ਸੰਗਤ ਦੇ ਉੱਦਮ ਨਾਲ ਚਮਕ ਗਿਆ ਰਾਜਸਥਾਨ ਸਫਾਈ ਮਹਾਂਅਭਿਆਨ: ਸਵਾ 6 ਘੰਟਿਆਂ ’ਚ ਰਾਜਸਥਾਨ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਨੂੰ ਕੀਤਾ ਚਕਾਚਕ
ਡੇਰਾ ਸੱਚਾ ਸੌਦਾ ਦਾ ਸਫਾਈ ਕਾਰਵਾਂ 4 ਫਰਵਰੀ ਨੂੰ ਮਾਰੂ ਧਰਤੀ ਦੇ ਨਾਂਅ ਨਾਲ ਮਸ਼ਹੂਰ ਰੰਗ-ਰੰਗੀਲੇ ਰਾਜਸਥਾਨ ’ਚ ਪਹੁੰਚਿਆ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਯੂਨੀਫਾਰਮ ’ਚ ਸਜੇ ਸੇਵਾਦਾਰ ਵੱਡੀ ਗਿਣਤੀ ’ਚ ਸੂਬੇ ਦੇ ਵੱਡੇ-ਵੱਡੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ’ਚ ਸਵੇਰ ਤੋਂ ਹੀ ਆਪਣੀਆਂ ਡਿਊਟੀਆਂ ’ਤੇ ਤੈਨਾਤ ਹੋ ਗਏ ਸਨ,
ਜਿਉਂ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਦ ਆਪਣੇ ਪਾਵਨ ਕਰ-ਕਮਲਾਂ ਨਾਲ ਝਾੜੂ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ਤਾਂ ਸਾਰੇ ਸੇਵਾਦਾਰ ਤਨ-ਮਨ ਨਾਲ ਆਪਣੇ ਮਿਸ਼ਨ ’ਚ ਜੁਟ ਗਏ ਦੇਖਦੇ ਹੀ ਦੇਖਦੇ ਮਾਰੂ ਧਰਤੀ ਸਵਾ 6 ਘੰਟਿਆਂ ’ਚ ਫਿਰ ਤੋਂ ਚਮਕ ਉੱਠੀ ਡੇਰਾ ਸੱਚਾ ਸੌਦਾ ਦੀ ਸੰਗਤ ਦਾ ਇਹ ਯਤਨ ਇਤਿਹਾਸ ਦੇ ਪੰਨਿਆਂ ’ਚ ਸੁਨਿਹਰੇ ਅੱਖਰਾਂ ’ਚ ਅੰਕਿਤ ਹੋ ਗਿਆ, ਜਿਨ੍ਹਾਂ ਨੇ 13 ਦਿਨਾਂ ਦੇ ਵਕਫ਼ੇ ’ਚ ਦੋ ਸੂਬਿਆਂ ਨੂੰ ਸਾਫ ਕਰਨ ਦਾ ਬਹੁਮੁੱਲਾ ਕਾਰਜ ਕੀਤਾ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 21 ਜਨਵਰੀ ਨੂੰ ਹਰਿਆਣਾ ਸੂਬੇ ’ਚ ਸਫਾਈ ਅਭਿਆਨ ਚਲਾਇਆ ਗਿਆ ਸੀ
