ਆਓ ਬਚਾਈਏ ਓਜ਼ੋਨ ਵਰਲਡ ਓਜ਼ੋਨ ਡੇਅ

ਹਰ ਸਾਲ 16 ਸਤੰਬਰ ਨੂੰ ਵਰਲਡ ਓਜ਼ੋਨ ਡੇਅ ਮਨਾਇਆ ਜਾਂਦਾ ਹੈ ਅਣੂਆਂ ਦੀ ਇੱਕ ਲੇਅਰ ਹੀ ਓਜ਼ੋਨ ਪਰਤ ਹੈ, ਜੋ 10 ਤੋਂ 50 ਕਿੱਲੋਮੀਟਰ ਦਰਮਿਆਨ ਹਵਾਮੰਡਲ ’ਚ ਪਾਈ ਜਾਂਦੀ ਹੈ ਸੂਰਜ ਦੀਆਂ ਹਾਨੀਕਾਰਕ ਅਲਟਰਾ-ਵਾਇਲੇਟ ਕਿਰਨਾਂ ਤੋਂ ਓਜ਼ੋਨ ਪਰਤ ਧਰਤੀ ਨੂੰ ਬਚਾਉਂਦੀ ਹੈ ਇਸ ਲੇਅਰ ਤੋਂ ਬਿਨਾਂ ਜੀਵਨ ਸੰਕਟ ’ਚ ਪੈ ਸਕਦਾ ਹੈ

ਜੇਕਰ ਇਹੀ ਅਲਟਰਾ-ਵਾਇਲੇਟ ਕਿਰਨਾਂ ਸਿੱਧੀਆਂ ਧਰਤੀ ’ਤੇ ਪਹੁੰਚ ਜਾਣ ਤਾਂ ਮਨੁੱਖ, ਰੁੱਖ-ਬੂਟਿਆਂ ਅਤੇ ਜਾਨਵਰਾਂ ਲਈ ਇਹ ਸਥਿਤੀ ਕਾਫੀ ਗੰਭੀਰ ਹੋ ਸਕਦੀ ਹੈ ਅਜਿਹੇ ’ਚ ਓਜ਼ੋਨ ਪਰਤ ਦੀ ਸੁਰੱਖਿਆ ਬੇਹੱਦ ਜ਼ਰੂਰੀ ਹੈ ਜੀਵਨ ਲਈ ਆਕਸੀਜ਼ਨ ਤੋਂ ਜ਼ਿਆਦਾ ਜ਼ਰੂਰੀ ਓਜ਼ੋਨ ਹੈ ਅਤੇ ਇਸ ਦਿਵਸ ਨੂੰ ਮਨਾਉਣ ਦੀ ਇਹੀ ਵਜ੍ਹਾ ਹੈ ਕਿ ਓਜ਼ੋਨ ਲੇਅਰ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤੇ ਇਸ ਨੂੰ ਬਚਾਉਣ ਲਈ ਹੱਲ ਕੱਢੇ ਜਾ ਸਕਣ

Also Read :-

3 ਅਣੂ ਕਰਦੇ ਹਨ ਓਜ਼ੋਨ ਦਾ ਨਿਰਮਾਣ

ਆਕਸੀਜ਼ਨ ਦੇ ਤਿੰਨ ਅਣੂ ਮਿਲ ਕੇ ਓਜ਼ੋਨ ਦਾ ਨਿਰਮਾਣ ਕਰਦੇ ਹਨ ਓਜ਼ੋਨ ਪਰਤ ਦਾ ਇੱਕ ਅਣੂ ਆਕਸੀਜ਼ਨ ਦੇ ਤਿੰਨ ਅਣੂਆਂ ਦੇ ਜੁੜਨ ਨਾਲ ਬਣਦਾ ਹੈ ਇਹ ਹਲਕੇ ਨੀਲੇ ਰੰਗ ਦੀ ਹੁੰਦੀ ਹੈ ਜਾਣਕਾਰੀ ਅਨੁਸਾਰ ਓਜ਼ੋਨ ਦੀ ਪਰਤ ਧਰਤੀ ਤੋਂ 10 ਕਿੱਲੋਮੀਟਰ ਦੀ ਉੱਚਾਈ ’ਤੇ ਸ਼ੁਰੂ ਹੋ ਜਾਂਦੀ ਹੈ ਅਤੇ 50 ਕਿੱਲੋਮੀਟਰ ਉੱਪਰ ਤੱਕ ਮੌਜ਼ੂਦ ਰਹਿੰਦੀ ਹੈ ਇਹ ਪਰਤ ਸੂਰਜ ਦੀਆਂ ਖਤਰਨਾਕ ਕਿਰਨਾਂ ਤੋਂ ਧਰਤੀ ਨੂੰ ਬਚਾਉਂਦੀ ਹੈ ਇਹ ਪਰਤ ਮਨੁੱਖਾਂ ’ਚ ਕੈਂਸਰ ਪੈਦਾ ਕਰਨ ਵਾਲੀ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਨੂੰ ਵੀ ਰੋਕਣ ’ਚ ਮੱਦਦ ਕਰਦੀ ਹੈ

ਉੱਪਗ੍ਰਹਿ ਤੋਂ ਪ੍ਰਾਪਤ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਓਜ਼ੋਨ ਦਾ ਛੇਦ ਵੱਡਾ ਹੋ ਕੇ 2.48 ਕਰੋੜ ਵਰਗ ਕਿੱਲੋਮੀਟਰ ਹੋ ਗਿਆ ਹੈ ਅੰਦਾਜ਼ਨ ਇਹ ਭਾਰਤ ਦੇ ਆਕਾਰ ਤੋਂ ਅੱਠ ਗੁਣਾ ਵੱਡਾ ਹੈ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਿਨੀਸਟੇ੍ਰਸ਼ਨ (ਨਾਸਾ) ਅਤੇ ਨੈਸ਼ਨਲ ਓਸ਼ੇਨਿਕ ਐਂਡ ਐਟਮਾਸਫੇਅਰਿਕ ਐਡਮਿਨੀਸਟ੍ਰੇਸ਼ਨ (ਐੱਨਓਏਏ) ਦੀ ਰਿਪੋਰਟ ਮੁਤਾਬਕ 2021 ’ਚ ਓਜ਼ੋਨ ਛੇਦ ਦਾ ਆਕਾਰ ਵੱਡਾ ਹੋ ਗਿਆ ਹੈ 2021 ’ਚ ਅੰਟਾਰਕਟਿਕ ਓਜ਼ੋਨ ਛੇਦ ਸੱਤ ਅਕਤੂਬਰ ਨੂੰ ਆਪਣੇ ਜ਼ਿਆਦਾ ਫੈਲਾਵ ’ਚ ਪਹੁੰਚ ਗਿਆ ਅਤੇ 1979 ਤੋਂ ਬਾਅਦ ਤੋਂ ਇਹ 13ਵਾਂ ਸਭ ਤੋਂ ਵੱਡਾ ਛੇਦ ਹੈ

ਵਿਗਿਆਨਕਾਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਦੱਖਣੀ ਹੇਮਪਸ਼ਾਇਰ ਤੋਂ ਵੀ ਜ਼ਿਆਦਾ ਠੰਢ ਕਾਰਨ ਇਹ ਡੂੰਘਾ ਅਤੇ ਔਸਤ ਤੋਂ ਜ਼ਿਆਦਾ ਵੱਡਾ ਓਜ਼ੋਨ ਛੇਦ ਦੇ ਨਵੰਬਰ ਅਤੇ ਦਸੰਬਰ ਤੱਕ ਬਣੇ ਰਹਿਣ ਦੇ ਆਸਾਰ ਹਨ ਨਾਸਾ ਦੇ ਮੁੱਖ ਭੂ-ਵਿਗਿਆਨੀ ਪਾਲ ਨਿਊਮੈਨ ਨੇ ਦੱਸਿਆ, ਐਨਾ ਵੱਡਾ ਓਜ਼ੋਨ ਛੇਦ 2021 ’ਚ ਔਸਤ ਠੰਢ ਤੋਂ ਜ਼ਿਆਦਾ ਸਰਦ ਹੋਣ ਕਾਰਨ ਹੈ ਅਤੇ ਮੋਂਟਰਿਆਲ ਪ੍ਰੋਟੋਕਾਲ ਨਹੀਂ ਹੁੰਦਾ ਤਾਂ ਕਿਤੇ ਵੱਡਾ ਹੋ ਸਕਦਾ ਸੀ

