ਸਫਲਤਾ ਪ੍ਰਾਪਤ ਕਰਨ ਦੇ ਗੁਰ
ਕਹਿੰਦੇ ਹਨ ਕਿ ਅਸੀਂ ਸਖਤ ਮਿਹਨਤ ਅਤੇ ਲਗਨ ਨਾਲ ਮੰਜ਼ਿਲ ’ਤੇ ਪਹੁੰਚਣ ਦਾ ਆਸਾਨ ਰਸਤਾ ਤਾਂ ਬਣਾ ਸਕਦੇ ਹਾਂ ਪਰ ਠੋਸ ਇਰਾਦਿਆਂ ਦੇ ਬਲਬੂਤੇ ਹੀ ਮੰਜ਼ਲ ਤੱਕ ਪਹੁੰਚਿਆ ਜਾ ਸਕਦਾ ਹੈ ਇਸ ਦਰਮਿਆਨ ਰਾਹ ’ਚ ਮੁਸ਼ਕਿਲਾਂ ਯਕੀਨੀ ਤੌਰ ’ਤੇ ਆਉਂਦੀਆਂ ਹਨ, ਪਰ ਅਜਿਹੇ ਸਮੇਂ ’ਚ ਆਤਮਵਿਸ਼ਵਾਸ ਬਣਾਈ ਰੱਖਣਾ ਅਤੇ ਖੁਸ਼ੀ ਨਾਲ ਕੰਮ ਕਰਨਾ ਇਸ ਨਾਲ ਇਨਸਾਨ ਇੱਕ ਦਿਨ ਮੰਜ਼ਲ ਨੂੰ ਤੈਅ ਕਰ ਦਿੰਦਾ ਹੈ ਇਸ ਤਰ੍ਹਾਂ ਅਸੀਂ ਇੱਥੇ ਕਹਿ ਸਕਦੇ ਹਾਂ ਕਿ ਵਿਅਕਤੀ ’ਚ ਆਪਣੀ ਮੰਜਿਲ ਹਾਸਲ ਕਰਨ ਲਈ ਦ੍ਰਿੜ੍ਹ ਆਤਮ-ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ
ਆਤਮ-ਵਿਸ਼ਵਾਸ ਨਾਲ ਭਰਪੂਰ ਵਿਅਕਤੀ ਹੀ ਸਫਲਤਾ ਦੀਆਂ ਪੌੜੀਆਂ ’ਤੇ ਚੜ੍ਹਦਾ ਹੋਇਆ ਸਭ ਰੁਕਾਵਟਾਂ ਨੂੰ ਪਾਰ ਕਰਕੇ ਅਸੰਭਵ ਕੰਮ ਨੂੰ ਵੀ ਸੰਭਵ ਕਰਕੇ ਦਿਖਾਉਂਦਾ ਹੈ ਇਹ ਤਜ਼ਰਬੇਕਾਰ ਲੋਕ ਵੀ ਮੰਨਦੇ ਹਨ ਕਿ ‘ਤਜ਼ਰਬਾ ਸਿਰਫ਼ ਵਿਅਕਤੀ ਨੂੰ ਇਹ ਦੱਸਦਾ ਹੈ ਕਿ ਤੁੁਸੀਂ ਕੀ ਕਰਨਾ ਹੈ,
Also Read :-
- ਤਨਾਅ ਦੂਰ ਕਰਕੇ ਵਧਾਓ ਆਤਮਵਿਸ਼ਵਾਸ ਸਾਈਕੋਲੋਜਿਸਟ
- ਬਚਪਨ ਤੋਂ ਹੀ ਬੇਟੀਆਂ ’ਚ ਆਤਮਵਿਸ਼ਵਾਸ ਭਰਨਾ ਬੇਹੱਦ ਜ਼ਰੂਰੀ
- ਆਤਮ ਵਿਸ਼ਵਾਸ ਰੱਖੋ ਅਤੇ ਕਮੀਆਂ ਸਵੀਕਾਰੋ
- ਆਤਮਵਿਸ਼ਵਾਸ: ਤੁਹਾਡੀ ਵੀ ਪੂੰਜੀ ਹੈ
- ਪ੍ਰੀਖਿਆ ‘ਚ ਬਣਾਈ ਰੱਖੋ ਆਤਮਵਿਸ਼ਵਾਸ
Table of Contents
