ਆਪਣੇ ਬਿਹਤਰ ਕੱਲ੍ਹ ਲਈ ਅੱਜ ਹੀ ਧਿਆਨ ਦਿਓ
ਜੇਕਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਸਾਲਾਂ ਵਿੱਚ ਤੁਹਾਡੀ ਸਿਹਤ ਚੰਗੀ ਰਹੇ, ਤੁਸੀਂ ਆਰਥਿਕ ਤੌਰ ’ਤੇ ਮਜ਼ਬੂਤ ਰਹੋ, ਰਿਸ਼ਤੇਦਾਰਾਂ ਤੇ ਦੋਸਤਾਂ ਦਾ ਭਰਪੂਰ ਸਾਥ ਮਿਲੇ ਅਤੇ ਤੁਸੀਂ ਆਪਣੇ ਟੀਚਿਆਂ ਨੂੰ ਪਾਉਣ ਵਿੱਚ ਸਫ਼ਲਤਾ ਹਾਸਲ ਕਰੋ, ਤਾਂ ਇਸਦੇ ਲਈ ਤੁਹਾਨੂੰ ਕੁਝ ਖਾਸ ਬਦਲ ਅਪਨਾਉਣੇ ਹੋਣਗੇ
ਅੱਜ ਨੂੰ ਬਿਹਤਰ ਕੱਲ੍ਹ ਬਣਾਉਣ ਲਈ ਤੁਹਾਨੂੰ ਅੱਜ ਤੋਂ ਹੀ ਕਦਮ ਚੁੱਕਣੇ ਹੋਣਗੇ ਕਿਉਂਕਿ ਕਈ ਵਾਰ ਜ਼ਿੰਦਗੀ ਵਿੱਚ ਅਜਿਹੇ ਅਚਾਨਕ ਪਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ, ਜਿਨ੍ਹਾਂ ’ਤੇ ਬਾਅਦ ਵਿੱਚ ਸਾਨੂੰ ਸਿਰਫ਼ ਅਫਸੋਸ ਹੀ ਰਹਿ ਜਾਂਦਾ ਹੈ ਅਜਿਹਾ ਨਾ ਹੋਵੇ, ਇਸ ਲਈ ਚੌਕਸੀ ਤੇ ਸਮਝਦਾਰੀ, ਦੋਵੇਂ ਹੀ ਬਹੁਤ ਜ਼ਰੂਰੀ ਹਨ
ਇਹ ਗੱਲ ਜੀਵਨ ਸ਼ੈਲੀ, ਆਰਥਿਕ ਤੇ ਸਮਾਜਿਕ ਮਜ਼ਬੁੂਤੀ , ਸਾਰਿਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੀ ਜ਼ਿੰਦਗੀ ਹੀ ਆਉਣ ਵਾਲੇ ਸਾਲਾਂ ਵਿੱਚ ਸਫ਼ਲਤਾ ਦੀ ਨੀਂਹ ਰੱਖੇਗੀ ਲੋੜ ਹੈ ਤਾਂ ਆਪਣੇ ਅੰਦਰ ਥੋੜ੍ਹੇ-ਜਿਹੇ ਬਦਲਾਅ ਲਿਆਉਣ ਤੇ ਆਸ-ਪਾਸ ਦੇ ਮਾਹੌਲ ਅਤੇ ਲੋਕਾਂ ਨੂੰ ਸਮਝਣ ਦੀ, ਤਾਂ ਕਿ ਤੁਸੀਂ ਅੱਜ ਤੋਂ ਹੀ ਆਉਣ ਵਾਲੀ ਜ਼ਿੰਦਗੀ ਨੂੰ ਆਸਾਨ ਬਣਾ ਸਕੋ
Also Read :-
- ਜੀਵਨ ਜਿਉਣ ਦੀ ਉਮੀਦ ਜਗਾਓ ਵਰਲਡ ਏਡਜ਼-ਡੇਅ
- ਸਮਝੌਤਾ ਹੀ ਨਹੀਂ ਹੈ ਸੁਖਮਈ ਵਿਆਹਕ ਜੀਵਨ
- ਖੁਸ਼ ਰਹਿਣਾ ਹੀ ਜ਼ਿੰਦਗੀ ਦੀ ਸੌਗਾਤ ਹੈ
- ਬਿਮਾਰ ਹੋਣ ’ਤੇ ਪਤੀ-ਪਤਨੀ ਇੱਕ ਦੂਸਰੇ ਦਾ ਦੇਣ ਸਾਥ
- ਥੋੜ੍ਹਾ ਅਸੀਂ ਬਦਲੀਏ, ਥੋੜ੍ਹਾ ਤੁਸੀਂ ਬਦਲੋ
Table of Contents
