ਮਹਿਮਾਨਾਂ ਦੀ ਕਰੋ ਖਾਤਿਰਦਾਰੀ
ਸਾਡੇ ਦੇਸ਼ ’ਚ ‘ਅਤਿਥੀ ਦੇਵੋ ਭਵ’ ਦੀ ਪਰੰਪਰਾ ਹੈ ਇਹੀ ਵਜ੍ਹਾ ਹੈ ਕਿ ਘਰ ’ਚ ਮਹਿਮਾਨ ਆਉਂਦੇ ਹਨ ਤਾਂ ਉਨ੍ਹਾਂ ਦੀ ਖਾਤਿਰਦਾਰੀ ’ਚ ਲੋਕ ਜ਼ਮੀਨ-ਆਸਮਾਨ ਇੱਕ ਕਰ ਦਿੰਦੇ ਹਨ ਅਜਿਹੇ ’ਚ ਤਿਉਹਾਰ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ
ਜ਼ਾਹਿਰ ਹੈ ਘਰ ’ਚ ਮਹਿਮਾਨਾਂ ਦਾ ਆਉਣਾ-ਜਾਣਾ ਲੱਗਿਆ ਹੀ ਰਹੇਗਾ ਇਸ ਲਈ ਜੇਕਰ ਤੁਹਾਡੇ ਘਰ ਵੀ ਇਸ ਦੀਵਾਲੀ ’ਤੇ ਮਹਿਮਾਨ ਆਉਣ ਵਾਲੇ ਹਨ ਅਤੇ ਤੁਸੀਂ ਕਨਫਿਊਜ਼ ਹੋ ਕਿ ਉਨ੍ਹਾਂ ਦੀ ਖਾਤਿਰਦਾਰੀ ਕਿਵੇਂ ਕਰੀਏ ਤਾਂ ਇਹ ਜਾਣਕਾਰੀ ਖਾਸ ਤੁਹਾਡੇ ਲਈ ਹੈ
ਇੱਥੇ ਕੁਝ ਅਜਿਹੇ ਟਿਪਸ ਦੱਸੇ ਜਾ ਰਹੇ ਹਨ, ਜਿਸ ਨਾਲ ਤੁਹਾਡੀ ਮਹਿਮਾਨ-ਨਿਵਾਜ਼ੀ ’ਚ ਕੋਈ ਕਮੀ ਨਹੀਂ ਆਵੇਗੀ ਅਤੇ ਮਹਿਮਾਨ ਤੁਹਾਡੇ ਤੋਂ ਖੁਸ਼ ਹੋ ਕੇ ਜਾਣਗੇ ਤਾਂ ਫਿਰ ਦੇਰ ਕਿਸ ਗੱਲ ਦੀ ਇਸ ਦੀਵਾਲੀ ’ਤੇ ਆਪਣੇ ਮਹਿਮਾਨਾਂ ਦੀ ਮਹਿਮਾਨ-ਨਿਵਾਜ਼ੀ ਲਈ ਤਿਆਰ ਹੋ ਜਾਓ
Table of Contents
ਪਸੰਦ ਦਾ ਰੱਖੋ ਧਿਆਨ
ਜੇਕਰ ਤੁਸੀਂ ਆਪਣੇ ਮਹਿਮਾਨਾਂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਨ੍ਹਾਂ ਦੀ ਪਸੰਦ-ਨਾਪਸੰਦ ਦਾ ਖਿਆਲ ਰੱਖਣਾ ਪਵੇਗਾ ਉਨ੍ਹਾਂ ਨੂੰ ਖੁਸ਼ ਕਰਨ ਲਈ ਫੇਵਰੇਟ ਡਿਸ਼ ਬਣਾਓ ਜਾਂ ਸਵੀਟਸ ਬਣਾਓ ਭਾਵੇਂ ਤਾਂ ਉਨ੍ਹਾਂ ਨਾਲ ਘੁੰਮਣ-ਫਿਰਨ ਵੀ ਜਾ ਸਕਦੇ ਹੋ ਉਨ੍ਹਾਂ ਦੀ ਪਸੰਦ ਦਾ ਖਿਆਲ ਰੱਖੋਂਗੇ ਤਾਂ ਉਨ੍ਹਾਂ ਨੂੰ ਲੱਗੇਗਾ ਕਿ ਤੁਸੀਂ ਉਨ੍ਹਾਂ ਦੀ ਕਿੰਨੀ ਕੇਅਰ ਕਰਦੇ ਹੋ
