ਧੂਮ-ਧਾਮ ਨਾਲ ਮਨਾਇਆ ਪਵਿੱਤਰ ਐੱਮਐੱਸਜੀ ਭੰਡਾਰਾ ਸੰਗਤ ਦੇ ਇਕੱਠ ਨੇ ਤੋੜੇ ਸਾਰੇ ਰਿਕਾਰਡ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਹਾੜਾ (15 ਅਗਸਤ) ਐੱਮਐੱਸਜੀ ਭੰਡਾਰੇ ਦੇ ਰੂਪ ’ਚ ਡੇਰਾ ਸੱਚਾ ਸੌਦਾ ’ਚ ਧੂਮ-ਧਾਮ ਨਾਲ ਮਨਾਇਆ ਗਿਆ ਇਸ ਪਵਿੱਤਰ ਮੌਕੇ ’ਤੇ ਸਾਧ-ਸੰਗਤ ਦੀ ਸ਼ਰਧਾ ਅਤੇ ਉਤਸ਼ਾਹ ਨੇ ਸਾਰੇ ਰਿਕਾਰਡ ਤੋੜ ਦਿੱਤੇ ਸੰਗਤ ਦੇ ਐਨੇ ਇਕੱਠ ਸਾਹਮਣੇ ਸਾਰੇ ਪ੍ਰਬੰਧ ਬੌਣੇ ਸਾਬਤ ਹੋ ਗਏ ਸਾਧ ਸੰਗਤ ਲਈ ਬਣਾਏ ਸਾਰੇ ਪੰਡਾਲ ਛੋਟੇ ਪੈ ਗਏ ਹਰ ਪਾਸੇ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ

ਪਵਿੱਤਰ ਦਿਹਾੜੇ ’ਤੇ ਸਾਧ-ਸੰਗਤ ਨੱਚਦੀ-ਗਾਉਂਦੀ ਹੋਈ ਸਤਿਸੰਗ ਪੰਡਾਲ ਤੱਕ ਪਹੁੰਚੀ ਹਰ ਕੋਈ ਆਪਣੇ-ਆਪਣੇ ਅੰਦਾਜ਼ ’ਚ ਖੁਸ਼ੀ ਦੇ ਇਨ੍ਹਾਂ ਪਲਾਂ ਨੂੰ ਇੱਕ-ਦੂਜੇ ਨਾਲ ਸਾਂਝਾ ਕਰਦੇ ਹੋਏ ਦਿਖਾਈ ਦਿੱਤਾ ਜ਼ਿਕਰਯੋਗ ਹੈ ਕਿ ਇਸ ਸ਼ੁੱਭ ਮੌਕੇ ’ਤੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਸ਼ਾਹ ਸਤਿਨਾਮ ਜੀ ਧਾਮ ਸਰਸਾ ਡੇਢ ਕਰੋੜ ਤੋਂ ਜ਼ਿਆਦਾ ਡੇਰਾ ਸ਼ਰਧਾਲੂ ਪੁੱਜੇ ਮੁੱਖ ਪੰਡਾਲ ਭੰਡਾਰਾ ਸ਼ੁਰੂ ਹੁੰਦੇ ਹੀ ਖਚਾਖਚ ਭਰ ਗਿਆ ਸੀ ਜਿਸ ਕਾਰਨ ਵੱਡੀ ਗਿਣਤੀ ’ਚ ਆ ਰਹੀ ਸਾਧ-ਸੰਗਤ ਨੂੰ ਦੇਖਦੇ ਹੋਏ ਕਈ ਹੋਰ ਪੰਡਾਲ ਬਣਾਉਣੇ ਪਏ

