ਨਾਰੀਅਲ ਦੇ ਲੱਡੂ
Table of Contents
Coconut Laddu ਸਮੱਗਰੀ:-
- ਨਾਰੀਅਲ-1,
- ਦੁੱਧ-1/2 ਕੱਪ,
- ਮਿਲਕ ਪਾਊਡਰ-1/4 ਕੱਪ (100 ਗ੍ਰਾਮ),
- ਖੰਡ-1/4 ਕੱਪ (100 ਗ੍ਰਾਮ),
- ਬਾਦਾਮ 6-8
Coconut Laddu ਬਣਾਉਣ ਦੀ ਵਿਧੀ:
ਸਭ ਤੋਂ ਪਹਿਲਾਂ ਨਾਰੀਅਲ ਨੂੰ ਧੋ ਕੇ ਛਿੱਲ ਲਓ ਫਿਰ ਛਿੱਲੇ ਹੋਏ ਨਾਰੀਅਲ ਨੂੰ ਮਿਕਸੀ ’ਚ ਦਰਦਰਾ ਪੀਸ ਲਓ ਫਿਰ ਗੈਸ ’ਤੇ ਪੈਨ ਜਾਂ ਕਢਾਈ ਰੱਖੋ ਅਤੇ ਦੁੱਧ ਨੂੰ ਉੱਬਾਲ ਲਓ ਫਿਰ ਗੈਸ ਨੂੰ ਘੱਟ ਕਰ ਲਓ ਅਤੇ ਦੁੱਧ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਦਿਓ ਅਤੇ ਉਸ ਨੂੰ ਘੱਟ ਸੇਕੇ ’ਤੇ 5 ਮਿੰਟ ਤੱਕ ਪਕਾਓ ਜਦੋਂ ਦੁੱਧ ਗੋਲਡਨ ਕਲਰ ਦਾ ਹੋ ਜਾਵੇ
ਤਾਂ ਉਸ ’ਚ ਖੰਡ ਪਾ ਕੇ ਮਿਲਾ ਦਿਓ ਫਿਰ ਉਸ ’ਚ ਪੀਸੇ ਹੋਏ ਨਾਰੀਅਲ ਨੂੰ ਪਾ ਦਿਓ ਅਤੇ ਉਸ ਨੂੰ 4-5 ਮਿੰਟਾਂ ਤੱਕ ਮਿਲਾਉਂਦੇ ਹੋਏ ਪਕਾਓ ਅਤੇ ਫਿਰ ਗੈਸ ਨੂੰ ਬੰਦ ਕਰ ਦਿਓ ਅਤੇ ਉਸ ਨੂੰ ਠੰਢਾ ਹੋਣ ਲਈ 10 ਮਿੰਟਾਂ ਲਈ ਛੱਡ ਦਿਓ ਫਿਰ ਠੰਢਾ ਹੋ ਜਾਣ ’ਤੇ ਇਸ ਦੇ ਛੋਟੇ-ਛੋਟੇ ਲੱਡੂ ਬਣਾ ਲਓ ਅਤੇ ਉਸ ਦੇ ਉੱਪਰ ਇੱਕ ਬਾਦਾਮ ਦਾ ਛੋਟਾ ਟੁਕੜਾ ਲਗਾ ਦਿਓ ਹੁਣ ਸਾਡੇ ਨਾਰੀਅਲ ਦੇ ਲੱਡੂ ਬਣ ਕੇ ਤਿਆਰ ਹਨ