ਦੱਖਣੀ ਧਰੁਵ ਕੇਂਦਰ ’ਤੇ ਵਿਗਿਆਨਕ ਓਜ਼ੋਨ ਮਾਪਕ ਯੰਤਰ ਯੁਕਤ ਮੌਸਮ ਸਬੰਧੀ ਗੁਬਾਰੇ ਨੂੰ ਉਡਾ ਕੇ ਓਜ਼ੋਨ ਛੇਦ ਦੀ ਨਿਗਰਾਨੀ ਕਰਦੇ ਹਨ ਅੰਟਾਰਕਟਿਕਾ ਦੇ ਉੱਪਰੀ ਸਮਤਾਪਮੰਡਲ ’ਚ ਹਰ ਸਤੰਬਰ ’ਚ ਓਜ਼ੋਨ ਪਰਤ ਦੇ ਪਤਲਾ ਹੋਣ ਕਾਰਨ ਓਜ਼ੋਨ ਦਾ ਛੇਦ ਐਨਾ ਵੱਡਾ ਹੋਇਆ ਹੈ ਦਰਅਸਲ ਸਤੰਬਰ ’ਚ ਬੇਹੱਦ ਉੱਚਾਈ ’ਤੇ ਬਰਫੀਲੇ ਬੱਦਲਾਂ ਅਤੇ ਮਨੁੱਖੀ ਨਿਰਮਤ ਸੁਮੇਲ ਪਦਾਰਥਾਂ ਦੀ ਪ੍ਰਤੀਕਿਰਿਆ ਤੋਂ ਪੈਦਾ ਰਸਾਇਣਕ ਤੌਰ ’ਤੇ ਕਲੋਰੀਨ ਅਤੇ ਬ੍ਰੋਮੀਨ ਦੇ ਰਸਾਅ ਨਾਲ ਅਜਿਹਾ ਹੁੰਦਾ ਹੈ ਸਰਦੀਆਂ ਦੇ ਆਖਰ ’ਚ ਅੰਟਾਰਕਟਿਕਾ ’ਚ ਜਦੋਂ ਸੂਰਜ ਉਗਦਾ ਹੈ, ਅਜਿਹੇ ’ਚ ਪ੍ਰਤੀਕਿਰਿਆਸ਼ੀਲ ਕਲੋਰੀਨ ਅਤੇ ਬ੍ਰੋਮੀਨ ਓਜ਼ੋਨ ਨੂੰ ਤੋੜਨਾ ਸ਼ੁਰੂ ਕਰਦੇ ਹਨ

ਮਾਹਿਰਾਂ ਨੇ ਹਾਲਾਂਕਿ ਕਿਹਾ ਹੈ ਕਿ 2021 ਦਾ ਓਜ਼ੋਨ ਛੇਦ ਔਸਤ ਤੋਂ ਵੱਡਾ ਹੈ, ਫਿਰ ਵੀ ਇਹ 1990 ਅਤੇ ਸ਼ੁਰੂਆਤੀ 2000 ਦੇ ਛੇਦ ਤੋਂ ਕਿਤੇ ਛੋਟਾ ਹੈ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ 19 ਦਸੰਬਰ, 1994 ਨੂੰ 16 ਸਤੰਬਰ ਨੂੰ ਓਜ਼ੋਨ ਪਰਤ ਦੀ ਸੁਰੱਖਿਆ ਲਈ ਕੌਮਾਂਤਰੀ ਦਿਵਸ ਐਲਾਨ ਕੀਤਾ ਗਿਆ 16 ਸਤੰਬਰ 1987 ਨੂੰ ਸੰਯੁਕਤ ਰਾਸ਼ਟਰ ਸਮੇਤ 45 ਹੋਰ ਦੇਸ਼ਾਂ ਨੇ ਓਜ਼ੋਨ ਪਰਤ ਨੂੰ ਖ਼ਤਮ ਕਰਨ ਵਾਲੇ ਪਦਾਰਥਾਂ ’ਤੇ ਮਾਂਟੀਰਅਲ ਪ੍ਰੋਟੋਕਾਲ ’ਤੇ ਦਸਤਖਤ ਕੀਤੇ ਸਨ ਮਾਂਟਰੀਅਲ ਪ੍ਰੋਟੋਕਾਲ ਦਾ ਉਦੇਸ਼ ਓਜ਼ੋਨ ਪਰਤ ਦੀ ਕਮੀ ਲਈ ਜ਼ਿੰਮੇਵਾਰ ਪਦਾਰਥਾਂ ਦੇ ਉਤਪਾਦਨ ਨੂੰ ਘੱਟ ਕਰਕੇ ਓਜ਼ੋਨ ਪਰਤ ਦੀ ਰੱਖਿਆ ਕਰਨਾ ਹੈ ਪਹਿਲੀ ਵਾਰ ਵਿਸ਼ਵ ਓਜ਼ੋਨ ਦਿਵਸ 16 ਸਤੰਬਰ 1995 ਨੂੰ ਮਨਾਇਆ ਗਿਆ

ਫਾਇਦਾ:

 • ਇਹ ਜੀਵਨ ਲਈ ਬਹੁਤ ਹੀ ਮਹੱਤਵਪੂਰਨ ਹੈ ਇਸ ਨਾਲ ਹੀ ਧਰਤੀ ’ਤੇ ਜੀਵਨ ਸੰਭਵ ਹੈ
 • ਸੂਰਜ ਤੋਂ ਆਉਣ ਵਾਲੀਆਂ ਅਲਟਰਾ-ਵਾਇਲੇਟ ਅਤੇ ਹੋਰ ਹਾਨੀਕਾਰਕ ਕਿਰਨਾਂ ਤੋਂ ਸਾਡੀ ਰੱਖਿਆ ਕਰਦੀ ਹੈ
 • ਮਨੁੱਖ ਅਤੇ ਜੀਵ-ਜੰਤੂਆਂ ਨੂੰ ਇਨ੍ਹਾਂ ਕਿਰਨਾਂ ਦੀ ਵਜ੍ਹਾ ਨਾਲ ਹੋਣ ਵਾਲੀਆਂ ਖਤਰਨਾਕ ਬਿਮਾਰੀਆਂ ਤੋਂ ਬਚਾਉਂਦੀ ਹੈ
 • ਫਸਲਾਂ ਨੂੰ ਹਾਨੀ ਤੋਂ ਬਚਾਉਂਦੀ ਹੈ
 • ਧਰਤੀ ਦੇ ਹਵਾ ਮੰਡਲ ਦੇ ਤਾਪਮਾਨ ਨੂੰ ਵੀ ਕੰਟਰੋਲ ’ਚ ਰੱਖਦੀ ਹੈ
 • ਕੈਂਸਰ ਵਰਗੀ ਖਤਰਨਾਕ ਬਿਮਾਰੀ ਹੋਣ ਤੋਂ ਬਚਾਉਂਦੀ ਹੈ

ਸੁਰੱਖਿਆ ਦੇ ਉਪਾਅ:

 • ਵਾਹਨਾਂ ’ਚੋਂ ਧੂੰਆਂ ਨਿੱਕਲਣਾ ਰੋਕਣ ਦੀ ਯੋਜਨਾ ਬਣੇ
 • ਰਬੜ ਅਤੇ ਪਲਾਸਟਿਕ ਦੇ ਟਾਇਰ ਨੂੰ ਸਾੜਨ ’ਤੇ ਰੋਕ ਲੱਗੇ
 • ਪੌਦਿਆਂ ਦੀ ਗਿਣਤੀ ਜ਼ਿਆਦਾ ਹੋਵੇ
 • ਅਜਿਹੇ ਉਰਵਰਕਾਂ ਦੀ ਵਰਤੋਂ ਹੋਵੇ ਜੋ ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚਾਏ
 • ਕੀਟਨਾਸ਼ਕਾਂ ਦੀ ਥਾਂ ਕੁਦਰਤੀ ਰਸਾਇਣਾਂ ਦੀ ਵਰਤੋਂ ਕਰਕੇ ਓਜ਼ੋਨ ਪਰਤ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!