ਬਲੱਡ ਗਰੁੱਪ ’ਚ ਹੋਇਆ ਚਮਤਕਾਰੀ ਬਦਲਾਅ:-

ਪਵਿੱਤਰ ਐੱਮਐੱਸਜੀ ਦੇ ਸ਼ੁੱਭ ਭੰਡਾਰੇ ’ਤੇ ਪੂਜਨੀਕ ਗੁਰੂ ਜੀ ਨੇ ਆਪਣੇ ਮੁਰਸ਼ਿਦ ਪਿਆਰੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਰਉਪਕਾਰਾਂ ਨੂੰ ਸਾਂਝਾ ਕਰਦੇ ਫਰਮਾਇਆ ਕਿ ਬੇਪਰਵਾਹ ਜੀ ਨੇ ਸਾਨੂੰ ਆਪਣਾ ਰੂਪ ਬਣਾਇਆ ਤਾਂ ਸਾਡਾ (ਪੂਜਨੀਕ ਹਜ਼ੂਰ ਪਿਤਾ ਜੀ) ਬਲੱਡ ਗਰੁੱਪ ਵੀ ਬੇਪਰਵਾਹ ਜੀ ਦੇ ਬਲੱਡ ਗਰੁੱਪ ਨਾਲ ਮੈਚ ਹੋ ਗਿਆ ਪੂਜਨੀਕ ਗੁਰੂ ਜੀ ਨੇ ਪਵਿੱਤਰ ਗੁਰਗੱਦੀ ’ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਸੰਨ 1984 ’ਚ ਬਣਵਾਏ ਆਪਣੇ ਡਰਾਈਵਿੰਗ ਲਾਇਸੰਸ ਦੀ ਫੋਟੋਕਾਪੀ ਸਾਧ-ਸੰਗਤ ਨੂੰ ਦਿਖਾਉਂਦੇ ਹੋਏ ਫਰਮਾਇਆ ਕਿ ਪਹਿਲਾਂ ਸਾਡਾ ਬਲੱਡ ਗਰੁੱਪ ਓ ਪਾਜ਼ੀਟਿਵ ਸੀ,

ਪਰ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਆਪਣੇ ਪਾਵਨ ਕਰ-ਕਮਲਾਂ ਨਾਲ ਸਾਡੀ ਛਾਤੀ ’ਚ ਉਂਗਲੀ ਮਾਰ ਕੇ ਬਚਨ ਫਰਮਾਏ ਸਨ ਕਿ ‘ਹਮ ਥੇ, ਹਮ ਹੈਂ ਔਰ ਹਮ ਹੀ ਰਹੇਂਗੇ’ ਉਨ੍ਹਾਂ ਦੇ ਪਵਿੱਤਰ ਬਚਨਾਂ ਤੋਂ ਬਾਅਦ ਸਾਡਾ ਬਲੱਡ ਗਰੁੱਪ ਜੋ ਪਹਿਲਾਂ ਓ-ਪਾਜ਼ੀਟਿਵ ਸੀ, ਉਹ ਬੇਪਰਵਾਹ ਜੀ ਦੇ ਬਲੱਡ ਗਰੁੱਪ ਨਾਲ ਮੈਚ ਕਰਦਾ ਹੋਇਆ ਓ-ਨੈਗੇਟਿਵ ਹੋ ਗਿਆ, ਜੋ ਆਪਣੇ ਆਪ ’ਚ ਇੱਕ ਬਹੁਤ ਵੱਡਾ ਕਰਿਸ਼ਮਾ ਹੈ, ਜੋ ਅੱਜ ਤੱਕ ਕਿਤੇ ਵੀ ਦੇਖਣ-ਸੁਣਨ ਨੂੰ ਨਹੀਂ ਮਿਲਿਆ

ਪਵਿੱਤਰ ਭੰਡਾਰੇ ਦੇ ਸ਼ੁੱੱਭ ਮੌਕੇ ’ਤੇ ਨਸ਼ਾ ਛੱਡਣ ਵਾਲੇ 556 ਨੌਜਵਾਨਾਂ ਨੂੰ ਸੇਫ ਕੰਪੇਨ ਤਹਿਤ ਪੌਸ਼ਟਿਕ ਭੋਜਣ ਅਤੇ 556 ਪਰਿਵਾਰਾਂ ਨੂੰ ਫੂਡ ਬੈਂਕ ਤੋਂ ਰਾਸ਼ਨ ਦਿੰਦੇ ਹੋਏ ਸੇਵਾਦਾਰ

