ਸਫਾਈ ਮਹਾਂਅਭਿਆਨ: ਪਿਆਰੇ ਮੁਰਸ਼ਿਦ ਦੇ ਸ਼ੁੱਭ ਆਗਮਨ ’ਤੇ ਸੰਗਤ ਨੇ ਦਿੱਤਾ ਅਨੋਖਾ ਤੋਹਫ਼ਾ
ਫਰਿਸ਼ਤਿਆਂ ਨੇ ਹਰਿਆਣਾ ਦੇ ਹਰ ਪਿੰਡ-ਸ਼ਹਿਰ ਨੂੰ 5 ਘੰਟਿਆਂ ’ਚ ਚਮਕਾਇਆ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਉੱਤਰ ਪ੍ਰਦੇਸ਼) ਤੋਂ ਝਾੜੂ ਲਗਾ ਕੇ ਸਫਾਈ ਮਹਾਂ ਅਭਿਆਨ ਦੀ ਸ਼ੁਰੂਆਤ ਕਰਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਆਦਰਯੋਗ ‘ਰੂਹ ਦੀ’ ਭੈਣ ਹਨੀਪ੍ਰੀਤ ਜੀ ਇੰਸਾਂ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਹਰ ਕਰਮ ਹਮੇਸ਼ਾ ਮਾਨਵਤਾ ਨੂੰ ਸਮਰਪਿਤ ਰਹਿੰਦਾ ਹੈ ਇਨਸਾਨੀਅਤ ਦਾ ਅਜਿਹਾ ਹੀ ਅਨੋਖਾ ਉਦਾਹਰਨ ਪਾਵਨ ਅਵਤਾਰ ਮਹੀਨੇ ਜਨਵਰੀ ’ਚ ਵੀ ਦੇਖਣ ਨੂੰ ਮਿਲਿਆ, ਜਦੋਂ ਸਾਧ-ਸੰਗਤ ਨੇ ਆਪਣੇ ਮੁਰਸ਼ਿਦੇ ਕਾਮਿਲ ਨੂੰ ਨਾਯਾਬ ਤੋਹਫਾ ਦਿੰਦੇ ਹੋਏ ਸਿਰਫ 5 ਘੰਟਿਆਂ ’ਚ ਹਰਿਆਣਾ ਸੂਬੇ ਦੇ ਸ਼ਹਿਰਾਂ ਤੋਂ ਪਿੰਡਾਂ ਤੱਕ ਨੂੰ ਚਮਕਾ ਦਿੱਤਾ ਇਹ ਆਪਣੇ ਆਪ ’ਚ ਅਨੋਖੀ ਮੁਹਿੰਮ ਸੀ, ਜਿਸ ’ਚ 22 ਜ਼ਿਲ੍ਹਿਆਂ ’ਚ ਇਕੱਠੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਝਾੜੂ ਚੱਲਿਆ
ਦੇਖਦੇ ਹੀ ਦੇਖਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਤੇ ਚੌਪਾਲਾਂ ਦੇ ਹਰ ਕੋਨੇ ਤੋਂ ਗੰਦਗੀ ਸਾਫ ਹੁੰਦੀ ਚਲੀ ਗਈ ਅਤੇ ਲੱਖਾਂ ਹੱਥਾਂ ਨੇ ਫੈਲੀ ਗੰਦਗੀ ਨੂੰ ਢੇਰ ’ਚ ਤਬਦੀਲ ਕਰ ਦਿੱਤਾ ਇਹੀ ਨਹੀਂ, ਡੇਰਾ ਪ੍ਰੇਮੀਆਂ ਦੇ ਯਤਨ ਇਸ ਤੋਂ ਬਾਅਦ ਵੀ ਜਾਰੀ ਰਹੇ ਅਤੇ ਹਜ਼ਾਰਾਂ ਟਨ ਗੰਦਗੀ ਦੇ ਢੇਰਾਂ ਨੂੰ ਟ੍ਰੈਕਟਰ-ਟਰਾਲੀਆਂ ਅਤੇ ਹੋਰ ਸਾਧਨਾਂ ਨਾਲ ਕੂੜਾਦਾਨ ਭਾਵ ਡੰਪਿੰਗ ਪੁਆਇੰਟ ਤੱਕ ਪਹੁੰਚਾਇਆ ਗਿਆ
23 ਜਨਵਰੀ 2023 ਦਾ ਦਿਨ ਉਦੋਂ ਇਤਿਹਾਸ ਦਾ ਸੁਨਹਿਰੀ ਪੰਨਾ ਬਣ ਗਿਆ, ਜਦੋਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਅਵਤਾਰ ਮਹੀਨੇ ’ਚ ਇੱਕ ਲੰਬੇ ਅੰਤਰਾਲ ਤੋਂ ਬਾਅਦ ਰੂਬਰੂ ਹੋਣ ਦੀ ਖੁਸ਼ੀ ’ਚ ਸਫਾਈ ਅਭਿਆਨ ਚਲਾਉਣ ਦਾ ਇੱਕਜੁਟਤਾ ਨਾਲ ਫੈਸਲਾ ਲਿਆ ਇਹ 34ਵਾਂ ਸਫਾਈ ਮਹਾਂਅਭਿਆਨ ਇਸ ਲਈ ਵੀ ਖਾਸ ਸੀ, ਕਿਉਂਕਿ ਸੰਗਤ ਨੇ ਪੂਰੇ ਹਰਿਆਣਾ ਦੀ ਸਫਾਈ ਕਰਨ ਦਾ ਸੰਕਲਪ ਲਿਆ ਸੀ
ਤੈਅ ਸਮੇਂ ਅਨੁਸਾਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਵਰਦੀ ’ਚ ਸਜੇ ਡੇਰਾ ਸੇਵਾਦਾਰਾਂ ਦੀਆਂ ਟੋਲੀਆਂ ਆਪਣੇ ਤੈਅ ਸਥਾਨਾਂ ’ਤੇ ਪਹੁੰਚ ਚੁੱਕੀਆਂ ਸਨ ਸੇਵਾਦਾਰਾਂ ਦੀ ਅਰਜ਼ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ-ਪ੍ਰਦੇਸ਼) ਤੋਂ ਆਪਣੇ ਪਵਿੱਤਰ ਕਰ-ਕਮਲਾਂ ਨਾਲ ਝਾੜੂ ਚਲਾ ਕੇ ਇਸ ਸਫਾਈ ਮਹਾਂਅਭਿਆਨ ਦਾ ਸ਼ੁੱਭ ਆਰੰਭ ਕੀਤਾ ਤਾਂ ਹਰਿਆਣਾ ਸੂਬੇ ’ਚ ਲੱਖਾਂ ਝਾੜੂ ਇਕੱਠੇ ਸਵੱਛਤਾ ਮਿਸ਼ਨ ਤਹਿਤ ਸਫਾਈ ਕਾਰਜ ’ਚ ਤੇਜ਼ ਗਤੀ ਨਾਲ ਜ਼ਮੀਨ ’ਤੇ ਫੈਲੀ ਗੰਦਗੀ ਨੂੰ ਸਮੇਟਣ ਲਈ ਸ਼ੁਰੂ ਹੋ ਗਏ ਸਵੱਛਤਾ ਦੂਤਾਂ ਦਾ ਇਹ ਯਤਨ ਉਸ ਦਿਨ ਨਵਾਂ ਇਤਿਹਾਸ ਰਚ ਰਿਹਾ ਸੀ ਸੂਬੇ ਦੇ ਜ਼ਿਲ੍ਹਾ ਹੈੱਡ ਕੁਆਰਟਰਾਂ ਤੋਂ ਲੈ ਕੇ ਸ਼ਹਿਰਾਂ, ਕਸਬਿਆਂ, ਮੰਡੀਆਂ, 7356 ਪਿੰਡਾਂ ਤੱਕ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੂੜਾ ਇਕੱਠਾ ਕਰਕੇ ਸਿਰਫ ਸਵਾ 5 ਘੰਟਿਆਂ ’ਚ ਹਰ ਖੇਤਰ ਨੂੰ ਚਮਕਾ ਦਿੱਤਾ
