ਪਰਉਪਕਾਰ ਹੀ ਸੰਤਾਂ ਦਾ ਉਦੇਸ਼ -ਸੰਪਾਦਕੀ

ਪਰਉਪਕਾਰ ਸ਼ਬਦ ਪੂਰਨ ਗੁਰੂ, ਰੂਹਾਨੀ ਸੰਤਾਂ, ਪੀਰਾਂ-ਫਕੀਰਾਂ ਦਾ ਹੀ ਸਮਾਨ-ਅਰਥਕ ਹੈ ਅਤੇ ਇਹ ਸ਼ਬਦ ਆਦਿਕਾਲ ਤੋਂ ਹੀ ਸੱਚੇ ਸੰਤਾਂ, ਪੀਰਾਂ-ਫਕੀਰਾਂ ਨਾਲ ਜੁੜਿਆ ਹੋਇਆ ਹੈ ਭਲਾ ਕਰਕੇ ਕਦੇ ਜਤਾਇਆ ਨਾ ਜਾਵੇ, ਉਹ ਹੀ ਪਰਉਪਕਾਰ ਕਹਾਉਂਦਾ ਹੈ ਅਤੇ ਇਹ ਵਿਸ਼ੇਸ਼ਤਾ ਮਾਲਕ ਦੇ ਸੰਤਾਂ ਅਤੇ ਉਸ ਦੇ ਪਿਆਰੇ ਭਗਤਾਂ ’ਚ ਹੀ ਪਾਈ ਜਾਂਦੀ ਹੈ

ਕਹਿਣ ਨੂੰ ਤਾਂ ਸ੍ਰਿਸ਼ਟੀ ’ਤੇ ਪਰਉਪਕਾਰ ਹੁੰਦੇ ਆਏ ਹਨ ਅਪਕਾਰੀ, ਅਸ਼ੁੱਭ ਅਤੇ ਚੋਟ ਪਹੁੰਚਾਉਣ ਵਾਲੇ ਦੁਰਾਚਾਰੀ ਲੋਕ ਜੇਕਰ ਦੁਨੀਆਂ ’ਚ ਹਨ ਤਾਂ ਉਪਕਾਰ, ਭਲਾ ਕਰਨ ਵਾਲੇ ਪਰਉਪਕਾਰੀ ਇਨਸਾਨ ਵੀ ਕਿਤੇ-ਕਿਤੇ ਮਿਲ ਜਾਂਦੇ ਹਨ ਹੁੰਦੇ ਤਾਂ ਜ਼ਰੂਰ ਹਨ ਪਰ ਉਨ੍ਹਾਂ ਦੀ ਗਿਣਤੀ ਪੂਰੀ ਦੁਨੀਆਂ ਦੀ ਜਨ-ਸੰਖਿਆ ਦੇ ਮੁਕਾਬਲੇ ਨਾ-ਮਾਤਰ ਹੁੰਦੀ ਹੈ ਪਰ ਜਿਨ੍ਹਾਂ ਦਾ ਉਦੇਸ਼ ਹੀ ਸਿਰਫ ਪਰਉਪਕਾਰ ਕਰਨਾ, ਦੂਜਿਆਂ ਦਾ ਭਲਾ ਕਰਨਾ ਹੋਵੇ,

