‘ਚਿਰਾਪੂੰਜੀ’ ਜਿੱਥੇ ਹਰ ਸਮੇਂ ਹੁੰਦੀ ਹੈ ਵਰਖਾ
ਭਾਵੇਂ ਸਮੁੰਦਰ ਹੋਵੇ, ਨਦੀ ਹੋਵੇ ਜਾਂ ਝਰਨਾ, ਮਨੁੱਖ ਨੂੰ ਪਾਣੀ ਆਪਣੇ ਵੱਲ ਖਿੱਚਦਾ ਜਿਹਾ ਅਨੁਭਵ ਹੁੰਦਾ ਹੈ ਇਸ ਲਈ ਉਹ ਘੁੰਮਣ ਲਈ ਅਜਿਹੀਆਂ ਹੀ ਥਾਵਾਂ ਦੀ ਤਲਾਸ਼ ’ਚ ਰਹਿੰਦਾ ਹੈ ਕੁਝ ਅਜਿਹੇ ਹੀ ਸ਼ਹਿਰ ਹਨ ਜਿੱਥੋਂ ਦੀਆਂ ਵਾਦੀਆਂ ਅਤੇ ਕਲਕਲ ਵਹਿੰਦਾ ਪਾਣੀ ਸਾਨੂੰ ਅਕਸਰ ਆਪਣੇ ਵੱਲ ਖਿੱਚਦਾ ਹੈ ਫਿਰ ਭਾਵੇਂ ਅਸੀਂ ਕਿੰਨੀ ਵੀ ਵਾਰ ਉੱਥੇ ਹੋ ਜਾਈਏ,
ਉੱਥੋਂ ਦਾ ਆਕਰਸ਼ਣ ਘੱਟ ਨਹੀਂ ਹੁੰਦਾ ਅਜਿਹਾ ਹੀ ਹੈ ਵਰਖਾ ਦਾ ਸ਼ਹਿਰ ‘ਚਿਰਾਪੂੰਜੀ’ ਹਰਿਆਲੀ ਨਾਲ ਸਜੀਆਂ ਚਿਰਾਪੂੰਜੀ ਦੀਆਂ ਪਹਾੜੀਆਂ ਆਪਣੇ ਆਪ ਹੀ ਮਨੁੱਖੀ-ਮਨ ਨੂੰ ਆਪਣੇ ਵੱਲ ਖਿੱਚ ਲੈਂਦੀਆਂ ਹਨ ਜਦੋਂ ਵਰਖਾ ਹੁੰਦੀ ਹੈ, ਤਾਂ ਬਸੰਤ (ਹਰਿਆਲੀ) ਆਪਣੇ ਚਰਮ ’ਤੇ ਹੁੰਦੀ ਹੈ ਉੱਚਾਈ ਤੋਂ ਡਿੱਗਦੇ ਪਾਣੀ ਦੇ ਫੁਆਰੇ ਅਤੇ ਬੱਦਲਾਂ ਨੂੰ ਦੇਖਣ ਦਾ ਆਪਣਾ ਵੱਖਰਾ ਹੀ ਅਨੁਭਵ ਹੈ
ਮੇਘਾਲਿਆ ’ਚ ਹੀ ਮਾਸਿਨਰਾਮ ’ਚ ਹਾਲ ਦੇ ਦਿਨਾਂ ’ਚ ਚਿਰਾਪੂੰਜੀ ਤੋਂ ਵੀ ਜ਼ਿਆਦਾ ਵਰਖਾ ਦਰਜ ਕੀਤੀ ਗਈ ਹੈ ਪਰ ਵਿਡੰਬਨਾ ਹੈ ਕਿ ਸਭ ਤੋਂ ਜ਼ਿਆਦਾ ਵਰਖਾ ਵਾਲੇ ਖੇਤਰ ਚਿਰਾਪੂੰਜੀ ਦੇ ਲੋਕਾਂ ਨੂੰ ਹਰ ਸਾਲ ਕੁਝ ਮਹੀਨਿਆਂ ਲਈ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਭਾਵ ਐਨਾ ਹੋਣ ਦੇ ਬਾਵਜ਼ੂਦ ਕੁਦਰਤ ਦਾ ਅਦਭੁੱਤ ਹੈ ਕਿ ਇਸ ਸਥਾਨ ’ਤੇ ਸੋਕਾ ਵੀ ਪੈਂਦਾ ਹੈ ਇੱਥੇ ਸੋਕਾ ਆਪਣਾ ਅਸਰ ਨਵੰਬਰ ਤੋਂ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਅਜਿਹੇ ਸਮੇਂ ’ਚ ਇਂੱਥੋਂ ਦੇ ਲੋਕਾਂ ਨੂੰ ਪਬਲਿਕ ਹੈਲਥ ਇੰਜੀਨੀਅਰਿੰਗ ਦੀ ਵਾਟਰ ਸਪਲਾਈ ’ਤੇ ਨਿਰਭਰ ਰਹਿਣਾ ਪੈਂਦਾ ਹੈ
ਚਿਰਾਪੂੰਜੀ ਭਾਰਤ ਦਾ ਉੱਤਰ-ਪੂਰਬੀ ਸੂਬਾ ਮੇਘਾਲਿਆ ਦਾ ਇੱਕ ਸ਼ਹਿਰ ਹੈ ਇਹ ਸ਼ਿਲਾਂਗ ਤੋਂ 55 ਕਿੱਲੋਮੀਟਰ ਦੀ ਦੂਰੀ ’ਤੇ ਸਥਿਤ ਹੈ ਇਹ ਸਥਾਨ ਦੁਨੀਆਂਭਰ ’ਚ ਮਸ਼ਹੂਰ ਹੈ ਕੁਝ ਸਮਾਂ ਪਹਿਲਾਂ ਇਸ ਦਾ ਨਾਂਅ ਚਿਰਾਪੂੰਜੀ ਤੋਂ ਬਦਲ ਕੇ ‘ਸੋਹਰਾ’ ਰੱਖ ਦਿੱਤਾ ਗਿਆ ਹੈ ਅਸਲ ’ਚ ਸਥਾਨਕ ਲੋਕ ਇਸ ਨੂੰ ‘ਸੋਹਰਾ’ ਨਾਂਅ ਨਾਲ ਹੀ ਜਾਣਦੇ ਹਨ
ਤਾਂ ਆਓ ਜਾਣਦੇ ਹਾਂ ਕਿ ਚਿਰਾਪੂੰਜੀ ਦੇ ਹੋਰ ਦਰਸ਼ਨਯੋਗ ਸਥਾਨਾਂ ਬਾਰੇ…
ਜੀਵਤ ਪੁਲ:
ਤੁਸੀਂ ਹੁਣ ਤੱਕ ਸ਼ਹਿਰਾਂ ’ਚ ਓਵਰਬ੍ਰਿਜ਼ ਦੇਖਿਆ ਹੈ, ਜੋ ਸੀਮਿੰਟ ਅਤੇ ਕੰਕਰੀਟ ਨਾਲ ਬਣਾਏ ਜਾਂਦੇ ਹਨ, ਪਰ ਕੀ ਤੁਸੀਂ ਜੀਵਤ ਪੁਲ ਬਾਰੇ ਸੁਣਿਆ ਹੈ? ਸ਼ਾਇਦ ਨਹੀਂ! ਦਰਅਸਲ, ਕਿਸੇ ਰੁੱਖ ਨੂੰ ਕੱਟੇ ਬਿਨਾਂ ਉਸ ਨਾਲ ਪੁਲ ਬਣਾ ਦਿੱਤਾ ਜਾਵੇ, ਤਾਂ ਉਸ ਪੁਲ ਨੂੰ ਹੀ ‘ਜੀਵਤ ਪੁਲ’ ਜਾਂ ‘ਕੁਦਰਤੀ ਪੁਲ’ ਕਹਿੰਦੇ ਹਨ
