਹੈ

ਦੂਜਿਆਂ ਦੀ ਹੋੜ੍ਹ ਕਰਦੇ ਹੋਏ ਅਸੀਂ ਆਪਣੇ ਘਰ ’ਚ ਅਜਿਹੀਆਂ ਵਸਤੂਆਂ ਵੀ ਇਕੱਠੀਆਂ ਕਰ ਲੈਂਦੇ ਹਾਂ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਹੀ ਨਹੀਂ ਹੁੰਦੀ ਇਸ ਨਾਲ ਘਰ ’ਚ ਜਗ੍ਹਾ ਤਾਂ ਘਿਰਦੀ ਹੈ ਅਤੇ ਵਿਅਰਥ ਹੀ ਪੈਸਾ ਵੀ ਬਰਬਾਦ ਜਾਂਦਾ ਹੈ ਇਸ ਲਈ ਜਿੰਨੀ ਸੰਭਵ ਹੋ ਸਕੇ ਭੇੜਚਾਲ ਨਾ ਕਰਦੇ ਹੋਏ ਦੂਜਿਆਂ ਦੀ ਨਕਲ ਕਰਨ ਤੋਂ ਬਚਣਾ ਚਾਹੀਦਾ ਹੈ ਆਪਣੇ ਦਿਮਾਗ ਦਾ ਸਹਾਰਾ ਲੈ ਕੇ ਖੁਦ ਨੂੰ ਭਵਿੱਖ ’ਚ ਆਉਣ ਵਾਲੇ ਕਸ਼ਟਾਂ ਤੋਂ ਬਚਾਉਣ ’ਚ ਹੀ ਦਿਮਾਗ ਵਾਲਾ ਕਹਾਉਂਦਾ ਹੈ ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!