ਛੋਲੇ ਦਾਲ-ਪੂੜਾ
Table of Contents
Chana Dal Puda ਸਮੱਗਰੀ:-
- ਛੋਲਿਆਂ ਦੀ ਦਾਲ ਇੱਕ ਕਿੱਲੋ,
- ਆਲੂ 250 ਗ੍ਰਾਮ,
- ਸੁਆਦ ਅਨੁਸਾਰ ਲੂਣ ਤੇ ਮਿਰਚ,
- 10-10 ਗ੍ਰਾਮ ਜ਼ੀਰਾ,
- ਧਨੀਆ ਤੇ ਅਜ਼ਵਾਇਨ,
- ਥੋੜ੍ਹੀ ਜਿਹੀ ਕਾਲੀ ਮਿਰਚ,
- ਜ਼ਰੂਰਤ ਅਨੁਸਾਰ ਤੇਲ
Chana Dal Puda ਬਣਾਉਣ ਦੀ ਤਰੀਕਾ:-
ਛੋਲਿਆਂ ਦੀ ਦਾਲ ਨੂੰ ਰਾਤ-ਭਰ ਪਾਣੀ ’ਚ ਭਿਓ ਦਿਓ ਅਗਲੀ ਸਵੇਰ ਇਸ ਭਿੱਜੀ ਹੋਈ ਦਾਲ ਨੂੰ ਕੁੰਡੀ-ਸੋਟੇ ਨਾਲ ਰਗੜ ਲਓ ਅਤੇ ਆਟਾ-ਜਿਹਾ ਬਣਾ ਲਓ
ਹੁਣ ਉੱਬਲੇ ਹੋਏ ਆਲੂ, ਕਾਲੀ ਮਿਰਚ, ਜ਼ੀਰਾ, ਧਨੀਆ, ਅਜ਼ਵਾਇਨ ਆਦਿ ਸਭ ਨੂੰ ਮਿਲਾ ਲਓ ਇਸ ਮਿਸ਼ਰਨ ਨੂੰ ਚਨੇ ਵਾਲੇ ਆਟੇ ’ਚ ਮਿਲਾਉਂਦੇ ਹੋਏ ਗੁੰਨ ਲਓ ਥੋੜ੍ਹਾ ਕਣਕ ਦਾ ਆਟਾ ਮਿਲਾ ਲਓ ਇਸ ਨੂੰ ਥੋੜ੍ਹੀ ਦੇਰ ਲਈ ਰੱਖ ਦਿਓ
ਛੋਟੇ-ਛੋਟੇ ਪੇੜੇ ਦੀਆਂ ਲੋਈਆਂ ਬੇਲ ਲਓ ਹੁਣ ਘਿਓ ਜਾਂ ਤੇਲ ’ਚ ਇਨ੍ਹਾਂ ਨੂੰ ਤਲ ਲਓ ਛੋਲਿਆਂ ਦਾ ਕਰਾਰਾ ਪੂੜਾ ਤਿਆਰ ਹੈ ਨਾਸ਼ਤੇ ’ਚ ਪਾਓ, ਸ਼ਾਮ ਦੀ ਚਾਹ ਆਦਿ ਨਾਲ ਖਾਓ ਜਿਵੇਂ-ਜਿਵੇਂ ਖਾਓਂਗੇ ਮੂੰਹ ਤੋਂ ਪਾਣੀ ਟਪਕੇਗਾ ਕਿ ਕਿੰਨਾ ਸੁਆਦ ਹੈ