ਬੇਸ਼ੱਕ ਸਰਦ ਮੌਸਮ ਸੀ, ਪਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਗੰਦਗੀ ਨਾਲ ਜੰਗ ਲੜਨ ਲਈ ਝਾੜੂਆਂ ਨਾਲ ਲੈੱਸ ਹੋ ਕੇ ਸੜਕਾਂ ’ਤੇ ਉੱਤਰੀ ਹੋਈ ਸੀ ਗਲੀਆਂ, ਸੜਕਾਂ, ਚੁਰਸਤਿਆਂ, ਚੌਕਾਂ ’ਚ ਫੈਲੀ ਗੰਦਗੀ, ਕੂੜਾ-ਕਰਕਟ ਚੁਟਕੀਆਂ ’ਚ ਇੱਕ ਢੇਰ ਦਾ ਰੂਪ ਲੈਂਦੇ ਜਾ ਰਹੇ ਸਨ ਅੱਗੇ-ਅੱਗੇ ਝਾੜੂ ਚੱਲ ਰਿਹਾ ਸੀ, ਫਿਰ ਕਹੀਆਂ ਚਮਕੀਆਂ, ਉਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਬੱਠਲਾਂ ਦੀ ਖਨਖਨਾਹਟ ਨਾਲ ਵਾਤਾਵਰਨ ’ਚ ਸ਼ੁੱਧਤਾ ਨਿੱਖਰਦੀ ਆ ਰਹੀ ਸੀ ਕੂੜੇ ਦੀਆਂ ਟਰਾਲੀਆਂ ਡੰਪਿੰਗ ਪੁਆਇੰਟ ਵੱਲ ਵਧਦੀਆਂ ਨਜ਼ਰ ਆ ਰਹੀਆਂ ਸਨ ਰਾਹਗੀਰਾਂ ਲਈ ਇਹ ਅਜਿਹਾ ਅਚੰਭਾ ਸੀ, ਜਿਸ ਨੂੰ ਖੁੱਲ੍ਹੀਆਂ ਅੱਖਾਂ ਨਾਲ ਦੇਖ ਕੇ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਭਲਾ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਨਾ ਕੋਈ ਜਾਣ-ਪਹਿਚਾਣ, ਨਾ ਕੋਈ ਸਕੇ-ਸਬੰਧੀ,
ਫਿਰ ਵੀ ਸਾਡੇ ਇਲਾਕੇ ’ਚ ਇਹ ਲੋਕ ਗੰਦਗੀ ਨੂੰ ਸਮੇਟਣ ’ਚ ਲੱਗੇ ਹੋਏ ਹਨ ਅਤੇ ਉਹ ਵੀ ਬਿਨਾਂ ਕਿਸੇ ਲਾਲਚ ਦੇ ਸਥਾਨਕ ਨਿਵਾਸੀਆਂ ਦੀ ਖੁਸ਼ੀ ਉਸ ਸਮੇਂ ਹੋਰ ਵੀ ਵਧ ਗਈ ਜਦੋਂ ਉਨ੍ਹਾਂ ਦਾ ਆਪਣਾ ਸ਼ਹਿਰ-ਪਿੰਡ ਨਿੱਖਰ ਗਿਆ ਸੇਵਾਦਾਰਾਂ ਨੂੰ ਸਫਾਈ ਕਰਦੇ ਦੇਖ ਕੇ ਸ਼ਹਿਰੀ ਅਤੇ ਪਿੰਡਾਂ ਵਾਲੇ ਐਨੇ ਖੁਸ਼ ਸਨ ਕਿ ਲੋਕ ਮੋਬਾਇਲ ਫੋਨ ’ਤੇ ਸੇਵਾਦਾਰਾਂ ਦੀਆਂ ਵੀਡੀਓ ਬਣਾਉਂਦੇ ਅਤੇ ਤਸਵੀਰਾਂ ਖਿੱਚਦੇ ਦੇਖੇ ਗਏ ਲੋਕਾਂ ਨੇ ਸੇਵਾਦਾਰਾਂ ਅਤੇ ਪੂਜਨੀਕ ਗੁਰੂ ਜੀ ਦੀ ਦਿਲ ਖੋਲ੍ਹ ਕੇ ਪ੍ਰਸ਼ੰਸਾ ਕੀਤੀ ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਦੇਸ਼ਭਰ ’ਚ ਇਸ ਤੋਂ ਪਹਿਲਾਂ 33 ਸਫਾਈ ਮਹਾਂਅਭਿਆਨ ਚਲਾਏ ਜਾ ਚੁੱਕੇ ਹਨ, ਜਿਸ ’ਚ ਵੱਡੇ-ਵੱਡੇ ਸ਼ਹਿਰਾਂ ਨੂੰ ਵੀ ਸੇਵਾਦਾਰਾਂ ਨੇ ਘੰਟਿਆਂ ’ਚ ਚਮਕਾ ਦਿੱਤਾ
Table of Contents
ਚੌਂਕ-ਚੁਰਸਤਿਆਂ ’ਤੇ ਲੱਗੀਆਂ ਮੂਰਤੀਆਂ ਨੂੰ ਵੀ ਚਮਕਾਇਆ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ 104ਵੇਂ ਪਾਵਨ ਅਵਤਾਰ ਮਹੀਨੇ ’ਤੇ 5 ਸਾਲਾਂ ਬਾਅਦ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੇ ਸ਼ੁੱਭ ਆਗਮਨ ’ਤੇ ਹਰਿਆਣਾ ਸੂਬੇ ’ਚ ਚਲਾਏ ਸਫਾਈ ਮਹਾਂ ਅਭਿਆਨ ਦੌਰਾਨ ਸਰਸਾ ਦੀ ਸਾਧ-ਸੰਗਤ ਨੇ ਸ਼ਹਿਰ ’ਚ ਸ਼ਹੀਦ ਭਗਤ ਸਿੰਘ ਚੌਂਕ ਤੋਂ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਅਭਿਆਨ ’ਚ ਸ਼ਾਮਲ ਹੋਣ ਪਹੁੰਚੇ ਬੱਚੇ, ਬਜ਼ੁਰਗ, ਨੌਜਵਾਨ ਆਦਿ ਹਰ ਉਮਰ ਵਰਗ ਦੇ ਡੇਰਾ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਸੀ
ਸ਼ਹੀਦ ਭਗਤ ਸਿੰਘ ਚੌਂਕ ’ਤੇ ਸਫਾਈ ਕਰ ਰਹੇ ਸੇਵਾਦਾਰਾਂ ’ਚ ਅਧਿਆਤਮਿਕਤਾ ਅਤੇ ਦੇਸ਼ਭਗਤੀ ਦਾ ਜਜ਼ਬਾ ਦੇਖਣ ਨੂੰ ਮਿਲਿਆ ਸੇਵਾਦਾਰਾਂ ਨੇ ਸ਼ਹੀਦ ਭਗਤ ਸਿੰਘ ਦਾ ਸਨਮਾਨ ਵਧਾਉਂਦੇ ਹੋਏ ਉਨ੍ਹਾਂ ਦੀ ਆਦਮਕੱਦ ਮੂਰਤੀ ਨੂੰ ਚਮਕਾ ਦਿੱਤਾ, ਇਸ ਤੋਂ ਬਾਅਦ ਉਨ੍ਹਾਂ ਦੀ ਮੂਰਤੀ ’ਤੇ ਫੁੱਲ ਮਾਲਾਵਾਂ ਪਹਿਨਾ ਕੇ ਸੈਲਿਊਟ ਵੀ ਕੀਤਾ ਸੇਵਾਦਾਰਾਂ ਦਾ ਕਹਿਣਾ ਸੀ ਕਿ ਪੂਜਨੀਕ ਗੁਰੂ ਜੀ ਦੇਸ਼ ਲਈ ਆਪਣੇ ਬਲਿਦਾਨ ਦੇਣ ਵਾਲੇ ਸ਼ਹੀਦਾਂ ਅਤੇ ਦੇਸ਼ ਦੀ ਰੱਖਿਆ ’ਚ ਜੁਟੀ ਫੌਜ ਦਾ ਬਹੁਤ ਸਨਮਾਨ ਕਰਦੇ ਹਨ ਇਸ ਲਈ ਪੂਜਨੀਕ ਗੁਰੂ ਜੀ ਦੀ ਸਿੱਖਿਆ ’ਤੇ ਚੱਲਦਿਆਂ ਹੀ ਅੱਜ ਹੋਰ ਸਥਾਨਾਂ ਦੀ ਸਫਾਈ ਦੇ ਨਾਲ-ਨਾਲ ਸ਼ਹੀਦ ਭਗਤ ਸਿੰਘ ਦੀ ਮੂਰਤੀ ਨੂੰ ਵੀ ਨਵਾਂ ਨਿਖਾਰ ਦਿੱਤਾ ਗਿਆ ਹੈ
ਦੂਜੇ ਪਾਸੇ ਪਰਸ਼ੂਰਾਮ ਚੌਂਕ ’ਤੇ ਭਗਵਾਨ ਪਰਸ਼ੂਰਾਮ ਦੀ ਮੂਰਤੀ ਸਮੇਤ ਸ਼ਹਿਰ ਦੇ ਸਾਰੇ ਚੌਂਕਾਂ ਦੀ ਸਫਾਈ ਕੀਤੀ ਗਈ ਓਵਰ ਬਰਿੱਜ ਦੇ ਨੇੜੇ ਸਥਿਤ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਚੌਂਕ ’ਤੇ ਵੀ ਸਫਾਈ ਅਭਿਆਨ ਚਲਾਇਆ ਗਿਆ ਸੁਭਾਸ਼ ਚੌਂਕ, ਕਬੀਰ ਚੌਂਕ, ਅਗਰਸੈਨ ਚੌਂਕ, ਮਹਾਰਾਣਾ ਪ੍ਰਤਾਪ ਚੌਂਕ ਅਤੇ ਸਾਂਗਵਾਨ ਚੌਂਕ ਤੋਂ ਇਲਾਵਾ ਸਿਵਲ ਹਸਪਤਾਲ, ਰੇਲਵੇ ਸਟੇਸ਼ਨ, ਬੱਸ ਸਟੈਂਡ, ਪ੍ਰਸ਼ਾਸਨਿਕ ਕੰਪਲੈਕਸ, ਕੋਰਟ ਕੰਪਲੈਕਸ ਆਦਿ ਜਨਤਕ ਸਥਾਨਾਂ ’ਤੇ ਵੀ ਸਫਾਈ ਅਭਿਆਨ ਚਲਾਇਆ ਗਿਆ
ਸਫਾਈ ਮਹਾਂ ਅਭਿਆਨ ਦੀ ਪਤਵੰਤਿਆਂ ਨੇ ਕੀਤੀ ਪ੍ਰਸ਼ੰਸਾ
ਗੁਰੂ ਜੀ ਜਨਮ-ਦਿਨ ਦੀ ਬਹੁਤ-ਬਹੁਤ ਵਧਾਈ ਤੁਹਾਡੇ ਸ਼ਰਧਾਲੂਆਂ ਨੇ ਸਫਾਈ ਅਭਿਆਨ ਚਲਾ ਕੇ ਪੂਰਾ ਸ਼ਹਿਰ ਚਮਕਾ ਦਿੱਤਾ ਹੈ, ਇਸ ਲਈ ਗੁਰੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ’
-ਮੂਲਚੰਦ ਸ਼ਰਮਾ,
ਕੈਬਨਿਟ ਮੰਤਰੀ ਹਰਿਆਣਾ
ਪੂਜਨੀਕ ਗੁਰੂ ਜੀ ਅੱਜ ਤੁਹਾਡੇ ਅਸ਼ੀਰਵਾਦ ਨਾਲ ਪੂਰੇ ਸੂਬੇ ’ਚ ਸਫਾਈ ਅਭਿਆਨ ਚਲਾਇਆ ਗਿਆ ਸਾਧ-ਸੰਗਤ ਪੂਰੀ ਲਗਨ ਨਾਲ ਸਫਾਈ ਅਭਿਆਨ ’ਚ ਲੱਗੀ ਹੋਈ ਹੈ, ਇਸ ਦੇ ਲਈ ਤੁਹਾਨੂੰ ਬਹੁਤ-ਬਹੁਤ ਵਧਾਈ
ਕ੍ਰਿਸ਼ਨ ਬੇਦੀ,
ਓਐੱਸਡੀ ਸੀਐੱਮ ਹਰਿਆਣਾ ਸਰਕਾਰ
