ਕੈਂਸਰ ਰੋਕੂ, ਹਾਰਟ ਪ੍ਰੋਬਲਮ ਅਤੇ ਦਰਦ ਰੋਕੂ ਦਵਾਈਆਂ ਨਾਲ ਬਿਹਤਰ ਉਤਪਾਦਨ ਦਾ ਬਦਲ – ਮਿਰਚ ਦੀ ਖੇਤੀ Chilli Cultivation

ਮਿਰਚ, ਭਾਰਤ ਦੀ ਇੱਕ ਮਹੱਤਵਪੂਰਨ ਫਸਲ ਹੈ ਇਸ ਨੂੰ ਸਬਜੀਆਂ ਤੋਂ ਇਲਾਵਾ ਆਚਾਰ, ਚਟਨੀ ਅਤੇ ਹੋਰ ਪਕਵਾਨਾਂ ’ਚ ਮੁੱਖ ਤੌਰ ’ਤੇ ਵਰਤਿਆ ਜਾਂਦਾ ਹੈ ਮਿਰਚ ’ਚ ਕੌੜਾਪਣ ਕੈਪਸੇਸਿਨ ਨਾਂਅ ਦੇ ਇੱਕ ਤੱਤ ਕਾਰਨ ਹੁੰਦਾ ਹੈ, ਜਿਸ ਨੂੰ ਦਵਾਈਆਂ ਦੇ ਤੌਰ ’ਤੇ ਵਰਤਿਆ ਜਾਂਦਾ ਹੈ ਮਿਰਚ ਦਾ ਮੁੱਖ ਸਥਾਨ ਮੈਕਸਿਕੋ ਅਤੇ ਦੂਜੇ ਦਰਜ਼ੇ ’ਤੇ ਗੁਆਟੇਮਾਲਾ ਮੰਨਿਆ ਜਾਂਦਾ ਹੈ

ਭਾਰਤ ’ਚ ਮਿਰਚ 17ਵੀਂ ਸਦੀਂ ’ਚ ਪੁਰਤਗਾਲੀਆਂ ਵੱਲੋਂ ਗੋਆ ਲਿਆਂਦੀ ਗਈ ਅਤੇ ਇਸ ਤੋਂ ਬਾਅਦ ਇਹ ਪੂਰੇ ਭਾਰਤ ’ਚ ਬੜੀ ਤੇਜ਼ੀ ਨਾਲ ਫੈਲ ਗਈ ਕੈਪਸੇਸਿਨ ’ਚ ਬਹੁਤ ਸਾਰੀਆਂ ਦਵਾਈਆਂ ਬਣਾਉਣ ਵਾਲੇ ਤੱਤ ਪਾਏ ਜਾਂਦੇ ਹਨ ਖਾਸ ਤੌਰ ’ਤੇ ਜਿਵੇਂ ਕੈਂਸਰ ਰੋਕੂ ਅਤੇ ਤੁਰੰਤ ਦਰਦ ਦੂਰ ਕਰਨ ਵਾਲੇ ਤੱਤ ਪਾਏ ਜਾਂਦੇ ਹਨ ਇਹ ਖੂਨ ਨੂੰ ਪਤਲਾ ਕਰਨ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਰੋਕਣ ’ਚ ਵੀ ਮੱਦਦ ਕਰਦਾ ਹੈ ਇਸ ’ਚ ਵਿਟਾਮਿਨ-ਏ, ਸੀ ਫਾਸਫੋਰਸ, ਕੈਲਸ਼ੀਅਮ ਸਮੇਤ ਕੁਝ ਲਵਣ ਪਾਏ ਜਾਂਦੇ ਹਨ

Also Read :-

ਮਿੱਟੀ:

ਮਿਰਚ ਦੀ ਖੇਤੀ ਮੁੱਖ ਤੌਰ ’ਤੇ ਨਗਦੀ ਫਸਲ ਦੇ ਰੂਪ ’ਚ ਕੀਤੀ ਜਾਂਦੀ ਹੈ ਮਿਰਚ ਦੀ ਫਸਲ ਦੀ ਵਿਭਿੰਨਤਾ, ਮੌਸਮ ਅਤੇ ਜਲਵਾਯੂ, ਉਪਜਾਊ ਅਤੇ ਜਲ ਪ੍ਰਬੰਧ ਦਾ ਸਮਾਂ ਲਗਭਗ 160-180 ਦਿਨ ਹੈ ਮਿਰਚ ਹਲਕੀ ਜਿਹੀ ਭਾਰੀ ਹਰ ਤਰ੍ਹਾਂ ਦੀ ਮਿੱਟੀ ’ਚ ਉੱਗਾਈ ਜਾ ਸਕਦੀ ਹੈ ਚੰਗੇ ਵਿਕਾਸ ਲਈ ਹਲਕੀ ਉਪਜਾਊ ਅਤੇ ਪਾਣੀ ਦੇ ਚੰਗੇ ਨਿਕਾਸ ਵਾਲੀ ਜ਼ਮੀਨ ਜਿਸ ’ਚ ਨਮੀ ਹੋਵੇ, ਇਸ ਦੇ ਲਈ ਅਨੁਕੂਲ ਹੁੰਦੀ ਹੈ ਮਿਰਚ ਦੇ ਚੰਗੇ ਵਿਕਾਸ ਲਈ ਜ਼ਮੀਨ ਦਾ ਪੀਐੱਚ ਮਾਨ 6.5 ਤੋਂ 7.5 ਸਰਵੋਤਮ ਹੈ, ਪਰ ਇਸ ਨੂੰ 8 ਪੀਐੱਚ ਮਾਨ (ਵਟੀਸੋਲਸ) ਵਾਲੀ ਮਿੱਟੀ ’ਚ ਵੀ ਉਗਾਇਆ ਜਾ ਸਕਦਾ ਹੈ

ਜਲਵਾਯੂ:

ਮਿਰਚ ਦੀ ਖੇਤੀ ਲਈ 15-35 ਡਿਗਰੀ ਸੈਲਸੀਅਸ ਤਾਪਮਾਨ ਹੋਣਾ ਚਾਹੀਦਾ ਹੈ ਇਸ ਦੀ ਖੇਤੀ ਲਈ ਗਰਮ ਨਮੀ ਵਾਲਾ ਮੌਸਮ ਲਾਭਕਾਰੀ ਹੈ, ਕਿਉਂਕਿ ਠੰਢ ਫਸਲ ਨੂੰ ਨੁਕਸਾਨ ਪਹੁੰਚਾਉਂਦੀ ਹੈ ਹਰੀ ਮਿਰਚ ਦੀ ਖੇਤੀ ਲਈ ਗਰਮ ਅਤੇ ਨਮੀ ਵਾਲਾ ਮੌਸਮ ਲਾਭਕਾਰੀ ਰਹਿੰਦਾ ਹੈ ਇਸ ਦੇ ਪੌਦੇ ਨੂੰ ਕਰੀਬ 100 ਸੈਂਟੀਮੀਟਰ ਵਰਖਾ ਖੇਤਰਾਂ ’ਚ ਉਗਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਹਰੀ ਮਿਰਚ ਦੀ ਫਸਲ ’ਤੇ ਪਾਲੇ ਦਾ ਪ੍ਰਕੋਪ ਜ਼ਿਆਦਾ ਹੁੰਦਾ ਹੈ

ਨਰਸਰੀ ਤਿਆਰ ਕਰਨਾ:

ਮਿਰਚ ਦੀ ਨਰਸਰੀ ਤਿਆਰ ਕਰਨ ਲਈ ਅਜਿਹੀ ਥਾਂ ਦੀ ਚੋਣ ਕਰੋ ਜਿੱਥੇ ਲੋਂੜੀਦੀ ਮਾਤਰਾ ’ਚ ਧੁੱਪ ਆਉਂਦੀ ਹੋਵੇ ਅਤੇ ਬੀਜ਼ਾਂ ਦੀ ਬਿਜਾਈ 3 ਗੁਣਾ 1 ਮੀਟਰ ਆਕਾਰ ਦੀ ਜ਼ਮੀਨ ਤੋਂ 20 ਸੈਮੀ. ਉੱਚੀ ਉੱਠੀ ਕਿਆਰੀ ’ਚ ਕਰੋ ਮਿਰਚ ਦੀ ਪੌਦਸ਼ਾਲਾ ਦੀ ਤਿਆਰੀ ਦੇ ਸਮੇਂ 2-3 ਟੋਕਰੇ ਪੂਰੀ ਤਰ੍ਹਾਂ ਸੜੀ ਗੋਹਾ ਖਾਦ 50 ਗ੍ਰਾਮ ਫੋਟੇਟ ਦਵਾਈ/ਕਿਆਰੀ ਮਿੱਟੀ ’ਚ ਮਿਲਾਓ ਬਿਜਾਈ ਤੋਂ 1 ਦਿਨ ਪਹਿਲਾਂ ਕਾਰੋਡਾਜ਼ਿਮ ਦਵਾਈ 1.5 ਗ੍ਰਾਮ/ਲੀ. ਪਾਣੀ ਦੀ ਦਰ ਨਾਲ ਕਿਆਰੀ ’ਚ ਟੋਹਾ ਕਰੋ ਅਗਲੇ ਦਿਨ ਕਿਆਰੀ ’ਚ 5 ਸੈਮੀ. ਦੂਰੀ ’ਤੇ 0.5-1 ਸੈਮੀ. ਡੂੰਘੀਆਂ ਨਾਲੀਆਂ ਬਣਾ ਕੇ ਬੀਜ ਬਿਜਾਈ ਕਰੋ

ਖੇਤ ਦੀ ਤਿਆਰੀ:

ਮਿਰਚ ਦੀ ਖੇਤੀ ਨੂੰ ਤਿਆਰੀ 4-5 ਡੂੰਘਾ ਵਹਾਉਣਾ ਅਤੇ ਹਰ ਵਾਰ ਵਹਾਉਣ ਤੋਂ ਬਾਅਦ ਸਵਾਗ੍ਹਾ ਲਾ ਕੇ ਖੇਤ ਨੂੰ ਚੰਗੀ ਤਰ੍ਹਾਂ ਪੱਧਰਾ ਕਰ ਲਓ ਇਸੇ ਸਮੇਂ ਚੰਗੀ ਤਰ੍ਹਾਂ ਸੜੀ ਗੋਹੇ ਦੀ ਖਾਦ 10 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਖਾਦ ਜੇਕਰ ਚੰਗੀ ਤਰ੍ਹਾਂ ਸੜੀ ਨਹੀਂ ਹੋਵੇਗੀ ਤਾਂ ਸਿਓਂਕ ਲਗਾਉਣ ਦਾ ਡਰ ਰਹਿੰਦਾ ਹੈ

ਪੋਸ਼ਕ ਤੱਤ ਪ੍ਰਬੰਧਨ:

ਮਿਰਚ ਦੀ ਫਸਲ ’ਚ ਉਰਵਰਕਾਂ ਦੀ ਵਰਤੋਂ ਮਿੱਟੀ ਪ੍ਰੀਖਣ ਦੇ ਆਧਾਰ ’ਤੇ ਕਰੋ ਆਮ ਤੌਰ ’ਤੇ ਇੱਕ ਹੈਕਟੇਅਰ ਖੇਤਰਫਲ ’ਚ 25-30 ਟਨ ਗੋਹੇ ਦੀ ਪੂਰੀ ਤਰ੍ਹਾ ਸੜੀ ਹੋਈ ਖਾਦ ਖੇਤ ਦੀ ਤਿਆਰੀ ਦੇ ਸਮੇਂ ਮਿਲਾਓ, ਨਾਈਟ੍ਰੋਜਨ 120 ਤੋਂ 150 ਕਿੱਲੋਗ੍ਰਾਮ, ਫਾਸਫੋਰਸ 60 ਕਿੱਲੋਗ੍ਰਾਮ ਅਤੇ ਪੋਟਾਸ਼ 80 ਕਿੱਲੋਗ੍ਰਾਮ ਦੀ ਵਰਤੋਂ ਕਰੋ