ਕੁਝ ਨਵਾਂ ਟਰਾਈ ਕਰੋ
ਘਰ ’ਚ ਮਹਿਮਾਨਾਂ ਦੇ ਆਉਂਦੇ ਹੀ ਰੌਣਕ ਵਧ ਜਾਂਦੀ ਹੈ ਅਜਿਹੇ ’ਚ ਇਸ ਦੀਵਾਲੀ ’ਤੇ ਆਪਣੇ ਮਹਿਮਾਨਾਂ ਦੀ ਖਾਤਿਰਦਾਰੀ ਸਿਰਫ ਖਾਣੇ ਨਾਲ ਨਹੀਂ ਸਗੋਂ ਡਿਫਰੈਂਟ ਐਕਟੀਵਿਟੀਜ਼ ਨਾਲ ਵੀ ਕਰ ਸਕਦੇ ਹੋ ਆਪਣੇ ਮਹਿਮਾਨਾਂ ਨਾਲ ਗੇਮ ਜਾਂ ਫਿਰ ਇੰਟਰੈਸਟਿੰਗ ਐਕਟੀਵਿਟੀਜ਼ ’ਚ ਹਿੱਸਾ ਲੈ ਸਕਦੇ ਹੋ ਅਜਿਹਾ ਕਰਨ ਨਾਲ ਉਹ ਤੁਹਾਡੇ ਨਾਲ ਜਲਦੀ ਅਰਾਮਦਾਇਕ ਹੋ ਜਾਣਗੇ ਅਤੇ ਤੁਸੀਂ ਇੱਕ-ਦੂਜੇ ਨਾਲ ਇੱਕ ਚੰਗਾ ਸਮਾਂ ਬਿਤਾ ਸਕੋਗੇ
ਜ਼ਰੂਰੀ ਸਮਾਨ ਪਹਿਲਾਂ ਹੀ ਖਰੀਦ ਲਓ
ਜੇਕਰ ਤੁਹਾਡੇ ਘਰ ਮਹਿਮਾਨ ਆ ਰਹੇ ਹਨ ਤਾਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਜ਼ਰੂਰੀ ਚੀਜ਼ਾਂ ਜਿਵੇਂ ਖੰਡ, ਨਿਊਡਲਸ, ਬਿਸਕੁਟ, ਸਾੱਸ, ਟੂਥਪੇਸਟ, ਸਾਬਣ ਆਦਿ ਖਰੀਦ ਲਓ ਤਾਂ ਕਿ ਤੁਹਾਨੂੰ ਵਾਰ-ਵਾਰ ਮਾਰਕਿਟ ਨਾ ਜਾਣਾ ਪਵੇ ਵਾਰ-ਵਾਰ ਮਾਰਕਿਟ ਜਾਓਗੇ, ਤਾਂ ਮਹਿਮਾਨਾਂ ਨੂੰ ਲੱਗੇਗਾ ਕਿ ਉਹ ਤੁਹਾਨੂੰ ਬਹੁਤ ਪ੍ਰੇਸ਼ਾਨ ਕਰ ਰਹੇ ਹਨ
ਸਾਫ-ਸਫਾਈ ਰੱਖੋ
ਇੱਕ ਸਾਫ-ਸੁਥਰੇ ਘਰ ’ਚ ਸਭ ਜਾਣਾ ਪਸੰਦ ਕਰਦੇ ਹਨ ਇਸ ਲਈ ਮਹਿਮਾਨ ਆਉਣ ਤਾਂ ਉਸ ਤੋਂ ਪਹਿਲਾਂ ਹੀ ਤੁਸੀਂ ਘਰ ਦੀ ਸਾਫ-ਸਫਾਈ ਕਰ ਲਓ ਘਰ ਗੰਦਾ ਹੋਵੇਗਾ ਤਾਂ ਮਹਿਮਾਨਾਂ ਨੂੰ ਚੰਗਾ ਨਹੀਂ ਲੱਗੇਗਾ