ਚੰਗੀ ਜੀਵਨ ਸ਼ੈਲੀ
ਇੱਕ ਚੰਗੀ ਤੇ ਨਿਸ਼ਚਿਤ ਜੀਵਨ ਸ਼ੈਲੀ ਲਈ ਵਚਨਬੱਧਤਾ ਬਹੁਤ ਜ਼ਰੁੂਰੀ ਹੈ ਇਹ ਤੁਹਾਡੇ ਮਾਨਸਿਕ ਤੇ ਸਰੀਰਕ ਵਿਕਾਸ ਦੀ ਇੱਕ ਖਾਸ ਪ੍ਰਕਿਰਿਆ ਹੈ ਖਾਸ ਕਰਕੇ ਚੰਗੀ ਸਿਹਤ ਲਈ ਜੀਵਨ ਸ਼ੈਲੀ ਵਿੱਚ ਬਦਲਾਅ ਕਰਨਾ ਜ਼ਰੂਰੀ ਹੈ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅੱਜ ਤੋਂ ਕਸਰਤ ਤੇ ਚੰਗੇ ਖਾਨ-ਪਾਨ ਨੂੰ ਸ਼ਾਮਲ ਕਰੋ ਇਸ ਨਾਲ ਆਉਣ ਵਾਲੇ ਸਾਲਾਂ ਵਿੱਚ ਤੁਸੀਂ ਤੰਦਰੁਸਤ ਅਤੇ ਖੁਸ਼ ਨਜ਼ਰ ਆਓਗੇ ਅਤੇ ਬੱਚਤ ਹੋਵੇਗੀ ਉਹ ਵੱਖਰੀ
ਇੱਛਾਵਾਂ ਨੂੰ ਜਾਣੋ
ਜੇਕਰ ਤੁਸੀਂ ਆਪਣੇ ਬਾਰੇ ਵਿੱਚ ਸੋਚਣਾ ਜਾਂ ਫਿਰ ਆਪਣੀਆਂ ਇੱਛਾਵਾਂ ਨੂੰ ਜਾਣਨਾ ਬੰਦ ਕਰ ਦਿਓਗੇ, ਤਾਂ ਤੁਸੀਂ ਉਹ ਕਦੇ ਨਹੀਂ ਬਣ ਸਕੋਗੇ ਜੋ ਸ਼ਾਇਦ ਤੁਸੀਂ ਭਵਿੱਖ ਵਿੱਚ ਬਣਨਾ ਚਹੁੰਦੇ ਹੋ ਅਜਿਹੇ ਵਿੱਚ ਤੁਹਾਨੂੰ ਅੱਜ ਤੋਂ ਹੀ ਆਪਣੇ ਸੁਫਨਿਆਂ ਨੂੰ ਸਮਝਣਾ ਹੋਵੇਗਾ, ਆਪਣੇ ਲਈ ਸਮਾਂ ਕੱਢਣਾ ਹੋਵੇਗਾ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣਾ ਸੌ ਫੀਸਦੀ ਯੋਗਦਾਨ ਤੇ ਧਿਆਨ ਦੇਣਾ ਹੋਵੇਗਾ, ਤਦੇ ਜਾ ਕੇ ਤੁਸੀਂ ਕੁਝ ਕਰ ਸਕੋਗੇ ਤੇ ਆਪਣੀ ਜ਼ਿੰਦਗੀ ਨੂੰ ਆਪਣੇ ਅਨੁਸਾਰ ਜੀ ਸਕੋਗੇ
ਸਤਿਕਾਰਯੋਗ ਹੋਣ ਸੰਬੰਧ
ਬਿਹਤਰ ਕੱਲ੍ਹ ਲਈ ਸਤਿਕਾਰਯੋਗ ਰਿਸ਼ਤਿਆਂ ਦਾ ਹੋਣਾ ਵੀ ਜ਼ਰੂਰੀ ਹੈ ਅਕਸਰ ਵੇਖਣ ’ਚ ਆਉਂਦਾ ਹੈ ਕਿ ਕਈ ਲੋਕ ਸਿਰਫ਼ ਇਸ ਲਈ ਜੁੜ ਕੇ ਰਹਿਣਾ ਚਾਹੁੰਦੇ ਹਨ ਤਾਂ ਕਿ ਉਹ ਤੁਹਾਡੇ ਤੋਂ ਆਪਣਾ ਕੰਮ ਕੱਢਵਾ ਸਕਣ, (ਭਾਵ ਸਵਾਰਥਪਣ) ਆਪਣੇ ਆਸ-ਪਾਸ ਅਜਿਹੇ ਲੋਕਾਂ ਨੂੰ ਪਛਾਣਨਾ ਬਹੁਤ ਜਰੂਰੀ ਹੈ ਅਜਿਹੇ ਲੋਕਾਂ ਤੋਂ ਦੂਰੀ ਬਣਾਉਣਾ ਹੀ ਭਵਿੱਖ ਲਈ ਸਹੀ ਰਹਿੰਦਾ ਹੈ ਦੂਜੇ ਪਾਸੇ, ਜੇਕਰ ਤੁਸੀਂ ਖੁਦ ਨੂੰ ਕਿਸੇ ਵੀ ਅਪਮਾਨਜਨਕ ਰਿਸ਼ਤੇ ਵਿੱਚ ਪਾਉਂਦੇ ਹੋ, ਤਾਂ ਉਸ ਨਾਲ ਵੀ ਆਪਣੀ ਗੱਲਬਾਤ ਘੱਟ ਕਰ ਲਓ