ਰਾਜਸਥਾਨ ਸੂਬੇ ਦੇ ਡੇਰਾ ਸ਼ਰਧਾਲੂਆਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਾਵਨ ਐੱਮਐੱਸਜੀ ਭੰਡਾਰੇ ਦੀ ਖੁਸ਼ੀ ’ਚ ਸੂਬੇ ’ਚ ਸਫਾਈ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਗਿਆ 33 ਜ਼ਿਲ੍ਹਿਆਂ ਨੂੰ ਸਮੇਟੇ ਇਹ ਖੇਤਰਫਲ ਦੇ ਨਜ਼ਰੀਏ ਨਾਲ ਇੱਕ ਬਹੁਤ ਹੀ ਵੱਡਾ ਸੂਬਾ ਹੈ ਪਰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇ ਦ੍ਰਿੜ੍ਹ ਇਰਾਦੇ ਸਾਹਮਣੇ ਏਰੀਆ ਮਾਇਨੇ ਨਹੀਂ ਰੱਖਦਾ, ਇਸ ਤੋਂ ਪੂਰੀ ਦੁਨੀਆਂ ਵਾਕਫ ਹੈ ਜ਼ਿੰਮੇਵਾਰਾਂ ਵੱਲੋਂ ਜ਼ਿਲ੍ਹੇ ਵਾਈਜ਼ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ 4 ਫਰਵਰੀ ਨੂੰ ਸਵੇਰੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ਤੋਂ ਸਫਾਈ ਮਹਾਂ ਅਭਿਆਨ ਦਾ ਆੱਨ-ਲਾਈਨ ਸ਼ੁੱਭ ਆਰੰਭ ਕੀਤਾ ਜਿਉਂ ਹੀ ਪੂਜਨੀਕ ਗੁਰੂ ਜੀ
ਨੇ ਆਪਣੇ ਪਾਵਨ ਕਰ-ਕਮਲਾਂ ਨਾਲ ਝਾੜੂ ਲਗਾਇਆ ਤਾਂ ਪੂਰੇ ਸੂਬੇ ’ਚ ਫੈਲੇ ਡੇਰਾ ਸੱਚਾ ਸੌਦਾ ਦੇ ਲੱਖਾਂ ਸਫਾਈ ਯੋਧਿਆਂ ਨੇ ਝਾੜੂ, ਕਹੀ, ਖੁਰਪੇ ਸਮੇਤ ਸਫਾਈ ਦੇ ਉਪਕਰਣਾਂ ਨਾਲ ਆਪਣਾ ਸੇਵਾ ਦਾ ਕਾਰਜ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਛੋਟੇ-ਵੱਡੇ ਸ਼ਹਿਰਾਂ ਅਤੇ ਪਿੰਡਾਂ ’ਚ ਸਫਾਈ ਯੋਧਾ ਗਲੀਆਂ, ਚੌਂਕਾਂ ਵੱਲ ਵਧ ਗਏ ਅਤੇ ਜਿੱਥੇ ਵੀ ਸੇਵਾਦਾਰਾਂ ਨੂੰ ਕੂੜਾ ਨਜ਼ਰ ਆਇਆ, ਉੱਥੇ ਪਲਕ ਝਪਕਦੇ ਹੀ ਸਫਾਈ ਹੋਣ ਲੱਗੀ ਖਾਸ ਗੱਲ ਇਹ ਵੀ ਸੀ
ਕਿ ਸਾਰੇ ਸੇਵਾਦਾਰ ਆਪਣਾ ਖੁਦ ਦਾ ਝਾੜੂ, ਕਹੀ, ਦਾਤੀ, ਆਰੀ ਅਤੇ ਬੱਠਲ ਆਦਿ ਸਮਾਨ ਲੈ ਕੇ ਪਹੁੰਚੇ ਸਨ ਸਥਾਨਕ ਲੋਕਾਂ ਲਈ ਇਹ ਸਭ ਅਚੰਭੇ ਵਾਲਾ ਸੀ, ਭਲਾ ਕੋਈ ਦੂਜੇ ਸ਼ਹਿਰ ਜਾਂ ਗੁਆਂਢੀ ਸੂਬੇ ਤੋਂ ਖੁਦ ਦੇ ਖਰਚ ’ਤੇ ਸੈਂਕੜੇ ਕਿੱਲੋਮੀਟਰ ਦਾ ਸਫਰ ਕਰਕੇ ਇਸ ਲਈ ਉਨ੍ਹਾਂ ਦੇ ਸ਼ਹਿਰ ’ਚ ਆਇਆ ਸੀ ਕਿ ਉਨ੍ਹਾਂ ਕੋਲ ਗੰਦਗੀ ਨਾ ਫੈਲੇ, ਤਾਂ ਕਿ ਉਹ ਬਿਮਾਰੀਆਂ ਤੋਂ ਬਚੇ ਰਹਿਣ ਉਨ੍ਹਾਂ ਲਈ ਇਹ ਸੇਵਾਦਾਰ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸਨ ਇਸ ਸਫਾਈ ਮਹਾਂ ਅਭਿਆਨ ’ਚ ਹਰ ਖੇਤਰ ਦੇ ਵਿਧਾਇਕ, ਸਾਬਕਾ ਵਿਧਾਇਕ, ਸਥਾਨਕ ਨਿਗਮ, ਪੰਚਾਇਤੀ ਸੰਸਥਾਵਾਂ ਦੇ ਅਹੁਦਾ ਅਧਿਕਾਰੀਆਂ ਅਤੇ ਸਮਾਜ ਸੇਵੀਆਂ ਨੇ ਵੀ ਹਿੱਸਾ ਲਿਆ
Table of Contents
ਸਮਾਜ ਦਾ ਭਲਾ ਕਰਨਾ ਹੀ ਸਾਡੀ ਜ਼ਿੰਦਗੀ ਦਾ ਮਕਸਦ: ਪੂਜਨੀਕ ਗੁਰੂ ਜੀ
ਦੇਸ਼ ਦੇ ਰਾਜਾ ਹਨ ਜਾਂ ਜਿੰਨੇ ਵੀ ਸੱਜਣ ਹਨ, ਦੇਸ਼ ਨੂੰ ਸਵੱਛ ਬਣਾਉਣਾ ਹੈ, ਬੇਟੀਆਂ ਨੂੰ ਪੜ੍ਹਾਉਣਾ ਹੈ, ਬੇਟਿਆਂ ਨੂੰ ਅੱਗੇ ਵਧਾਉਣਾ ਹੈ, ਦਿਨ-ਰਾਤ ਅਸੀਂ ਵੀ ਸਾਲਾਂ ਤੋਂ ਇਸ ਕੰਮ ’ਤੇ ਲੱਗੇ ਹੋਏ ਹਾਂ ਬੜੀ ਖੁਸ਼ੀ ਹੈ ਕਿ ਅੱਜ ਪੂਰੇ ਦੇਸ਼ ’ਚ ਕ੍ਰਾਂਤੀ ਆ ਰਹੀ ਹੈ ਅਤੇ ਆਏ ਵੀ ਕਿਉਂ ਨਾ, ਸਾਰੇ ਮੌਜਿਜ਼ ਸੱਜਣ, ਸਾਰੇ ਮੁੱਖ ਲੋਕ ਇਸ ਬਾਰੇ ’ਚ ਕਦਮ ਉੱਠਾਉਣਗੇ ਤਾਂ ਯਕੀਨਨ ਜ਼ਰੂਰ ਹੋਵੇਗਾ ਅੱਜ ਹਰ ਪਿੰਡ ਤੋਂ ਸਰਪੰਚ, ਪੰਚ ਸਾਹਿਬਾਨ ਅਤੇ ਸ਼ਹਿਰਾਂ ਦੇ ਮੇਅਰ ਸਾਹਿਬਾਨ ਹਨ ਜਾਂ ਜਿੰਨੇ ਵੀ ਆਫਿਸਰ ਸਾਹਿਬਾਨ ਹਨ,
ਉਨ੍ਹਾਂ ਨੇ ਵੀ ਪੂਰਾ-ਪੂਰਾ ਸਾਥ ਦਿੱਤਾ ਹੈ, ਬੜਾ ਚੰਗਾ ਲੱਗ ਰਿਹਾ ਹੈ ਕਿ ਹਰ ਸਖ਼ਸ਼ ਇਸ ਮਹਾਂਯੱਗ ’ਚ ਆਹੂਤੀ ਪਾ ਰਿਹਾ ਹੈ ਸਫਾਈ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਆਪਣਾ ਕੰਮ ਭਲਾ ਕਰਨਾ ਹੈ ਸਾਡੇ ਪੀਰ, ਪੈਗੰਬਰਾਂ, ਸੰਤ-ਮਹਾਂਪੁਰਸ਼ਾਂ ਨੇ ਲਿਖਿਆ ਹੈ ਕਿ ‘ਸੰਤ ਨ ਛੋੜੇ ਸੰਤਮਈ ਚਾਹੇ ਲਾਖੋਂ ਮਿਲੇ ਅਸੰਤ’ ਸੰਤਾਂ ਦਾ ਕੰਮ ਸੇਵਾ ਕਰਨਾ, ਸਮਾਜ ਦਾ ਭਲਾ ਕਰਨਾ ਅਤੇ ਭਲਾ ਕਰਨ ਲਈ ਪ੍ਰੇਰਿਤ ਕਰਨਾ, ਸਿਰਫ ਅਤੇ ਸਿਰਫ ਸੰਤਾਂ ਦਾ ਇਹ ਕੰਮ ਹੁੰਦਾ ਹੈ ਸਾਰੇ ਧਰਮਾਂ ’ਚ ਵਾਤਾਵਰਨ ਨੂੰ ਸਵੱਛ ਕਰਨ ਦੀ ਗੱਲ ਕਹੀ ਗਈ ਹੈ ਤਾਂ ਅੱਜ ਅਸੀਂ ਉਨ੍ਹਾਂ ਸਾਰੇ ਪਿੰਡਾਂ, ਤਹਿਸੀਲਾਂ, ਕਸਬਿਆਂ ਅਤੇ ਸ਼ਹਿਰਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਇਸ ਮਹਾਂਯੱਗ ’ਚ ਆਪਣਾ ਪੂਰਾ ਸਹਿਯੋਗ ਦਿਓ
ਦੇਖਦੇ-ਦੇਖਦੇ ਖੁੱਲ੍ਹ ਗਏ ਮਹੀਨਿਆਂ ਤੋਂ ਬੰਦ ਗਟਰ, ਵਹਿਨ ਲੱਗੇ ਸੀਵਰੇਜ਼
ਸਫਾਈ ਅਭਿਆਨ ਸਬੰਧੀ ਡੇਰਾ ਪ੍ਰੇਮੀਆਂ ’ਚ ਭਾਰੀ ਜੋਸ਼ ਦੇਖਣ ਨੂੰ ਮਿਲਿਆ ਕਈ ਸੇਵਾਦਾਰ ਤਾਂ ਪਿੰਡ ਅਤੇ ਸ਼ਹਿਰਾਂ ’ਚ ਸਫਾਈ ਕਰਦੇ ਸਮੇਂ ਲੰਮੇ ਸਮੇਂ ਤੋਂ ਬੰਦ ਗੰਦਗੀ ਨਾਲ ਭਰੇ ਨਾਲਿਆਂ, ਸੀਵਰੇਜ਼ ਨੂੰ ਖੋਲ੍ਹਣ ਲਈ ਉਸ ’ਚ ਉੱਤਰ ਗਏ ਦੂਜੇ ਪਾਸੇ ਕਈ ਸੇਵਾਦਾਰ ਗਲੀਆਂ, ਚੌਂਕਾਂ, ਚੁਰਸਤਿਆਂ ’ਚ ਫੈਲੇ ਕੂੜੇ-ਕਰਕੱਟ ਨੂੰ ਪਲਭਰ ’ਚ ਢੇਰੀਆਂ ’ਚ ਤਬਦੀਲ ਕਰ ਰਹੇ ਸਨ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਸ ਕੂੜੇ-ਕਰਕੱਟ ਨੂੰ ਟਰੈਕਟਰ-ਟਰਾਲੀਆਂ ਰਾਹੀਂ ਡੰਪਿੰਗ ਪੁਆਇੰਟਾਂ ਤੱਕ ਪਹੁੰਚਾਇਆ ਗਿਆ ਸੰਗਤ ਨੇ ਜਨਤਕ ਪਖਾਨਿਆਂ ਦੀ ਸਫਾਈ ਕਰਕੇ ਉਨ੍ਹਾਂ ਨੂੰ ਵੀ ਨੀਟ ਐਂਡ ਕਲੀਨ ਕਰ ਦਿੱਤਾ
ਔਰਤਾਂ ਨੇ ਵੀ ਵੰਡਾਇਆ ਬਰਾਬਰ ਹੱਥ
ਸਫਾਈ ਮੁਹਿੰਮ ’ਚ ਔਰਤਾਂ ਦੀ ਹਿੱਸੇਦਾਰੀ ਵੀ ਕਮਾਲ ਦੀ ਸੀ ਸੇਵਾਦਾਰ ਭੈਣਾਂ ਤੋਂ ਇਲਾਵਾ ਨਵੇਂ ਵਿਆਹੇ ਜੋੜੇ ਵੀ ਇਸ ਸੇਵਾ ਕਾਰਜ ’ਚ ਵਧ-ਚੜ੍ਹ ਕੇ ਹਿੱਸਾ ਲੈਂਦੇ ਦੇਖੇ ਗਏ ਇਹੀ ਨਹੀਂ, ਸੇਵਾਦਾਰਾਂ ’ਚ ਡਾਕਟਰ, ਇੰਜੀਨੀਅਰ, ਵਕੀਲ ਅਤੇ ਅਧਿਆਪਕ ਵੀ ਆਪਣੀ ਹਾਜ਼ਰੀ ਦਰਜ ਕਰਵਾ ਰਹੇ ਸਨ ਅਤੇ ਆਮ ਜਨਤਾ ਨੂੰ ਸਫਾਈ ਦਾ ਸੰਦੇਸ਼ ਦੇ ਰਹੇ ਸਨ ਉੱਧਰ ਸੇਵਾਦਾਰਾਂ ਦੀ ਸੇਵਾ-ਭਾਵਨਾ ਨੂੰ ਦੇਖ ਕੇ ਹਰ ਸ਼ਹਿਰਵਾਸੀ ਦੰਗ ਸੀ ਸੇਵਾਦਾਰਾਂ ਨੇ ਸਫਾਈ ਦੇ ਨਾਲ-ਨਾਲ ਲੋਕਾਂ ਨੂੰ ਭਵਿੱਖ ’ਚ ਆਪਣੇ ਆਸ-ਪਾਸ ਅਤੇ ਆਪਣੇ ਪਿੰਡ-ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਪ੍ਰਤੀ ਜਾਗਰੂਕ ਕਰਦੇ ਹੋਏ ਵਚਨ ਪੱਤਰ ਵੀ ਭਰਵਾਏ
ਸਫਾਈ ਮਹਾਂ ਅਭਿਆਨ ਦੀ ਪਤਵੰਤਿਆਂ ਨੇ ਕੀਤੀ ਪ੍ਰਸ਼ੰਸਾ
ਗੁਰੂਦੇਵ, ਮੈਨੂੰ ਕਈ ਵਾਰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇ ਪ੍ਰੋਗਰਾਮਾਂ ’ਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਹੈ ਸਾਧ-ਸੰਗਤ ਪੂਰੀ ਲਗਨ ਨਾਲ ਸਮਾਜ ਦੀ ਸੇਵਾ ਕਰਦੀ ਹੈ
ਭਾਵੇਂ ਉਹ ਖੂਨਦਾਨ ਦੀ ਗੱਲ ਹੋਵੇ, ਸਫਾਈ ਦਾ ਕਾਰਜ ਹੋਵੇ ਅਤੇ ਬੂਟੇ ਲਗਾਉਣ ਦਾ ਕਾਰਜ ਹੋਵੇ ਕੋਟਾ ਦੀ ਸਾਧ-ਸੰਗਤ ਪੂਰੀ ਮਿਹਨਤ ਅਤੇ ਲਗਨ ਨਾਲ ਸੇਵਾ ਦੇ ਕਾਰਜਾਂ ਨੂੰ ਅੰਜਾਮ ਦਿੰਦੀ ਹੈ ਆਪ ਨੂੰ ਇਹੀ ਪ੍ਰਾਰਥਨਾ ਹੈ ਕਿ ਸਾਡੇ ਕੋਟਾਵਾਸੀਆਂ ’ਤੇ ਤੁਹਾਡੀ ਕ੍ਰਿਪਾ ਦ੍ਰਿਸ਼ਟੀ ਇਸੇ ਤਰ੍ਹਾਂ ਬਣੀ ਰਹੇ ਜੀ ਅਤੇ ਜਲਦੀ ਤੋਂ ਜਲਦੀ ਕੋਟਾ ’ਚ ਆਓ
– ਸੰਦੀਪ ਸ਼ਰਮਾ, ਵਿਧਾਇਕ ਕੋਟਾ
—————————-
ਗੁਰੂ ਜੀ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਅਜਮੇਰ ’ਚ ਸਫਾਈ ਅਭਿਆਨ ਚਲਾ ਕੇ ਕਾਬਿਲੇ-ਤਾਰੀਫ ਕਾਰਜ ਕੀਤਾ ਹੈ ਮੈਂ ਤੁਹਾਡਾ ਇਸ ਦੇ ਲਈ ਧੰਨਵਾਦ ਕਰਦਾ ਹਾਂ ਇਸ ਨਾਲ ਨਾ ਸਿਰਫ ਸੜਕਾਂ ਦੀ ਸਫਾਈ ਹੋਈ ਸਗੋਂ ਇਸ ਸੰਦੇਸ਼ ਨਾਲ ਲੋਕਾਂ ਦੇ ਮਨ ਵੀ ਸਾਫ ਹੋਣਗੇ,
ਉਨ੍ਹਾਂ ਦਾ ਜੀਵਨ ਵਧੀਆ ਰਹੇਗਾ ਇਸ ਅਭਿਆਨ ਨਾਲ ਸਭ ਨੂੰ ਮਿਲ ਕੇ ਸਮਾਜਿਕ ਸੇਵਾ ਦਾ ਸੰਦੇਸ਼ ਮਿਲੇਗਾ ਅਤੇ ਜਨ-ਜਨ ਨੂੰ ਨਵੀਂ ਪ੍ਰੇਰਨਾ ਅਤੇ ਊਰਜਾ ਮਿਲੇਗੀ ਇਹ ਅਭਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਸਵੱਛ ਭਾਰਤ ਅਭਿਆਨ ਨੂੰ ਵੀ ਅੱਗੇ ਵਧਾਏਗਾ
-ਵਾਸੂਦੇਵ ਦੇਵਨਾਨੀ, ਵਿਧਾਇਕ, ਅਜਮੇਰ ਉੱਤਰ
ਗੁਰੂ ਜੀ ਸਫਾਈ ਮਹਾਂ ਅਭਿਆਨ ਲਈ ਮੈਂ ਪੂੁਰੀ ਸੰਗਰੀਆ ਦੀ ਜਨਤਾ ਵੱਲੋਂ
ਆਪ ਜੀ ਦਾ ਧੰਨਵਾਦ ਕਰਦਾ ਹਾਂ ਆਪ ਜੀ ਸਮਾਜ ਲਈ ਬਹੁਤ ਚੰਗਾ ਕੰਮ ਕਰ ਰਹੇ ਹੋ
ਤੁਹਾਡੇ ਚਰਨਾਂ ’ਚ ਮੇਰਾ ਸਾਦਰ ਪ੍ਰਣਾਮ
-ਗੁਰਦੀਪ ਸਿੰਘ ਸ਼ਾਹਪੀਨੀ, ਵਿਧਾਇਕ ਸੰਗਰੀਆ
—————————-
ਗੁਰੂ ਜੀ ਤੁਸੀਂ ਜੋ ਸਫਾਈ ਅਭਿਆਨ ਨਾਲ ਸੰਦੇਸ਼ ਦਿੱਤਾ ਹੈ, ਉਸ ਨਾਲ ਸਿਰਫ਼
ਸੜਕਾਂ ਦੀ ਸਫਾਈ ਨਹੀਂ ਹੋਵੇਗੀ ਸਗੋਂ ਮਨ ਦੀ ਕਾਲਖ ਵੀ ਸਾਫ਼ ਹੋਵੇਗੀ
ਨਸ਼ਾ ਮੁਕਤੀ ਮੁਹਿੰਮ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ
-ਰਾਜਕੁਮਾਰ ਗੌੜ, ਵਿਧਾਇਕ ਸ੍ਰੀਗੰਗਾਨਗਰ
—————————-
ਗੁਰੂ ਜੀ ਤੁਸੀਂ ਪਹਿਲਾਂ ਵੀ ਅਲਵਰ ’ਚ ਸਫਾਈ ਅਭਿਆਨ ਚਲਾਇਆ ਸੀ ਉਦੋਂ ਤੁਸੀਂ ਖੁਦ ਇੱਥੇ ਪਧਾਰੇ ਸੀ ਆਪ ਜੀ ਨੇ ਇੱਕ ਵਾਰ ਫਿਰ ਅਲਵਰ ਨੂੰ ਸਾਫ਼ ਕਰਕੇ ਮਿਸਾਲ ਦਾ ਕੰਮ ਕੀਤਾ ਹੈ ਪੂਰੇ ਰਾਜਸਥਾਨ ’ਚ ਇਕੱਠਿਆਂ ਸਫਾਈ ਦਾ ਬਹੁਤ ਵੱਡਾ ਕੰਮ ਡੇਰਾ ਸੱਚਾ ਸੌਦਾ ਨੇ ਕੀਤਾ ਹੈ ਗੁਰੂ ਜੀ ਦੀ ਪ੍ਰੇਰਨਾ ਤੋਂ ਪੂਰੇ ਸਮਾਜ ਨੂੂੰ ਪ੍ਰੇਰਿਤ ਹੋਣਾ ਚਾਹੀਦਾ ਹੈ
