ਮਨਾਓ ਈਕੋ-ਫ੍ਰੈਂਡਲੀ ਦੀਵਾਲੀ
ਪਿਛਲੇ ਕਾਫੀ ਸਮੇਂ ਤੋਂ ਦੀਵਾਲੀ ਦੇ ਦਿਨ ਪਟਾਕਿਆਂ ਦੇ ਧੂੰਏ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਚਰਚਾ ਬਣੀ ਹੋਈ ਹੈ, ਕਿਉਂਕਿ ਇਸ ਇੱਕੋ-ਇੱਕ ਦਿਨ ਪਟਾਕਿਆਂ ਨਾਲ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ ਖੁਸ਼ੀਆਂ ਦਾ ਇਹ ਤਿਉਹਾਰ ਮਨਾਉਣ ਲਈ ਇਸ ਵਾਰ ਪਟਾਕਿਆਂ ਦੀ ਵਰਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ ਇਸ ਦੇ ਲਈ ਈਕੋ ਫ੍ਰੈਂਡਲੀ ਦੀਵਾਲੀ ਦਾ ਚਲਨ ਵਧ ਰਿਹਾ ਹੈ
Table of Contents
ਤਾਂ ਆਓ ਜਾਣਦੇ ਹਾਂ ਵਾਤਾਵਰਨ ’ਤੇ ਬੋਝ ਪਾਏ ਬਿਨਾਂ ਉਤਸ਼ਾਹ ਨਾਲ ਦੀਵਾਲੀ ਮਨਾਉਣ ਦੇ ਖਾਸ ਤਰੀਕੇ:
ਮਿੱਟੀ ਦੇ ਦੀਵੇ ਜਲਾਓ:
ਬਿਜਲੀ ਮਹਿੰਗੀ ਹੈ ਅਤੇ ਬਿਜਲੀ ਦਾ ਬਿੱਲ ਤੁਹਾਡੀ ਜੇਬ੍ਹ ’ਤੇ ਅਸਰ ਕਰ ਸਕਦਾ ਹੈ ਬਿਜਲੀ ਦੀ ਬਜਾਇ ਦੀਵਿਆਂ ਨਾਲ ਆਪਣੇ ਘਰ ਨੂੰ ਜਗਮਗਾ ਕੇ ਦੇਖੋ ਦੀਵੇ ਪਰੰਪਰਿਕ ਅਤੇ ਜੈਵਿਕ ਹੋਣ ਕਾਰਨ ਦੀਵਾਲੀ ਦੀ ਭਾਵਨਾ ਦੇ ਕਰੀਬ ਹੈ ਅਤੇ ਇਸ ਨਾਲ ਘੁਮਿਆਰ ਪਰਿਵਾਰਾਂ ਦੀ ਵੀ ਮੱਦਦ ਹੋਵੇਗੀ
ਹੈਂਡਮੈਡ ਗਿਫਟ:
ਇਲੈਕਟ੍ਰਾਨਿਕਸ ਚੀਜ਼ਾਂ ਅਤੇ ਪਲਾਸਟਿਕ ਨਾਲ ਬਣੇ ਗਿਫਟ ਦੀ ਆਖਰੀ ਮੰਜਿਲ ਕੂੜੇ ਦਾ ਢੇਰ ਹੀ ਹੁੰਦਾ ਹੈ ਤਾਂ ਕਿਉਂ ਨਾ ਤੁਸੀਂ ਕੱਪੜੇ ਜਾਂ ਜੂਟ ਵਰਗੀ ਕੁਦਰਤੀ ਮਟੀਰੀਅਲ ਨਾਲ ਬਣਿਆ ਕੋਈ ਪਰਸਨਲਾਈਜਡ ਗਿਫਟ ਚੁਣੋ ਤੁਹਾਡੇ ਪਿਆਰਿਆਂ ਲਈ ਤੁਹਾਡੇ ਹੱਥੋਂ ਬਣੇ ਗਿਫਟ ਦੀ ਥਾਂ ਦੁਨੀਆਂ ਦੀ ਕੋਈ ਵੀ ਚੀਜ਼ ਨਹੀਂ ਲੈ ਸਕਦੇ ਉਨ੍ਹਾਂ ਦੇ ਹੈਰਾਨਮਈ ਅਤੇ ਖੁਸ਼ ਚਿਹਰੇ ਹੁਣ ਤੋਂ ਨਜ਼ਰ ਆਉਣ ਲੱਗੇ ਨਾ ਤੁਹਾਨੂੰ?
