ਮੀਂਹ ’ਚ ਵੀ ਕਲੀਨ ਅਤੇ ਬਦਬੂ ਰਹਿਤ ਰੱਖੋ ਘਰ
ਮੀਂਹ ਦਾ ਮੌਸਮ ਬੇਸ਼ੱਕ ਖੁਸ਼ੀਆਂ ਭਰਿਆ ਹੁੰਦਾ ਹੈ ਇਸ ਮੌਸਮ ’ਚ ਜੋ ਲੋਕ ਮੀਂਹ ’ਚ ਮਸਤੀ ਕਰਕੇ ਖੁਸ਼ੀਆਂ ਬਟੋਰ ਕੇ ਆਪਣੇ ਘਰ ਵਾਪਸ ਜਾਂਦੇ ਹਨ, ਓਦੋਂ ਘਰੇਲੂ ਔਰਤਾਂ ਲਈ ਉਨ੍ਹਾਂ ਖੁਸ਼ੀਆਂ ਨੂੰ ਬਰਕਰਾਰ ਰੱਖਣ ਦੀ ਚੁਣੌਤੀ ਵੀ ਹੁੰਦੀ ਹੈ ਮੀਂਹ ਦੌਰਾਨ ਚਿੱਕੜ, ਮਿੱਟੀ ਅਤੇ ਹਰ ਪਾਸੇ ਫੈਲੀ ਗੰਦਗੀ ਦਾ ਅਸਰ ਘਰ ਦੀ ਸਾਫ-ਸਫਾਈ ਨੂੰ ਵੀ ਬਰਬਾਦ ਕਰ ਦਿੰਦਾ ਹੈ
ਮਾਨਸੂਨ ’ਚ ਘਰ ਦੀ ਗੰਦਗੀ ਸਿਰਫ ਚਿੱਕੜ, ਨਮੀਯੁਕਤ ਹਵਾਵਾਂ, ਮਿੱਟੀ ਆਦਿ ਤੱਕ ਹੀ ਸੀਮਤ ਨਹੀਂ ਹੁੰਦੀ, ਸਗੋਂ ਇਸ ਮੌਸਮ ’ਚ ਕੀੜੇ-ਮਕੌੜੇ, ਮੱਛਰ, ਨਮੀ ਦੀ ਬਦਬੂ ਆਦਿ ਵੀ ਘਰ ਦੀਆਂ ਚੀਜ਼ਾਂ ਨੂੰ ਗੰਦਾ ਕਰਨ ’ਚ ਕੋਈ ਕਸਰ ਨਹੀਂ ਛੱਡਦੀ ਅਜਿਹੇ ’ਚ ਘਰੇਲੂ ਔਰਤਾਂ ਨੂੰ ਅਲੱਗ ਤੋਂ ਕੁਝ ਉਪਾਅ ਕਰਨ ਦੀ ਜ਼ਰੂਰਤ ਹੁੰਦੀ ਹੈ, ਜਿਸ ਨਾਲ ਮੀਂਹ ਦੀਆਂ ਖੁਸ਼ੀਆਂ ਬਣੀਆਂ ਰਹਿਣ
Also Read :- ਜ਼ਰੂਰੀ ਹੈ ਸਰੀਰ ਦੀ ਸਾਫ਼-ਸਫ਼ਾਈ
Table of Contents
ਤਾਂ ਆਓ ਜਾਣਦੇ ਹਾਂ ਘਰ ਨੂੰ ਕਲੀਨ ਅਤੇ ਬਦਬੂ ਰਹਿਤ ਰੱਖਣ ਦੇ ਕੁਝ ਟਿਪਸ:
ਡੋਰ ਮੈਟ ਵਿਛਾਓ:
ਮੀਂਹ ਦੇ ਮੌਸਮ ’ਚ ਪੈਰ ਸਭ ਤੋਂ ਜ਼ਿਆਦਾ ਗੰਦੇ ਹੁੰਦੇ ਹਨ, ਕਿਉਂਕਿ ਜੋ ਵੀ ਕੋਈ ਬਾਹਰੋਂ ਘਰ ’ਚ ਆਉਂਦਾ ਹੈ, ਉਨ੍ਹਾਂ ਦੇ ਪੈਰਾਂ ’ਚ ਚਿੱਕੜ, ਪਾਣੀ ਲੱਗਿਆ ਹੁੰਦਾ ਹੈ ਅਜਿਹੇ ’ਚ ਘਰ ਦੇ ਦਰਵਾਜ਼ੇ ’ਤੇ ਪੈਰਾਂ ਲਈ ਮੈਟ ਨਾ ਹੋਣ ’ਤੇ ਲੋਕ ਬਾਹਰ ਦੇ ਗੰਦੇ ਪੈਰ ਲੈ ਕੇ ਘਰ ’ਚ ਵੜ ਜਾਂਦੇ ਹਨ ਚਿੱਕੜ ਦੇ ਨਾਲ-ਨਾਲ ਬੈਕਟੀਰੀਆ ਵੀ ਘਰ ’ਚ ਆ ਜਾਂਦੇ ਹਨ ਇਸ ਲਈ ਮਾਨਸੂਨ ’ਚ ਘਰ ਦੇ ਦਰਵਾਜ਼ੇ ’ਤੇ ਪੈਰਾਂ ਲਈ ਮੈਟ ਵਿਛਾਓ ਅਤੇ ਘਰ ਦੇ ਮੈਂਬਰਾਂ ਨੂੰ ਪੈਰ ਪੂੰਝ ਕੇ ਹੀ ਅੰਦਰ ਆਉਣ ਦੀ ਸਲਾਹ ਦਿਓ
ਸਲ੍ਹਾਭ ਆਉਣ ਤੋਂ ਰੋਕੋ:
ਇਸ ਮੌਸਮ ’ਚ ਹਰ ਪਾਸੇ ਨਮੀ ਵਧ ਜਾਂਦੀ ਹੈ, ਜਿਸ ਨਾਲ ਘਰਾਂ ’ਚ ਸਲ੍ਹਾਭ ਆਉਣ ਲੱਗਦੀ ਹੈ ਇਸ ਨਮੀ ਕਾਰਨ ਫਰਨੀਚਰ ’ਤੇ ਸਿਉਂਕ ਲੱਗ ਸਕਦੀ ਹੈ ਅਜਿਹੇ ’ਚ ਘਰ ਦੇ ਸਾਰੇ ਕੋਨਿਆਂ ’ਚ ਸਮੇਂ-ਸਮੇਂ ’ਤੇ ਟਰਮਾਈਟ ਅਤੇ ਪੇਸਟ ਕੰਟਰੋਲ ਦਾ ਛਿੜਕਾਅ ਕਰਵਾਉਣਾ ਜ਼ਰੂਰੀ ਹੁੰਦਾ ਹੈ ਨਾਲ ਹੀ ਇਸ ਮੌਸਮ ’ਚ ਇਹ ਵੀ ਚੈੱਕ ਕਰੋ ਕਿ ਕਿਤੇ ਪਾਣੀ ਦੀ ਲੀਕੇਜ਼ ਨਾ ਹੋਵੇ, ਜਿਸ ਨਾਲ ਘਰ ਦੀਆਂ ਕੰਧਾਂ ’ਚ ਸਲ੍ਹਾਭ ਨਾ ਆਵੇ
ਕੱਪੜਿਆਂ ਦੀ ਕਰੋ ਸੁਰੱਖਿਆ:
ਮੀਂਹ ਦੀ ਸਲ੍ਹਾਭ ਦਾ ਅਸਰ ਅਲਮਾਰੀ ’ਚ ਰੱਖੇ ਕੱਪੜਿਆਂ ’ਤੇ ਵੀ ਪੈ ਸਕਦਾ ਹੈ ਇਸ ਮੌਸਮ ’ਚ ਕੱਪੜਿਆਂ ’ਚੋਂ ਬਦਬੂ ਆਉਣ ਲੱਗਦੀ ਹੈ ਨਾਲ ਹੀ ਕੱਪੜਿਆਂ ’ਚ ਕੀੜੇ ਵੀ ਲੱਗ ਸਕਦੇ ਹਨ ਇਸ ਲਈ ਤੁਸੀਂ ਅਲਮਾਰੀ ’ਚ ਕਪੂਰ, ਨਿੰਮ ਅਤੇ ਇਲਾਇਚੀ ਰੱਖ ਕੇ ਕੱਪੜਿਆਂ ਨੂੰ ਸੁਰੱਖਿਅਤ ਰੱਖ ਸਕਦੇ ਹੋ
ਫਲੋਰਸ ਨੂੰ ਰੱਖੋ ਡਰਾਈ:
ਘਰ ਦੀ ਫਰਸ਼ ਨੂੰ ਹਮੇਸ਼ਾ ਸੁੱਕਾ ਰੱਖਣ ਦੀ ਕੋਸ਼ਿਸ਼ ਕਰੋ ਮੀਂਹ ਦੌਰਾਨ ਘਰ ਦਾ ਫਰਸ਼ ਗਿੱਲਾ ਹੋਣ ’ਤੇ ਇਸ ’ਚ ਨਮੀ ਆਉਣ ਲੱਗਦੀ ਹੈ, ਜਿਸ ਨਾਲ ਨਾ ਸਿਰਫ ਫਰਸ਼ ਜਲਦੀ ਖਰਾਬ ਹੁੰਦਾ ਹੈ, ਸਗੋਂ ਘਰ ’ਚ ਸਲ੍ਹਾਭ ਆਉਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ
ਘਰ ਦੀਆਂ ਚੀਜ਼ਾਂ ਨੂੰ ਰੱਖੋ ਸਾਫ:
ਘਰ ਨੂੰ ਸਾਫ-ਸੁਥਰਾ ਅਤੇ ਬਦਬੂ ਰਹਿਤ ਰੱਖਣ ਲਈ ਘਰ ’ਚ ਰੱਖੀਆਂ ਚੀਜ਼ਾਂ ਨੂੰ ਵੀ ਸਾਫ ਰੱਖੋ ਇਸ ਦੇ ਲਈ ਤੁਸੀਂ ਵੈਕਿਊਮ ਕਲੀਨਰ ਦਾ ਇਸਤੇਮਾਲ ਕਰ ਸਕਦੇ ਹੋ ਨਾਲ ਹੀ ਘਰ ਦੇ ਸੋਫੇ, ਮੈਟ ਅਤੇ ਬਿਸਤਰ ਦੀ ਬਦਬੂ ਦੂਰ ਕਰਨ ਲਈ ਇਨ੍ਹਾਂ ਨੂੰ ਧੁੱਪੇ ਜ਼ਰੂਰ ਪਾਓ
ਫਰਿੱਜ਼-ਏਸੀ ਦੀ ਵਰਤੋਂ:
ਮੀਂਹ ਦੇ ਮੌਸਮ ’ਚ ਫਰਿੱਜ਼-ਏਸੀ ਦੀ ਵਰਤੋਂ ਸਾਵਧਾਨੀ ਨਾਲ ਕਰੋ ਫਰਿੱਜ਼ ’ਚ ਜੰਮੀ ਬਰਫ ਨੂੰ ਬਾਹਰ ਕੱਢਦੇ ਰਹੋ ਅਤੇ ਚੰਗੀ ਤਰ੍ਹਾਂ ਸਾਫ ਰੱਖੋ ਨਾਲ ਹੀ ਏਸੀ ਦੀ ਵਰਤੋਂ ਘੱਟ ਕਰੋ ਅਤੇ ਏਸੀ ਦੀ ਸਫਾਈ ਜ਼ਰੂਰ ਕਰੋ
ਮਿੰਨੀ ਪਲਾਂਟਸ:
ਘਰ ’ਚ ਰੱਖੇ ਪਲਾਂਟਸ ਦਾ ਖਾਸ ਧਿਆਨ ਰੱਖੋ ਨਮੀ ਦੀ ਵਜ੍ਹਾ ਨਾਲ ਪਲਾਂਟਸ ਤੋਂ ਵੀ ਸਮੈੱਲ ਆਉਣ ਲੱਗਦੀ ਹੈ ਇਸ ਲਈ ਜਦੋਂ ਮੀਂਹ ਆ ਰਿਹਾ ਹੋਵੇ, ਤਾਂ ਪਲਾਂਟਸ ਨੂੰ ਬਾਹਰ ਰੱਖ ਦਿਓ ਅਤੇ ਉਨ੍ਹਾਂ ਦੇ ਸੁੱਕ ਜਾਣ ਤੋਂ ਬਾਅਦ ਹੀ ਵਾਪਸ ਅੰਦਰ ਰੱਖੋ
ਪਾਣੀ ਜਮ੍ਹਾ ਨਾ ਹੋਣ ਦਿਓ:
ਮੀਂਹ ਦੇ ਪਾਣੀ ਦੇ ਜਮਾਅ ਤੋਂ ਬਚਣ ਲਈ ਪਹਿਲਾਂ ਹੀ ਤੈਅ ਕਰ ਲਓ ਕਿ ਨਾਲੀ ਵਗੈਰ੍ਹਾ ’ਚ ਗੰਦਗੀ ਨਾ ਭਰੀ ਹੋਵੇ, ਨਾਲੀਆਂ ’ਚ ਪੱਤੇ ਆਦਿ ਜਮ੍ਹਾ ਨਾ ਹੋਏ ਹੋਣ ਕਿਤੇ ਘਰ ਦੇ ਆਸ-ਪਾਸ ਖੱਡੇ ਹਨ, ਤਾਂ ਉਨ੍ਹਾਂ ਨੂੰ ਮੀਂਹ ਤੋਂ ਪਹਿਲਾਂ ਹੀ ਭਰਵਾ ਦਿਓ ਨਾਲ ਹੀ ਕੂਲਰ, ਪਾਣੀ ਦੀ ਟੈਂਕੀ ਅਤੇ ਹੋਰ ਥਾਵਾਂ ਨੂੰ ਵੀ ਚੰਗੀ ਤਰ੍ਹਾਂ ਜਾਂਚ ਲਓ ਕਿ ਮੀਂਹ ਦੇ ਸਮੇਂ ਉਨ੍ਹਾਂ ’ਚ ਪਾਣੀ ਜਮ੍ਹਾ ਨਾ ਹੋ ਸਕੇ