ਹੈਂਡਬੈਗ ਹੋਵੇ ਸਟਾਈਲ ਅਨੁਸਾਰ ਭਾਵੇਂ ਸਕੂਲ ਗਰਲਜ਼ ਹੋਵੇ ਜਾਂ ਆਫਿਸ ਜਾਣ ਵਾਲੀਆਂ ਔਰਤਾਂ ਜਾਂ ਫਿਰ ਕੰਮਕਾਜੀ ਔਰਤਾਂ, ਘਰ ਤੋਂ ਨਿਕਲਦੇ ਸਮੇਂ ਉਹ ਵੱਡੇ ਤੋਂ ਵੱਡਾ ਸਮਾਨ ਲੈਣਾ ਭੁੱਲ ਜਾਣ ਪਰ ਉਹ ਬੈਗ ਲੈਣਾ ਕਦੇ ਨਹੀਂ ਭੁੱਲਦੀਆਂ ਜੋ ਹਰ ਸਮੇਂ ਉਨ੍ਹਾਂ ਨਾਲ ਰਹਿੰਦੇ ਹੋਏ ਪਰਸਨੈਲਿਟੀ ’ਚ ਚਾਰ ਚੰਨ ਲਗਾਉਂਦੇ ਹਨ ਇਸ ਲਈ ਜਦੋਂ ਤੁਸੀਂ ਡਰੈੱਸ ਪਹਿਨ ਕੇ ਕਿਸੇ ਖਾਸ ਜਗ੍ਹਾ ਭਾਵ ਮੀਟਿੰਗ, ਪਾਰਟੀ ਜਾਂ ਫਿਰ ਸ਼ਾਦੀ ’ਚ ਜਾਣ ਨੂੰ ਤਿਆਰ ਹੋ ਤਾਂ ਇੱਕ ਵਾਰ ਆਪਣੇ ਹੈਂਡਬੈਗ ’ਤੇ ਨਿਗ੍ਹਾ ਜ਼ਰੂਰ ਮਾਰੋ
ਇਹ ਧਿਆਨ ਰੱਖੋ ਕਿ ਤੁਹਾਡੇ ਹੈਂਡਬੈਗ ਦਾ ਰੰਗ ਵੀ ਠੀਕ ਡਰੈੱਸ ਨਾਲ ਮਿਲਦਾ-ਜੁਲਦਾ ਹੀ ਹੋਵੇ ਇਸ ਦੇ ਲਈ ਤੁਸੀਂ ਬਾਜ਼ਾਰ ’ਚ ਮੌਜ਼ੂਦ ਕੱਪੜੇ, ਰੈਕਸੀਨ, ਜੂਟ, ਲੈਦਰ ਤੋਂ ਇਲਾਵਾ ਪਲਾਸਟਿਕ ਦੀ ਸੂਤਲੀ ਨਾਲ ਬੁਣੇ ਹੋਏ ਬੈਗ ਦੀ ਬਾਖੂਬੀ ਚੋਣ ਕਰ ਸਕਦੇ ਹੋ ਇਨ੍ਹਾਂ ਦਿਨਾਂ ’ਚ ਮਾਰਕੀਟ ’ਚ ਇਸ ਦੀ ਕਾਫ਼ੀ ਮੰਗ ਜ਼ੋਰਾਂ ’ਤੇ ਹੈ ਇਸ ਤੋਂ ਇਲਾਵਾ ਡਰੈੱਸ ਨਾਲ ਮੈਚਿੰਗ ਮਨ ਨੂੰ ਭਾਉਣ ਵਾਲੇ ਹੈਂਡਬੈਗ ਦੀ ਵਰਤੋਂ ਕਰਦੇ ਸਮੇਂ ਕੁਝ ਜ਼ਰੂਰੀ ਗੱਲਾਂ ’ਤੇ ਧਿਆਨ ਰੱਖਣਾ ਵੀ ਬੇਹੱਦ ਜ਼ਰੂਰੀ ਹੈ ਜਿਸ ਨਾਲ ਤੁਹਾਡੀ ਪਰਸਨੈਲਿਟੀ ਅਤੇ ਲੁੱਕ ’ਤੇ ਕਾਫ਼ੀ ਖਾਸ ਅਸਰ ਪਵੇਗਾ
ਆਓ ਜਾਣਦੇ ਹਾਂ ਉਨ੍ਹਾਂ ਖਾਸ ਟਿਪਸਾਂ ਨੂੰ:-
ਜ਼ਰੂਰਤ ਅਨੁਸਾਰ ਚੋਣ ਕਰੋ:-
