ਕਾਜੂ ਮਸ਼ਰੂਮ ਮਸਾਲਾ
Table of Contents
Cashew Mushroom Masala Recipe ਸਮੱਗਰੀ:
- ਮਸ਼ਰੂਮ: 1 ਕੱਪ,
- ਗੰਢੇ ਪੇਸਟ: 2 ਚਮਚ,
- ਅਦਰਕ ਲਾਲ ਮਿਰਚ ਪਾਊਡਰ: 1 ਚਮਚ,
- ਹਲਦੀ ਪਾਊਡਰ: 1 ਚਮਚ,
- ਦਹੀ: 1/2 ਕੱਪ,
- ਕਾਜੂ ਪੇਸਟ: 2,
- ਚਮਚ ਜ਼ੀਰਾ ਪਾਊਡਰ: 1 ਚਮਚ,
- ਗਰਮ ਮਸਾਲਾ: 1 ਚਮਚ,
- ਲੂਣ ਸੁਆਦ ਅਨੁਸਾਰ ਜ਼ੀਰਾ: 1 ਚਮਚ,
- ਦਾਲਚੀਨੀ: 1,
- ਇਲਾਇਚੀ: 4,
- ਤੇਲ: 2 ਚਮਚ
Cashew Mushroom Masala Recipe ਤਰੀਕਾ:
ਸਭ ਤੋਂ ਪਹਿਲਾਂ ਮਸ਼ਰੂਮ ਨੂੰ ਗਰਮ ਪਾਣੀ ਨਾਲ ਧੋ ਲਓ ਅਤੇ ਉਸ ਨੂੰ ਸਾਫ਼ ਕਰ ਲਓ ਫਿਰ ਪੈਨ ਨਾਲ ਤੇਲ ਗਰਮ ਕਰੋ ਉਸ ’ਚ ਜ਼ੀਰਾ, ਦਾਲਚੀਨੀ, ਇਲਾਇਚੀ ਪਾ ਕੇ ਫਰਾਈ ਕਰੋ ਹੁਣ ਉਸ ’ਚ ਗੰਢੇ ਵਾਲਾ ਪੇਸਟ ਪਾ ਕੇ ਹਲਕੇ ਸੇਕੇ ’ਤੇ ਪਕਾਓ ਉਸ ਤੋਂ ਬਾਅਦ ਇਸ ’ਚ ਅਦਰਕ-ਲਸਣ ਪੇਸਟ ਪਾਓ ਅਤੇ 3 ਮਿੰਟ ਪਕਾਓ ਹੁਣ ਹਲਦੀ, ਜ਼ੀਰਾ ਪਾਊਡਰ, ਲਾਲ ਮਿਰਚ ਪਾਊਡਰ ਅਤੇ ਕਾਜੂ ਪੇਸਟ ਪਾਓ
ਮਸਾਲਾ ਚੰਗੀ ਤਰ੍ਹਾਂ ਭੁੰਨੋ ਦਹੀ ਨੂੰ ਇੱਕ ਕਟੋਰੇ ’ਚ ਫੈਂਟ ਲਓ ਅਤੇ ਫਿਰ ਉਸ ਨੂੰ ਪੈਨ ’ਚ ਪਾਓ ਇਸ ਨੂੰ ਤੁਰੰਤ ਹੀ ਚਲਾਓ ਇਸ ਤੋਂ ਬਾਅਦ ਇਸ ’ਚ ਮਸ਼ਰੂਮ ਪਾ ਕੇ ਸੇਕਾ ਹਲਕਾ ਕਰ ਦਿਓ ਅਤੇ ਪੈਨ ਨੂੰ ਢਕ ਕੇ ਪਕਾਓ ਜਦੋਂ 10 ਮਿੰਟ ਹੋ ਜਾਣ, ਉਦੋਂ ਪੈਨ ਤੋਂ ਢੱਕਣ ਹਟਾਓ ਅਤੇ ਉਸ ’ਚ ਪਾਣੀ ਪਾਓ ਗੇ੍ਰਵੀ ਨੂੰ ਹਲਕੇ ਸੇਕੇ ’ਚ ਪੱਕਣ ਦਿਓ ਅਤੇ ਬਾਅਦ ’ਚ ਇਸ ’ਚ ਗਰਮ ਮਸਾਲਾ ਪਾਊਡਰ ਪਾ ਕੇ ਸੇਕਾ ਬੰਦ ਕਰ ਦਿਓ ਵਾਹ! ਕਾਜੂ ਮਸ਼ਰੂਮ ਮਸਾਲਾ ਹੈ ਉਂਗਲਾਂ ਚੱਟਦੇ ਰਹਿ ਜਾਓਗੇ