ਤਾਂ ਅਜਿਹੀਆਂ ਮਹਾਨ ਹਸਤੀਆਂ ਸਿਰਫ ਅਤੇ ਸਿਰਫ ਸੰਤ ਸਤਿਗੁਰੂ, ਸਿਰਫ ਰੂਹਾਨੀ ਪੀਰ-ਫਕੀਰ ਹੀ ਹੁੰਦੇ ਹਨ ਕਿਉਂਕਿ ਆਮ ਇਨਸਾਨ ਅਤੇ ਰੂਹਾਨੀ ਮਹਾਂਪੁਰਸ਼ਾਂ ਦੇ ਪਰਉਪਕਾਰੀ ਕੰਮਾਂ ’ਚ ਜ਼ਮੀਨ-ਆਸਮਾਨ ਦਾ ਫਰਕ ਹੁੰਦਾ ਹੈ ਆਮ ਜੀਵ ਜੋ ਕਿਸੇ ਪ੍ਰਤੀ ਪਰਉਪਕਾਰ ਦੀ ਭਾਵਨਾ ਰੱਖਦਾ ਹੈ, ਉਸ ’ਚ ਉਨ੍ਹਾਂ ਦਾ ਕੋਈ-ਨਾ-ਕੋਈ ਨਿੱਜੀ ਸਵਾਰਥ ਛੁਪਿਆ ਹੁੰਦਾ ਹੈ ਕੋਈ ਨਾ ਕੋਈ ਆਪਣੀ ਮਾਨ-ਵਡਿਆਈ ਜਾਂ ਦੁਨੀਆਂ ਦੀ ਵਾਹ-ਵਾਹੀ ਦੀ ਲਾਲਸਾ ਆਦਿ ਭਾਵਨਾ ਹੋ ਸਕਦੀ ਹੈ ਪਰ ਰੂਹਾਨੀ ਸੰਤ ਸਿਰਫ ਅਤੇ ਸਿਰਫ ਦੂਜਿਆਂ ਦਾ ਭਲਾ (ਬਿਨਾਂ ਕਿਸੇ ਲਾਲਸਾ ਦੇ ਪੂਰੀ ਸ੍ਰਿਸ਼ਟੀ, ਪੂਰੀ ਮਾਨਵਤਾ ਦਾ ਭਲਾ) ਸੋਚਦੇ ਹਨ, ਉਹ ਜੀਵ-ਸ੍ਰਿਸ਼ਟੀ ਦੇ ਭਲੇ ਲਈ ਹੀ ਜਿਉਂਦੇ ਹਨ

ਜੇਲ੍ਹਖਾਨੇ ’ਚ ਬੰਦ ਕੈਦੀ ਆਪਣੀ ਸਜ਼ਾ ਭੁਗਤਣ ਲਈ ਮਜ਼ਬੂਰ ਹੁੰਦੇ ਹਨ, ਭਾਵੇਂ ਉਨ੍ਹਾਂ ਨੂੰ ਕੋਈ ਕਿੰਨੀਆਂ ਵੀ ਸੁਵਿਧਾਵਾਂ, ਚੰਗਾ ਖਾਣਾ, ਠੰਢੇ ਪਦਾਰਥ, ਵਧੀਆ ਕੱਪੜੇ ਆਦਿ ਸੁਵਿਧਾਵਾਂ ਦੇ ਦੇਵੇ, ਪਰ ਉਹ ਰਹਿੰਦੇ ਜੇਲ੍ਹਖਾਨੇੇ ’ਚ ਹੀ ਬੰਦ ਹਨ ਜੇਕਰ ਕੋਈ ਆ ਕੇ ਜੇਲ੍ਹਖਾਨੇੇ ਦਾ ਦਰਵਾਜ਼ਾ ਖੋਲ੍ਹ ਕੇ ਉਨ੍ਹਾਂ ਨੂੰ ਆਜ਼ਾਦ ਹੀ ਕਰ ਦੇਵੇ ਤਾਂ ਉਸ ਸ਼ਖ਼ਸ ਦਾ ਉਪਕਾਰ ਅੱਵਲ ਦਰਜੇ ਦਾ ਮੰਨਿਆ ਜਾਵੇਗਾ, ਕਿਉਂਕਿ ਉਸ ਨੇ ਸਭ ਨੂੰ ਅਜ਼ਾਦ ਕਰ ਦਿੱਤਾ ਇਸੇ ਤਰ੍ਹਾਂ ਜੀਵ-ਆਤਮਾ ਚੌਰਾਸੀ ਲੱਖ ਜੀਵ-ਜੂਨੀਆਂ ਦੇ ਕੈਦਖਾਨੇ ’ਚ ਬੰਦ ਜਨਮ-ਮਰਨ ਦਾ ਦੁੱਖ ਭੋਗ ਰਹੀ ਹੈ ਸੰਤ ਜੀਵ-ਆਤਮਾ ਦੀ ਖੁਲਾਸੀ ਕਰਵਾਉਣ,