ਦੇਖਿਆ ਗਿਆ ਹੈ ਕਿ ਅਕਸਰ ਔਰਤਾਂ ਸਿਰਫ਼ ਹੈਂਡਬੈਗ ਨੂੰ ਸਮਾਨ ਰੱਖਣ ਦੇ ਉਦੇਸ਼ ਲਈ ਹੀ ਵਰਤੋਂ ਕਰਦੀਆਂ ਹਨ, ਜਦਕਿ ਕੁਝ ਤਾਂ ਪਰਸ ’ਚ ਐਨਾ ਸਮਾਨ ਭਰ ਦਿੰਦੀਆਂ ਹਨ ਕਿ ਪਰਸ ਫਟਣ ਨੂੰ ਤਿਆਰ ਹੋ ਜਾਂਦਾ ਹੈ ਇਸ ਲਈ ਹੈਂਡਬੈਗ ਦੀ ਵਰਤੋਂ ਕਰਦੇ ਸਮੇਂ ਸਮਾਨ ਦੇ ਅਨੁਸਾਰ ਹੀ ਆਪਣੇ ਬੈਗ ਦੀ ਚੋਣ ਕਰਨਾ ਫਾਇਦੇਮੰਦ ਰਹੇਗਾ ਨਹੀਂ ਤਾਂ
ਪਰਸਨੈਲਿਟੀ ਡਿੱਗਣ ’ਚ ਜ਼ਰਾ ਵੀ ਸਮਾਂ ਨਹੀਂ ਲੱਗੇਗਾ
ਇਸ ਪ੍ਰਕਿਰਿਆ ਦੌਰਾਨ ਯਾਦ ਰੱਖੋ ਕਿ ਪਰਸ ਜ਼ਿਆਦਾ ਵੱਡਾ ਵੀ ਨਾ ਹੋਵੇ ਅਤੇ ਨਾ ਹੀ ਜ਼ਿਆਦਾ ਛੋਟਾ ਬਸ ਸਮਾਨ ਰੱਖਣ ਲਈ ਲੋਂੜੀਦਾ ਹੋਵੇ ਵੱਡੇ ਆਕਾਰ ਦੇ ਬੈਗ ਜਿੱਥੇ ਦੇਖਣ ’ਚ ਭੱਦੇ ਲਗਦੇ ਹਨ ਉੱਥੇ ਸਫਰ ’ਚ ਪ੍ਰੇਸ਼ਾਨੀ ਖੜ੍ਹੀ ਕਰ ਦਿੰਦੇ ਹਨ, ਜਿਸ ਨਾਲ ਸਮੱਸਿਆ ਪੈਦਾ ਹੋ ਜਾਂਦੀ ਹੈ ਇਸ ਲਈ ਜ਼ਰੂਰਤ ਨੂੰ ਧਿਆਨ ’ਚ ਰੱਖਦੇ ਹੋਏ ਬੈਗ ਦੀ ਚੋਣ ਕਰੋ
ਰੰਗਾਂ ਦਾ ਧਿਆਨ ਰੱਖੋ:-
ਜੇਕਰ ਤੁਹਾਨੂੰ ਮੈਚਿੰਗ ਕੱਪੜੇ ਪਹਿਨਣ ਦੀ ਆਦਤ ਹੈ ਤਾਂ ਮੈਚਿੰਗ ਪਰਸ ਅਤੇ ਹੈਂਡਬੈਗ ਦੀ ਵਰਤੋਂ ’ਤੇ ਵੀ ਗੌਰ ਕਰੋ ਇਸ ਦੇ ਲਈ ਤੁਸੀਂ ਡਰੈੱਸ ਅਨੁਸਰ ਰੰਗਾਂ ਦੀ ਚੋਣ ਬਾਖੂਬੀ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਮੈਚਿੰਗ ਪਰਸ ਨਹੀਂ ਹਨ ਤਾਂ ਬੇ-ਮਤਲਬ ਪ੍ਰੇਸ਼ਾਨ ਨਾ ਹੋਵੋ ਸਗੋਂ ਸਫੈਦ ਅਤੇ ਕਾਲੇ ਰੰਗ ਦੇ ਪਰਸ ਦੀ ਚੋਣ ਕਰ ਸਕਦੇ ਹੋ ਕਿਉਂਕਿ ਇਹ ਕਲਰ ਲਗਭਗ ਸਾਰੇ ਪੋਸ਼ਾਕਾਂ ਨਾਲ ਵਰਤੋਂ ’ਚ ਲਿਆਂਦੇ ਜਾ ਸਕਦੇ ਹਨ