ਆਨਲਾਇਨ ਗੁਰੂਕੁਲ: 500 ਥਾਵਾਂ ’ਤੇ ਲਾਇਵ ਹੋਇਆ ਭੰਡਾਰਾ

ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਧਾਮ ਸਰਸਾ ਤੋਂ ਇਲਾਵਾ ਰਾਜਸਥਾਨ ਦੇ ਜੈਪੁਰ, ਬੀਕਾਨੇਰ, ਕੋਟਾ, ਮੱਧ ਪ੍ਰਦੇਸ਼ ਦੇ ਬੁਧਨੀ, ਛਤੀਸਗੜ੍ਹ ਦੇ ਬੈਕੁੰਠਪੁਰ, ਹਿਮਾਚਲ ਪ੍ਰਦੇਸ਼ ਦੇ ਚਚੀਆ ਨਗਰੀ ਸਮੇਤ ਦੇਸ਼-ਵਿਦੇਸ਼ ’ਚ 500 ਥਾਵਾਂ ’ਤੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਜ਼ਰੀਏ ਸਾਧ-ਸੰਗਤ ਨੂੰ ਆਪਣੇ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ

ਪੂਜਨੀਕ ਗੁਰੂ ਜੀ ਨੇ ਇਸ ਤੋਂ ਪਹਿਲਾਂ ਅਜ਼ਾਦੀ ਦਿਹਾੜੇ ਦੀ ਸਵੇਰ ਤਿਰੰਗਾ ਝੰਡਾ ਲਹਿਰਾਇਆ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦਾ ਲਾ ਕੇ ਪੌਦਾ ਲਗਾਓ ਮੁਹਿੰਮ ਦਾ ਸ਼ੁੱਭ ਆਰੰਭ ਕੀਤਾ ਪਵਿੱਤਰ ਭੰਡਾਰੇ ਮੌਕੇ ਸੇਵਾਦਾਰ ਭਾਈ-ਭੈਣਾਂ ਵੱਲੋਂ 56 ਫੁੱਟ ਲੰਬੀ ਰੱਖੜੀ ਅਤੇ 56 ਫੁੱਟ ਲੰਬੇ ਵਧਾਈ ਕਾਰਡ ਦੇ ਰੂਪ ’ਚ ਪੂਜਨੀਕ ਗੁਰੂ ਜੀ ਨੂੰ ਵਧਾਈ ਦਿੱਤੀ ਗਈ ਦੂਜੇ ਪਾਸੇ ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ’ਚ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਤੋਂ ਪ੍ਰੇਰਿਤ ਹੋ ਕੇ 5600 ਨਵੇਂ ਭੈਣ-ਭਾਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਬਣੇ ਵਿਦੇਸ਼ਾਂ ’ਚ ਅਸਟਰੇਲੀਆ ਦੀ ਸਾਧ-ਸੰਗਤ ਨੇ 6965 ਯੂਨਿਟ ਖੂਨਦਾਨ ਕਰਕੇ