ਪੌਦ ਗੁਡਾਈ:

ਨਰਸਰੀ ’ਚ ਬਿਜਾਈ ਦੇ 4 ਤੋਂ 6 ਹਫਤਿਆਂ ਬਾਅਦ ਪੌਦ ਗੁਡਾਈ ਯੋਗ ਹੋ ਜਾਂਦੇ ਹਨ ਗਰਮੀ ਦੀ ਫਸਲ ’ਚ ਲਾਈਨ ਤੋਂ ਲਾਈਨ ਦੀ ਦੂਰੀ 60 ਸੈਂਟੀਮੀਟਰ ਅਤੇ ਪੌਦੇ ਤੋਂ ਪੌਦੇ ਦੀ ਦੂਰੀ 30 ਤੋਂ 45 ਸੈਂਟੀਮੀਟਰ ਰੱਖੋ ਗੁਡਾਈ ਸ਼ਾਮ ਦੇ ਸਮੇਂ ਕਰੋ ਅਤੇ ਗੁਡਾਈ ਤੋਂ ਬਾਅਦ ਤੁਰੰਤ ਸਿੰਚਾਈ ਕਰੋ

ਸਿੰਚਾਈ ਅਤੇ ਗੁਡਾਈ:

ਪਹਿਲੀ ਸਿੰਚਾਈ ਪੌਦਾ ਪ੍ਰਤੀਰੋਪਣ ਤੋਂ ਬਾਅਦ ਕਰ ਦੇਣੀ ਚਾਹੀਦੀ ਹੈ, ਜੇਕਰ ਗਰਮੀ ਦਾ ਮੌਸਮ ਹੈ, ਤਾਂ ਹਰ 5-7 ਅਤੇ ਸਰਦੀ ਦਾ ਮੌਸਮ ਹੈ, ਤਾਂ ਕਰੀਬ 10 ਤੋਂ 12 ਦਿਨਾਂ ’ਚ ਫਸਲ ਨੂੰ ਪਾਣੀ ਦੇਣਾ ਚਾਹੀਦਾ ਹੈ, ਫਸਲ ’ਚ ਫੁੱਲ ਅਤੇ ਫਲ ਬਣਦੇ ਸਮੇਂ ਸਿੰਚਾਈ ਕਰਨਾ ਜ਼ਰੂਰੀ ਹੈ ਜੇਕਰ ਇਸ ਸਮੇਂ ਸਿੰਚਾਈ ਨਾ ਕੀਤੀ ਜਾਵੇ, ਤਾਂ ਫਲ ਅਤੇ ਫੁੱਲ ਛੋਟੀ ਅਵਸਥਾ ’ਚ ਡਿੱਗ ਜਾਂਦੇ ਹਨ ਧਿਆਨ ਰਹੇ ਕਿ ਮਿਰਚ ਦੀ ਫਸਲ ’ਚ ਪਾਣੀ ਦੀ ਖੜ੍ਹੋਤ ਨਾ ਹੋਵੇ

ਰੋਗ:

