ਚੀਜ਼ੀ ਬਰੈੱਡ ਕਰੰਚ
Table of Contents
Chiji Bread Kranch ਸਮੱਗਰੀ:-
- ਇੱਕ ਛੋਟਾ ਪੈਕੇਟ ਬਰੈੱਡ,
- ਬਟਰ,
- ਘਸੀ ਹੋਈ ਚੀਜ਼,
- ਮੈਦਾ,
- ਦੁੱਧ,
- ਵ੍ਹਾਈਟ ਪੇਪਰ ਪਾਊਡਰ,
- ਸ਼ੱਕਰ,
- ਲੂਣ ਜ਼ਰੂਰਤ ਅਨੁਸਾਰ
Chiji Bread Kranch ਵਿਧੀ:
ਸਭ ਤੋਂ ਪਹਿਲਾਂ ਮਾਈਕ੍ਰੋਵੇਵ ਡਿਸ਼ ’ਚ ਬਟਰ ਪਿਘਲਾਓ ਹੁਣ ਮੈਦਾ ਮਿਲਾ ਕੇ ਦੋ ਮਿੰਟ ਮਾਈਕ੍ਰੋ ਕਰੋ ਇਸ ਤੋਂ ਬਾਅਦ ਮਾਈਕ੍ਰੋ ’ਚੋਂ ਡਿਸ਼ ਬਾਹਰ ਕੱਢ ਕੇ ਉਸ ’ਚ ਦੁੱਧ, ਸ਼ੱਕਰ, ਲੂਣ ਅਤੇ ਵ੍ਹਾਈਟ ਪੇਪਰ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਫਿਰ ਅੱਧਾ ਮਿੰਟ ਮਾੲਕ੍ਰੋ ਕਰੋ ਲਓ ਵ੍ਹਾਈਟ-ਸਾੱਸ ਤਿਆਰ ਹੈ ਹੁਣ ਬਰੈੱਡ ਨੂੰ ਤਿੰਨ-ਕੋਨਾ ਕੱਟ ਲਓ
ਮਾਈਕ੍ਰੋਵੇਵ ਦੀ ਕਰੱਸਟੀ ਪਲੇਟ ’ਤੇ ਬਟਰ ਲਗਾ ਕੇ ਬਰੈੱਡ ਨੂੰ ਦੋ-ਤਿੰਨ ਮਿੰਟ ਲਈ ਗਰਿੱਲ ਕਰੋ ਉਸ ਤੋਂ ਬਾਅਦ ਬਰੈੱਡ ’ਤੇ ਵ੍ਹਾਈਟ-ਸਾੱਸ ਚੰਗੀ ਤਰ੍ਹਾਂ ਫੈਲਾਓ ਫਿਰ ਘਿਸੀ ਹੋਈ ਚੀਜ਼ (ਪਨੀਰ) ਨਾਲ ਚੰਗੀ ਤਰ੍ਹਾਂ ਕਵਰ ਕਰੋ ਹੁਣ ਦਸ ਮਿੰਟ ਮਾਈਕ੍ਰੋਵੇਵ ’ਚ ਰੱਖ ਕੇ ਚੀਜ਼ ਬਰਾਊਨ ਹੋਣ ਤੱਕ ਗਰਿੱਲ ਕਰ ਲਓ ਲਓ, ਨਾਸ਼ਤੇ ਲਈ ‘ਚੀਜ਼ੀ ਬਰੈੱਡ ਕਰੰਚ’ ਤਿਆਰ ਹੈ ਘਰ ਆਏ ਮਹਿਮਾਨਾਂ ਨੂੰ ਚਾਹ ਨਾਲ ਨਾਸ਼ਤੇ ’ਚ ਪਰੋਸੋ