ਦੋਸਤਾਂ ਨੂੰ ਵੀ ਪਛਾਣੋ
ਦੋਸਤਾਂ ਦੀ ਪਛਾਣ ਕਰਕੇ ਚੱਲੋ ਕਿਹੜਾ ਤੁਹਾਡੇ ਨਾਲ ਚੰਗੀ ਦੋਸਤੀ ਨਿਭਾ ਰਿਹਾ ਹੈ ਤੇ ਕਿਹੜਾ ਨਹੀਂ, ਤੁਹਾਨੂੰ ਇਸ ਦਾ ਪਤਾ ਹੋਣਾ ਚਾਹੀਦਾ ਹੈ ਜੇਕਰ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਤੁਹਾਡੇ ਦੋਸਤ ਤੁਹਾਡਾ ਇਸਤੇਮਾਲ ਕਰ ਰਹੇ ਹਨ, ਤੁਹਾਡਾ ਨਜਾਇਜ਼ ਪ੍ਰਯੋਗ ਕਰਕੇ ਸਿਰਫ ਆਪਣੇ ਸਵਾਰਥ ਨੂੰ ਹੀ ਹੱਲ ਕਰ ਰਹੇ ਹਨ, ਤਾਂ ਉਨ੍ਹਾਂ ਨਾਲ ਦੋਸਤੀ ਤੋੜ ਲਓ!
ਉਧਾਰ ਨਾ ਲਓ
ਭਵਿੱਖ ਨੂੰ ਬਿਹਤਰ ਬਣਾਉਣ ਦਾ ਸਭ ਤੋਂ ਚੰਗਾ ਜਰੀਆ ਹੈ ਕਿ ਉਧਾਰ ਲੈਣ ਤੋਂ ਬਚੋ! ਘੱਟ ਤੋਂ ਘੱਟ ਉਧਾਰ ਦੀਆਂ ਚੀਜ਼ਾਂ ਖਰੀਦੋ ਜ਼ਿਆਦਾ ਚੰਗਾ ਹੋਵੇਗਾ ਕਿ ਜਿਸ ਸਮੇਂ ਵਸਤੂਆਂ ਖਰੀਦੋ, ਭੁਗਤਾਨ ਉਸੇ ਸਮੇਂ ਕਰੋ ਤਾਂ ਤੁਹਾਨੂੰ ਉਧਾਰ ’ਤੇ ਚੀਜ਼ਾਂ ਖਰੀਦਣ ਦੀ ਆਦਤ ਤੋਂ ਛੁਟਕਾਰਾ ਮਿਲੇਗਾ
ਅੰਦਰੋਂ ਮਜ਼ਬੂਤ ਬਣੋ
ਤੁਹਾਨੂੰ ਅੰਦਰੋਂ ਮਜ਼ਬੂਤ ਬਣਨਾ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਤੁਹਾਡੇ ਅੰਦਰ ਆਤਮ ਵਿਸ਼ਵਾਸ ਦਾ ਵਿਕਾਸ ਹੁੰਦਾ ਹੈ ਅੰਦਰੂਨੀ ਮਜ਼ਬੂਤੀ ਨਾਲ ਉਨ੍ਹਾਂ ਲੋਕਾਂ ਨਾਲ ਸੰਬੰਧਾਂ ਨੂੰ ਮਜ਼ਬੂਤ ਰੱਖੋ ਜੋ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹੋਣ ਜਿੱਥੇ ਵੀ ਤੁਹਾਨੂੰ ਨਕਾਰਾਤਮਕ ਪ੍ਰਭਾਵ
ਨਜ਼ਰ ਆਉਣ, ਉੱਥੋਂ ਦੂਰ ਹੋ ਜਾਣਾ ਹੀ ਚੰਗਾ ਰਹਿੰਦਾ ਹੈ ਜੀਵਨ ’ਚ ਸਕਾਰਾਤਮਕਤਾ ਲਿਆਉਣ ਲਈ ਅੰਦਰੂਨੀ ਮਜ਼ਬੂਤੀ ਤੇ ਆਸ-ਪਾਸ ਤੋਂ ਨਕਾਰਾਤਮਕਤਾ ਨੂੰ ਦੂਰ ਹਟਾਉਣਾ ਵੀ ਜ਼ਰੂਰੀ ਹੈ -ਪ੍ਰਮੋਦ