ਗੁਰੂ ਜੀ ਆਮ ਜਨਤਾ ਦੀ ਚੰਗੀ ਸਿਹਤ ਲਈ ਤੁਸੀਂ ਜੋ ਸਫਾਈ ਅਭਿਆਨ ਚਲਾਇਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਨੂੰ ਤੁਹਾਡੇ ਸਫਾਈ ਅਭਿਆਨਾਂ ਨਾਲ ਬਹੁਤ ਬਲ ਮਿਲਿਆ ਹੈ, ਆਮ ਜਨਤਾ ਨੂੰ ਸਫਾਈ ਲਈ ਜਾਗਰੂਕ ਕੀਤਾ ਹੈ
ਕ੍ਰਿਸ਼ਨ ਪੰਵਾਰ, ਰਾਜਸਭਾ ਸਾਂਸਦ
ਗੁਰੂ ਜੀ, ਤੁਹਾਡੀ ਸਾਧ-ਸੰਗਤ ਨੇ ਪੂਰਾ ਕਰਨਾਲ ਸ਼ਹਿਰ ਚਕਾਚਕ ਚਮਕਾ ਦਿੱਤਾ ਹੈ,
ਇਸਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ
ਸੰਜੈ ਬਠਲਾ ਕਰਨਾਲ, ਸਲਾਹਕਾਰ, ਮੁੱਖ ਮੰਤਰੀ ਹਰਿਆਣਾ
—————————–
ਗੁਰੂ ਜੀ, ਤੁਹਾਡੇ ਅਸ਼ੀਰਵਾਦ ਨਾਲ ਸੋਨੀਪਤ ਸ਼ਹਿਰ ਅਤੇ ਪਿੰਡਾਂ ’ਚ ਸਫਾਈ ਅਭਿਆਨ ਚੱਲਿਆ ਸੰਗਤ ਨੇ ਬਹੁਤ ਹੀ ਸੇਵਾਭਾਵ ਨਾਲ ਇਸ ਮੁਹਿੰਮ ’ਚ ਸੇਵਾ ਕੀਤੀ
ਇਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ
-ਮੋਹਨ ਲਾਲ,
ਵਿਧਾਇਕ ਰਾਈ
—————————–
ਗੁਰੂ ਜੀ ਤੁਹਾਡੇ ਵੱਲੋਂ ਸਫਾਈ ਅਭਿਆਨ ਚਲਾਉਣ ਨਾਲ ਸ਼ਹਿਰਵਾਸੀ ਬਹੁਤ ਖੁਸ਼ ਹਨ, ਇੱਥੋਂ ਦੀ ਸਾਧ-ਸੰਗਤ ਵੀ ਬਹੁਤ ਖੁਸ਼ ਹੈ, ਤੁਹਾਨੂੰ ਇਹੀ ਪ੍ਰਾਰਥਨਾ ਹੈ ਕਿ ਤੁਸੀਂ ਜਲਦ ਕੈਥਲ ’ਚ ਚਰਨ ਟਿਕਾਓ ਜੀ
-ਕੁਲਦੀਪ ਸਿੰਘ, ਨਗਰ ਪ੍ਰੀਸ਼ਦ ਈਓ, ਕੈਥਲ
————-
ਗੁਰੂ ਜੀ ਮੈਂ ਇਸ ਸਮਾਜਿਕ ਕਾਰਜ ’ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪੂਰੀ ਟੀਮ ਅਤੇ ਸਾਧ-ਸੰਗਤ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਜੀ ਮੈਂ ਆਪਣੇ ਵੱਲੋਂ ਅਜਿਹੇ ਭਲਾਈ ਕਾਰਜਾਂ ’ਚ ਹਮੇਸ਼ਾ ਪੂਰਾ ਸਹਿਯੋਗ ਕਰਦਾ ਰਹਾਂਗਾ
-ਬਜਿੰਦਰ ਸਿੰਘ, ਐੱਸਡੀਐੱਮ,
ਬਰਾੜਾ (ਅੰਬਾਲਾ)