ਗਿਫਟ ਅਖਬਾਰਾਂ ’ਚ ਰੈਪ ਕਰੋ:
ਪਲਾਸਟਿਕ ਦੇ ਉਨ੍ਹਾਂ ਚਮਕਦਾਰ ਪੰਨਿਆਂ ਨੂੰ ਰੀ-ਸਾਈਕਲ ਕਰਨਾ ਮੁਸ਼ਕਲ ਹੁੰਦਾ ਹੈ ਤਾਂ ਕਿਉਂ ਨਾ ਤੁਸੀਂ ਆਪਣੇ ਪਿਆਰਿਆਂ ਨੂੰ ਦਿੱਤੇ ਜਾਣ ਵਾਲੇ ਗਿਫਟ ਅਖਬਾਰਾਂ ’ਚ ਰੈਪ ਕਰੋ ਤੁਸੀਂ ਬੱਚਿਆਂ ਲਈ ਅਖਬਾਰ ਦਾ ਕਾਮਿਕਸ ਸਟ੍ਰਿਪ ਵਾਲਾ ਹਿੱਸਾ ਇਸਤੇਮਾਲ ਕਰ ਸਕਦੇ ਹੋ ਆਪਣੇ ਕਰੀਬੀ ਲੋਕਾਂ ਦਰਮਿਆਨ ਟ੍ਰੇਂਡ ਸੈਂਟਰ ਬਣੋ ਅਤੇ ਆਪਣੀ ਕਲਪਨਾ ਸ਼ਕਤੀ ਦਾ ਇਸਤੇਮਾਲ ਕਰਦੇ ਹੋਏ ਗਿਫਟ ਅਖਬਰਾਂ ’ਚ ਰੈਪ ਕਰੋ!
ਰੰਗੋਲੀ ਬਣਾਓ ਕੁਦਰਤੀ ਚੀਜ਼ਾਂ ਨਾਲ
ਰੰਗੋਲੀ ਦੇ ਕੈਮੀਕਲ ਕਲਰ ਨੂੰ ਕਹੋ ਨਾ ਅਤੇ ਕੁਦਰਤ ਨੂੰ ਕਹੋ ਹਾਂ, ਅਤੇ ਗੁਲਾਬ, ਗੇਂਦੇ ਅਤੇ ਗੁਦਗੁਦਾਉਂਦੇ ਫੁੱਲਾਂ ਅਤੇ ਪੱਤਿਆਂ ਨਾਲ ਆਪਣੀ ਰੰਗੋਲੀ ਬਣਾਓ ਤੁਸੀਂ ਰੰਗਾਂ ਲਈ ਹਲਦੀ, ਕੁਮਕੁਮ ਅਤੇ ਕੌਫੀ ਪਾਊਡਰ ਵੀ ਅਜ਼ਮਾ ਸਕਦੇ ਹੋ ਇਹ ਚੀਜ਼ਾਂ ਨਾ ਸਿਰਫ ਈਕੋ-ਫ੍ਰੈਂਡਲੀ ਹਨ, ਸਗੋਂ ਅਗਲੇ ਦਿਨ ਤੁਹਾਡੇ ਕੰਪੋਸਟ ਬਿਨ ’ਚ ਅਸਾਨੀ ਨਾਲ ਠਿਕਾਣੇ ਵੀ ਲਾਈਆਂ ਜਾ ਸਕਦੀਆਂ ਹਨ
ਗ੍ਰੀਨ ਪਟਾਕਿਆਂ ਦੀ ਵਰਤੋਂ ਕਰੋ:
ਗ੍ਰੀਨ ਪਟਾਕੇ ਕੌਮੀ ਰਾਸ਼ਟਰੀ ਇੰਜੀਨੀਅਰਿੰਗ ਖੋਜ ਸੰਸਥਾਨ ਦੀ ਇੱਕ ਖੋਜ ਹੈ ਜੋ ਦਿਖਣ ’ਚ ਅਤੇ ਜਲਾਉਣ ’ਚ ਪਰੰਪਰਿਕ ਪਟਾਕਿਆਂ ਵਰਗੀ ਹੀ ਹੁੰਦੀ ਹੈ ਇਸ ਸੰਸਥਾਨ ਨੇ ਗ੍ਰੀਨ ਪਟਾਕਿਆਂ ’ਤੇ ਸੋਧ ਸ਼ੁਰੂ ਕੀਤੀ ਸੀ ਅਤੇ ਇਸ ਦੇ ਗੁਣ ਅਤੇ ਦੋਸ਼ਾਂ ਨੂੰ ਦੇਖਿਆ ਗ੍ਰੀਨ ਪਟਾਕੇ ਦਿਖਣ, ਜਲਾਉਣ ਅਤੇ ਆਵਾਜ਼ ’ਚ ਆਮ ਪਟਾਕਿਆਂ ਵਾਂਗ ਹੀ ਹੁੰਦੇ ਹਨ ਪਰ ਇਨ੍ਹਾਂ ਤੋਂ ਪ੍ਰਦੂਸ਼ਣ ਘੱਟ ਹੁੰਦਾ ਹੈ ਖੁਦ ਦੇ ਸਰੀਰ ਅਤੇ ਘਰ ਦੀਆਂ ਹੋਰ ਚੀਜ਼ਾਂ ਨੂੰ ਬਚਾਉਂਦੇ ਹੋਏ ਗ੍ਰੀਨ ਪਟਾਕਿਆਂ ਨੂੰ ਚਲਾਇਆ ਜਾਣਾ ਚਾਹੀਦਾ ਹੈ ਸਾਵਧਾਨੀ ਹਰ ਉਸ ਚੀਜ਼ ’ਚ ਵਰਤਣੀ ਚਾਹੀਦੀ ਹੈ, ਜਿਸ ’ਚ ਖਤਰਾ ਹੋਵੇ ਪ੍ਰਦੂਸ਼ਣ ਲਈ ਘੱਟ ਹਾਨੀਕਾਰਕ ਹੋਣ ਤੋਂ ਇਲਾਵਾ ਇਹ ਪਟਾਕੇ ਜ਼ਿਆਦਾ ਅਲੱਗ ਨਹੀਂ ਹਨ ਅਜਿਹੇ ’ਚ ਸੇਫਟੀ ਨਿਯਮਾਂ ਦਾ ਪਾਲਣ ਕਰਦੇ ਹੋਏ ਗ੍ਰੀਨ ਪਟਾਕੇ ਚਲਾਉਣੇ ਚਾਹੀਦੇ ਹਨ
ਪੁਰਾਣੀਆਂ ਅਤੇ ਨਵੀਆਂ ਚੀਜ਼ਾਂ ਦਾਨ ਕਰੋ:
ਆਪਣੀ ਅਲਮਾਰੀ ਸਾਫ ਕਰਦੇ ਸਮੇਂ ਪੁਰਾਣੀਆਂ ਚੀਜ਼ਾਂ ਸੁੱਟਣ ਦੀ ਬਜਾਇ, ਉਨ੍ਹਾਂ ਨੂੰ ਦਾਨ ਦਿਓ ਜਿਨ੍ਹਾਂ ਦੀ ਕਿਸਮਤ ਤੁਹਾਡੇ ਵਰਗੀ ਨਹੀਂ ਹੈ ਉਹ ਚੀਜ਼ਾਂ ਫਿਰ ਇਸਤੇਮਾਲ ਹੋਣ ਲੱਗਣਗੀਆਂ, ਜਿਸ ਨਾਲ ਕਚਰਾ ਘਟੇਗਾ ਪੁਰਾਣੇ ਸਮਾਨ ਦੇ ਨਾਲ-ਨਾਲ ਕੁਝ ਨਵਾਂ ਸਮਾਨ ਖਰੀਦ ਕੇ ਅਤੇ ਉਨ੍ਹਾਂ ਨੂੰ ਕੁਝ ਪਟਾਕੇ ਤੇ ਮਠਿਆਈਆਂ ਵੀ ਦੇ ਸਕਦੇ ਹੋ ਉਨ੍ਹਾਂ ਨੂੰ ਤੁਹਾਡੀ ਇਹ ਦਰਿਆਦਿਲੀ ਸੱਚ ’ਚ ਵਧੀਆ ਲੱਗੇਗੀ ਅਤੇ ਇਸ ਨਾਲ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਾਨ ਆਵੇਗੀ!