ਜਗ੍ਹਾ ਮੁਤਾਬਕ ਪਰਸ ਅਤੇ ਹੈਂਡਬੈਗ ਰੱਖੋ:-
ਜਿਸ ਤਰ੍ਹਾਂ ਸਫਰ ’ਚ ਜਾਂਦੇ ਸਮੇਂ ਕੱਪੜਿਆਂ ਨੂੰ ਹਿਫਾਜ਼ਤ ਨਾਲ ਰੱਖਦੇ ਹੋ, ਠੀਕ ਉਸੇ ਤਰ੍ਹਾਂ ਹੈਂਡਬੈਗ ਨੂੰ ਵੀ ਸੰਭਾਲਣਾ ਬਹੁਤ ਜ਼ਰੂਰੀ ਹੈ ਇਹ ਉਦੋਂ ਸੰਭਵ ਹੋਵੇਗਾ ਜਦੋਂ ਤੁਸੀਂ ਜਗ੍ਹਾ ਦੇ ਹਿਸਾਬ ਨਾਲ ਪਰਸ ਦੀ ਚੋਣ ਕਰੋਂਗੇ ਮੰਨ ਲਓ ਕਿ ਤੁਸੀਂ ਸਫਰ ਲਈ ਇੱਕਦਮ ਤਿਆਰ ਹੋ ਕੇ ਚੱਲ ਦਿੰਦੇ ਤਾਂ ਅਜਿਹੇ ’ਚ ਛੋਟੇ ਪਰਸ ਨੂੰ ਲੈ ਕੇ ਚੱਲਣਾ ਦੁੱਖਦਾਈ ਸਾਬਤ ਹੋ ਸਕਦਾ ਹੈ ਕਿਉਂਕਿ ਛੋਟੇ ਜਿਹੇ ਬੈਗ ’ਚ ਤੁਸੀਂ ਜ਼ਰੂਰਤ ਦੀ ਸ਼ਿੰਗਾਰ ਰੂਪੀ ਸਾਰੀ ਸਮੱਗਰੀ ਨਹੀਂ ਰੱਖ ਸਕਦੇ, ਇਸ ਲਈ ਇੱਥੇ ਵੱਡੇ ਪਰਸ ਨੂੰ ਪਹਿਲ ਦੇਣਾ ਹੀ ਠੀਕ ਹੋਵੇਗਾ
ਥਾਂ ਦੇ ਹਿਸਾਬ ਨਾਲ ਹੈਂਡਬੈਗ ਬਦਲੋ:-
ਅਕਸਰ ਲੜਕੀਆਂ ਇੱਕ ਹੀ ਹੈਂਡਬੈਗ ਨੂੰ ਹਰ ਇੱਕ ਜਗ੍ਹਾ ’ਤੇ ਲੈ ਕੇ ਜਾਂਦੀਆਂ ਹਨ ਜੇਕਰ ਤੁਸੀਂ ਕਾਲਜ ਗਰਲ ਹੋ ਤਾਂ ਜੂਟ ਅਤੇ ਕੱਪੜੇ ਦੇ ਕਮਰ ਤੱਕ ਲਟਕਣ ਵਾਲੇ ਹੈਂਡਬੈਗ ਦੀ ਚੋਣ ਕਰੋ ਆਫਿਸ ਜਾਣ ਵਾਲੀਆਂ ਔਰਤਾਂ ਆਧੁਨਿਕ ਡਿਜ਼ਾਇਨਾਂ ਨਾਲ ਭਰਪੂਰ ਰੈਕਸੀਨ ਜਾਂ ਫਿਰ ਚਮੜੇ ਦੇ ਹੈਂਡਬੈਗ ਨੂੰ ਕੰਮ ’ਚ ਲੈ ਸਕਦੀਆਂ ਹਨ ਜਦਕਿ ਟੀਚਰਾਂ ਜਾਂ ਕਿਸੇ ਹੋਰ ਪ੍ਰਸ਼ਾਸਨਿਕ ਖੇਤਰ ’ਚ ਜਾਣ ’ਤੇ ਇਨ੍ਹਾਂ ਔਰਤਾਂ ਨੂੰ ਸਾਦੇ ਸੋਬਰ ਡਿਜ਼ਾਇਨ ਦੇ ਹੈਂਡਬੈਗ ਅਤੇ ਪਰਸ ਜ਼ਿਆਦਾ ਫੱਬਣਗੇ
ਪਰਸਨੈਲਿਟੀ ਅਨੁਸਾਰ ਹੈਂਡਬੈਗ ਦੀ ਵਰਤੋਂ ਕਰੋ:-