ਪਹਿਲਾ ਸਥਾਨ ਪ੍ਰਾਪਤ ਕੀਤਾ ਦੂਜੇ ਪਾਸੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਸਾਧ-ਸੰਗਤ 2146 ਯੂਨਿਟ ਨਾਲ ਦੂਜੇ ਅਤੇ 1028 ਯੂਨਿਟ ਖੂਨਦਾਨ ਕਰਨ ਨਾਲ ਕੈਨੇਡਾ ਤੀਜੇ ਸਥਾਨ ’ਤੇ ਰਿਹਾ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਨੂੰ ਪ੍ਰੇਮ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਜਾਰੀ ਰੱਖਦੇ ਹੋਏ 556 ਪਰਿਵਾਰਾਂ ਨੂੰ ਫੂਡ ਬੈਂਕ ਤੋਂ ਰਾਸ਼ਨ, ਨਸ਼ਾ ਛੱਡਣ ਵਾਲੇ 556 ਨੌਜਵਾਨਾਂ ਨੂੰ ਸੇਫ ਕੰਪੇਨ ਤਹਿਤ ਪੌਸ਼ਟਿਕ ਆਹਾਰ, ਆਸ਼ਿਆਨਾ ਮੁਹਿੰਮ ਤਹਿਤ 15 ਪਰਿਵਾਰਾਂ ਨੂੰ ਨਵੇਂ ਮਕਾਨ ਦੀਆਂ ਚਾਬੀਆਂ ਸੌਂਪੀਆਂ ਗਈਆਂ ਇਸ ਤੋਂ ਇਲਾਵਾ ਬੀਤੇ ਦਿਨਾਂ ਦੌਰਾਨ ਭਾਰੀ ਮੀਂਹ ਕਾਰਨ ਆਏ ਹੜ੍ਹ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਆਪਣੀ ਜਾਨ ਜ਼ੋਖਮ ’ਚ ਪਾ ਕੇ ਹੜ੍ਹ ’ਚ ਫਸੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਅ ਦੇ ਕਾਰਜ ’ਚ ਦਿੱਤੇ ਯੋਗਦਾਨ ਲਈ ਹਰਿਆਣਾ ਦੇ ਕਈ ਪਿੰਡਾਂ ਤੋਂ ਪੰਚਾਂ-ਸਰਪੰਚਾਂ ਨੇ ਪਵਿੱਤਰ ਐੱਮਐੱਸਜੀ ਭੰਡਾਰੇ ’ਚ ਪਹੁੰਚ ਕੇ ਪੂਜਨੀਕ ਗੁਰੂ ਜੀ ਅਤੇ ਸੇਵਾਦਾਰਾਂ ਦਾ ਤਹਿਦਿਲ ਤੋਂ ਧੰਨਵਾਦ ਕੀਤਾ

ਪ੍ਰਬੰਧਕੀ ਸੇਵਾਦਾਰਾਂ ਵੱਲੋਂ ਪਵਿੱਤਰ ਭੰਡਾਰੇ ਸਬੰਧੀ ਸਾਰੀਆਂ ਜ਼ਰੂਰੀ ਸਹੂਲਤਾਂ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਸਨ ਜਿੱਥੇ ਸੰਗਤ ਦੇ ਬੈਠਣ ਲਈ ਵੱਡੇ-ਵੱਡੇ ਪੰਡਾਲ ਬਣਾਏ ਗਏ ਸਨ, ਉੱਥੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਥਾਂ-ਥਾਂ ਪਾਣੀ ਦੀਆਂ ਛਬੀਲਾਂ ਅਤੇ ਮੈਡੀਕਲ ਸਹਾਇਤਾ ਕੇਂਦਰ ਵੀ ਬਣਾਏ ਗਏ ਸਨ

ਪੂਜਨੀਕ ਗੁਰੂ ਜੀ ਅਤੇ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੂੰ ਮਿਲੀ ਡਾਕਟਰੇਟ ਦੀ ਮਾਨਿਦ ਉਪਾਧੀ

ਪਵਿੱਤਰ ਐੱਮਐੱਸਜੀ ਭੰਡਾਰੇ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਉੱਤਰੀ ਅਮਰੀਕਾ ਦੇ ਹੈਤੀ ਗਣਰਾਜ ਦੀ ਥਿਅੋਫਨੀ ਯੂਨੀਵਰਸਿਟੀ ਵੱਲੋਂ ਡਾ. ਕੁਮਾਰ ਰਾਜੇਸ਼ ਤੋਮਰ ਅਤੇ ਡਾ. ਸੀਮਾ ਠਾਕੁਰ ਨੇ ਵੈਦਿਕ ਮੈਡੀਸਨ ਖੇਤਰ ’ਚ ਵੱਡੇ ਯੋਗਦਾਨ ਕਾਰਨ ਡਾਕਟਰੇਟ ਦੀ ਮਾਨਿਦ ਉਪਾਧੀ ਨਾਲ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਪੂਜਨੀਕ ਗੁਰੂ ਜੀ ਦੀ ਬੇਟੀ ਭੈਣ ਹਨੀਪ੍ਰੀਤ ਇੰਸਾਂ ਨੂੰ ਵੀ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ

ਮਾਨਵਤਾ ਭਲਾਈ ਦੇ ਕੰਮਾਂ ’ਚ ਯੋਗਦਾਨ ਲਈ ਡਾਕਟਰੇਟ ਦੀ ਮਾਨਿਦ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਡਾ. ਕੁਮਾਰ ਰਾਜੇਸ਼ ਤੋਮਰ ਅਤੇ ਡਾ. ਸੀਮਾ ਠਾਕੁਰ ਨੇ ਪੂਜਨੀਕ ਗੁਰੂ ਜੀ ਨੂੰ ‘ਗਲੋਬਲ ਗੁਰੂ’ ਦੇ ਨਾਂਅ ਨਾਲ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੂਜਨੀਕ ਗੁਰੂ ਜੀ ਨੂੰ ਇਹ ਉਪਾਧੀ ਦੇਣਾ ਯੂਨੀਵਰਸਿਟੀ ਲਈ ਬੜੇ ਮਾਣ ਦੀ ਗੱਲ ਹੈ ਵੈਦਿਕ ਮੈਡੀਸਨ ਦੇ ਖੇਤਰ ’ਚ ਪੂਜਨੀਕ ਗੁਰੂ ਜੀ ਨੇ ਸਮਾਜ ਦੇ ਭਲੇ ਲਈ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਆਪ ਜੀ ਦੀਆਂ ਸਿੱਖਿਆਵਾਂ ਪੂਰੇ ਸੰਸਾਰ ’ਚ ਪਹੁੰਚਣ ਤਾਂ ਕਿ ਪੂਰੀ ਦੁਨੀਆ ਦਾ ਭਲਾ ਹੋ ਸਕੇ

ਪਵਿੱਤਰ ਭੰਡਾਰੇ ਦੌਰਾਨ ਖੀਰ ਦਾ ਪ੍ਰਸਾਦ ਗ੍ਰਹਿਣ ਕਰਦੇ ਹੋਏ ਸ਼ਰਧਾਲੂ

ਨੱਚ-ਗਾ ਕੇ ਸ਼ੁੱਭ ਭੰਡਾਰੇ ਦੀ ਖੁਸ਼ੀ ਮਨਾਉਂਦੀ ਸਾਧ-ਸੰਗਤ

ਸੱਭਿਆਚਾਰਕ ਪ੍ਰੋਗਰਾਮਾਂ ’ਚ ਦਿਖੀ ਸਰਵ-ਧਰਮ ਦੀ ਝਲਕ

ਪਵਿੱਤਰ ਐੱਮਐੱਸਜੀ ਭੰਡਾਰੇ ’ਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਧੁੰਮ ਰਹੀ ਸ਼ਾਹ ਸਤਿਨਾਮ ਜੀ ਸਿੱਖਿਅਕ ਸੰਸਥਾਨਾਂ ਦੇ ਹੋਣਹਾਰ ਬੱਚਿਆਂ ਨੇ ਹਰਿਆਣਵੀ, ਰਾਜਸਥਾਨੀ ਅਤੇ ਪੰਜਾਬੀ ਸਮੇਤ ਕਈ ਭਾਸ਼ਾਵਾਂ ’ਚ ਸ਼ਾਨਦਾਰ ਪੇਸ਼ਕਾਰੀਆਂ ਦੇ ਕੇ ਸੰਗਤ ਦਾ ਦਿਲ ਜਿੱਤ ਲਿਆ ਬੱਚਿਆਂ ਦੀਆਂ ਪੇਸ਼ਕਾਰੀਆਂ ’ਤੇ ਪੂਜਨੀਕ ਗੁਰੂ ਜੀ ਖੁਦ ਵੀ ਵਾਰ-ਵਾਰ ਤਾੜੀ ਵਜਾ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰਦੇ ਰਹੇ