ਉਨ੍ਹਾਂ ਨੂੰ ਉਸ ਜੇਲ੍ਹਖਾਨੇ ਤੋਂ ਆਜ਼ਾਦ ਕਰਵਾਉਣ ਲਈ ਪਰਮ ਪਿਤਾ ਪਰਮਾਤਮਾ ਦੇ ਹੁਕਮ ਨਾਲ ਆਉਂਦੇ ਹਨ ਉਹ ਪਰਉਪਕਾਰੀ ਸੰਤ ਉਸ ਜੇਲ੍ਹ ਦਾ ਦਰਵਾਜ਼ਾ ਹੀ ਖੋਲ੍ਹ ਦਿੰਦੇ ਹਨ ਅਤੇ ਅਧਿਕਾਰੀ ਜੀਵਾਂ ਨੂੰ ਜਨਮ-ਮਰਨ ਤੋਂ ਸਦਾ ਲਈ ਆਜ਼ਾਦ ਕਰਕੇ ਆਪਣੇ ਨਿੱਜ ਘਰ ਪਹੁੰਚਾ ਦਿੰਦੇ ਹਨ ਪੂਰਨ ਸੰਤਾਂ ਦਾ ਇਹ ਪਰਉਪਕਾਰ ਹੱਦ ਦਰਜ਼ੇ ਤੋਂ ਅੱਵਲ ਹੈ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕਰਕੇ ਜੀਵਾਂ ’ਤੇ ਅਣਗਿਣਤ ਉਪਕਾਰ ਕੀਤੇ ਸਗੋਂ ਉਨ੍ਹਾਂ ਦਾ ਸਾਰਾ ਜੀਵਨ ਪਰਉਪਕਾਰਾਂ ਦੀ ਪ੍ਰਤੱਖ ਉਦਾਹਰਨ ਹੈ

ਪੂਜਨੀਕ ਪਰਮ ਸੰਤ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਅੱਜ ਦੇ ਦਿਨ ਬਿਕਰਮੀ ਸੰਵਤ 1948 ਸੰਨ 1891 ਦੀ ਕੱਤਕ ਦੀ ਪੂਰਨਮਾਸ਼ੀ ਨੂੰ ਪਿੰਡ ਕੋਟੜਾ ਤਹਿਸੀਲ ਗੰਧੇਅ ਜ਼ਿਲ੍ਹਾ ਕੋਲਾਇਤ ਬਿਲੋਚਿਸਤਾਨ (ਪਾਕਿਸਤਾਨ) ਵਿੱਚ ਅਵਤਾਰ ਧਾਰਨ ਕੀਤਾ ਆਪ ਜੀ ਦੇ ਪਿਤਾ ਜੀ ਦਾ ਨਾਂਅ ਸ੍ਰੀ ਪਿੱਲਾ ਮੱਲ ਜੀ ਸੀ ਜੋ ਕਿ ਪਿੰਡ ’ਚ ਸ਼ਾਹ ਜੀ ਦੇ ਨਾਂਅ ਨਾਲ ਜਾਣੇ ਜਾਂਦੇ ਸਨ ਆਪ ਜੀ ਦੀ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਅਤਿ ਦਿਆਲੂ, ਜ਼ਰੂਰਤਮੰਦਾਂ ਦੇ ਹਮਦਰਦ, ਪ੍ਰਭੂ-ਭਗਤੀ ’ਚ ਦ੍ਰਿੜ੍ਹ ਵਿਸ਼ਵਾਸ ਰੱਖਣ ਵਾਲੇ ਸਨ ਪਰਉਪਕਾਰੀ ਭਾਵਨਾ ਆਪ ਜੀ ਦੇ ਸੰਸਕਾਰਾਂ ’ਚ ਬਚਪਨ ਤੋਂ ਸੀ ਈਸ਼ਵਰ ਦੀ ਸੱਚੀ ਭਗਤੀ ਦੀ ਭਾਵਨਾ ਦੇ ਕਾਰਨ ਆਪ ਜੀ ਦਾ ਮਿਲਾਪ