ਹੈਂਡਬੈਗ ਦੀ ਚੋਣ ਕਰਦੇ ਸਮੇਂ ਆਪਣੀ ਪਰਸਨੈਲਿਟੀ ’ਤੇ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਛੋਟੇ ਕੱਦ ਦੀਆਂ ਔਰਤਾਂ ਨੂੰ ਮੀਡੀਅਮ ਪਰਸ ਅਤੇ ਹੈਂਡਬੈਗ ਦੀ ਹੀ ਚੋਣ ਸਾਵਧਾਨੀ ਸਹਿਤ ਕਰਨੀ ਚਾਹੀਦੀ ਹੈ
ਪਰਸ ’ਚ ਬੋਤਲ ਆਦਿ ਨਾ ਰੱਖੋ:-
ਸਦਾ ਯਾਦ ਰੱਖੋ ਕਿ ਹੈਂਡਬੈਗ ਤੁਹਾਡੀ ਸਖਸ਼ੀਅਤ ਦਾ ਸ਼ੀਸ਼ਾ ਹੈ ਅਤੇ ਇਸ ’ਚ ਬੇਕਾਰ ਦੀਆਂ ਚੀਜ਼ਾਂ ਨੂੰ ਰੱਖਣਾ ਫੋਕੀ ਸਖਸ਼ੀਅਤ ਨੂੰ ਦਰਸਾਉੁਂਦਾ ਹੈ ਪਰਸ ਦੇ ਅੰਦਰ ਬੇਕਾਰ ਦੀਆਂ ਚੀਜ਼ਾਂ ਨੂੰ ਥਾਂ ਨਾ ਦਿਓ ਅਤੇ ਜੀਵਨ ਦੀ ਜ਼ਰੂਰਤ ਲਈ ਜ਼ਰੂਰੀ ਪਾਣੀ ਦੀ ਬੋਤਲ ਨੂੰ ਵੀ ਵੱਖ ਤੋਂ ਕਿਸੇ ਹੋਰ ਥੈਲੇ ’ਚ ਰੱਖੋ ਇਸ ਨਾਲ ਤੁਸੀਂ ਬੇਹੱਦ ਸ਼ਾਲੀਨ ਅਤੇ ਸੁਲਝੇ ਹੋਏ ਲੱਗਣ ਲੱਗੋਗੇ
ਹਿਫਾਜ਼ਤ ਨਾਲ ਰੱਖੋ:-
ਹੈਂਡਬੈਗ ਅਤੇ ਪਰਸ ਦੀ ਵਰਤੋਂ ਕਰਨ ਤੋਂ ਬਾਅਦ ਉਸ ਨੂੰ ਸੁਰੱਖਿਅਤ ਥਾਂ ’ਤੇ ਰੱਖਣਾ ਕਦੇ ਨਾ ਭੁੱਲੋ ਸਗੋਂ ਉਸ ’ਚੋਂ ਸਮਾਨ ਕੱਢਣ ਤੋਂ ਬਾਅਦ ਉਸ ਦੀ ਥਾਂ ਕਾਗਜ਼ ਭਰ ਦਿਓ ਤਾਂ ਕਿ ਉਸ ਦੇ ਆਕਾਰ ਦੇ ਖਰਾਬ ਹੋਣ ਦੀ ਸਮੱਸਿਆ ਤੋਂ ਨਿਜ਼ਾਤ ਪਾਇਆ ਜਾ ਸਕੇ ਇਸ ਤਰ੍ਹਾਂ ਤੁਸੀਂ ਹੈਂਡਬੈਗ ਨਾਲ ਆਪਣੀ ਪਰਸਨੈਲਿਟੀ ਨੂੰ ਬਰਕਰਾਰ ਰੱਖਦੇ ਹੋਏ ਦੂਜੇ ਲੋਕਾਂ ’ਤੇ ਆਪਣੀ ਇੱਕ ਖਾਸ ਵੱਖਰੀ ਪਛਾਣ ਛੱਡ ਸਕਦੇ ਹੋ ਜੋ ਮਨ ਹੀ ਮਨ ਇੱਕ ਸੁਖਦ ਖੁਸ਼ੀ ਦੀ ਮਹਿਸੂਸਗੀ ਕਰਾਏਗਾ
ਅਨੂਪ ਮਿਸ਼ਰਾ