ਆਓ ਬੇਜ਼ੁਬਾਨਾਂ ਦਾ ਸਹਾਰਾ ਬਣੀਏ -ਸੰਪਾਦਕੀ
ਜੂਨ ਮਹੀਨੇ ’ਚ ਗਰਮੀ ਆਪਣੇ ਸ਼ਿਖਰ ’ਤੇ ਹੁੰਦੀ ਹੈ ਮਨੁੱਖ ਹੀ ਨਹੀਂ, ਪਸ਼ੂ-ਪੰਛੀ ਵੀ ਇਸ ਗਰਮੀ ’ਚ ਬੇਹਾਲ ਹੋਣ ਲਗਦੇ ਹਨ ਇੱਥੋਂ ਤੱਕ ਕਿ ਦਰਖੱਤ-ਬੂਟੇ ਵੀ ਝੁਲਸਣ ਲਗਦੇ ਹਨ ਹਾਲਾਂਕਿ ਮਨੁੱਖ ਤਾਂ ਅਤਿਆਧੁਨਿਕ ਸਾਧਨਾ ਦੀ ਬਦੌਲਤ ਆਪਣਾ ਤਾਂ ਬਚਾਅ ਕਰ ਲੈਂਦਾ ਹੈ, ਪਰ ਇਨਸਾਨ ਹੋਣ ਦੇ ਨਾਤੇ ਸਾਡੇ ਕਈ ਫਰਜ਼ ਵੀ ਹੁੰਦੇ ਹਨ, ਜਿਨ੍ਹਾਂ ਨੂੰ ਸਮੇਂ ਅਨੁਸਾਰ ਨਿਭਾਉਣਾ ਚਾਹੀਦਾ ਹੈ
ਬੇਜ਼ੁਬਾਨਾਂ ਲਈ ਇਹ ਗਰਮੀ ਕਿਸੇ ਆਫਤ ਤੋਂ ਘੱਟ ਨਹੀਂ ਹੁੰਦੀ ਕਈ ਇਲਾਕੇ ਤਾਂ ਅਜਿਹੇ ਵੀ ਹਨ ਜਿੱਥੇ ਦਿਨ ਦਾ ਤਾਪਮਾਨ 50 ਡਿਗਰੀ ਦੇ ਕਰੀਬ ਪਹੁੰਚ ਜਾਂਦਾ ਹੈ, ਮੌਸਮ ਦੇ ਅਜਿਹੇ ਗਰਮ-ਮਿਜ਼ਾਜ਼ ਦੇ ਚੱਲਦਿਆਂ ਕਈ ਵਾਰ ਬੇਜ਼ੁਬਾਨ ਪਸ਼ੂ-ਪੰਛੀ ਆਪਣੀ ਜਾਨ ਤੱਕ ਗੁਆ ਬੈਠਦੇ ਹਨ ਇਨਸਾਨੀ ਫਰਜ਼ ਕਹਿੰਦਾ ਹੈ ਕਿ ਕੁਦਰਤ ਦੇ ਇਸ ਮੌਸਮੀ ਬਦਲਾਅ ’ਚ ਆਮ ਜਨਤਾ ਨੂੰ ਅਜਿਹੇ ਜੀਵਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਬਚਾਅ ਦੇ ਉਪਾਅ ਕਰਨੇ ਚਾਹੀਦੇ ਹਨ
ਕਈ ਵਾਰ ਸਾਡਾ ਛੋਟਾ ਜਿਹਾ ਯਤਨ ਵੀ ਦੂਜਿਆਂ ਨੂੰ ਨਵਾਂ ਜੀਵਨ ਦੇ ਜਾਂਦਾ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਗਰਮੀ ਦੀ ਚਪੇਟ ’ਚ ਆ ਕੇ ਪਸ਼ੂ-ਪੰਛੀ ਮਾਰੇ-ਮਾਰੇ ਇੱਧਰ-ਉੱਧਰ ਭਟਕਦੇ ਰਹਿੰਦੇ ਹਨ ਕੋਈ ਪੰਛੀ ਪਾਣੀ ਦੀ ਟੂਟੀ ਤੋਂ ਟਪਕ ਰਹੀ ਇੱਕ-ਇੱਕ ਬੂੰਦ ਨੂੰ ਸ਼ਿੱਦਤ ਨਾਲ ਪੀ ਰਿਹਾ ਹੁੰਦਾ ਹੈ ਅਜਿਹਾ ਵੀ ਦੇਖਿਆ ਜਾਂਦਾ ਹੈ ਕਿ ਇਨ੍ਹਾਂ ਦਿਨਾਂ ’ਚ ਤਲਾਬਾਂ-ਛੱਪੜਾਂ ਦਾ ਪਾਣੀ ਸੁੱਕ ਜਾਂਦਾ ਹੈ, ਜਿਸ ਨਾਲ ਮਵੇਸ਼ੀਆਂ ਨੂੰ ਪਾਣੀ ਲਈ ਭਟਕਣਾ ਪੈਂਦਾ ਹੈ ਅਸੀਂ ਕੋਸ਼ਿਸ਼ ਕਰੀਏ ਕਿ ਗਰਮੀ ਦੇ ਇਸ ਦੌਰ ’ਚ ਦੂਜਿਆਂ ਦੀ ਮੱਦਦ ਲਈ ਹੱਥ ਵਧਾਇਆ ਜਾਵੇ ਪਸ਼ੂ-ਪੰਛੀਆਂ ਲਈ ਪ੍ਰਬੰਧ ਕਰੀਏ, ਉਨ੍ਹਾਂ ਦੇ ਚੋਗੇ ਦੀ ਵੀ ਠੀਕ ਵਿਵਸਥਾ ਕਰੀਏ, ਦੂਜੇ ਪਾਸੇ ਅਵਾਰਾ ਪਸ਼ੂਆਂ ਲਈ ਵੀ ਪੀਣ ਵਾਲੇ ਪਾਣੀ ਦਾ ਸਰੋਤ ਤਿਆਰ ਕੀਤਾ ਜਾਵੇ ਅਕਸਰ ਲੋਕ ਰਾਹਗੀਰਾਂ ਲਈ ਪਾਣੀ ਦਾ ਪ੍ਰਬੰਧ ਕਰਦੇ ਹਨ,
ਇਹ ਮਨੁੱਖਤਾ ਦੀ ਸੇਵਾ ਹੈ ਇਸ ਪੁੰਨ ਨੂੰ ਅਸੀਂ ਸਰਲਤਾ ਨਾਲ ਕਮਾ ਸਕਦੇ ਹਾਂ ਹਮੇਸ਼ਾ ਮਾਨਵਤਾ ਭਲਾਈ ਦੀ ਸਿੱਖਿਆ ਦੇਣ ਵਾਲਾ ਡੇਰਾ ਸੱਚਾ ਸੌਦਾ ਇਸ ਖੇਤਰ ’ਚ ਇੱਕ ਬਹੁਮੁੱਲਾ ਮੀਲ ਦਾ ਪੱਥਰ ਸਾਬਤ ਹੋ ਰਿਹਾ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਲੱਖਾਂ ਨਹੀਂ, ਸਗੋਂ ਕਰੋੜਾਂ ਸ਼ਰਧਾਲੂ ਗਰਮੀ ਦੇ ਮੌਸਮ ’ਚ ਬੇਜ਼ੁਬਾਨਾਂ ਦੀ ਮੱਦਦ ਲਈ ਅਭਿਆਨ ਚਲਾਉਂਦੇ ਹਨ ਪੰਛੀ-ਉਧਾਰ ਮੁਹਿੰਮ ਤਹਿਤ ਅਪਰੈਲ-ਮਈ ਮਹੀਨੇ ’ਚ ਹੀ ਇਨ੍ਹਾਂ ਲੋਕਾਂ ਵੱਲੋਂ ਪਿੰਡ-ਪਿੰਡ, ਸ਼ਹਿਰ-ਦਰ-ਸ਼ਹਿਰ ਜਾ ਕੇ ਪੰਛੀਆਂ ਲਈ ਪੀਣ ਵਾਲੇ ਪਾਣੀ ਅਤੇ ਭੋਜਨ ਦੀ ਵਿਵਸਥਾ ਬਣਾਉਣ ਲਈ ਮਿੱਟੀ ਦੇ ਬਣੇ ਕਟੋਰੇ-ਪਰਿੰਡੇ ਵੰਡੇ ਜਾਂਦੇ ਹਨ
ਇਹੀ ਨਹੀਂ, ਡੇਰਾ ਸੱਚਾ ਸੌਦਾ ਦਾ ਹਰ ਸ਼ਰਧਾਲੂ ਇਸ ਗਰਮ-ਮਿਜ਼ਾਜ਼ ਮੌਸਮ ’ਚ ਆਪਣੇ ਘਰ, ਬਨੇਰੇ, ਦਰੱਖਤਾਂ ਦੀਆਂ ਟਹਿਣੀਆਂ ’ਤੇ ਕਟੋਰੇ ਲਗਾ ਕੇ ਉਸ ’ਚ ਪਾਣੀ ਅਤੇ ਭੋਜਨ ਦਾ ਲਗਾਤਾਰ ਪ੍ਰਬੰਧ ਕਰਦਾ ਹੈ, ਤਾਂ ਕਿ ਪੰਛੀ ਆਪਣੀ ਪਿਆਸ ਅਤੇ ਭੁੱਖ ਬੁਝਾ ਸਕੇ ਅਤੇ ਗਰਮੀ ਤੋਂ ਖੁਦ ਦਾ ਬਚਾਅ ਕਰ ਸਕੇ ਆਓ ਮਿਲ ਕੇ ਕੋਸ਼ਿਸ਼ ਕਰੀਏ ਕਿ ਕੋਈ ਵੀ ਪਾਣੀ ਦੀ ਕਮੀ ਕਾਰਨ ਪਿਆਸਾ ਨਾ ਰਹਿ ਜਾਵੇ ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ
-ਸੰਪਾਦਕ