ਪਰ ਸਹੀ ਮਾਇਨੇ ’ਚ ਦੇਖਿਆ ਜਾਵੇ ਤਾਂ ਉਸ ਨੂੰ ਪੂਰਾ ਕਰਨ ਦਾ ਸਿਹਰਾ ਇੱਕੋ-ਇੱਕ ਆਤਮ-ਵਿਸ਼ਵਾਸ ਨੂੰ ਹੀ ਜਾਂਦਾ ਹੈ
ਹਮੇਸ਼ਾ ਚੁਣੌਤੀਆਂ ਨੂੰ ਸਵੀਕਾਰ ਕਰੋ:-
ਮਨੋਵਿਗਿਆਨਕਾਂ ਦੀ ਰਾਇ ’ਚ, ਅਸੀਂ ਅਕਸਰ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਨਿਰਾਸ਼ ਹੋਣ ਲੱਗਦੇ ਹਾਂ ਜੋ ਸਾਡੇ ਮਨ ’ਚ ਡਰ ਪੈਦਾ ਕਰ ਦਿੰਦੀਆਂ ਹਨ ਇਸ ਲਈ ਆਤਮ-ਵਿਸ਼ਵਾਸ ਵਧਾਉਣ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਮਨ ’ਚ ਡਰ ਨਾ ਪੈਦਾ ਹੋਣ ਦਿੱਤਾ ਜਾਵੇ ਇਸ ਦੇ ਲਈ ਤੁਸੀਂ ਹਮੇਸ਼ਾ ਖੁੱਲ੍ਹ ਕੇ ਚੁਣੌਤੀਆਂ ਨੂੰ ਸਵੀਕਾਰੋ
ਅਜਿਹਾ ਕਰਨ ਨਾਲ ਹੀ ਵਿਅਕਤੀ ਦੇ ਮਨ ’ਚ ਬੈਠਿਆ ਡਰ ਖੁਦ ਖ਼ਤਮ ਹੋ ਸਕਦਾ ਹੈ ਅਤੇ ਆਤਮ-ਵਿਸ਼ਵਾਸ ਬੀਜ ਫੁੱਟਣ ਲੱਗਦਾ ਹੈ ਜੋ ਭਵਿੱਖ ’ਚ ਚੱਲ ਕੇ ਦ੍ਰਿੜ੍ਹ ਆਤਮਵਿਸ਼ਵਾਸ ਰੂਪੀ ਵਿਸ਼ਾਲ ਰੁੱਖ ਦੇ ਰੂਪ ’ਚ ਤਬਦੀਲ ਹੋ ਕੇ ਖੜ੍ਹਾ ਹੋ ਜਾਂਦਾ ਹੈ
ਸਕਾਰਾਤਮਕ ਸੋਚ ਰੱਖੋ:-
ਆਤਮਵਿਸ਼ਵਾਸ ਵਧਾਉਣ ਦਾ ਦੂਜਾ ਮਹੱਤਵਪੂਰਨ ਗੁਰ ਸਕਾਰਾਤਮਕ ਸੋਚ ਰੱਖਣਾ ਹੈ ਕਿਉਂਕਿ ਜਿਵੇਂ ਤੁਸੀਂ ਸੋਚਦੇ ਹੋ, ਠੀਕ ਉਸੇ ਤਰ੍ਹਾਂ ਤੁਸੀਂ ਕੰਮ ਕਰਨ ਲੈਂਗਦੇ ਹੋ ਹਮੇਸ਼ਾ ਯਾਦ ਰੱਖੋ ਕਿ ਤੁਹਾਡੀ ਸੋਚ ਬੁਰੇ ਹਾਲਾਤਾਂ ’ਚ ਵੀ ਸਕਾਰਾਤਮਕ ਹੀ ਹੋਣੀ ਚਾਹੀਦੀ ਹੈ ਅਤੇ ਮੁਸ਼ਕਿਲ ਤੋਂ ਮੁਸ਼ਕਿਲ ਪ੍ਰੇਸ਼ਾਨੀ ਆਉਣ ’ਤੇ ਵੀ ਇਸ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ
ਹਮੇਸ਼ਾ ਖੁਸ਼ ਰਹੋ:-
