ਬੱਚਿਆਂ ਨੂੰ ਬਣਾਓ ਵਾਤਾਵਰਨ ਪ੍ਰੇਮੀ
ਇੱਕ ਪੁਰਾਣੀ ਕਹਾਵਤ ਹੈ ਅਤੇ ਅੱਜ ਵੀ ਇਸ ਦੀ ਪਹਿਲਾਂ ਤੋਂ ਵੀ ਜ਼ਿਆਦਾ ਮਹੱਤਤਾ ਹੈ, ਇਹ ਕਿ ‘ਅਸੀਂ ਇਹ ਧਰਤੀ ਆਪਣੇ ਬੱਚਿਆਂ ਤੋਂ ਉੱਧਾਰ ਲੈਂਦੇ ਹਾਂ’ ਭਾਵ, ਉਹ ਸਾਧਨ ਜਿਨ੍ਹਾਂ ਦਾ ਅੱਜ ਅਸੀਂ ਇਸਤੇਮਾਲ ਕਰ ਰਹੇ ਹਾਂ, ਸਾਡੇ ਕੋਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਵਿਰਾਸਤ ਹੈ ਪਰ ਜਿਸ ਢੰਗ ਨਾਲ ਆਪਣੇ ਬੱਚਿਆਂ ਦੀ ਅਮਾਨਤ ਦੀ ਅਸੀਂ ਦੁਰਵਰਤੋਂ ਕਰ ਰਹੇ ਹਾਂ
ਅਤੇ ਜਿਸ ਤੇਜ਼ੀ ਨਾਲ ਧਰਤੀ ਅਤੇ ਕੁਦਰਤੀ ਸਾਧਨਾਂ ਦਾ ਅੱਜ ਨੁਕਸਾਨ ਹੋ ਰਿਹਾ ਹੈ, ਕੀ ਸਾਨੂੰ ਯਕੀਨ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਇਹ ਅਮਾਨਤ ਸਹੀ-ਸਲਾਮਤ ਉਨ੍ਹਾਂ ਨੂੰ ਵਾਪਸ ਦੇ ਸਕਾਂਗੇ? ਅੱਜ ਦੇ ਵਰਤਾਰੇ ਨੂੰ ਦੇਖੀਏ ਤਾਂ ਉੱਤਰ ਸ਼ਾਇਦ ‘ਨਹੀਂ’ ’ਚ ਹੀ ਹੋਵੇਗਾ ਪਰ ਕੋਈ ਸਮਾਜਿਕ, ਧਾਰਮਿਕ ਅਤੇ ਕੋਈ ਕੁਦਰਤੀ-ਪ੍ਰੇਮੀ ਸੰਸਥਾਵਾਂ ਜੇਕਰ ਅੱਗੇ ਆਉਣ ਅਤੇ ਸਰਕਾਰਾਂ ਵੀ ਇਸ ਵਿਸ਼ੇ ’ਚ ਕੁਝ ਗੰਭੀਰਤਾ ਜਤਾਉਣ, ਫਿਰ ਤਾਂ ਸੰਭਵ ਹੋ ਵੀ ਸਕਦਾ ਹੈ
Also Read :-
ਉਪਰੋਕਤ ਵਿਸ਼ੇ ਦੇ ਅਨੁਰੂਪ ਗੱਲ ਕਰੀਏ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਵਾਤਾਵਰਨ ਹਿਤੈਸ਼ੀ ਬਣਾਓ, ਜੋ ਕਿ ਅੱਜ ਸਮੇਂ ਦੀ ਜ਼ਰੂਰਤ ਵੀ ਹੈ ਗਰਮੀ ਦੀਆਂ ਛੁੱਟੀਆਂ ਦੌਰਾਨ ਹੋਮਵਰਕ, ਖੇਡਣਾ, ਟੀਵੀ ਪ੍ਰੋਗਰਾਮਾਂ ਅਤੇ ਸੁਸਤੀ, ਲਗਾਤਾਰ ਬਿਸਤਰ-ਬੈੱਡ ’ਤੇ ਸੁੱਤੇ ਰਹਿਣ ਨਾਲ ਉਕਤਾ (ਅੱਕੇ-ਥੱਕੇ) ਗਏ ਬੱਚਿਆਂ ’ਚ ਕੁਦਰਤੀ ਪ੍ਰੇਮ ਦੀ ਜਾਗ ਲਗਾਈ ਜਾਵੇ ਇਸ ਦੇ ਲਈ ਮਾਤਾ-ਪਿਤਾ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਕੁਦਰਤ ਨਾਲ ਜੋੜਨ ਦਾ ਕੰਮ ਕਰਨ
Table of Contents
ਛੋਟਾ ਪੌਦਾ ਹੋਵੇ ਜਨਮ ਦਿਨ ਦਾ ਤੋਹਫਾ:
ਬੱਚਿਆਂ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਮਹਿੰਗੇ-ਮਹਿੰਗੇ ਤੋਹਫੇ ਦੇਣ ਦੀ ਬਜਾਇ ਇੱਕ ਛੋਟਾ ਜਿਹਾ ਪੌਦਾ ਇੱਕ ਚੰਗਾ ਤੋਹਫਾ ਰਹੇਗਾ ਬੱਚੇ ਆਪਣੇ ਤੋਹਫਿਆਂ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੁੰਦੇ ਹਨ ਉਹ ਕੁਝ ਹੀ ਦਿਨਾਂ ’ਚ ਆਪਣੇ ਪੌਦੇ ਨਾਲ ਪਿਆਰ ਕਰਨ ਲੱਗੇਗਾ ਕੁਦਰਤ ਪ੍ਰੇਮ ਦੇ ਬੀਜ ਬਿਜਣ ਦਾ ਇਹ ਇੱਕ ਵਧੀਆ ਤਰੀਕਾ ਹੋ ਸਕਦਾ ਹੈ ਇਸ ਦੀ ਸ਼ੁਰੂਆਤ ਗਮਲੇ ’ਚ ਪੌਦੇ ਤੋਂ ਕੀਤੀ ਜਾ ਸਕਦੀ ਹੈ ਜਾਂ ਫਿਰ ਉਸ ਨੂੰ ਕਿਸੇ ਖਾਲੀ ਜਗ੍ਹਾ ਲੈ ਜਾ ਕੇ ਉਸ ਦੇ ਹੱਥ ਨਾਲ ਪੌਦਾ ਲਗਵਾਓ ਸਮੇਂ-ਸਮੇਂ ’ਤੇ ਉਸ ਨੂੰ ਉਸ ਪੌਦੇ ਕੋਲ ਲੈ ਜਾਂਦੇ ਰਹੋ ਇਸ ਨਾਲ ਉਸ ਦੇ ਮਨ ’ਚ ਉਸ ਪੌਦੇ ਨਾਲ ਭਾਵਨਾਤਮਕ ਜੁੜਾਅ ਹੋ ਜਾਵੇਗਾ
ਟੀਵੀ ਅਤੇ ਇੰਟਰਨੈੱਟ ਦੀ ਲਓ ਮੱਦਦ:
ਟੀਵੀ ’ਤੇ ਵੀ ਕੁਦਰਤ ਬਾਰੇ ਗਿਆਨ ਦੇਣ ਵਾਲੇ ਕਈ ਪ੍ਰੋਗਰਾਮ ਆਉਂਦੇ ਹਨ ਡਿਸਕਵਰੀ ਅਤੇ ਐਨੀਮਲ ਪਲੈਨੇਟ ਵਰਗੇ ਚੈਨਲ ਤਾਂ ਇਸੇ ਤਰ੍ਹਾਂ ਦੇ ਪ੍ਰੋਗਰਾਮ ਹੀ ਦਿਖਾਉਂਦੇ ਹਨ ਬੱਚਿਆਂ ਦੇ ਨਾਲ ਬੈਠ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਖੋ ਬੱਚੇ ਨਾਲ ਇਸ ਬਾਰੇ ਗੱਲ ਕਰਦੇ ਰਹੋ ਅਤੇ ਨਾਲ ਹੀ ਉਸ ਦੇ ਮਨ ’ਚ ਕੁਦਰਤ ਬਾਰੇ ਰੁਚੀ ਪੈਦਾ ਕਰਨ ਦਾ ਯਤਨ ਕਰਦੇ ਰਹੋ
ਖੁਦ ਬਣੋ ਮਿਸਾਲ:
ਬੱਚਿਆਂ ਨੂੰ ਕੁਝ ਦੱਸਣ ਤੋਂ ਪਹਿਲਾਂ ਉਸ ਨੂੰ ਖੁਦ ਆਪਣੀ ਆਦਤ ਬਣਾਓ ਬਿਜਲੀ ਦੀ ਦੁਰਵਰਤੋਂ ਕਰਨਾ, ਪਾਣੀ ਵਿਅਰਥ ਕਰਨਾ, ਇੱਥੇ-ਉੱਥੇ ਕੂੜਾ ਸੁੱਟਣਾ ਆਦਿ ਕੁਝ ਅਜਿਹੇ ਕੰਮ ਹਨ ਜੋ ਆਮ ਤੌਰ ’ਤੇ ਅਸੀਂ ਸਭ ਲੋਕ ਕਰਦੇ ਹਾਂ ਬੱਚਿਆਂ ਸਾਹਮਣੇ ਇੱਕ ਮਿਸਾਲ ਬਣਦੇ ਹੋਏ ਇਹ ਸਭ ਗਲਤ ਆਦਤਾਂ ਨਾ ਦੁਹਰਾਓ ਘਰ ਦੇ ਕਰੀਬ ਹੀ ਜਾਣਾ ਹੋਵੇ, ਤਾਂ ਕਾਰ ਅਤੇ ਮੋਟਰਸਾਈਕਲ ਦੀ ਬਜਾਇ ਪੈਦਲ ਜਾਣਾ ਬਿਹਤਰ ਰਹੇਗਾ ਇਸ ਨਾਲ ਤੁਸੀਂ ਸ਼ੁਰੂਆਤ ਤੋਂ ਹੀ ਬੱਚਿਆਂ ਦੇ ਮਨ ’ਚ ਕੁਦਰਤੀ ਸੰਸਾਧਨਾਂ ਪ੍ਰਤੀ ਸਨਮਾਨ ਪੈਦਾ ਕਰਦੇ ਹੋ
ਛੁੱਟੀ ਮਨਾਓ ਕੁਦਰਤੀ ਪਾਰਕ ’ਚ:
ਅੱਜ ਤੁਹਾਡੀ ਛੁੱਟੀ ਹੈ ਅਤੇ ਤੁਸੀਂ ਘਰ ਬੈਠ ਕੇ ਟੀਵੀ ਦੇਖ ਰਹੇ ਹੋ ਉੱਠੋ ਅਤੇ ਆਪਣੇ ਪਰਿਵਾਰ ਨਾਲ ਆਪਣੇ ਸ਼ਹਿਰ ਦੇ ਕਿਸੇ ਕੁਦਰਤੀ ਪਾਰਕ ’ਚ ਜਾਓ ਜੇਕਰ ਅਜਿਹਾ ਕੋਈ ਪਾਰਕ ਤੁਹਾਡੇ ਕੋਲ ਨਹੀਂ ਹੈ, ਤਾਂ ਚਿੜੀਆ ਘਰ ਜਾਂ ਫਿਰ ਕਿਸੇ ਪਾਰਕ ਦਾ ਰੁਖ ਕਰੋ ਕਿਸੇ ਨੈਸ਼ਨਲ ਪਾਰਕ ’ਚ ਵੀ ਜਾਇਆ ਜਾ ਸਕਦਾ ਹੈ ਇੱਥੇ ਬੱਚੇ ਨੂੰ ਕੁਦਰਤ ਦੇ ਕਰੀਬ ਆਉਣ ਦਾ ਮੌਕਾ ਮਿਲੇਗਾ ਜੇਕਰ ਸੰਭਵ ਹੋਵੇ ਤਾਂ ਉਸ ਬਾਗ ਦੀ ਇੱਕ ਗਾਈਡਬੁੱਕ ਹਾਸਲ ਕਰੋ ਇਸ ’ਚ ਉੱਥੋਂ ਦੀ ਸਾਰੀ ਜਾਣਕਾਰੀ ਹੋਵੇਗੀ ਸਾਰੇ ਦਰੱਖਤ ਬੂਟਿਆਂ ਬਾਰੇ ਦੱਸਿਆ ਜਾਂਦਾ ਹੈ, ਜਿਸ ਨਾਲ ਉਸ ਨੂੰ ਕਾਫੀ ਕੁਝ ਜਾਣਨ ਦਾ ਮੌਕਾ ਮਿਲੇਗਾ
ਧਿਆਨ ਰੱਖੋ ਹਰ ਬੱਚਾ ਇਸ ਤਰ੍ਹਾਂ ਦੇ ਮਾਹੌਲ ਦਾ ਆਦੀ ਨਹੀਂ ਹੁੰਦਾ ਇੱਥੇ ਉਸ ਦਾ ਸਾਹਮਣਾ ਮੱਛਰਾਂ ਅਤੇ ਕੀੜੇ ਮਕੌੜਿਆਂ ਨਾਲ ਹੋ ਸਕਦਾ ਹੈ ਅਜਿਹੇ ’ਚ ਉਸ ਦੇ ਰਵੱਈਏ ’ਤੇ ਗੁੱਸਾ ਨਾ ਕਰੋ, ਸਗੋਂ ਸ਼ਾਂਤ ਰਹਿ ਕੇ ਉਸ ਦੀ ਗੱਲ ਸੁਣੋ ਨਾਲ ਹੀ ਆਪਣੇ ਨਾਲ ਖਾਣ-ਪੀਣ ਅਤੇ ਫਰਸਟ-ਐਡ ਦਾ ਡੱਬਾ ਜ਼ਰੂਰ ਰੱਖੋ
ਸਮਰ ਕੈਂਪ ਹੋ ਸਕਦੇ ਹਨ ਮੱਦਦਗਾਰ:
ਗਰਮੀਆਂ ਦੀਆਂ ਛੁੱਟੀਆਂ ’ਚ ਬੱਚਿਆਂ ਲਈ ਸਮਰ ਕੈਂਪ ਦਾ ’ਚ ਜਾਇਆ ਜਾ ਸਕਦਾ ਹੈ ਅਜਿਹੇ ਕੈਂਪ ਬੱਚਿਆਂ ਲਈ ਮੱਦਦਗਾਰ ਸਾਬਤ ਹੁੰਦੇ ਹਨ ਇੱਥੇ ਤੁਹਾਡੇ ਬੱਚੇ ਨੂੰ ਕੁਦਰਤ ਦੇ ਕਰੀਬ ਆਉਣ ਦਾ ਮੌਕਾ ਮਿਲੇਗਾ ਉਹ ਪਹਾੜਾਂ, ਝਰਨਿਆਂ ਅਤੇ ਉਨ੍ਹਾਂ ਰੁੱਖਾਂ ਦੀ ਸੰਘਣੀ ਛਾਂ ਨੂੰ ਦੇਖ ਸਕੇਗਾ, ਜੋ ਹਾਲੇ ਤੱਕ ਉਸ ਨੇ ਸਿਰਫ ਟੀਵੀ ’ਚ ਹੀ ਦੇਖੇ ਸਨ
ਬੱਚਿਆਂ ਨੂੰ ਖੁਸ਼ਮਿਜਾਜ਼ੀ ਕਰਨ ਦਿਓ:
ਬੱਚਿਆਂ ਨਾਲ ਕਿਸੇ ਕੁਦਰਤੀ ਪਿਕਨਿਕ ਸਪਾਟ ’ਤੇ ਜਾਓ, ਤਾਂ ਉਨ੍ਹਾਂ ਨੂੰ ਉਸ ਵਾਤਾਵਰਨ ਦਾ ਪੂਰਾ ਆਨੰਦ ਲੈਣ ਦਿਓ ਹਰ ਗੱਲ ’ਚ ਰੋਕ-ਟੋਕ ਨਾ ਕਰੋ ਜੇਕਰ ਬੱਚੇ ਆਪਣੇ ਨਾਲ ਆਪਣੀ ਪਸੰਦ ਦੀ ਕੋਈ ਚੀਜ਼ ਲੈ ਜਾਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਅਜਿਹਾ ਕਰਨ ਦਿਓ ਹੋ ਸਕਦਾ ਹੈ ਤੁਹਾਡਾ ਬੱਚਾ ਉੱਥੋਂ ਦੇ ਦਰਖੱਤਾਂ ਦੇ ਪੱਤਿਆਂ ਅਤੇ ਮਿੱਟੀ ਨੂੰ ਆਪਣੇ ਨਾਲ ਲਿਆਉਣਾ ਚਾਹੇ ਇਹ ਬਾਲ ਮਨੋਦਸ਼ਾ ਹੈ ਇਹ ਚੀਜ਼ਾਂ ਉਸ ਨੂੰ ਉੱਥੋਂ ਦੀ ਯਾਦ ਦਿਵਾਉਂਦੀਆਂ ਰਹਿਣਗੀਆਂ ਆਪਣੇ ਇਸ ਸਫਰ ਦੌਰਾਨ ਕੈਮਰਾ ਨਾਲ ਰੱਖਣਾ ਨਾ ਭੁੱਲੋ ਇਨ੍ਹਾਂ ਯਾਦਗਾਰ ਲੰਮਿ੍ਹਆਂ ਨੂੰ ਹਮੇਸ਼ਾ ਲਈ ਸੰਜੋ ਕੇ ਰੱਖਣ ਦਾ ਇਸ ਤੋਂ ਬਿਹਤਰ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ
ਬੱਚਿਆਂ ਨੂੰ ਸਮਝਾਓ ਕੁਦਰਤ ਦੇ ਫਾਇਦੇ:
ਇਹ ਸਭ ਤੋਂ ਜ਼ਰੂਰੀ ਚੀਜ਼ ਹੈ ਬੱਚੇ ਨੂੰ ਜਦੋਂ ਵੀ ਕੁਝ ਸਮਝਾਇਆ ਜਾਂਦਾ ਹੈ ਤਾਂ ਉਸ ਦੇ ਮਨ ’ਚ ਪਹਿਲਾਂ ਸਵਾਲ ਇਹੀ ਉੱਠਦਾ ਹੈ ਕਿ ‘ਆਖਰ ਕਿਉਂ’ ਇਸ ਲਈ ਬੱਚੇ ਨੂੰ ਦਰੱਖਤ-ਬੂਟੇ ਲਗਾਉਣ, ਆਪਣੇ ਘਰ ਅਤੇ ਉਸ ਦੇ ਆਸ-ਪਾਸ ਸਫਾਈ ਰੱਖਣ, ਬੇਵਜ੍ਹਾ ਬਿਜਲੀ ਦੀ ਵਰਤੋਂ ਨਾ ਕਰਨਾ, ਪਲਾਸਟਿਕ ਬੈਗ ਦੀ ਵਰਤੋਂ ਨਾ ਕਰਨਾ ਆਦਿ ਗੱਲਾਂ ਬਾਰੇ ਸਮਝਾਓ ਅਤੇ ਖੁਦ ਵੀ ਉਦਾਹਰਨ ਬਣੋ