ਇਸ ਦੀ ਖੇਤੀ ’ਚ ਲੱਗਣ ਵਾਲੇ ਰੋਗਾਂ ’ਚ ਮੁੱਖ ਤੌਰ ’ਤੇ ਜੜ੍ਹ ਗਲਣ (ਆਦਰਗਲਣ), ਪੱਤੇ ਗਲਣ, ਸਿਊਡੋਮੋਨਸ ਸੋਲੇਨੈਸਿਯੇਰਮ, ਪ੍ਰਣ ਕੁੰਚਨ (ਪੱਤੇ ਸੁੱਕਣਾ) ਵਰਗੇ ਰੋਗ ਹਨ, ਜੋ ਮਿਰਚ ਦੀ ਖੇਤੀ ਨੂੰ ਪ੍ਰਭਾਵਿਤ ਕਰਦੇ ਹਨ

ਝੁਲਸ ਰੋਗ:

ਇਹ ਮਿੱਟੀ ’ਚ ਪੈਦਾ ਹੋਣ ਵਾਲੀ ਬਿਮਾਰੀ ਹੈ ਅਤੇ ਜ਼ਿਆਦਾਤਰ ਘੱਟ ਨਿਕਾਸ ਵਾਲੀਆਂ ਜ਼ਮੀਨਾਂ ’ਚ ਅਤੇ ਸਹੀ ਢੰਗ ਨਾਲ ਖੇਤੀ ਨਾ ਕਰਨ ਵਾਲੇ ਖੇਤਰਾਂ ’ਚ ਪਾਈ ਜਾਂਦੀ ਹੈ ਇਹ ਫਾਈਟੋਫਥੋਰਾ ਕੈਪਸੀਸੀ ਨਾਂਅ ਦੀ ਫੰਗਸ ਕਾਰਨ ਹੁੰਦਾ ਹੈ

ਪੱਤਿਆਂ ’ਤੇ ਸਫੈਦ ਧੱਬੇ:

ਇਹ ਬਿਮਾਰੀ ਪੌਦੇ ਨੂੰ ਆਪਣੇ ਖਾਣੇ ਦੇ ਤੌਰ ’ਤੇ ਵਰਤਦੀ ਹੈ, ਜਿਸ ਨਾਲ ਪੌਦਾ ਕਮਜ਼ੋਰ ਹੋ ਜਾਂਦਾ ਹੈ ਇਹ ਬਿਮਾਰੀ ਖਾਸ ਕਰਕੇ ਫਲਾਂ ਦੇ ਗੁੱਛੇ ਬਣਨ ’ਤੇ ਜਾਂ ਉਸ ਤੋਂ ਪਹਿਲਾਂ, ਪੁਰਾਣੇ ਪੱਤਿਆਂ ’ਤੇ ਹਮਲਾ ਕਰਦੀ ਹੈ ਇਸ ਬਿਮਾਰੀ ਨਾਲ ਪੱਤਿਆਂ ਦੇ ਹੇਠਾਂ ਵੱਲ ਸਫੈਦ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ ਇਹ ਕਿਸੇ ਵੀ ਸਮੇਂ ਫਸਲ ’ਤੇ ਹਮਲਾ ਕਰ ਸਕਦੀ ਹੈ

ਪੱਤੇ ਮਰੋੜ ਰੋਗ:

ਇਸ ਰੋਗ ਨੂੰ ਕੁਕੜਾ ਅਤੇ ਚੁਰੜਾ-ਮਰੜਾ ਰੋਗ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਪੱਤੇ ਮਰੋੜ ਰੋਗ ਥ੍ਰਿਪਸ ਅਤੇ ਮਾਈਟ ਵਰਗੇ ਕੀਟਾਂ ਕਾਰਨ ਹੁੰਦਾ ਹੈ ਇਸ ਰੋਗ ਦੇ ਫੈਲਣ ਦਾ ਮੁੱਖ ਕਾਰਨ ਹੈ ਸਫੈਦ ਮੱਖੀਆਂ, ਜੋ ਇਸ ਰੋਗ ਨੂੰ ਇੱਕ ਪੌਦੇ ਤੋਂ ਦੂਜੇ ਪੌਦੇ ’ਚ ਫੈਲਾਉਣ ਦਾ ਕੰਮ ਕਰਦੀਆਂ ਹਨ ਇਸ ਰੋਗ ਦੇ ਵਧਣ ’ਤੇ ਪੌਦਿਆਂ ਦਾ ਵਿਕਾਸ ਰੁਕ ਜਾਂਦਾ ਹੈ