ਦੇਖਣ ’ਚ ਆਇਆ ਹੈ ਕਿ ਆਤਮ-ਵਿਸ਼ਵਾਸ ਨਾਲ ਭਰਪੂਰ ਲੋਕਾਂ ਦੇ ਚਿਹਰਿਆਂ ’ਤੇ ਕਦੇ ਵੀ ਮਾਯੂਸੀ ਦੇ ਭਾਵ ਨਹੀਂ ਦਿਖਾਈ ਦਿੰਦੇ ਇਸ ਲਈ ਕੋਸ਼ਿਸ਼ ਕਰੋ ਕਿ ਤੁਹਾਡੇ ਚਿਹਰੇ ’ਤੇ ਵੀ ਉਦਾਸੀ ਦੇ ਬੱਦਲ ਨਾ ਮੰਡਰਾਉਣ ਹਰ ਸਮੇਂ ਮੁਸਕਰਾਹਟ ਨੂੰ ਆਪਣੇ ਬੁੱਲ੍ਹਾਂ ’ਤੇ ਵਸਾਈ ਰੱਖੋ ਉਦੋਂ ਦੂਜੇ ਲੋਕ ਵੀ ਤੁਹਾਡੇ ਤੋਂ ਨਾ ਚਾਹੁੰਦੇ ਹੋਏ ਵੀ ਪ੍ਰਭਾਵਿਤ ਹੋਣਗੇ ਅਤੇ ਤੁਹਾਡੀ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰਦੇ ਨਜ਼ਰ ਆਉਣਗੇ
ਆਲੋਚਨਾਵਾਂ ਤੋਂ ਅਸਹਿਜ ਨਾ ਹੋਵੋੋ:-
ਉਂਜ ਤਾਂ ਅਕਸਰ ਵਿਅਕਤੀ ਦੂਜਿਆਂ ਦੀਆਂ ਆਲੋਚਨਾਵਾਂ ਤੋਂ ਪ੍ਰੇਸ਼ਾਨ ਹੋ ਜਾਂਦਾ ਹੈ ਪਰ ਕੋਸ਼ਿਸ਼ ਕਰੋ ਕਿ ਆਲੋਚਨਾਵਾਂ ਨੂੰ ਖੁਦ ’ਤੇ ਕਦੇ ਹਾਵੀ ਨਾ ਹੋਣ ਦਿਓ ਕਿਉਂਕਿ ਆਲੋਚਨਾਵਾਂ ਦੇ ਚੱਲਦਿਆਂ ਪ੍ਰੇਸ਼ਾਨ ਹੋਣ ’ਤੇ ਖੁਦ ’ਚ ਕਈ ਬੁਰਾਈਆਂ ਦਿਖਾਈ ਦੇਣ ਲੱਗਦੀਆਂ ਹਨ ਅਤੇ ਵਿਅਕਤੀ ਆਪਣੇ ਮਾਰਗ ਤੋਂ ਭਟਕ ਕੇ ਮੰਜਿਲ ਤੋਂ ਖੁਦ ਹੀ ਦੂਰੀ ਬਣਾ ਲੈਂਦਾ ਹੈ
ਸ਼ਰਮਿੰਦਗੀ ਅਤੇ ਹਿਚਕਿਚਾਹਟ ਨੂੰ ਨਜ਼ਰਅੰਦਾਜ ਕਰੋ:-
ਕਦੇ-ਕਦੇ ਸਾਨੂੰ ਮਿਹਨਤ ਕਰਨ ਤੋਂ ਬਾਅਦ ਵੀ ਲੋਂੜੀਦੀ ਸਫਲਤਾ ਨਹੀਂ ਮਿਲਦੀ ਅਤੇ ਉਮੀਦ ਦੇ ਉਲਟ ਅਸਫਲ ਹੁੰਦੇ ਹੋਏ ਦਿਖਾਈ ਦੇਣ ਲੱਗਦੇ ਹਾਂ ਜਦਕਿ ਕਈ ਲੋਕ ਤਾਂ ਅਸਫਲਤਾ ਮਿਲਣ ਤੋਂ ਬਾਅਦ ਸਫਲ ਹੋਣ ਦੀ ਉਮੀਦ ਤੱਕ ਤਿਆਗ ਦਿੰਦੇ ਹਨ ਜੋ ਸਰਾਸਰ ਗਲਤ ਹੈ ਅਜਿਹੇ ਦੌਰ ’ਚ ਸਾਨੂੰ ਸ਼ਰਮਿੰਦਾ ਹੋਣ ਅਤੇ ਹਿਚਕਿਚਾਉਣ ਦੀ ਕੋਈ ਜ਼ਰੂਰਤ ਨਹੀਂ ਸਗੋਂ ਕੀੜੀ ਵਰਗੇ ਛੋਟੇ ਜਿਹੇ ਜੀਵ ਤੋਂ ਪ੍ਰੇਰਨਾ ਲੈਂਦੇ ਹੋਏ ਹੌਂਸਲਾ ਧਾਰਨ ਕਰਕੇ ਮੁੜ ਯਤਨ ਕਰਕੇ ਮੰਜਿਲ ਤੱਕ ਪਹੁੰਚਣ ਦਾ ਯਤਨ ਕਰਨਾ ਚਾਹੀਦਾ ਹੈ