-ਸੰਜੈ ਸਿੰਘ, ਵਿਧਾਇਕ ਅਲਵਰ
ਗੁਰੂ ਜੀ ਅਸੀਂ ਸਾਰੇ ਬਹੁਤ ਕਿਸਮਤ ਵਾਲੇ ਹਾਂ ਕਿ ਸਾਨੂੰ ਸਫਾਈ ਮਹਾਂ ਅਭਿਆਨ ’ਚ ਸੇਵਾ ਦਾ ਮੌਕਾ ਮਿਲਿਆ ਮਹਾਰਾਜਾ ਗੰਗਾ ਸਿੰਘ ਜੀ ਦੀ ਇਹ ਨਗਰੀ ਅੱਜ ਸਫਾਈ ਅਭਿਆਨ ਨਾਲ ਚਮਕ ਗਈ ਹੈ ਤੁਹਾਡੇ ਵੱਲੋਂ ਚਲਾਈ ਗਈ ਨਸ਼ਾ ਮੁਕਤੀ ਮੁਹਿੰਮ ਦੀ ਵੀ ਅਸੀਂ ਬਹੁਤ-ਬਹੁਤ ਸ਼ਲਾਘਾ ਕਰਦੇ ਹਾਂ ਆਪ ਜੀ ਨੂੰ ਬੇਨਤੀ ਹੈ ਕਿ ਸਾਡੇ ਪੂਰੇ ਸ਼ਹਿਰ ਨੂੰ ਵੀ ਨਸ਼ਾ ਮੁਕਤ ਬਣਾਓ ਅਸੀਂ ਸਭ ਤੁਹਾਡੇ ਪੂਰਨ ਸਹਿਯੋਗ ਲਈ ਤਿਆਰ ਹਾਂ
ਕਰੁਣਾ ਚਾਂਡਕ,
ਸਭਾਪਤੀ ਨਗਰ ਪ੍ਰੀਸ਼ਦ, ਸ੍ਰੀਗੰਗਾਨਗਰ
—————————-
ਗੁਰੂਦੇਵ, ਮਨ ਦੀ ਗੰਦਗੀ ਤੁਸੀਂ ਸਾਫ ਕਰਦੇ ਹੋ ਅਤੇ ਸ਼ਹਿਰ ਦੀ ਗੰਦਗੀ ਨਗਰ ਨਿਗਮ ਸਾਫ ਕਰਦਾ ਹੈ ਮਨ ਦੀ ਗੰਦਗੀ ਅਤੇ ਸ਼ਹਿਰ ਦੀ ਗੰਦਗੀ ਨੂੰ ਸਾਫ ਕਰਨ ਦੀ ਪ੍ਰੇਰਨਾ ਜੋ ਆਪ ਤੋਂ ਮਿਲੀ ਹੈ ਉਸ ਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਰਮਚਾਰੀ ਰੋਜ਼ਾਨਾ ਸਫਾਈ ਕਰਦੇ ਹਨ, ਪਰ ਤੁਸੀਂ ਜੋ ਸਾਡਾ ਅਤੇ ਸਫਾਈ ਸੈਨਿਕਾਂ ਦਾ ਉਤਸ਼ਾਹ ਵਧਾਇਆ ਹੈ ਉਹ ਕਾਬਿਲੇ-ਤਾਰੀਫ ਹੈ ਅਤੇ ਸੇਵਾਦਾਰਾਂ ਨੇ ਜੋ ਸੇਵਾ-ਭਾਵਨਾ ਦਿਖਾਈ ਹੈ, ਉਹ ਬੇਮਿਸਾਲ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਪੂਰੇ ਦੇਸ਼ ਨੂੰ ਸਵੱਛ ਬਣਾਉਣ ਦਾ ਸੁਫਨਾ ਦੇਖਿਆ ਹੈ, ਉਸ ਨੂੰ ਸਾਕਾਰ ਕਰਨ ਦੇ ਪ੍ਰੇਰਨਾਪੁੰਜ ਤੁਸੀਂ ਹੀ ਹੋ, ਇਸ ਲਈ ਮੈਂ ਤੁਹਾਨੂੰ ਵਾਰ-ਵਾਰ ਪ੍ਰਣਾਮ ਕਰਦਾ ਹਾਂ
ਨੀਰਜ, ਡਿਪਟੀ ਮੇਅਰ, ਨਗਰ ਨਿਗਮ ਅਜਮੇਰ