ਸੇਵਾ ’ਚ ਮੋਹਰੀ ਸੇਵਾਦਾਰ ਸਨਮਾਨਿਤ

ਪਵਿੱਤਰ ਐੱਮਐੱਸਜੀ ਭੰਡਾਰੇ ਦੇ ਸ਼ੁੱਭ ਮੌਕੇ ’ਤੇ ਸਿਮਰਨ ਮੁਕਾਬਲੇ ’ਚ ਮੋਹਰੀ ਰਹਿਣ ਵਾਲੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ 3582 ਘੰਟੇ ਸਿਮਰਨ ਕਰਨ ਨਾਲ ਮੁਜ਼ੱਫਰਨਗਰ (ਯੂਪੀ) ਦੇ ਅਮ੍ਰਿਤ ਸਿੰਘ ਮਾਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਦੂਜੇ ਪਾਸੇ ਬੁਲੰਦਸ਼ਹਿਰ ਨਿਵਾਸੀ ਭੈਣ ਮੀਨੂੰ ਇੰਸਾਂ 3240 ਘੰਟੇ ਸਿਮਰਨ ਨਾਲ ਦੂਜੇ ਅਤੇ 3060 ਘੰਟੇ ਸਿਮਰਨ ਕਰਨ ਨਾਲ ਸ੍ਰ੍ਰੀਗੰਗਾਨਗਰ (ਰਾਜ.) ਦੀ ਭੈਣ ਚਾਂਦਨੀ ਦੇਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ

ਸੇਵਾਦਾਰ ਭਾਈ-ਭੈਣਾਂ ਵੱਲੋਂ ਬਣਾਈ ਗਈ 56 ਫੁੱਟ ਲੰਬੀ ਰੱਖੜੀ ਅਤੇ 56 ਫੁੱਟ ਲੰਬਾ ਵਧਾਈ ਕਾਰਡ

ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਪਵਿੱਤਰ ਭੰਡਾਰੇ ਦੌਰਾਨ ਕੀਤੀ ਗਈ ਸਜਾਵਟ ਦਾ ਮਨਮੋਹਕ ਦ੍ਰਿਸ਼ ਅਤੇ ਸਾਧ-ਸੰਗਤ ਲਈ ਖੀਰ, ਦਾਲਾ ਅਤੇ ਲੰਗਰ-ਭੋਜਣ ਤਿਆਰ ਕਰਦੇ ਹੋਏ ਸੇਵਾਦਾਰ

ਪਵਿੱਤਰ ਭੰਡਾਰੇ ਦਾ ਸਤਿਸੰਗ ਸੁਨਣ ਲਈ ਆਸ਼ਰਮ ’ਚ ਪਹੁੰਚਦੇ ਹੋਏ ਸ਼ਰਧਾਲੂ

ਹੱਥ ਉੱਪਰ ਚੁੱਕ ਕੇ ਮਾਨਵਤਾ ਭਲਾਈ ਕੰਮ ਕਰਨ ਦਾ ਪ੍ਰਣ ਕਰਦੀ ਹੋਈ ਸਾਧ-ਸੰਗਤ

ਜਨ ਕਲਿਆਣ ਪਰਮਾਰਥੀ ਜਾਂਚ ਕੈਂਪ ’ਚ ਮਰੀਜ਼ਾਂ ਦੀ ਸਿਹਤ ਜਾਂਚ ਕਰਦੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੇ ਮਾਹਿਰ ਡਾਕਟਰ ਅਤੇ ਭੰਡਾਰੇ ਦੀ ਖੁਸ਼ੀ ’ਚ ਖੂਨਦਾਨ ਕਰਦੇ ਸ਼ਰਧਾਲੂ

ਪਵਿੱਤਰ ਭੰਡਾਰੇ ’ਤੇ ਦੂਰ-ਦਰਾਜ ਤੋਂ ਪਹੁੰਚੀ ਸਾਧ-ਸੰਗਤ ਦੇ ਕਤਾਰਬੱਧ ਖੜ੍ਹੇ ਵਾਹਨ ਸੇਵਾਦਾਰਾਂ ਵੱਲੋਂ ਵਾਹਨਾਂ ਨੂੰ ਖੜ੍ਹਾ ਕਰਨ ਦੇ ਪ੍ਰਬੰਧ ਸ਼ਲਾਘਾਯੋਗ ਰਹੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!