ਆਪਣੇ ਬੱਚੇ ਲਈ ਚੁਣੋ ਬੈਸਟ ਸਕੂਲ
ਅਪਰੈਲ ਦਾ ਮਹੀਨਾ ਆ ਚੁੱਕਾ ਹੈ ਕੁਝ ਬੱਚੇ ਆਪਣੇ-ਆਪਣੇ ਐਗਜ਼ਾਮ ਦੇ ਕੇ ਫ੍ਰੀ ਹੋ ਚੁੱਕੇ ਹਨ, ਤਾਂ ਕੁਝ ਬੱਚੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ ਦੂਜੇ ਪਾਸੇ ਬੋਰਡ ਐਗਜ਼ਾਮ ਨੂੰ ਛੱਡ ਕੇ ਹੋਰ ਸਾਰੀਆਂ ਜਮਾਤਾਂ ਦੇ ਐਗਜ਼ਾਮ ਹੋ ਗਏ ਹਨ ਕਈਆਂ ਦਾ ਤਾਂ ਨਤੀਜਾ ਵੀ ਐਲਾਨ ਹੋ ਚੁੱਕਾ ਹੈ ਅਜਿਹੇ ’ਚ ਮਾਪੇ ਅੱਗੇ ਦੀ ਪੜ੍ਹਾਈ ਲਈ ਬੱਚਿਆਂ ਨੂੰ ਚੰਗੇ ਤੋਂ ਚੰਗੇ ਸਕੂਲ ’ਚ ਦਾਖਲਾ ਕਰਵਾਉਣਾ ਚਾਹੁੰਦੇ ਹਨ ਬੱਚਿਆਂ ਦੇ ਬਿਹਤਰ ਭਵਿੱਖ ਲਈ ਇਹ ਸਹੀ ਵੀ ਹੈ ਕਿ ਮਾਪੇ ਥੋੜ੍ਹੀ ਮਿਹਨਤ ਕਰਕੇ ਆਪਣੇ ਬੱਚੇ ਲਈ ਬੈਸਟ ਸਕੂਲ ਦੀ ਚੋਣ ਕਰਕੇ ਆਪਣੇ ਬੱਚੇ ਲਈ ਬੈਸਟ ਸਕੂਲ ਦੀ ਚੋਣ ਕਰਨ
Table of Contents
ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕੁਝ ਖਾਸ ਗੱਲਾਂ, ਜਿਨ੍ਹਾਂ ਨਾਲ ਚੰਗੇ ਸਕੂਲ ਦੀ ਚੋਣ ਕਰਨ ’ਚ ਤੁਹਾਨੂੰ ਮੱਦਦ ਮਿਲੇਗੀ:-
ਘਰੋਂ ਸਕੂਲ ਦੀ ਦੂਰੀ:
ਆਮ ਤੌਰ ’ਤੇ ਇਹ ਦੇਖਿਆ ਜਾਂਦਾ ਹੈ ਕਿ ਦੂਜਿਆਂ ਦੀ ਦੇਖਾ-ਦੇਖੀ ਕਈ ਵਾਰ ਮਾਪੇ ਆਪਣੇ ਘਰ ਤੋਂ ਦੂਰ ਕਿਸੇ ਸਕੂਲ ’ਚ ਬੱਚੇ ਦਾ ਦਾਖਲਾ ਕਰਵਾ ਦਿੰਦੇ ਹਨ ਇਸ ਨਾਲ ਉਨ੍ਹਾਂ ਨੂੰ ਬੱਚਿਆਂ ਦੇ ਵੈਨ ਜਾਂ ਆਟੋ ਦਾ ਜ਼ਿਆਦਾ ਖਰਚ ਵਹਿਨ ਕਰਨਾ ਪੈਂਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਆਪਣੇ ਘਰ ਦੇ ਨਜ਼ਦੀਕੀ ਵਧੀਆ ਸਕੂਲ ’ਚ ਬੱਚੇ ਦਾ ਦਾਖਲਾ ਕਰਵਾਓ
ਸਿੱਖਿਆ ਵਿਵਸਥਾ ਦੀ ਜਾਣਕਾਰੀ:
ਅੱਜ-ਕੱਲ੍ਹ ਥਾਂ-ਥਾਂ ਬਹੁਤ ਸਾਰੇ ਸਕੂਲ ਖੁੱਲ੍ਹੇ ਹੋਏ ਮਿਲ ਜਾਣਗੇ ਸਭ ਦੀ ਆਪਣੀ-ਆਪਣੀ ਪਾਲਿਸੀ ਅਤੇ ਪੜ੍ਹਾਈ ਦੇ ਤਰੀਕੇ ਵੀ ਅਲੱਗ-ਅਲੱਗ ਹੁੰਦੇ ਹਨ ਤੁਸੀਂ ਆਪਣੇ ਬੱਚੇ ਦੇ ਬੌਧਿਕ ਪੱਧਰ ਨੂੰ ਧਿਆਨ ’ਚ ਰੱਖਦੇ ਹੋਏ ਸਕੂਲ ਦੀ ਚੋਣ ਕਰੋ ਹਰ ਸਕੂਲ ਆਪਣੇ ਆਪ ਨੂੰ ਬੈਸਟ ਦੱਸਦੇ ਹਨ, ਪਰ ਤੁਸੀਂ ਸਕੂਲ ਦੀ ਚੋਣ ਕਰਨੀ ਹੈ, ਜਿੱਥੇ ਤੁਹਾਡਾ ਬੱਚਾ ਸਹੀ ਤਰੀਕੇ ਨਾਲ ਸਮਝ ਸਕੇ ਅਤੇ ਆਪਣੀ ਤਰੱਕੀ ਕਰ ਸਕੇ
ਸਕੂਲ ਦੀ ਫੀਸ:
ਵਰਤਮਾਨ ’ਚ ਲੋਕਾਂ ਨੇ ਸਿੱਖਿਆ ਨੂੰ ਵਪਾਰ ਬਣਾ ਲਿਆ ਹੈ ਸਿੱਖਿਆ ਦਾ ਪੱਧਰ ਜੋ ਵੀ ਹੋਵੇ, ਪਰ ਮਹਿੰਗਾਈ ਦੇ ਦੌਰ ’ਚ ਸਿੱਖਿਆ ਵੀ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ ਅਜਿਹੇ ’ਚ ਆਪਣੀ ਆਰਥਿਕ ਸਥਿਤੀ ਨੂੰ ਧਿਆਨ ’ਚ ਰੱਖ ਕੇ ਸਕੂਲ ਦੀ ਚੋਣ ਕਰੋ ਇਹ ਧਾਰਨਾ ਗਲਤ ਹੈ ਕਿ ਜਿੱਥੇ ਜ਼ਿਆਦਾ ਫੀਸ ਲਈ ਜਾਂਦੀ ਹੈ, ਉੱਥੇ ਸਿੱਖਿਆ ਵੀ ਚੰਗੀ ਮਿਲਦੀ ਹੈ ਤੁਸੀਂ ਥੋੜ੍ਹਾ ਧਿਆਨ ਦੇਵੋਗੇ, ਤਾਂ ਘੱਟ ਫੀਸ ’ਚ ਚੰਗੀ ਸਿੱਖਿਆ ਦੇਣ ਵਾਲੇ ਵੀ ਸਕੂਲ ਮਿਲ ਜਾਣਗੇ
ਸਿੱਖਿਆ ਦੇ ਵਿਸ਼ੇ:
ਤੁਹਾਡਾ ਬੱਚਾ ਕਿਸ ਜਮਾਤ ’ਚ ਦਾਖਲਾ ਲੈਣ ਜਾ ਰਿਹਾ ਹੈ ਤੇ ਉਸ ਨੇ ਕਿਹੜੇ ਵਿਸ਼ੇ ਪੜ੍ਹਨੇ ਹਨ, ਇਸ ਦੀ ਜਾਣਕਾਰੀ ਲੈ ਕੇ ਹੀ ਸਕੂਲ ਦੀ ਚੋਣ ਵੱਲ ਵਧੋ ਤੁਹਾਡੇ ਆਸ-ਪਾਸ ਦੇ ਜੋ ਬੱਚੇ ਪਹਿਲਾਂ ਤੋਂ ਹੀ ਉਨ੍ਹਾਂ ਵਿਸ਼ਿਆਂ ਨੂੰ ਕਿਸੇ ਚੰਗੇ ਸਕੂਲ ’ਚ ਪੜ੍ਹ ਰਹੇ ਹਨ, ਤਾਂ ਚੰਗਾ ਹੋਵੇਗਾ ਕਿ ਤੁਸੀਂ ਉਨ੍ਹਾਂ ਨੂੰ ਸਕੂਲ ’ਚ ਭੇਜੋ ਇਸ ਨਾਲ ਸਕੂਲ ’ਚ ਮਿਲੇ ਗਿਆਨ ਤੋਂ ਇਲਾਵਾ ਤੁਹਾਡੇ ਆਸ-ਪਾਸ ਦੇ ਬੱਚੇ ਵੀ ਤੁਹਾਡੇ ਬੱਚੇ ਨੂੰ ਪੜ੍ਹਨ ’ਚ ਮੱਦਦ ਕਰ ਸਕਦੇ ਹਨ
ਟਿਊਸ਼ਨ ਦੀ ਜ਼ਰੂਰਤ ਨਾ ਪਵੇ:
ਅਜਿਹੇ ਸਕੂਲ ਦੀ ਚੋਣ ਕਰੋ, ਜਿੱਥੇ ਵਿਸ਼ਿਆਂ ਦਾ ਪੂਰਾ ਗਿਆਨ ਕਰਵਾਇਆ ਜਾਂਦਾ ਹੈ ਇਹ ਨਾ ਹੋਵੇ ਕਿ ਤੁਸੀਂ ਸਕੂਲ ’ਚ ਵੀ ਉਨ੍ਹਾਂ ਵਿਸ਼ਿਆਂ ਨਾਲ ਸਬੰਧਿਤ ਪੂਰੀ ਫੀਸ ਲਓ ਅਤੇ ਬਾਅਦ ’ਚ ਅਲੱਗ ਤੋਂ ਟਿਊਸ਼ਨ ਲਗਾ ਕੇ ਵੱਖਰਾ ਖਰਚਾ ਝੱਲੋ ਬਿਹਤਰ ਇਹੀ ਹੋਵੇਗਾ ਕਿ ਚੰਗੀ ਸਿੱਖਿਆ ਪੱਧਰ ਦੇ ਸਕੂਲ ਦੀ ਚੋਣ ਕਰੋ
ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ’ਤੇ ਵੀ ਹੋਵੇ ਧਿਆਨ:
ਕਹਿੰਦੇ ਹਨ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵੀ ਆਪਣਾ ਵਿਸ਼ੇਸ਼ ਮਹੱਤਵ ਹੈ ਇਸ ਲਈ ਆਪਣੇ ਬੱਚੇ ਲਈ ਅਜਿਹੇ ਸਕੂਲ ਦੀ ਚੋਣ ਕਰੋ, ਜਿੱਥੇ ਪੜ੍ਹਾਈ ਤੋਂ ਇਲਾਵਾ ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ ਸਮੇਂ-ਸਮੇਂ ’ਤੇ ਖੇਡ ਮੁਕਾਬਲਿਆਂ ’ਚ ਬੱਚਾ ਹਿੱਸਾ ਲਵੇਗਾ, ਤਾਂ ਜ਼ਰੂਰ ਹੀ ਸਿਹਤਮੰਦ ਅਤੇ ਗਿਆਨਵਾਨ ਬਣੇਗਾ
ਰੋਹਿਤ ਸਿੰਗਲਾ