ਮੇਘਾਲਿਆ ਸੂਬੇ ’ਚ ਕਈ ਜੀਵਤ ਪੁਲ ਹਨ ਸੂਬੇ ਦੇ ਚੇਰਾਪੂੰਜੀ ’ਚ, ਤਾਂ ਜੀਵਤ ਪੁਲਾਂ ਦੀ ਭਰਮਾਰ ਹੈ ਇਸ ਖੇਤਰ ’ਚ ਰਬਰ-ਟ੍ਰੀ ਪਾਇਆ ਜਾਂਦਾ ਹੈ ਇਹ ਬੋਹੜ ਵਰਗਾ ਹੁੰਦਾ ਹੈ ਇਸ ਦੀਆਂ ਸ਼ਾਖਾਵਾਂ ਜ਼ਮੀਨ ਨੂੰ ਛੂਹ ਕੇ ਨਵੀਆਂ ਜੜ੍ਹਾਂ ਬਣਾ ਲੈਂਦੀਆਂ ਹਨ ਮੇਘਾਲਿਆ ’ਚ ਖਾਸੀ ਜਨਜਾਤੀ ਦੇ ਲੋਕ ਰਹਿੰਦੇ ਹਨ ਇਹ ਲੋਕ ਰਬਰ-ਟ੍ਰੀ ਦੀ ਮੱਦਦ ਨਾਲ ਕਈ ਜੀਵਤ ਪੁਲ ਬਣਾ ਚੁੱਕੇ ਹਨ ਇੱਥੇ ਪਹਾੜਾਂ ਤੋਂ ਕਈ ਛੋਟੀਆਂ-ਛੋਟੀਆਂ ਨਦੀਆਂ ਵਹਿੰਦੀਆਂ ਹਨ ਇਨ੍ਹਾਂ ਨਦੀਆਂ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਜਾਣ ਲਈ ਜੀਵਤ ਪੁਲ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਇੱਥੋਂ ਦੀ ਭਾਸ਼ਾ ’ਚ ਇਨ੍ਹਾਂ ਪੁਲਾਂ ਨੂੰ ‘ਜਿੰਗ ਕੇਂਗ ਇਰੋ’ ਕਹਿੰਦੇ ਹਨ
ਨੋਹਕਲਿਕਾਈ ਝਰਨਾ:
ਚਿਰਾਪੂੰਜੀ ਦੇ ਨੋਹਕਲਿਕਾਈ ਝਰਨੇ ਦਾ ਮਨਮੋਹਕ ਦ੍ਰਿਸ਼ ਸਾਰੇ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਚਿਰਾਪੂੰਜੀ ਆਪਣੇ ਸੁੰਦਰ ਝਰਨਿਆਂ, ਘਾਟੀਆਂ ਅਤੇ ਬਨਸਪਤੀਆਂ ਲਈ ਵੀ ਕਾਫੀ ਪ੍ਰਸਿੱਧ ਹੈ ਇੱਥੇ ਮੌਜ਼ੂਦ ਪੱਥਰਾਂ ਨੇ ਗੁਫਾ ਦੇ ਅੰਦਰ ਕਈ ਰੂਪ ਲਏ ਹਨ ਭਾਰਤ ’ਚ ਬਹੁਤ ਸੁੰਦਰ-ਸੁੰਦਰ ਝਰਨੇ ਜਾਂ ਵਾਟਰ ਫਾੱਲ ਦੇਖਣ ਯੋਗ ਹਨ ਚਿਰਾਪੂੰਜੀ ਆਪਣੇ ਨੋਹਕਾਲਿਕਾਈ ਝਰਨੇ ਲਈ ਕਾਫੀ ਪ੍ਰਸਿੱਧ ਹੈ ਇੱਥੇ ਸੈਲਾਨੀ ਸਿਰਫ ਵਾਟਰ ਫਾੱਲ ਦੇ ਸੁੰਦਰ ਦ੍ਰਿਸ਼ਾਂ ਨੂੰ ਹੀ ਦੇਖਣ ਆਉਂਦੇ ਹਨ
