Experiences of Satsangis

ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਸ਼ਿਸ਼ ਨੂੰ ਬੇਅੰਤ ਖੁਸ਼ੀਆਂ ਬਖ਼ਸ਼ੀਆਂ
-ਸਤਿਸੰਗੀਆਂ ਦੇ ਅਨੁਭਵ

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ
ਸ੍ਰੀਮਤੀ ਸੁਖਦੇਵ ਕੌਰ ਇੰਸਾਂ ਪਤਨੀ ਸ੍ਰੀ ਭਾਗ ਸਿੰਘ ਪਿੰਡ ਸਿਕੰਦਰਪੁਰ ਜ਼ਿਲ੍ਹਾ ਸਰਸਾ ਤੋਂ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਦੀਆਂ ਅਨੁਪਮ ਰੂਹਾਨੀ ਖੇਡਾਂ ਦਾ ਬਿਆਨ ਇਸ ਤਰ੍ਹਾਂ ਕਰਦੀ ਹੈ:-

ਮਾਤਾ ਸੁਖਦੇਵ ਕੌਰ ਲਿਖਦੀ ਹੈ ਕਿ ਇਹ ਗੱਲ ਲਗਭਗ 1956 ਦੀ ਹੈ ਉਸ ਸਮੇਂ ਮੈਂ ਕੁਆਰੀ ਸੀ ਸਾਡਾ ਸਾਰਾ ਪਰਿਵਾਰ ਪਿੰਡ ਚੱਕ ਨਰਾਇਣ ਸਿੰਘ ਵਾਲਾ ਜ਼ਿਲ੍ਹਾ ਸ੍ਰੀ ਗੰਗਾਨਗਰ ਵਿੱਚ ਰਹਿੰਦਾ ਸੀ ਪੂਜਨੀਕ ਸ਼ਹਿਨਸ਼ਾਹ ਜੀ ਸ੍ਰੀ ਗੰਗਾਨਗਰ ਸ਼ਹਿਰ ਵਿੱਚ ਠਹਿਰੇ ਹੋਏ ਸਨ ਸ਼ਹਿਨਸ਼ਾਹ ਜੀ ਸਵੇਰ ਦੀ ਸੈਰ ਕਰਦੇ-ਕਰਦੇ ਸਾਡੇ ਪਿੰਡ ਚੱਕ ਨਰਾਇਣ ਸਿੰਘ ਵਾਲਾ ਦੇ ਖੇਤਾਂ ਵਿੱਚ ਆ ਗਏ ਮੇਰੇ ਬਾਪੂ ਜੀ ਚੱਕ ਨਰਾਇਣ ਸਿੰਘ ਵਾਲਾ ਵਿੱਚ ਇੱਕ ਵੱਡੇ ਫਾਰਮ ਦੇ ਚੌਂਕੀਦਾਰ ਸਨ

ਉਹ ਉੱਥੇ ਫਾਰਮ ਵਿੱਚ ਹੀ ਇੱਕ ਝੌਂਪੜੀ ਵਿੱਚ ਸਮੇਤ ਪਰਿਵਾਰ ਰਹਿੰਦੇ ਸਨ ਮੇਰੇ ਬਾਪੂ ਜੀ ਸ਼ਹਿਨਸ਼ਾਹ ਮਸਤਾਨਾ ਜੀ ਨੂੰ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਜਾਣਦੇ ਸਨ ਕਿਉਂਕਿ ਉਨ੍ਹਾਂ ਨੇ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ ਲਿਆ ਹੋਇਆ ਸੀ ਉਸ ਸਮੇਂ ਬਿਆਸ ਵਿੱਚ ਮੇਰੇ ਬਾਪੂ ਜੀ ਦੀ ਚਾਹ ਦੀ ਦੁਕਾਨ ਸੀ ਪੂਜਨੀਕ ਸ਼ਹਿਨਸ਼ਾਹ ਜੀ ਕਦੇ-ਕਦੇ ਮੇਰੇ ਬਾਪੂ ਜੀ ਦੀ ਚਾਹ ਦੀ ਦੁਕਾਨ ’ਤੇ ਆਇਆ ਕਰਦੇ ਸਨ ਕਿਸ ਤਰ੍ਹਾਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਨੱਚਿਆ ਕਰਦੇ ਅਤੇ ਪੂਜਨੀਕ ਬਾਬਾ ਜੀ ਖੁਸ਼ ਹੋ ਕੇ ਰਹਿਮਤਾਂ ਭਰੇ ਕਿਸ ਤਰ੍ਹਾਂ ਬਚਨ ਕਰਦੇ, ਉਹ ਸਭ ਗੱਲਾਂ ਉਹਨਾਂ ਨੂੰ ਯਾਦ ਸਨ

ਜਦੋਂ ਸ਼ਹਿਨਸ਼ਾਹ ਜੀ ਝੋਪੜੀ ਦੇ ਕੋਲੋਂ ਦੀ ਲੰਘਣ ਲੱਗੇ ਤਾਂ ਮੇਰੇ ਬਾਪੂ ਜੀ ਸ਼ਹਿਨਸ਼ਾਹ ਜੀ ਨੂੰ ਨੇੜੇ ਹੋ ਕੇ ਨਾਅਰਾ ਲਗਾਉਣਾ ਚਾਹੁੰਦੇ ਸਨ ਪਰ ਸੇਵਾਦਾਰਾਂ ਨੇ ਮੇਰੇ ਬਾਪੂ ਜੀ ਨੂੰ ਧੱਕ ਕੇ ਪਿੱਛੇ ਕਰ ਦਿੱਤਾ ਸ਼ਹਿਨਸ਼ਾਹ ਜੀ ਦੇ ਨਾਲ ਉਸ ਸਮੇਂ ਸੱਤ-ਅੱਠ ਸੇਵਾਦਾਰ ਸਨ, ਜੋ ਕਿਸੇ ਨੂੰ ਵੀ ਸ਼ਹਿਨਸ਼ਾਹ ਜੀ ਦੇ ਨਜ਼ਦੀਕ ਨਹੀਂ ਹੋਣ ਦਿੰਦੇ ਸਨ

ਸੇਵਾਦਾਰਾਂ ਵਿੱਚ ਇੱਕ ਪ੍ਰੇਮੀ ਥਾਣੇਦਾਰ ਵੀ ਸੀ ਮੇਰੇ ਬਾਪੂ ਜੀ ਨੇ ਥਾਣੇਦਾਰ ਨੂੰ ਬਾਂਹ ਤੋਂ ਫੜ ਕੇ ਕਿਹਾ ਕਿ ਪਿੱਛੇ ਹਟ ਬਈ! ਕੂੰਜਾਂ ਦੀਆਂ ਉਹ ਜਾਣੇ ਜੋ ਨਾਲ ਉੱਡੇ ਇੰਨੇ ਵਿੱਚ ਪੂਜਨੀਕ ਮਸਤਾਨਾ ਜੀ ਬੋਲੇ, ‘‘ਭਾਈ ਕੌਣ ਹੈ?’’ ਥਾਣੇਦਾਰ ਪ੍ਰੇਮੀ ਨੇ ਕਿਹਾ ਕਿ ਇੱਕ ਪ੍ਰੇਮੀ ਹੈ, ਤੰਗ ਕਰਦਾ ਹੈ ਸ਼ਹਿਨਸ਼ਾਹ ਜੀ ਬੋਲੇ, ‘‘ਇਸ ਨੂੰ ਅੱਗੇ ਆਉਣ ਦਿਓ, ਕੀ ਕਹਿੰਦਾ ਹੈ’’ ਮੇਰੇ ਬਾਪੂ ਜੀ ਬੋਲੇ ਕਿ ਮੈਂ ਜਗਤ ਸਿੰਘ ਬਿਆਸ ਵਾਲਾ ਹਾਂ ਬਿਆਸ ਵਿੱਚ ਮੇਰੀ ਦੁਕਾਨ ’ਤੇ ਆਪ ਜੀ ਚਾਹ ਪੀਣ ਆਇਆ ਕਰਦੇ ਸੀ ਤਾਂ ਸ਼ਹਿਨਸ਼ਾਹ ਜੀ ਬੋਲੇ, ‘‘ਵਾਹ ਬਈ ਵਾਹ, ਜਗਨ! ਤੂੰ ਕਹਾਂ ਸੇ ਆ ਗਿਆ? ਹਮ ਵਾਪਿਸ ਆਏਂਗੇ ਤੋ ਤੇਰੇ ਪਾਸ ਹੋਕਰ ਜਾਏਂਗੇ’’ ਸ਼ਹਿਨਸ਼ਾਹ ਜੀ ਮੇਰੇ ਬਾਪੂ ਜੀ ਨੂੰ ਜਗਨ ਕਿਹਾ ਕਰਦੇ ਸਨ

ਸ਼ਹਿਨਸ਼ਾਹ ਜੀ ਘੰਟੇ ਬਾਅਦ ਵਾਪਸ ਆਏ ਮੇਰੇ ਬਾਪੂ ਜੀ ਨੇ ਪੂਜਨੀਕ ਮਸਤਾਨਾ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਚਾਹ ਬਣ ਰਹੀ ਹੈ, ਚਾਹ ਪੀ ਕੇ ਜਾਓ ਜੀ ਥਾਣੇਦਾਰ ਪ੍ਰੇਮੀ ਵਿੱਚ ਦੀ ਹੀ ਬੋਲਿਆ ਕਿ ਸਾਈਂ ਜੀ ਕਿਸੇ ਦੀ ਚਾਹ ਨਹੀਂ ਪੀਂਦੇ ਪਰ ਪੂਜਨੀਕ ਮਸਤਾਨਾ ਜੀ ਬੋਲੇ, ‘‘ਚਾਹ ਰੱਖੀ ਹੈ?’’ ਆਪ ਜੀ ਕੁਟੀਆ ਵੱਲ ਆ ਕੇ ਬੈਠ ਗਏ ਪੂਜਨੀਕ ਸ਼ਹਿਨਸ਼ਾਹ ਜੀ ਨੇ ਚਾਹ ਪੀਤੀ ਜਿੰਨੇ ਦਿਨ ਪੂਜਨੀਕ ਬੇਪਰਵਾਹ ਜੀ ਸ੍ਰੀ ਗੰਗਾਨਗਰ ਵਿੱਚ ਰਹੇ,

ਸਾਡੇ ਘਰ ਹੋ ਕੇ ਜਾਂਦੇ ਰਹੋ ਮੇਰੇ ਬਾਪੂ ਜੀ ਪੂਜਨੀਕ ਮਸਤਾਨਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਦੂਜੇ ਦਿਨ ਝੋਪੜੀ ਦੇ ਅੱਗੇ ਇੱਕ ਕੱਪੜਾ ਵਿਛਾਇਆ ਪੂਜਨੀਕ ਮਸਤਾਨਾ ਜੀ ਉਸ ਦੇ ਉੱਪਰ ਦੀ ਲੰਘੇ ਮੇਰੇ ਬਾਪੂ ਜੀ ਨੇ ਉਸ ਕੱਪੜੇ ਦੇ ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਸੂਟ ਸਿਵਾ ਕੇ ਦਿੱਤੇ ਜਦੋਂ ਤੀਜੇ ਦਿਨ ਸ਼ਹਿਨਸ਼ਾਹ ਜੀ ਆਏ, ਆ ਕੇ ਵਾਪਸ ਸ੍ਰੀ ਗੰਗਾਨਗਰ ਜਾ ਰਹੇ ਸਨ, ਤਾਂ ਮੇਰੇ ਬਾਪੂ ਜੀ ਕੋਲ ਰੁਕ ਗਏ ਅਤੇ ਸਾਹਮਣੇ ਮੜ੍ਹੀਆਂ ਵੱਲ ਇਸ਼ਾਰਾ ਕਰਦੇ ਹੋਏ ਬੋਲੇ, ‘‘ਜਗਨ! ਉਹ ਕਿਹੜੀ ਜਗ੍ਹਾ ਹੈ?’’ ਮੇਰੇ ਬਾਪੂ ਜੀ ਨੇ ਦੱਸਿਆ ਕਿ ਮੜ੍ਹੀਆਂ ਬਣੀਆਂ ਹਨ ਜੀ ਸ਼ਹਿਨਸ਼ਾਹ ਜੀ ਬੋਲੇ, ‘‘ਆਜ ਤੁਮ੍ਹਾਰੀ ਮੜ੍ਹੀਆਂ ਦੇਖੇਂਗੇ’’ ਸੇਵਾਦਾਰ ਉੱਥੇ ਮੂੜ੍ਹਾ ਲੈ ਕੇ ਚਲੇ ਗਏ ਪੂਜਨੀਕ ਮਸਤਾਨਾ ਜੀ ਇੱਕ ਦਰਖੱਤ ਦੀ ਛਾਂ ’ਚ ਬੈਠ ਗਏ ਅਤੇ ਉੱਥੇ ਅੰਤਰ-ਧਿਆਨ ਹੋ ਗਏ ਅੱਧਾ ਘੰਟਾ ਬੈਠੇ ਭਜਨ ਕਰਦੇ ਰਹੇ ਐਨੇ ਚਿਰ ਵਿੱਚ ਉੱਥੇ ਕਾਫੀ ਲੋਕ ਇਕੱਠੇ ਹੋ ਗਏ

ਉਸ ਤੋਂ ਬਾਅਦ ਪੂਜਨੀਕ ਮਸਤਾਨਾ ਜੀ ਮਹਾਰਾਜ ਮੇਰੇ ਬਾਪੂ ਜੀ ਨੂੰ ਮੁਖਾਤਿਬ ਹੋ ਕੇ ਬੋਲੇ, ‘‘ਭਈ ਜਗਨ! ਤੇਰੇ ਕੋ ਹਮਾਰੇ ਬਾਰੇ ਕਿਆ ਪਤਾ ਹੈ?’’ ਤਾਂ ਮੇਰੇ ਬਾਪੂ ਜੀ ਕਹਿਣ ਲੱਗੇ ਕਿ ਜੇਕਰ ਆਪ ਜੀ ਦਾ ਹੁਕਮ ਹੋਵੇ ਤਾਂ ਦੱਸ ਸਕਦਾ ਹਾਂ ਪੂਜਨੀਕ ਸ਼ਹਿਨਸ਼ਾਹ ਜੀ ਤੋਂ ਹੁਕਮ ਮਿਲਣ ’ਤੇ ਮੇਰੇ ਬਾਪੂ ਜੀ ਨੇ ਉੱਥੇ ਹਾਜ਼ਰ ਸੰਗਤ ਵਿੱਚ ਦੱਸਿਆ ਕਿ ਇੱਕ ਵਾਰ ਦੀ ਗੱਲ ਹੈ, ਬਿਆਸ ਡੇਰੇ ਵਿੱਚ ਬਾਬਾ ਸਾਵਣ ਸਿੰਘ ਜੀ ਮਹਾਰਾਜ ਉੱਪਰ ਚੁਬਾਰੇ ਤੋਂ ਸੰਗਤ ਨੂੰ ਦਰਸ਼ਨ ਦੇ ਰਹੇ ਸਨ ਉਸ ਸਮੇਂ ਉਹਨਾਂ ਦੇ ਹੱਥ ਵਿੱਚ ਲਾਲ ਕਿਤਾਬ ਸੀ ਥੱਲੇ ਆਪ ਜੀ (ਪੂਜਨੀਕ ਮਸਤਾਨਾ ਜੀ) ਮਸਤੀ ਵਿੱਚ ਨੱਚ ਰਹੇ ਸੀ ਬਾਬਾ ਜੀ ਆਪ ਜੀ ਦਾ ਮੁਜਰਾ ਦੇਖ ਕੇ ਖੁਸ਼ ਹੋ ਰਹੇ ਸਨ

ਬਾਬਾ ਜੀ ਨੇ ਬਚਨ ਫਰਮਾਏ, ‘‘ਬੋਲ ਮਸਤਾਨਾ! ਕਿਆ ਮਾਂਗਤਾ ਹੈ?’’ ਆਪ ਜੀ ਨਹੀਂ ਬੋਲੇ, ਆਪ ਜੀ ਮਸਤੀ ਵਿੱਚ ਨੱਚਦੇ ਰਹੇ ਫਿਰ ਦੂਜੀ ਵਾਰ ਬਚਨ ਹੋਇਆ, ਫਿਰ ਵੀ ਆਪ ਜੀ ਮਸਤੀ ਵਿੱਚ ਹੀ ਨੱਚਦੇ ਰਹੇ ਤੀਸਰੀ ਵਾਰ ਬਾਬਾ ਜੀ ਨੇ ਉੱਚੀ ਆਵਾਜ਼ ਵਿੱਚ ਕਿਹਾ, ‘‘ਬੋਲ ਮਸਤਾਨਾ ਤੀਸਰਾ ਬਚਨ ਹੈ ਅਸੀਂ ਤੇਰੇ ’ਤੇ ਖੁਸ਼ ਹਾਂ ਬੋਲ ਕੀ ਚਾਹੀਦਾ ਹੈ?’’ ਆਪ ਜੀ ਨੱਚਦੇ-ਨੱਚਦੇ ਰੁਕ ਗਏ ਆਪ ਜੀ ਨੇ ਪੂਜਨੀਕ ਬਾਬਾ ਜੀ ਨੂੰ ਕਿਹਾ, ‘‘ਮੁਝੇ ਕੁਛ ਨਹੀਂ ਚਾਹੀਏ ਮੁਝੇ ਆਪ ਚਾਹੀਏਂ ਆਪ ਮੇਰੇ ਅੰਦਰ ਆ ਜਾਓ ਬਸ, ਮੁਝੇ ਆਪ ਚਾਹੀਏਂ’’ ਆਪ ਜੀ ਬਾਬਾ ਜੀ ਵੱਲ ਦੋਨਾਂ ਹੱਥਾਂ ਨਾਲ ਸੱਜਦਾ ਕਰਦੇ ਹੋਏ ਨੱਚਦੇ ਰਹੇ

ਫਿਰ ਬਾਬਾ ਜੀ ਨੇ ਬਚਨ ਕੀਤੇ, ‘‘ਜਾ ਬਾਗੜ, ਸਰਸਾ ਜਾ ਤੇਰੇ ਕੋ ਬਾਗੜ ਕਾ ਬਾਦਸ਼ਾਹ ਬਨਾਇਆ ਬਾਗੜ ਕੋ ਤਾਰ ਹਮ ਤੇਰੇ ਮੇਂ ਹੈਂ, ਹਮ ਤੇਰੇ ਸਾਥ ਹੈਂ’’ ਇੰਨੇ ਬਚਨ ਕਰਕੇ ਪੂਜਨੀਕ ਬਾਬਾ ਜੀ ਚਲੇ ਗਏ ਉਸ ਸਮੇਂ ਆਪ ਜੀ ਨੂੰ ਗੱਸ਼ ਪੈ ਗਈ ਸੀ ਸੰਗਤ ਨੇ ਆਪ ਜੀ ਨੂੰ ਹੱਥਾਂ ’ਤੇ ਚੁੱਕ ਲਿਆ ਸੀ ਪੂਜਨੀਕ ਮਸਤਾਨਾ ਜੀ ਮੇਰੇ ਬਾਪੂ ਜੀ ਨੂੰ ਬੋਲੇ, ‘‘ਤੂੰ ਕਹਾਂ ਥਾ?’’ ਮੇਰੇ ਬਾਪੂ ਜੀ ਨੇ ਕਿਹਾ ਕਿ ਮੈਂ ਉੱਥੇ ਹੀ ਤੁਹਾਡੇ ਕੋਲ ਖੜ੍ਹਾ ਸੀ

ਜਦੋਂ ਸ਼ਹਿਨਸ਼ਾਹ ਜੀ ਮੜ੍ਹੀਆਂ ਦੇਖ ਕੇ ਵਾਪਸ ਆ ਰਹੇ ਸਨ, ਉਸ ਸਮੇਂ ਸ਼ਹਿਨਸ਼ਾਹ ਜੀ ਮੇਰੇ ਬਾਪੂ ਜੀ ਦੇ ਕਮਰੇ ਕੋਲ ਕੁਝ ਦੇਰ ਰੁਕੇ, ਐਨੇ ਵਿੱਚ ਇੱਕ ਪ੍ਰੇਮੀ ਦੀ 15-16 ਸਾਲ ਦੀ ਲੜਕੀ ਪੂਜਨੀਕ ਮਸਤਾਨਾ ਜੀ ਨੂੰ ਭੇਂਟ ਕਰਨ ਲਈ ਇੱਕ ਗੇਂਦੇ ਦਾ ਫੁੱਲ ਲੈ ਆਈ ਉਸ ਦੀ ਹਿੰਮਤ ਨਹੀਂ ਪਈ ਕਿ ਉਹ ਸ਼ਹਿਨਸ਼ਾਹ ਜੀ ਨੂੰ ਫੁੱਲ ਦੇ ਸਕੇ ਮੈਂ ਉਸ ਨੂੰ ਕਿਹਾ ਕਿ ਮੈਂ ਫੜਾ ਦਿੰਦੀ ਹਾਂ ਉਸ ਨੇ ਉਹ ਫੁੱਲ ਮੈਨੂੰ ਦੇ ਦਿੱਤਾ ਮੈਂ ਉਹ ਫੁੱਲ ਸ਼ਹਿਨਸ਼ਾਹ ਜੀ ਨੂੰ ਭੇਂਟ ਕਰ ਦਿੱਤਾ ