ਜੀਵਨ ’ਚ ਭਰੇ ਖੁਸ਼ੀਆਂ ਦੇ ਰੰਗ ‘ਹੋਲ਼ੀ’
ਭਾਰਤ ’ਚ ਮਨਾਏ ਜਾਣ ਵਾਲੇ ਸਾਰੇ ਤਿਉਹਾਰ ਸਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਸਿੱਖਿਆ ਜ਼ਰੂਰ ਦਿੰਦੇ ਹਨ ਪਰ ਅਸੀਂ ਸਭ ਸਿਰਫ ਤਿਉਹਾਰਾਂ ’ਤੇ ਤਰ੍ਹਾਂ-ਤਰ੍ਹਾਂ ਦੇ ਕੱਪੜੇ ਖਰੀਦਣ, ਮਠਿਆਈ ਪਕਵਾਨ ਖਾਣ ’ਚ ਹੀ ਰਹਿ ਜਾਂਦੇ ਹਨ ਅਤੇ ਤਿਉਹਾਰ ਦੀ ਜੋ ਸਿੱਖਿਆ ਹੈ, ਉਸ ਨੂੰ ਅਸੀਂ ਕਾਫੀ ਪਿੱਛੇ ਛੱਡ ਰਹੇ ਹਾਂ ਬਜ਼ੁਰਗਾਂ ਨੇ ਤਿਉਹਾਰਾਂ ਦੀ ਕਲਪਨਾ ਸਮਾਜ ’ਚ ਇਸ ਲਈ ਕੀਤੀ ਕਿ ਜਿਸ ਨਾਲ ਸਾਡੇ ਸਮਾਜ ਦਾ ਆਪਸੀ ਪ੍ਰੇਮ, ਸਦਭਾਵਨਾ, ਭਾਈਚਾਰਾ ਅਤੇ ਏਕਤਾ ਬਣੀ ਰਹੇ ਅਤੇ ਅਸੀਂ ਸਾਰੇ ਇੱਕ ਦੂਜੇ ਦੇ ਕੰਮ ਆ ਸਕੀਏ, ਪਰ ਅੱਜ ਦੀ ਪੀੜ੍ਹੀ ਸਿਰਫ ਤਿਉਹਾਰ ਦੇ ਨਾਂਅ ’ਤੇ ਖਾਨਾਪੂਰਤੀ ਕਰ ਰਹੀ ਹੈ
ਹੋਲ਼ੀ ਦਾ ਤਿਉਹਾਰ ਪੇ੍ਰਮ ਅਤੇ ਖੁਸ਼ੀ ਦਾ ਪ੍ਰਤੀਕ ਹੈ ਅਤੇ ਇਸ ਨੂੰ ਸਮਾਜ ਅਤੇ ਮਨ ’ਚ ਫੈਲੀ ਨਫਰਤ ਨੂੰ ਸਾਫ ਕਰਨ ਦੇ ਤੌਰ ’ਤੇ ਮਨਾਇਆ ਜਾਣਾ ਚਾਹੀਦਾ ਹੈ ਅਸੀਂ ਸਾਲ ਭਰ ਜਾਂ ਇਸ ਤੋਂ ਪਹਿਲਾਂ ਕਿਸੇ ਨਾਲ ਮਨ-ਮੁਟਾਅ ਰੱਖਦੇ ਹਾਂ ਪਰ ਹੋਲ਼ੀ ਦੇ ਦਿਨ ਪਿਛਲੇ ਦਿਨਾਂ ਦੀਆਂ ਸਾਰੀਆਂ ਗੱਲਾਂ ਨੂੰ ਦਰਕਿਨਾਰ ਕਰਦੇ ਹੋਏ ਸਾਨੂੰ ਇੱਕ-ਦੂਜੇ ਨਾਲ ਗਰਮਜੋਸ਼ੀ ਨਾਲ ਗਲੇ ਮਿਲਣਾ ਚਾਹੀਦਾ ਹੈ ਅਤੇ ਭਵਿੱਖ ’ਚ ਇਹ ਪ੍ਰੇਮ ਹਮੇਸ਼ਾ ਕਾਇਮ ਰਹੇ, ਇਹ ਪ੍ਰਣ ਲੈਣਾ ਚਾਹੀਦਾ ਹੈ ਇਸ ਹੋਲ਼ੀ ’ਚ ਕੁਝ ਲੋਕ ਹਨ ਜੋ ਬਦਲੇ ਦੀ ਭਾਵਨਾ ਨਾਲ ਵੀ ਕੰਮ ਕਰਦੇ ਹਨ ਅਤੇ ਅਜਿਹਾ ਕਰਨਾ ਠੀਕ ਨਹੀਂ ਹੈ ਹੋਲ਼ੀ ਦਾ ਤਿਉਹਾਰ ਇੱਕ ਅਜਿਹਾ ਤਿਉਹਾਰ ਹੈ
ਜੋ ਸਭ ਨੂੰ ਖੁਸ਼ ਕਰ ਦਿੰਦਾ ਹੈ ਸਿਰਫ ਹੋਲ਼ੀ ਹੀ ਨਹੀਂ ਸਗੋਂ ਸਾਰੇ ਤਿਉਹਾਰਾਂ ਦਾ ਮੂਲ ਇਹੀ ਹੈ ਕਿ ਸੱਚ, ਇਮਾਨਦਾਰੀ, ਸਹਿਯੋਗ ਦੀ ਭਾਵਨਾ ਦੀ ਸਹੀ ਵਰਤੋਂ ਕਰਕੇ ਸਮਾਜ ’ਚ ਇੱਕ ਨਵੀਂ ਊਰਜਾ ਦਾ ਸੰਚਾਰ ਹੋਵੇ ਜਿਸ ਨਾਲ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਅਤੇ ਸੱਭਿਅਤਾ ਤੋਂ ਅਲੱਗ ਨਾ ਹੋਣਾ ਪਵੇ ਅਤੇ ਤਿਉਹਾਰਾਂ ਦੀ ਉਪਯੋਗਤਾ ਨੂੰ ਜਾਣਨ ਹੋਲ਼ੀ ਦੀ ਕਥਾ ’ਚ ਹੋਲਿਕਾ ਦੀ ਗੱਲ ਆਉਂਦੀ ਹੈ, ਜਿਸ ’ਚ ਸੱਚ ਅਤੇ ਝੂਠ ਦੀ ਲੜਾਈ ਹੁੰਦੀ ਹੈ ਅਤੇ ਆਖਰ ’ਚ ਸੱਚ ਦੀ ਜਿੱਤ ਜ਼ਰੂਰ ਹੁੰਦੀ ਹੈ ਤਿਉਹਾਰਾਂ ਦਾ ਚਲਨ ਸਿਰਫ ਇਸ ਲਈ ਕੀਤਾ ਗਿਆ ਜਿਸ ਨਾਲ ਸਾਡੇ ਪ੍ਰੇਮ ਦੀ ਕੜੀ ਆਪਸ ’ਚ ਜੁੜੀ ਰਹੇ ਇਸ ਲਈ ਹੋਲ਼ੀ ਤਿਉਹਾਰ ’ਤੇ ਆਪਣੇ ਅਤੇ ਦੂਜੇ ਦੇ ਜੀਵਨ ’ਚ ਖੁਸ਼ੀਆਂ ਦੇ ਰੰਗ ਭਰਨ ਦੀ ਕੋਸ਼ਿਸ਼ ਕਰੀਏ, ਤਾਂ ਕਿ ਤੁਹਾਡੀ ਹੋਲ਼ੀ ਯਾਦਗਾਰ ਬਣ ਜਾਵੇ
Also Read :-
Table of Contents
ਤਾਂ ਆਓ ਜਾਣਦੇ ਹਾਂ ਕਿ ਹੋਲ਼ੀ ਤਿਉਹਾਰ ’ਤੇ ਧਿਆਨ ਰੱਖਣ ਵਾਲੇ ਟਿਪਸ:-
ਰੰਗ ਅਸੀਂ ਉਸੇ ਨਾਲ ਖੇਡੀਏ ਜੋ ਖੇਡ ਰਿਹਾ ਹੋਵੇ ਰਸੋਈਘਰ, ਬੈਡਰੂਮ ਜਾਂ ਡਾਈਨਿੰਗ ਰੂਮ ’ਚ ਰੰਗ ਨਾ ਖੇਡੋ
- ਹਮੇਸ਼ਾ ਵਧੀਆ ਕਿਸਮ ਦੇ ਰੰਗਾਂ ਦੀ ਹੀ ਵਰਤੋਂ ਕਰੋ ਅੱਜ-ਕੱਲ੍ਹ ਹਰਬਲ ਕਲਰ ਆਉਣ ਲੱਗੇ ਹਨ, ਇਸ ਲਈ ਹਾਨੀਕਾਰਕ ਰੰਗਾਂ ਦੀ ਵਰਤੋਂ ਨਾ ਕਰੋ
- ਪੱਕੇ ਫਰਸ਼ ’ਤੇ ਰੰਗ ਖੇਡਦੇ ਹੋਏ ਬਹੁਤ ਸਾਵਧਾਨ ਰਹੋ ਥੋੜ੍ਹੀ-ਜਿਹੀ ਗਲਤੀ ਨਾਲ ਨੁਕਸਾਨ ਹੋ ਸਕਦਾ ਹੈ
- ਹੋਲ਼ੀ ਖੇਡਣ ਤੋਂ ਪਹਿਲਾਂ ਸਰੀਰ ਅਤੇ ਚਿਹਰੇ ’ਤੇ ਤੇਲ ਅਤੇ ਕਰੀਮ ਮਲ ਲਓ ਤਾਂ ਕਿ ਹਾਨੀਕਾਰਕ ਰੰਗਾਂ ਦੇ ਅਸਰ ਤੋਂ ਬਚਿਆ ਜਾ ਸਕੇ
- ਰੰਗ ਅਤੇ ਗੁਲਾਲ ਬਾਜ਼ਾਰ ਤੋਂ ਪਹਿਲਾਂ ਹੀ ਮੰਗਵਾ ਕੇ ਰੱਖ ਲੈਣਾ ਚਾਹੀਦਾ ਤਾਂ ਕਿ ਕੋਈ ਆਪਣੇ ਘਰ ਹੋਲ਼ੀ ਮੌਕੇ ਮਿਲਣ ਆਵੇ ਤਾਂ ਤੁਸੀਂ ਬਿਨਾਂ ਰੰਗ ਦੇ ਸ਼ਰਮਿੰਦਾ ਮਹਿਸੂਸ ਨਾ ਕਰੋ ਗੁਲਾਲ ਪਹਿਲਾਂ ਖੋਲ੍ਹ ਕੇ ਪਲੇਟਾਂ ’ਚ ਰੱਖ ਦੇਣਾ ਚਾਹੀਦਾ ਹੈ ਉਨ੍ਹਾਂ ਪਲੇਟਾਂ ਨੂੰ ਮੁੱਖ ਗੇਟ ਕੋਲ ਹੀ ਰੱਖੋ ਤਾਂ ਇੱਧਰ-ਉੱਧਰ ਰੰਗ ਲੱਭਣਾ ਨਾ ਪਵੇ
- ਬੱਚਿਆਂ ਨੂੰ ਗੁਬਾਰਿਆਂ ਨਾਲ ਹੋਲ਼ੀ ਖੇਡਣ ਤੋਂ ਰੋਕੋ ਗੁਬਾਰਿਆਂ ਨਾਲ ਖੇਡਣ ਕਾਰਨ ਦੂਜਿਆਂ ਨੂੰ ਸੱਟ ਲੱਗ ਸਕਦੀ ਹੈ ਜਿਸ ਨਾਲ ਤਿਉਹਾਰ ਦਾ ਮਜ਼ਾ ਕਿਰਕਿਰਾ ਵੀ ਹੋ ਸਕਦਾ ਹੈ
- ਬੱਚਿਆਂ ਨੂੰ ਗੁਲਾਲ ਦੇ ਰੰਗਾਂ ਦੇ ਵੱਖ ਤੋਂ ਪੈਕਟ ਦੇ ਦਿਓ ਤਾਂ ਕਿ ਉਹ ਆਪਣੀ ਮਸਤੀ ਪੂਰੀ ਕਰ ਸਕਣ ਅਤੇ ਵਾਰ-ਵਾਰ ਤੁਹਾਨੂੰ ਪ੍ਰੇਸ਼ਾਨ ਨਾ ਕਰਨ
- ਬੱਚਿਆਂ ਨੂੰ ਗੁਬਾਰਿਆਂ ਦੀ ਥਾਂ ਪਿਚਕਾਰੀ ਨਾਲ ਖੇਡਣ ਲਈ ਪ੍ਰੇਰਿਤ ਕਰੋ ਉਸ ਦੇ ਲਈ ਇੱਕ ਰਾਤ ਪਹਿਲਾਂ ਟੇਸੂ ਦੇ ਫੁੱਲ ਵੱਡੀ ਬਾਲਟੀ ਜਾਂ ਟੱਬ ’ਚ ਭਿਓਂ ਦਿਓ ਇਨ੍ਹਾਂ ਫੁੱਲਾਂ ਨਾਲ ਬਣਿਆ ਪੀਲਾ ਰੰਗ ਸਿਹਤ ਲਈ ਵਧੀਆ ਹੁੰਦਾ ਹੈ
- ਹੋਲ਼ੀ ਤੋਂ ਇੱਕ ਦਿਨ ਪਹਿਲਾਂ ਹੀ ਕੱਪੜਿਆਂ ਦੀ ਚੋਣ ਕਰਕੇ ਕਢ ਕੇ ਰੱਖ ਲਓ ਤਾਂ ਕਿ ਸਵੇਰੇ ਉੱਠਦੇ ਹੀ ਜਾਂ ਰਾਤ ਨੂੰ ਪਹਿਲਾਂ ਤੋਂ ਉਨ੍ਹਾਂ ਕੱਪੜਿਆਂ ਨੂੰ ਪਹਿਨ ਲਿਆ ਜਾ ਸਕੇ ਕੱਪੜੇ ਅਜਿਹੇ ਹੋਣ, ਜੋ ਜ਼ਿਆਦਾ ਤੋਂ ਜ਼ਿਆਦਾ ਚਮੜੀ ਨੂੰ ਢਕ ਕੇ ਰੱਖਣ ਥੋੜ੍ਹੇ-ਮੋਟੇ ਕੱਪੜੇ ਹੀ ਪਹਿਨੋ ਪਾਰਦਰਸ਼ੀ ਕੱਪੜਿਆਂ ਨੂੰ ਨਾ ਪਹਿਨੋ ਬੱਚਿਆਂ ਲਈ ਦੋ-ਤਿੰਨ ਜੋੜੀ ਕੱਪੜੇ ਕੱਢੋ
- ਜੋ ਕੱਪੜੇ ਹੋਲ਼ੀ ਖੇਡਣ ਤੋਂ ਬਾਅਦ ਪਹਿਨਣੇ ਹੋਣ, ਉਨ੍ਹਾਂ ਨੂੰ ਵੀ ਪਹਿਲਾਂ ਕੱਢ ਲਓ ਤਾਂ ਕਿ ਗਿੱਲੇ ਰੰਗਾਂ ਵਾਲੇ ਕੱਪੜਿਆਂ ਅਤੇ ਹੱਥਾਂ ਨਾਲ ਅਲਮਾਰੀ ਨੂੰ ਨਾ ਖੋਲ੍ਹਣਾ ਪਵੇ ਸਾਫ-ਸੁਥਰੇ ਕੱਪੜੇ ਵੀ ਉਨ੍ਹਾਂ ਹੱਥਾਂ ਨਾਲ ਖਰਾਬ ਹੋ ਸਕਦੇ ਹਨ
- ਆਪਣੀ ਚਮੜੀ ਨੂੰ ਰੰਗਾਂ ਤੋਂ ਬਚਾ ਕੇ ਰੱਖਣ ਲਈ ਸਾਰੀ ਚਮੜੀ ਅਤੇ ਵਾਲਾਂ ’ਤੇ ਤੇਲ ਲਗਾ ਦਿਓ ਬੱਚਿਆਂ ਨੂੰ ਵੀ ਤੇਲ ਚੰਗੀ ਤਰ੍ਹਾਂ ਚੋਪੜ ਦਿਓ
- ਪੁਰਾਣੇ ਤੌਲੀਏ ਨੂੰ ਕੱਟ ਕੇ ਹੈਂਡ ਟਾਵਲ ਦੇ ਆਕਾਰ ਦਾ ਬਣਾ ਲਓ ਤਾਂ ਕਿ ਹੱਥ ਮੂੰਹ ਪੂੰਝਣ ’ਚ ਚੰਗੇ ਤੌਲੀਏ ਖਰਾਬ ਨਾ ਹੋਣ
- ਹੋਲ਼ੀ ਖੁੱਲ੍ਹੇ ਵਿਹੜੇ ’ਚ ਖੇਡੋ ਤਾਂ ਜ਼ਿਆਦਾ ਮਜ਼ਾ ਆਵੇਗਾ ਵੱਡੇ ਸ਼ਹਿਰਾਂ ’ਚ ਵਿਹੜੇ ਨਾ ਦੇ ਬਰਾਬਰ ਹੁੰਦੇ ਹਨ ਅਜਿਹੇ ’ਚ ਛੱਤ ’ਤੇ ਵੀ ਹੋਲ਼ੀ ਖੇਡੀ ਜਾ ਸਕਦੀ ਹੈ ਪਰ ਧਿਆਨ ਰੱਖੋ ਕਿ ਛੱਤ ਦੇ ਚਾਰੇ ਪਾਸੇ ਉੱਚੀ ਦੀਵਾਰ ਹੋਣੀ ਚਾਹੀਦੀ ਹੈ
- ਘਰ ਆਉਣ ਵਾਲੇ ਮਹਿਮਾਨਾਂ ਲਈ ਮਿੱਠਾ, ਨਮਕੀਨ, ਗੁਜੀਏ ਦਾ ਪ੍ਰਬੰਧ ਕਰ ਲਓ ਤੁਸੀਂ ਪੇਪਰ ਪਲੇਟ ਅਤੇ ਫੋਮ ਦੇ ਡਿਸਪੋਜ਼ੇਬਲ ਗਿਲਾਸ ਰੱਖੋ ਤਾਂ ਕਿ ਬਰਤਨਾਂ ਦੀ ਸਫਾਈ ਲਈ ਪ੍ਰੇਸ਼ਾਨੀ ਨਾ ਝੱਲਣੀ ਪਵੇ ਵੱਡੇ ਗਾਰਬੇਜ਼ ਬੈਗ ਰੱਖੋ ਤਾਂ ਕਿ ਵਰਤੋਂ ਹੋਈਆਂ ਪਲੇਟਾਂ ਅਤੇ ਗਿਲਾਸ ਇੱਧਰ ਉੱਧਰ ਨਾ ਫੈਲਣ
- ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਪਹਿਲਾਂ ਹੀ ਕਰ ਲਓ ਜੇਕਰ ਤੁਸੀਂ ਖਾਸ ਰਿਸ਼ਤੇਦਾਰ ਨਾਲ ਮਿਲ ਕੇ ਹੋਲ਼ੀ ਮਨਾਉਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਪਹਿਲਾਂ ਤੋਂ ਖਾਣੇ ’ਤੇ ਵਿਚਾਰ ਕਰਕੇ ਮਿਲ-ਵੰਡ ਕੇ ਬਣਾ ਕੇ ਲੈ ਜਾਓ ਤਾਂ ਕਿ ਬੋਝ ਵੀ ਨਾ ਬਣਿਆ ਰਹੇ
- ਹੋਲ਼ੀ ਖੂਬ ਖੇਡੋ ’ਤੇ ਯੋਜਨਾਬੱਧ ਤਰੀਕੇ ਨਾਲ ਖੇਡੋਂਗੇ ਤਾਂ ਪੂਰਾ ਆਨੰਦ ਲੈ ਸਕੋਂਗੇ
ਇੰਜ ਲਾਹੋ ਹੋਲ਼ੀ ਦੇ ਰੰਗ
ਹੋਲ਼ੀ ਰੰਗਾਂ ਦਾ ਅਜਿਹਾ ਤਿਉਹਾਰ ਹੈ ਜਿਸ ’ਚ ਹਰ ਤਰ੍ਹਾਂ ਦੀ ਮੌਜ-ਮਸਤੀ ਦੀ ਪੂਰੀ ਛੋਟ ਰਹਿੰਦੀ ਹੈ ਹਰ ਕੋਈ ਰੰਗਾਂ ਨਾਲ ਪੂਰੀ ਤਰ੍ਹਾਂ ਸਰਾਬੋਰ ਹੋ ਜਾਂਦਾ ਹੈ ਪਰ ਮੌਜ-ਮਸਤੀ ਦੇ ਇਹ ਰੰਗ ਸਾਡੇ ਲਈ ਉਦੋਂ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੇ ਹਨ ਜਦੋਂ ਹੋਲ਼ੀ ਖੇਡਣ ਤੋਂ ਬਾਅਦ ਆਪਣੇ-ਆਪ ਨੂੰ ਅਸੀਂ ਸ਼ੀਸ਼ੇ ਦੇ ਸਾਹਮਣੇ ਨਿਹਾਰਨ ਦੀ ਕੋਸ਼ਿਸ਼ ਕਰਦੇ ਹਾਂ ਕੱਚੇ-ਪੱਕੇ ਤਰ੍ਹਾਂ-ਤਰ੍ਹਾਂ ਦੇ ਰੰਗ ਉਸ ਸਮੇਂ ਸਾਨੂੰ ਮੂੰਹ ਚਿੜ੍ਹਾਉਂਦੇ ਹੋਏ ਨਜ਼ਰ ਆਉਂਦੇ ਹਨ ਅਤੇ ਇਨ੍ਹਾਂ ਰੰਗਾਂ ਤੋਂ ਛੁਟਕਾਰਾ ਬਹੁਤ ਔਖਾ ਪ੍ਰਤੀਤ ਹੋਣ ਲਗਦਾ ਹੈ
- ਸਾਡੀਆਂ ਇਹ ਮੁਸ਼ਕਲਾਂ ਕਾਫੀ ਆਸਾਨ ਹੋ ਸਕਦੀਆਂ ਹਨ ਜੇਕਰ ਹੋਲ਼ੀ ਖੇਡਣ ਤੋਂ ਪਹਿਲਾਂ ਅਤੇ ਹੋਲ਼ੀ ਖੇਡਣ ਤੋਂ ਬਾਅਦ ਇਨ੍ਹਾਂ ਉਪਾਅ ਨੂੰ ਧਿਆਨ ’ਚ ਰੱਖੀਏ ਅਤੇ ਅਮਲ ’ਚ ਲਿਆਈਏ
- ਹੋਲ਼ੀ ਖੇਡਣ ਤੋਂ ਪਹਿਲਾਂ ਹੀ ਜੇਕਰ ਆਪਣੇ ਚਿਹਰੇ ਅਤੇ ਹੱਥ-ਪੈਰਾਂ ’ਤੇ ਕੋਈ ਕੋਲਡ ਕਰੀਮ ਅਤੇ ਸਰ੍ਹੋਂ ਜਾਂ ਨਾਰੀਅਲ ਦਾ ਤੇਲ ਚੰਗੀ ਤਰ੍ਹਾਂ ਮਲ ਲਓ ਤਾਂ ਕਿਸੇ ਵੀ ਤਰ੍ਹਾਂ ਦਾ ਰੰਗ ਅਸਾਨੀ ਨਾਲ ਨਿਕਲ ਜਾਵੇਗਾ ਅਤੇ ਰੰਗਾਂ ’ਚ ਮਿਲੇ ਹਾਨੀਕਾਰਕ ਰਸਾਇਣਾਂ ਤੋਂ ਵੀ ਚਮੜੀ ਸੁਰੱਖਿਅਤ ਰਹੇਗੀ
- ਸਰੀਰ ਦਾ ਰੰਗ ਛੁਡਾਉਣ ਤੋਂ ਪਹਿਲਾਂ ਕਲੀਜਿੰਗ-ਮਿਲਕ ਨਾਲ ਚਮੜੀ ਨੂੰ ਸਾਫ ਕਰ ਲਓ
- ਵਾਲਾਂ ’ਚ ਕੋਈ ਵੀ ਹੇਅਰ-ਆਇਲ ਚੰਗੀ ਤਰ੍ਹਾਂ ਲਾ ਲਓ ਤਾਂ ਕਿ ਰੰਗ ਉੱਤਾਰਨ ’ਚ ਸੁਵਿਧਾ ਰਹੇ ਹੋਲ਼ੀ ਖੇਡਣ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਕਰਕੇ ਰੰਗ ਉਤਾਰ ਦਿਓ
- ਰੰਗ ਉਤਾਰਨ ਲਈ ਠੰਡੇ ਪਾਣੀ ਦੀ ਵਰਤੋਂ ਕਰੋ ਗਰਮ ਪਾਣੀ ਦੀ ਵਰਤੋਂ ਨਾ ਕਰਕੇ ਕਿਉਂਕਿ ਗਰਮ ਪਾਣੀ ਦੇ ਸੰਪਰਕ ’ਚ ਆ ਕੇ ਰੰਗ ਹੋਰ ਪੱਕੇ ਹੋ ਜਾਂਦੇ ਹਨ ਅਤੇ ਅਸਾਨੀ ਨਾਲ ਨਹੀਂ ਉੱਤਰਦੇ
- ਰੰਗ ਉਤਾਰਨ ਲਈ ਲੇਪ ਦੀ ਵਰਤੋਂ ਵੀ ਸੁਰੱਖਿਅਤ ਰਹਿੰਦੀ ਹੈ ਇੱਕ ਚਮਚ ਵੇਸਣ ਜਾਂ ਆਟੇ ’ਚ ਇੱਕ ਚਮਚ ਤੇਲ ਦੇ ਅਨੁਪਾਤ ’ਚ ਲੇਪ ਬਣਾ ਕੇ ਇਸ ਨੂੰ ਰੰਗ ਲੱਗੀ ਥਾਂ ’ਤੇ ਲਗਾਓ ਇਹ ਕਿਰਿਆ ਕਈ ਵਾਰ ਕਰਨ ’ਤੇ ਰੰਗ ਪੂਰੀ ਤਰ੍ਹਾਂ ਉੱਤਰ ਜਾਂਦਾ ਹੈ ਅਤੇ ਚਿਹਰੇ ’ਤੇ ਚਮਕ ਆ ਜਾਂਦੀ ਹੈ
- ਰੰਗ ਉੱਤਾਰਨ ਲਈ ਕਿਸੇ ਡਿਟਰਜੈਂਟ ਦੀ ਬਜਾਇ ਸਿਰਫ ਨਹਾਉਣ ਵਾਲੇ ਸਾਬਣ ਦੀ ਵਰਤੋਂ ਕਰੋ ਸਾਬਣ ਦੀ ਝੱਗ ਨੂੰ ਕਿਸੇ ਕੱਪੜੇ ’ਚ ਲਾ ਕੇ ਪੂੰਝਦੇ ਜਾਓ ਤਾਂ ਕਿ ਰੰਗ ਕੱਪੜੇ ’ਤੇ ਉੱਤਰਦਾ ਜਾਵੇ
- ਜੇਕਰ ਚਮੜੀ ’ਤੇ ਸਿੱਧਾ ਰੰਗ ਲਗਾਇਆ ਗਿਆ ਹੋਵੇ ਤਾਂ ਇਸ ਨੂੰ ਹਲਕਾ ਕਰਨ ਲਈ ਪਹਿਲਾਂ ਨਿੰਬੂ ਨਾਲ ਰਗੜ ਕੇ ਸਾਫ ਕਰ ਲਓ, ਇਸ ਤੋਂ ਬਾਅਦ ਆਟੇ ਤੇਲ ਦਾ ਲੇਪ ਲਗਾਓ
- ਚਿਹਰੇ ’ਤੇ ਜੇਕਰ ਪਾਲਿਸ਼ ਜਾਂ ਪੇਂਟ ਲੱਗ ਗਿਆ ਹੋਵੇ ਤਾਂ ਮਿੱਟੀ ਦੇ ਤੇਲ ’ਚ ਰੂੰ ਨੂੰ ਭਿਓਂ ਕੇ ਹਲਕੇ ਹੱਥਾਂ ਨਾਲ ਚਮੜੀ ’ਤੇ ਮਲੋ ਫਿਰ ਸਾਬਣ-ਪਾਣੀ ਨਾਲ ਸਾਫ ਕਰ ਲਓ
ਜੀਵਨ ’ਚ ਰੰਗਾਂ ਦਾ ਮਹੱਤਵ
ਸਫੈਦ ਰੰਗ ਹਲਕੇਪਣ ਅਤੇ ਠੰਢਕ ਦਾ ਅਹਿਸਾਸ ਦਿੰਦਾ ਹੈ
- ਪੀਲਾ ਰੰਗ ਖੁਸ਼ੀ, ਹਲਕੇਪਣ ਖੁੱਲ੍ਹੇਪਣ ਅਤੇ ਗਰਮਾਹਟ ਦਾ ਅਹਿਸਾਸ ਕਰਾਉਂਦਾ ਹੈ, ਨਬਜ ਦੀ ਰਫਤਾਰ ਤੇਜ਼ ਕਰਦਾ ਹੈ ਪਰ ਹਮਲਾਵਰ ਪ੍ਰਤੀਕਿਰਿਆ ਵੀ ਪੈਦਾ ਕਰ ਸਕਦਾ ਹੈ
- ਬੈਂਗਣੀ ਰੰਗ ਥਕਾਣ ਅਤੇ ਭਾਰੀਪਣ ਦਾ ਭਰਮ ਪੈਦਾ ਕਰਕੇ ਥਕਾਣ, ਬੋਰੀਅਤ ਜਾਂ ਬੋਝ ਦਾ ਅਨੁਭਵ ਕਰਾਉਂਦਾ ਹੈ
- ਗਹਿਰਾ ਨੀਲਾ ਰੰਗ ਦਿਮਾਗ ਨੂੰ ਸ਼ਾਂਤੀ ਦਿੰਦਾ ਹੈ ਪਰ ਦੁੱਖ ਦਾ ਬੋਧ ਵੀ ਕਰਾਉਂਦਾ ਹੈ ਗਹਿਰੇ ਨੀਲੇ ਰੰਗ ਨਾਲ ਪੂਰਾ ਕਮਰਾ ਠੰਢਾ ਅਤੇ ਭਰਿਆ-ਭਰਿਆ ਪ੍ਰਤੀਤ ਹੁੰਦਾ ਹੈ
- ਹਰਾ ਰੰਗ ਸ਼ਾਂਤੀ ਅਤੇ ਠੰਢਕਤਾ ਦਾ ਅਹਿਸਾਸ ਕਰਾਉਂਦਾ ਹੈ ਅੱਖਾਂ ਤੋਂ ਦਬਾਅ ਘਟਾ ਕੇ ਅੱਖਾਂ ਦੀ ਰੌਸ਼ਨੀ ਤੇਜ਼ ਕਰਦਾ ਹੈ ਖੂਨ ਦਾ ਦਬਾਅ ਵੀ ਨਾਰਮਲ ਕਰਦਾ ਹੈ
- ਹਲਕਾ ਨੀਲਾ ਰੰਗ ਠੰਢਕਤਾ ਅਤੇ ਵਖਰੇਵੇਂ ਰਾਹੀਂ ਸਕੂਨ ਦਿੰਦਾ ਹੈ
- ਕਾਲਾ ਰੰਗ ਜੀਵਨ ਸ਼ਕਤੀ ਘੱਟ ਕਰਦਾ ਹੈ, ਤਣਾਅਪੂਰਨ ਅਤੇ ਪੀੜਾਦਾਇਕ ਤੇ ਬੋਝ ਦੇਣ ਵਾਲਾ ਹੈ ਕਾਲੇ ਰੰਗ ਨਾਲ ਰੰਗੇ ਕਾਫੀ ਵੱਡੇ ਪ੍ਰਤੀਤ ਹੁੰਦੇ ਹਨ
- ਭੂਰਾ ਰੰਗ ਗਰਮ ਅਤੇ ਮਾਨਸਿਕ ਸੰਤੁਲਨ ਬੋਧਕਾਰਕ ਹੁੰਦਾ ਹੈ
- ਸਲੇਟੀ ਰੰਗ ਨੂੰ ਠੰਢਾ ਤੇ ਨੀਰਸਤਾ ਵਾਲਾ ਮੰਨਿਆ ਜਾਂਦਾ ਹੈ
- ਚਿੱਟਾ ਅਤੇ ਨੀਲੇ ਰੰਗ ਦੇ ਮੇਲ ਨੂੰ ਠੰਢਕਤਾ ਅਤੇ ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਨੂੰ ਕਿਹਾ ਗਿਆ ਹੈ
- ਜਾਮਣੀ ਰੰਗ ਗਰਮ ਅਤੇ ਉਤਸ਼ਾਹਪੂਰਨ ਮੰਨਿਆ ਗਿਆ ਹੈ
- ਲਾਲ ਰੰਗ ਗਰਮਜੋਸ਼ੀ, ਮਨੋਬਲ ਵਧਾਉਂਦਾ ਹੈ ਪਰ ਦੇਰ ਤੱਕ ਹਾਵੀ ਰਹਿਣਾ ਥਕਾਣ ਅਤੇ ਧੜਕਨ ਵਧਾਉਂਦਾ ਹੈ
- ਨਾਰੰਗੀ ਰੰਗ ਦ੍ਰਿੜ੍ਹਤਾ ਦਾ ਅਹਿਸਾਸ ਕਰਾਉਂਦਾ ਹੈ ਅਤੇ ਨਬਜ਼ ਦੀ ਰਫ਼ਤਾਰ ਵਧਾਉਂਦਾ ਹੈ
ਅਯੋਧਿਆ ਪ੍ਰਸਾਦ ‘ਭਾਰਤੀ’
ਹੋਲੀ ਰੇ ਹੋਲੀ ਮੈਂ ਤੋ ਪੀਆ ਕੀ ਹੋਲੀ
ਰੰਗ ਬਰਸਾਇਆ ਐਸਾ ਪੀਆ ਨੇ ਦੁਨੀਆ ਕੀ ਛੋੜ ਮੈਂ ਤੋ ਪੀਆ ਕੀ ਹੋਲੀ
ਹੋਲੀ ਰੇ ਹੋਲੀ
ਪੂਜਨੀਕ ਸੰਤ ਡਾ. ਅੱੈਮਐੱਸਜੀ