ਪੂਜਨੀਕ ਗੁਰੂ ਜੀ ਆਪ ਅਤੇ ਆਪ ਦੀ ਸੰਗਤ ਜੋ ਸਮਾਜ ਦੀ ਸੇਵਾ ਕਰ ਰਹੇ ਹੋ, ਇਹ ਪੂਰੇ ਵਰਲਡ ’ਚ ਇੱਕ ਇਤਿਹਾਸ ਹੈ ਜੋ ਤੁਸੀਂ ਕਰ ਸਕਦੇ ਹੋ, ਉਹ ਕੋਈ ਹੋਰ ਨਹੀਂ ਕਰ ਸਕਦਾ ਜਿਸ ਸੇਵਾ ਭਾਵ ਨਾਲ ਤੁਹਾਡੀ ਸੰਗਤ ਮਾਨਵਤਾ ਭਲਾਈ ਦੇ ਕੰਮ ਕਰਦੀ ਹੈ, ਉਸ ਦੇ ਲਈ ਤੁਹਾਡੇ ਚਰਨਾਂ ’ਚ ਮੇਰਾ ਵਾਰ-ਵਾਰ ਨਮਨ
ਸੁਰਿੰਦਰ ਢੀਂਗਰਾ,
ਸੀਨੀਅਰ ਡਿਪਟੀ ਮੇਅਰ ਅੰਬਾਲਾ
—————————–ਪੂਜਨੀਕ ਗੁਰੂ ਜੀ, ਐਨਾ ਵਧੀਆ ਸਫਾਈ ਅਭਿਆਨ ਚਲਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੀ ਸਾਧ-ਸੰਗਤ ਨੇ ਬਹੁਤ ਹੀ ਬੇਮਿਸਾਲ ਸੇਵਾ ਕੀਤੀ ਹੈ ਵਿਧਾਇਕ ਦੀਪਕ ਮੰਗਲਾ ਜੀ ਨੇ ਤੁਹਾਡੇ ਚਰਨਾਂ ’ਚ ਪ੍ਰਣਾਮ ਭੇਜਿਆ ਹੈ ਸਫਾਈ ਅਭਿਆਨ ’ਚ ਅਸੀਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ ਅਤੇ ਪ੍ਰਸ਼ਾਸਨ ਵੀ ਪੂਰਾ ਸਹਿਯੋਗ ਕਰੇਗਾ ਤੁਸੀਂ ਸਮਾਜ ਲਈ ਬਹੁਤ ਚੰਗਾ ਕੰਮ ਕਰ ਰਹੇ ਹੋ
ਰਣਬੀਰ ਸਿੰਘ,
ਬਾਲ ਕਲਿਆਣ ਕਮੇਟੀ ਦੇ ਚੇਅਰਮੈਨ, ਪਲਵਲ
———-
ਗੁਰੂ ਜੀ ਤੁਹਾਡੇ ਚਰਨਾਂ ’ਚ ਸਤਿ-ਸਤਿ ਵੰਦਨ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਾਵਨ ਅਵਤਾਰ ਦਿਵਸ ਦੀ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ ਗੁਰੂ ਜੀ ਸਫਾਈ ਅਭਿਆਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਨਸ਼ੇ ਖਿਲਾਫ ਤੁਸੀਂ ਜੋ ਮੁਹਿੰਮ ਚਲਾਈ ਹੈ, ਉਸ ’ਚ ਟੋਹਾਣਾ ਨਗਰ ਪ੍ਰੀਸ਼ਦ ਤੁਹਾਡੇ ਨਾਲ ਪੂਰਾ ਸਹਿਯੋਗ ਕਰੇਗੀ ਜੀ
ਨਰੇਸ਼ ਬਾਂਸਲ, ਚੇਅਰਮੈਨ,
ਨਗਰ ਪਾਲਿਕਾ ਟੋਹਾਣਾ (ਫਤਿਆਬਾਦ)