ਸਫੈਦ ਮੱਖੀ:

ਇਹ ਪੌਦਿਆਂ ਦਾ ਰਸ ਚੂਸਦੀ ਹੈ ਅਤੇ ਉਨ੍ਹਾਂ ਨੂੰ ਕਮਜ਼ੋਰ ਕਰ ਦਿੰਦੀ ਹੈ ਇਹ ਸ਼ਹਿਦ ਵਰਗਾ ਪਦਾਰਥ ਛੱਡਦੀ ਹੈ, ਜਿਸ ਨਾਲ ਪੱਤਿਆਂ ਦੇ ਉੱਪਰ ਦਾਣੇਦਾਰ ਕਾਲੇ ਰੰਗ ਦੀ ਫੰਗਸ ਜੰਮ ਜਾਂਦੀ ਹੈ ਇਹ ਪੱਤਾ ਮਰੋੜ ਰੋਗ ਨੂੰ ਫੈਲਾਉਣ ’ਚ ਮੱਦਦ ਕਰਦਾ ਹੈ

ਫਲ ਤੁੜਾਈ:

ਹਰੀ ਮਿਰਚ ਦੀ ਤੁੜਾਈ ਫਲ ਲੱਗਣ ਦੇ ਲਗਭਗ 15 ਤੋਂ 20 ਦਿਨਾਂ ਬਾਅਦ ਕਰ ਸਕਦੇ ਹਾਂ ਪਹਿਲੀ ਅਤੇ ਦੂਜੀ ਤੁੜਾਈ ’ਚ ਲਗਭਗ 12 ਤੋਂ 15 ਦਿਨਾਂ ਦਾ ਫਰਕ ਰੱਖ ਸਕਦੇ ਹੋ ਫਲ ਦੀ ਤੁੜਾਈ ਚੰਗੀ ਤਰ੍ਹਾਂ ਤਿਆਰ ਹੋਣ ’ਤੇ ਹੀ ਕਰਨੀ ਚਾਹੀਦੀ ਹੈ

ਪੈਦਾਵਾਰ:

ਜੇਕਰ ਇਸ ਦੀ ਖੇਤੀ ਵਿਗਿਆਨਕ ਤਰੀਕੇ ਨਾਲ ਕੀਤੀ ਜਾਵੇ, ਤਾਂ ਇਸ ਦੀ ਪੈਦਾਵਾਰ ਲਗਭਗ 150 ਤੋਂ 200 ਕੁਇੰਟਲ ਪ੍ਰਤੀ ਹੈਕਟੇਅਰ ਅਤੇ 15 ਤੋਂ 25 ਕੁਇੰਟਲ ਪ੍ਰਤੀ ਹੈਕਟੇਅਰ ਸੁੱਕੀ ਲਾਲ ਮਿਰਚ ਪ੍ਰਾਪਤ ਕੀਤੀ ਜਾ ਸਕਦੀ ਹੈ ਪੈਕਿੰਗ ਲਈ ਮਿਰਚਾਂ ਨੂੰ ਪੱਕੀਆਂ ਅਤੇ ਲਾਲ ਰੰਗ ਦੇ ਹੋਣ ’ਤੇ ਤੋੜੋ ਸੁਕਾਉਣ ਲਈ ਵਰਤੋਂ ਕੀਤੀਆਂ ਜਾਣ ਵਾਲੀਆਂ ਮਿਰਚਾਂ ਦੇ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਤੁੜਾਈ ਕਰੋ

ਉੱਨਤ ਕਿਸਮਾਂ

ਮਿਰਚ ਦੀਆਂ ਕੁਝ ਪ੍ਰਚੱਲਿਤ ਉੱਨਤ ਅਤੇ ਸੰਕਰ ਕਿਸਮਾਂ ਇਸ ਤਰ੍ਹਾਂ ਹਨ,

ਮਸਾਲੇ ਲਈ ਕਿਸਮਾਂ:

ਪੂਸਾ ਜਵਾਲਾ, ਪੰਤ ਸੀ-1, ਐੱਨ ਪੀ-46 ਏ, ਆਰਕੋ ਲੋਹਿਤ, ਪੰਜਾਬ ਲਾਲ, ਆਂਧਰਾ ਜੋਤੀ ਅਤੇ ਜਹਵਾਰ ਮਿਰਚ-283 ਜਹਵਾਰ ਮਿਰਚ-148, ਕਲਿਆਣਪੁਰ ਚਮਨ, ਭਾਗਿਆ ਲਕਸ਼ਮੀ ਆਦਿ ਮੁੱਖ ਹਨ

ਆਚਾਰ ਲਈ ਕਿਸਮਾਂ:

ਕੇਲੀਫੋਰਨੀਆ ਵੰਡਰ, ਚਾਈਨੀਜ਼ ਜਾਇੰਟ, ਯੈਲੋ ਵੰਡਰ, ਹਾਈਬਰਿੱਡ ਭਾਰਤ, ਅਰਕਾ ਮੋਹਿਣੀ, ਅਰਕਾ ਗੌਰਵ, ਅਰਕਾ ਮੇਘਣਾ, ਅਰਕਾ ਬਸੰਤ, ਸਿਟੀ, ਕਾਸ਼ੀ ਅਰਲੀ, ਤੇਜ਼ਸਵਿਨੀ, ਆਰਕਾ ਹਰਿਤ ਅਤੇ ਪੂਸਾ ਸਦਾਬਹਾਰ (ਐੱਲ ਜੀ-1) ਆਦਿ ਮੁੱਖ ਹਨ

ਹੋਰ ਕਿਸਮਾਂ:

ਕਾਸ਼ੀ ਅਨਮੋਲ, ਕਾਸ਼ੀ ਵਿਸ਼ਵਨਾਥ, ਜਵਾਹਰ ਮਿਰਚ-218, ਅਰਕਾ ਸੁਫਲ, ਐੱਚਪੀਐੱਚ-1900-2680, ਯੂਐੱਸ 611-720, ਕਾਸ਼ੀ ਅਰਲੀ, ਕਾਸ਼ੀ ਸੁਰਖ ਜਾਂ ਕਾਸ਼ੀ ਹਰਿਤ

ਮਿਰਚ ਉਗਾਉਣ ਵਾਲੇ ਏਸ਼ੀਆ ਦੇ ਮੁੱਖ ਦੇਸ਼ ਭਾਰਤ, ਚੀਨ, ਪਾਕਿਸਤਾਨ, ਇੰਡੋਨੇਸ਼ੀਆ, ਕੋਰੀਆ, ਤੁਰਕੀ, ਸ਼੍ਰੀਲੰਕਾ ਆਦਿ ਹਨ ਭਾਰਤ, ਸੰਸਾਰ ’ਚ ਮਿਰਚ ਪੈਦਾ ਕਰਨ ਵਾਲੇ ਦੇਸ਼ਾਂ ’ਚੋਂ ਮੁੱਖ ਦੇਸ਼ ਹਨ ਇਸ ਤੋਂ ਬਾਅਦ ਚੀਨ ਅਤੇ ਪਾਕਿਸਤਾਨ ਦਾ ਨਾਂਅ ਆਉਂਦਾ ਹੈ ਭਾਰਤ ’ਚ ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ, ਕਰਨਾਟਕ, ਉੜੀਸਾ, ਤਮਿਲਨਾਡੂ, ਬਿਹਾਰ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਮਿਰਚ ਪੈਦਾ ਕਰਨ ਵਾਲੇ ਮੁੱਖ ਸੂਬੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!