ਹਮੇਸ਼ਾ ਨਵਾਂ ਕਰਨ ਦੀ ਸੋਚੋ:-
ਵੈਸੇ ਤਾਂ ਜ਼ਿਆਦਾਤਰ ਲੋਕ ਆਪਣੇ ਪੁਰਾਣੇ ਕੰਮ ਨੂੰ ਕਰਦੇ ਹੋਏ ਬੋਰੀਅਤ ਮਹਿਸੂਸ ਕਰਨ ਲੱਗਦੇ ਹਨ ਪਰ ਜਦੋਂ ਸਥਿਤੀ ਜ਼ਰੂਰਤ ਤੋਂ ਜ਼ਿਆਦਾ ਔਖੀ ਹੁੰਦੀ ਦਿਖਾਈ ਦੇਣ ਲੱਗੇ, ਤਾਂ ਕੁਝ ਨਾ ਕੁਝ ਨਵਾਂ ਜ਼ਰੂਰ ਕਰਨ ਦਾ ਸੋਚ-ਵਿਚਾਰ ਕਰੋ ਕਿਉਂਕਿ ਹਮੇਸ਼ਾ ਨਵਾਂ ਕਰਨ ਨਾਲ ਹੀ ਸਾਡੇ ਮਨ ’ਚ ਆਤਮ-ਵਿਸ਼ਵਾਸ ਦੀ ਲੋਅ ਹੋਰ ਜ਼ਿਆਦਾ ਵਧਣ ਲੱਗਦੀ ਹੈ, ਇਸ ਲਈ ਅਜਿਹੇ ਦੌਰ ’ਚ ਹਮੇਸ਼ਾ ਨਵੇਂ ਕੰਮ ਨੂੰ ਸ਼ੁਰੂ ਕਰਕੇ ਤੁਸੀਂ ਆਪਣੀ ਬੋਰੀਅਤ ਅਤੇ ਇਕੱਲੇਪਣ ਨੂੰ ਵੀ ਘੱਟ ਕਰ ਸਕਦੇ ਹੋ ਇਸ ਨਾਲ ਮੰਜਿਲ ਤੱਕ ਪਹੁੰਚਣ ’ਚ ਵੀ ਕਾਫ਼ੀ ਜਿਆਦਾ ਮੱਦਦ ਮਿਲੇਗੀ
ਅਤੀਤ ਦੀਆਂ ਗੱਲਾਂ ਨੂੰ ਭੁੱਲ ਜਾਓ:-
ਅਕਸਰ ਦੇਖਣ ’ਚ ਆਉਂਦਾ ਹੈ ਕਿ ਗੱਡੇ ਮੁਰਦੇ ਉਖਾੜਨ ਨਾਲ ਸਿਰਫ਼ ਬਦਬੂ ਹੀ ਹੱਥ ਆਉਂਦੀ ਹੈ, ਇਸ ਲਈ ਧਿਆਨ ਦਿਓ ਕਿ ਪੁਰਾਣੀਆਂ ਅਸਫਲਤਾਵਾਂ ਅਤੇ ਬੁਰੇ ਹਾਲਾਤਾਂ ਨੂੰ ਮਨ ’ਚ ਬਿਲਕੁਲ ਵੀ ਥਾਂ ਨਾ ਦਿਓ ਇਸ ਦੀ ਥਾਂ ਹਰੇਕ ਨਵੀਂ ਸਵੇਰ ਨਿੱਤ ਨਵਾਂ ਹਾਸਲ ਕਰਨ ਦੀ ਸੋਚ ਰੱਖਦੇ ਹੋਏ ਰੋਜ਼ਾਨਾ ਨਵੀਂ ਸ਼ੁਰੂਆਤ ਕਰੋ
ਯਕੀਨਨ, ਕੁਝ ਦਿਨਾਂ ’ਚ ਹੀ ਮੰਜਿਲ ਨਜ਼ਦੀਕ ਆਉਂਦੀ ਹੋਈ ਪ੍ਰਤੀਤ ਹੋਵੇਗੀ ਅਤੇ ਤੁਸੀਂ ਆਤਮ-ਵਿਸ਼ਵਾਸ ਨਾਲ ਭਰਪੂਰ ਹੋ ਕੇ ਆਪਣੀ ਮੰਜ਼ਿਲ ਪ੍ਰਾਪਤ ਕਰਨ ’ਚ ਸਫਲ ਹੋ ਹੀ ਜਾਵੋਗੇ
ਅਨੂਪ ਮਿਸ਼ਰਾ