ਡੇਰਾ ਬਿਆਸ (ਪੰਜਾਬ) ਦੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨਾਲ ਹੋਇਆ ਖੁਦ ਖੁਦਾ ਦੇ ਖੁਦਾਈ ਨੂਰ ਤੋਂ ਆਪ ਜੀ ਐਨੇ ਪ੍ਰਭਾਵਿਤ ਹੋਏ ਕਿ ਆਪ ਜੀ ਨੇੇ ਤਨ-ਮਨ-ਧਨ ਨਾਲ ਆਪਣੇ ਆਪ ਨੂੰ ਉਨ੍ਹਾਂ ਦੇ ਸਮਰਪਿਤ ਕਰ ਦਿੱਤਾ ਪੂਜਨੀਕ ਬਾਬਾ ਜੀ ਨੇ ਆਪ ਜੀ ਦੇ ਈਸ਼ਵਰੀ ਪ੍ਰੇਮ ਦੀ ਮਸਤੀ ’ਤੇ ਖੁਸ਼ ਹੋ ਕੇ ਆਪ ਜੀ ਨੂੰ ਸਰਸਾ ’ਚ ਭੇਜਿਆ ਆਪ ਜੀ ਨੇ ਆਪਣੇ ਮੁਰਸ਼ਿਦੇ-ਕਾਮਿਲ ਦੇ ਹੁਕਮ ਨਾਲ ਸਰਸਾ ਵਿਖੇ ਬੇਗੂ ਰੋਡ ’ਤੇ 29 ਅਪਰੈਲ 1948 ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ

ਆਪ ਜੀ ਨੇ ਮਾਨਵਤਾ ਅਤੇ ਜੀਵ-ਸ੍ਰਿਸ਼ਟੀ ਪ੍ਰਤੀ ਜੋ ਉਪਕਾਰ ਕੀਤੇ ਹਨ, ਉਹ ਵਰਣਨ ਤੋਂ ਪਰੇ੍ਹ ਹਨ ਆਪ ਜੀ ਨੇ 1948 ਤੋਂ 1960 ਤੱਕ 12 ਸਾਲਾਂ ’ਚ ਹਜ਼ਾਰਾਂ ਰੂਹਾਂ ਨੂੰ ਕਾਲ ਜੇਲ੍ਹ ਤੋਂ ਛੁਡਾ ਕੇ ਮੌਕਸ਼-ਮੁਕਤੀ ਦਾ ਅਧਿਕਾਰੀ ਬਣਾਇਆ ਆਪ ਜੀ ਦਾ ਲਾਇਆ ਡੇਰਾ ਸੱਚਾ ਸੌਦਾ ਰੂਪੀ ਪਰਉਪਕਾਰੀ ਪੌਦਾ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗ-ਦਰਸ਼ਨ ’ਚ ਬਹੁਤ ਹੀ ਵਿਸ਼ਾਲ ਬੋਹੜ ਦੇ ਰੁੱਖ ਵਾਂਗ ਫਲ-ਫੁੱਲ ਰਿਹਾ ਹੈ ਪੂਜਨੀਕ ਮੌਜ਼ੂਦਾ ਗੁਰੂ ਜੀ ਵੱਲੋਂ ਦੱਸੇ ਮਾਨਵਤਾ-ਭਲਾਈ ਦੇ ਕਾਰਜਾਂ ਲਈ ਵੀ ਡੇਰਾ ਸੱਚਾ ਸੌਦਾ ਪੂਰੇ ਵਿਸ਼ਵ ’ਚ ਜਾਣਿਆ ਜਾਂਦਾ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੇ ਇੱਕ ਭਜਨ ’ਚ ਫਰਮਾਉਂਦੇ ਹਨ:-
‘‘ਸੰਤ ਹੁੰਦੇ ਨੇ ਪਰਉਪਕਾਰੀ ਭਲਾ ਕਰਨ ਸਾਰੇ ਜੱਗ ਦਾ’’ ਸੰਪਾਦਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!