ਚਾਕਲੇਟ ਫਰੈਂਕੀ ਆਈਸਕ੍ਰੀਮ ਰੈਸਿਪੀ
Chocolate Bar Ice Cream ਸਮੱਗਰੀ:-
- 1 ਕਟੋਰੀ ਮੈਦਾ,
- ਇੱਕ ਚੌਥਾਈ ਵੱਡਾ ਚਮਚ ਚਾਕਲੇਟ ਪਾਊਡਰ,
- ਇੱਕ ਚੌਥਾਈ ਵੱਡਾ ਚਮਚ ਕੋਕੋ ਪਾਊਡਰ,
- 2 ਵੱਡੇ ਚਮਚ ਸਫੈਦ ਮੱਖਣ,
- ਮਨਪਸੰਦ ਆਈਸਕ੍ਰੀਮ,
- ਕੱਟੇ ਫਲ,
- ਅੱਧਾ ਪਿਆਲਾ ਸ਼ੂਗਰ ਸਿਰਪ,
- ਰੰਗਨ ਕੈਂਡੀ ਜਾਂ ਚੈਰੀ,
- ਇੱਛਾ ਅਨੁਸਾਰ ਮੇਵਾ,
- ਜ਼ਰੂਰਤ ਅਨੁਸਾਰ ਦੁੱਧ ਅਤੇ ਨਿੰਬੂ ਰਸ
Chocolate Bar Ice Cream ਵਿਧੀ:-
ਮੈਦਾ, ਚਾਕਲੇਟ ਅਤੇ ਕੋਕੋ ਪਾਊਡਰ ਨੂੰ ਮਿਲਾ ਕੇ ਛਾਨ ਲਓ ਸਫੈਦ ਮੱਖਣ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਦੁੱਧ ਦੀ ਮੱਦਦ ਨਾਲ ਮੈਦੇ ਨੂੰ ਗੁੰਨ੍ਹ ਲਓ ਸ਼ੂਗਰ ਸਿਰਪ ’ਚ ਨਿੰਬੂ ਰਸ ਮਿਲਾਓ ਅਤੇ ਉਸ ’ਚ ਕੱਟੇ ਫਲ ਪਾ ਕੇ ਠੰਢਾ ਕਰੋ ਗੁੰਨ੍ਹੇ ਮੈਦੇ ਦੀਆਂ ਲੋਈਆਂ ਬਣਾ ਕੇ ਹਰ ਲੋਈ ਨੂੰ ਮੱਖਣ ਦੀਆਂ ਦੋ-ਤਿੰਨ ਪਰਤਾਂ ਲਗਾ ਕੇ ਵੇਲ ਲਓ
ਅਤੇ ਗਰਮ ਤਵੇ ’ਤੇ ਹਲਕਾ-ਹਲਕਾ ਮੱਖਣ ਲਗਾ ਕੇ ਤਿਆਰ ਕਰੋ ਗਰਮ-ਗਰਮ ਫਰੈਂਕੀ ’ਚ ਥੋੜ੍ਹੇ ਫਲ ਸਿਰਪ ਨਾਲ ਫੈਲਾਓ ਅਤੇ ਦੋ-ਦੋ ਜਾਂ ਤਿੰਨ-ਤਿੰਨ ਲੌਪਸ ਆਈਸਕ੍ਰੀਮ ਨੂੰ ਰੱਖ ਕੇ ਫੋਲਡ ਕਰੋ ਅਤੇ ਟੂਥਪਿੱਕ ਨਾਲ ਜੋੜੋ ਮਨਪਸੰਦ ਜਾਂ ਉਪਲੱਬਧ ਸਮੱਗਰੀ ਨਾਲ ਸਜਾ ਕੇ ਤੁੁਰੰਤ ਪਰੋਸੋ