ਨੋਹਕਾਲਿਕਾਈ ਵਾਟਰ ਫਾੱਲ ਦਾ ਦ੍ਰਿਸ਼ ਐਨਾ ਆਕਰਸ਼ਕ ਹੈ ਜਿਸ ਨੂੰ ਦੇਖਣ ਹਜ਼ਾਰਾਂ ਦੀ ਗਿਣਤੀ ’ਚ ਸੈਲਾਨੀ ਇੱਥੇ ਆਉਂਦੇ ਹਨ ਚਿਰਾਪੂੰਜੀ ’ਚ ਵੈਸੇ ਤਾਂ ਬਹੁਤ ਸਾਰੇ ਸੈਲਾਨੀ-ਸਥਾਨ ਮੌਜ਼ੂਦ ਹਨ, ਪਰ ਜ਼ਿਆਦਾਤਰ ਸੈਲਾਨੀ ਇੱਥੇ ਇਸੇ ਝਰਨੇ ਦੀ ਸੁੰਦਰਤਾ ਦੇਖਣ ਆਉਂਦੇ ਹਨ ਇੱਥੇ ਕਈ ਘਾਟੀਆਂ ਵੀ ਹਨ, ਜਿਨ੍ਹਾਂ ਦੇ ਸੁੰਦਰ ਦ੍ਰਿਸ਼ ਸੈਲਾਨੀਆਂ ਨੂੰ ਆਪਣੇ ਵੱਖ ਖਿੱਚਦੇ ਹਨ ਨੋਹਕਲਿਕਾਈ ਝਰਨਾ ਸਭ ਤੋਂ ਆਕਰਸ਼ਕ ਸਥਾਨਾਂ ’ਚੋਂ ਇੱਕ ਹੈ ਜੋ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਇਸ ਝਰਨੇ ਨਾਲ ਹਜ਼ਾਰਾਂ ਫੁੱਟ ਉੱਚਾਈ ਤੋਂ ਡਿੱਗਦੇ ਹੋਏ ਪਾਣੀ ਦਾ ਰੰਗ ਦੁੱਧ ਵਰਗਾ ਸਫੈਦ ਹੁੰਦਾ ਹੈ ਇਹ ਭਾਰਤ ਦਾ ਪੰਜਵਾਂ ਸਭ ਤੋਂ ਉੱਚਾ ਝਰਨਾ ਹੈ ਇਹ ਝਰਨਾ ਚਿਰਾਪੂੰਜੀ ਤੋਂ ਕਰੀਬ 7 ਕਿਮੀ. ਦੂਰ ਸਥਿਤ ਹੈ
ਮਾਊÇਲੰਗ ਸੀਮ ਪੀਕ:
ਇਹ ਸਥਾਨ ਯਾਤਰੀਆਂ ਲਈ ਰਹੱਸ, ਰੋਮਾਂਚ, ਸਾਹਸ ਅਤੇ ਸੁੰਦਰਤਾ ਨਾਲ ਭਰਿਆ ਹੋਇਆ ਹੈ ਇੱਕ ਹਜ਼ਾਰ ਮੀਟਰ ਦੀ ਉੱਚਾਈ ਤੋਂ ਡਿੱਗਦਾ ਝਰਨਾ, ਸੰਘਣੇ ਰੁੱਖਾਂ ਨਾਲ ਘਿਰਿਆ ਜੰਗਲ, ਬੱਦਲਾਂ ਕੋਲ ਵਸਿਆ ਬੰਗਲਾਦੇਸ਼ ਇੱਥੋਂ ਦਿਖਾਈ ਦਿੰਦਾ ਹੈ ਇੱਥੇ ਸਰਕਾਰ ਨੇ ਇੱਕ ਸੁੰਦਰ ਬਾਗ ਦਾ ਨਿਰਮਾਣ ਕਰ ਦਿੱਤਾ ਹੈ ਇੱਥੇ ਯਾਤੀਆਂ ਦੇ ਬੈਠਣ, ਘੁੰਮਣ ਅਤੇ ਦੇਖਣ ਦੀ ਸੁਵਿਧਾ ਉਪਲੱਬਧ ਹੈ ਇਸੇ ਬਾਗ ’ਚ ਕਈ ਤਰ੍ਹਾਂ ਦੇ ਫੁੱਲ, ਫਰਨ ਅਤੇ ਕੀਟ-ਪਤੰਗਿਆਂ ਨਾਲ ਸਾਡੀ ਪਹਿਚਾਣ ਹੁੰਦੀ ਹੈ
‘ਨਾਗਫਨ’ ਅਤੇ ‘ਕੀੜਾ-ਫੜ ਕੀਟ ਖਾਊ ਫੁੱਲ’ ਇੱਥੇ ਦੇਖੇ ਜਾ ਸਕਦੇ ਹਨ ਕਈ ਤਰ੍ਹਾਂ ਦੇ ਆਕਾਰ ਅਤੇ ਰੰਗਾਂ ਵਾਲੇ ਪੱਤਿਆਂ ਨੂੰ ਅਸੀਂ ਦੇਰ ਤੱਕ ਨਿਹਾਰਦੇ ਰਹਿੰਦੇ ਹਾਂ ਸਾਡੇ ਮਨ ’ਚ ਆਉਂਦਾ ਹੈ ਬਾਲਕ ਜਿਹਾ ਭੋਲਾਪਣ ਅਤੇ ਜਗਿਆਸਾ! ਬਾਗ ’ਚ ਪਏ ਝੁੱਲਿਆਂ ’ਤੇ ਬੈਠੇ ਅਸੀਂ ਮਨ ਹੀ ਮਨ ਗੀਤ ਗੁਣਗੁਣਾਉਂਦੇ ਹਾਂ ਅਤੇ ਖਿਲਖਿਲਾਉਂਦੇ ਹਾਂ ਫਿਰ ਭੱਜ ਪੈਂਦੇ ਹਾਂ ਜਿਵੇਂ ਬਚਪਨ ਵਾਪਸ ਆਇਆ ਹੈ ਕਿਉਂਕਿ ਕੁਦਰਤ ਦੇ ਅਜਿਹੇ ਮਨਮੋਹਕ ਦ੍ਰਿਸ਼ ਦੇਖ ਕੇ ਅਸੀਂ ਰੋਮਾਂਚ ਨਾਲ ਭਰ ਉੱਠਦੇ ਹਾਂ
ਮਾਸਮਈ ਝਰਨਾ:
ਮਾਸਮਈ ਝਰਨਾ ਮੇਘਾਲਿਆ ਦੇ ਸ਼ਾਨਦਾਰ ਝਰਨਿਆਂ ’ਚੋਂ ਇੱਕ ਹੈ ਇਹ ਮਾਸਮਈ ਪਿੰਡ ਦੇ ਬਹੁਤ ਹੀ ਕੋਲ ਸਥਿਤ ਹੈ ਅਤੇ ਚਿਰਾਪੂੰਜੀ ਦੇ ਰਸਤੇ ’ਚ ਪੈਂਦਾ ਹੈ ਮਾਸਮਈ ਝਰਨੇ ਨੂੰ ਸਥਾਨਕ ਤੌਰ ’ਤੇ ‘ਨੋਹਸਨਿਗਥਿਆਂਗ ਝਰਨੇ’ ਦੇ ਰੂਪ ’ਚ ਜਾਣਿਆ ਜਾਂਦਾ ਹੈ ਇੱਥੇ ਪਾਣੀ 315 ਮੀਟਰ ਦੀ ਉੱਚਾਈ ਤੋਂ ਡਿੱਗਦਾ ਹੈ ਇਸ ਲਈ ਇਹ ਭਾਰਤ ਦੇ ਸਭ ਤੋਂ ਉੱਚੇ ਝਰਨਿਆਂ ’ਚ ਚੌਥੇ ਸਥਾਨ ’ਤੇ ਹੈ ਇਸ ਝਰਨੇ ਨੂੰ ਹਰਮਨ ਪਿਆਰੇ ‘ਸੱਤ ਭੈਣਾਂ ਵਾਲੇ ਝਰਨੇ’ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ
ਕਿਉਂਕਿ ਖਤਰਨਾਕ ਖੜ੍ਹੀ ਚੱਟਾਨ ਤੋਂ ਡਿੱਗਦੇ ਸਮੇਂ ਇਹ ਝਰਨਾ ਸੱਤ ਵੱਖ-ਵੱਖ ਝਰਨਿਆਂ ’ਚ ਵੰਡਿਆ ਜਾਂਦਾ ਹੈ ਇੱਕ ਤੇਜ਼ ਧੁੱਪ ਵਾਲੇ ਚਮਕੀਲੇ ਦਿਨ ’ਚ ਇਹ ਝਰਨਾ ਬਹੁਤ ਖੂਬਸੂਰਤ ਹੁੰਦਾ ਹੈ ਕਿਉਂਕਿ ਇਹ ਸੂਰਜ ਦੀਆਂ ਕਿਰਨਾਂ ਨੂੰ ਬਦਲਣ ਦੇ ਨਾਲ-ਨਾਲ ਵੱਖ-ਵੱਖ ਦਿਸ਼ਾਵਾਂ ’ਚ ਚਟਕੀਲੇ ਰੰਗਾਂ ਨੂੰ ਵੀ ਦਿਖਾਉਂਦਾ ਹੈ
ਮਾਸਮਈ ਗੁਫਾ:
ਚਿਰਾਪੂੰਜੀ ਦੀ ਮਾਸਮਈ ਗੁਫਾ ਯਾਤਰੀਆਂ ਲਈ ਸਭ ਤੋਂ ਆਸਾਨ ਗੁਫਾਵਾਂ ਹਨ, ਕਿਉਂਕਿ ਯਾਤਰੀ ਇਨ੍ਹਾਂ ’ਚ ਬਿਨਾਂ ਕਿਸੇ ਤਿਆਰੀ ਜਾਂ ਗਾਈਡ ਦੀ ਮੱਦਦ ਦੇ ਬਹੁਤ ਹੀ ਆਸਾਨੀ ਨਾਲ ਘੁੰਮ ਸਕਦੇ ਹਨ ਇਸ ਗੁਫਾ ਅੰਦਰ ਰੌਸ਼ਨੀ ਦਾ ਸਹੀ ਪ੍ਰਬੰਧ ਹੋਣ ਕਾਰਨ ਇੱਥੇ ਆਉਣ ਵਾਲੇ ਸੈਲਾਨੀ ਆਸਾਨੀ ਨਾਲ ਰਸਤਾ ਲੱਭ ਸਕਦੇ ਹਨ
ਗੁਫਾ ਦਾ ਐਂਟਰੀ ਗੇਟ ਕਾਫੀ ਵੱਡਾ ਹੈ, ਪਰ ਹੈਰਾਨੀਜਨਕ ਰੂਪ ਨਾਲ ਜਲਦ ਹੀ ਇਹ ਆਪਣੇ-ਆਪ ਹੀ ਭੀੜਾ ਹੋ ਜਾਂਦਾ ਹੈ ਕਈ ਮੋੜਾਂ ਅਤੇ ਘੁਮਾਵਾਂ ਨਾਲ ਇਸ ’ਚ ਕਾਫੀ ਰੋਚਕ ਅਨੁਭਵ ਹੁੰਦਾ ਹੈ, ਪਰ ਜੇਕਰ ਕਾਫੀ ਭੀੜ ਹੋਵੇ ਤਾਂ ਸਾਹ ਲੈਣ ’ਚ ਪ੍ਰੇਸ਼ਾਨੀ ਵੀ ਹੋ ਸਕਦੀ ਹੈ ਗੁਫਾ ਦਾ ਅੰਦਰੂਨੀ ਹਿੱਸਾ ਕਈ ਤਰ੍ਹਾਂ ਦੇ ਜੀਵ-ਜੰਤੂ ਅਤੇ ਪੌਦਿਆਂ ਦੀਆਂ ਪ੍ਰਜਾਤੀਆਂ ਦਾ ਘਰ ਹੈ ਇਹ ਚਮਗਿੱਦੜ, ਕੀੜੇ-ਮਕੌੜਿਆਂ ਆਦਿ ਜੰਤੂਆਂ ਲਈ ਉੱਤਮ ਪਨਾਹਗਾਰ ਹੈ ਟਪਕਦੇ ਪਾਣੀ ਨਾਲ ਪੱਥਰਾਂ ’ਤੇ ਬਣੀਆਂ ਵੱਖ-ਵੱਖ ਤਰ੍ਹਾਂ ਦੀਆਂ ਸੁੰਦਰ ਬਨਾਵਟਾਂ ਦਾ ਇੱਕ ਹੋਰ ਚਮਤਕਾਰ ਹੈ
ਈਕੋ ਪਾਰਕ:
ਈਕੋ ਪਾਰਕ ਉਨ੍ਹਾਂ ਕਈ ਸੁੰਦਰ ਪਾਰਕਾਂ ’ਚੋਂ ਇੱਕ ਹੈ ਜਿੱਥੇ ਚਿਰਾਪੂੰਜੀ ਆਉਣ ’ਤੇ ਘੁੰਮਣ ਜਾਇਆ ਜਾ ਸਕਦਾ ਹੈ ਇਸ ਦਾ ਡਿਜ਼ਾਇਨ ਮੇਘਾਲਿਆ ਸਰਕਾਰ ਵੱਲੋਂ ਇੱਕ ਉੱਚੇ ਪਠਾਰ ’ਤੇ ਤਿਆਰ ਕੀਤਾ ਗਿਆ ਹੈ, ਤਾਂ ਕਿ ਸੈਲਾਨੀ ਸੁੰਦਰ ਹਰੇ ਪਹਾੜਾਂ, ਸੋਹਰਾ ਦੀਆਂ ਘਾਟੀਆਂ ਅਤੇ ਇੱਥੋਂ ਨਿੱਕਲਣ ਵਾਲੇ ਝਰਨੇ ਦਾ ਅਨੰਦ ਲੈ ਸਕਣ ਤੁਸੀਂ ਇਸ ਪਾਰਕ ’ਚ ਵੱਖ-ਵੱਖ ਤਰ੍ਹਾਂ ਦੇ ਆਰਕਿਡ ਦੇਖ ਸਕਦੇ ਹੋ ਇਸ ਦਾ ਸਿਹਰਾ ਸ਼ਿਲਾਂਗ ਦੇ ਖੇਤੀ-ਬਾਗਵਾਨੀ ਸੰਘ ਨੂੰ ਜਾਂਦਾ ਹੈ
ਈਕੋ ਪਾਰਕ ਦੇ ਕਿਨਾਰਿਆਂ ’ਤੇ ਕੁਦਰਤੀ ਸੁੰਦਰਤਾ ਅਚੰਭਿਤ ਕਰਨ ਵਾਲੀ ਹੈ ਇੱਥੋਂ ਬੰਗਲਾਦੇਸ਼ ਦੇ ਮੈਦਾਨੀ ਇਲਾਕਿਆਂ ਦਾ ਦ੍ਰਿਸ਼ ਦੇਖਿਆ ਜਾ ਸਕਦਾ ਹੈ ਜੇਕਰ ਬੱਦਲ ਛਾਏ ਹੋਣ, ਤਾਂ ਪਾਰਕ ਦੀ ਭਰਪੂਰ ਸੁੰਦਰਤਾ ਦਾ ਅਨੰਦ ਲੈਣ ਲਈ ਲੋਂੜੀਦੀ ਰੌਸ਼ਨੀ ਦੀ ਕਮੀ ਮਹਿਸੂਸ ਹੋਵੇਗੀ ਸ਼ਿਲਾਂਗ ਤੋਂ ਈਕੋ ਪਾਰਕ ਤੱਕ ਪਹੁੰਚਣ ਲਈ ਸਭ ਤੋਂ ਬਿਹਤਰ ਤਰੀਕਾ ਮੇਘਾਲਿਆ ਸੈਲਾਨੀ ਵਿਭਾਗ ਵੱਲੋਂ ਉਪਲੱਬਧ ਕਿਰਾਏ ਦੀਆਂ ਟੈਕਸੀਆਂ ਜਾਂ ਬੱਸਾਂ ਹਨ
ਥੰਗਖਰੰਗ ਪਾਰਕ:
ਥੰਗਖਰੰਗ ਪਾਰਕ ਇੱਕ ਹੋਰ ਸੁੰਦਰ ਅਤੇ ਹਰਮਨ ਪਿਆਰਾ ਦਰਸ਼ਨਯੋਗ ਸਥਾਨ ਹੈ ਇਸ ਪਾਰਕ ’ਚ ਅਤੇ ਇੱਥੇ ਸਥਿਤ ਗਰੀਨ ਹਾਊਸ ’ਚ ਵੱਖ-ਵੱਖ ਪ੍ਰਜਾਤੀਆਂ ਦੇ ਰੁੱਖ-ਬੂਟਿਆਂ ਨੂੰ ਦੇਖਿਆ ਜਾ ਸਕਦਾ ਹੈ ਇਸ ਪਾਰਕ ਨੂੰ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖ ਕੇ ਡਿਜ਼ਾਇਨ ਕੀਤਾ ਗਿਆ ਹੈ, ਜਿਨ੍ਹਾਂ ਨੂੰ ਕੁਦਰਤ ਬਾਰੇ ਘੱਟ ਫਿਕਰ ਹੁੰਦੀ ਹੈ ਅਤੇ ਜੋ ਜੀਵਨ ਦੇ ਜ਼ਿਆਦਾਤਰ ਸਮੇੇਂ ’ਚ ਝੂਲਿਆਂ ਜਾਂ ਫਿਸਲਣ ਵਾਲੇ ਝੂਲਿਆਂ ਬਾਰੇ ਸੋਚਦੇ ਹਨ ਪਾਰਕ ’ਚ ਕਈ ਮੁੱਢ ਅਤੇ ਬੈਂਚ ਹਨ
ਜੋ ਸੈਲਾਨੀਆਂ ਲਈ ਆਰਾਮ ਕਰਨ ਦੇ ਸਥਾਨ ਹਨ ਪਾਰਕ ’ਚ ਹੀ ਇੱਕ ਛੋਟਾ ਜਿਹਾ ਸੁੰਦਰ ਫੁਹਾਰਾ ਵੀ ਬਣਾਇਆ ਗਿਆ ਹੈ ਸੁੰਦਰ ਪਿਕਨਿਕ ਸਥਾਨ ਹੋਣ ਤੋਂ ਇਲਾਵਾ ਥੰਗਖਰੰਗਾ ਪਾਰਕ ਨੂੰ ਜ਼ਿਆਦਾਤਰ ਹਰਮਨ ਪਿਆਰਾ ਦਿਸਣ ਵਾਲੇ ਬੰਗਲਾਦੇਸ਼ ਦੇ ਮੈਦਾਨੀ ਹਿੱਸਿਆਂ ਦੇ ਦ੍ਰਿਸ਼ਾਂ ਅਤੇ ਪਹਾੜਾਂ ਤੋਂ ਤਿੰਨ ਪੜਾਅ ’ਚ ਡਿੱਗਣ ਵਾਲੇ ਕਿਅਨਰੇਮ ਝਰਨੇ ਕਾਰਨ ਮਿਲਦੀ ਹੈ ਸ਼ਿਲਾਂਗ ਤੋਂ ਥੰਗਖਰੰਗ ਪਾਰਕ ਤੱਕ ਪਹੁੰਚਣ ਦਾ ਸਭ ਤੋਂ ਵਧੀਆ ਤਰੀਕਾ ਕਿਰਾਏ ਦਾ ਸੈਲਾਨੀ ਵਾਹਨ ਹੁੰਦਾ ਹੈ
ਚਿਰਾਪੂੰਜੀ ਕਿਵੇਂ ਪਹੁੰਚੀਏ:
ਚਿਰਾਪੂੰਜੀ ਸ਼ਿਲਾਂਗ ਤੋਂ 55 ਕਿਮੀ. ਦੀ ਦੂਰੀ ’ਤੇ ਹੈ ਇਸ ਸੈਰ-ਸਪਾਟਾ ਸਥਾਨ ਤੱਕ ਪਹੁੰਚਣ ’ਚ ਦੋ ਘੰਟਿਆਂ ਦਾ ਸਮਾਂ ਲੱਗਦਾ ਹੈ ਸ਼ਿਲਾਂਗ ਅਤੇ ਚਿਰਾਪੂੰਜੀ ਦਰਮਿਆਨ ਸੜਕ ਬਹੁਤ ਵਧੀਆ ਹੈ ਅਤੇ ਨਿੱਜੀ ਵਾਹਨਾਂ ਦੇ ਨਾਲ-ਨਾਲ ਸਰਕਾਰੀ ਆਵਾਜਾਈ ਦੇ ਸਾਧਨ ਵੀ ਹਮੇਸ਼ਾ ਉਪਲੱਬਧ ਰਹਿੰਦੇ ਹਨ
-ਸਾਭਾਰ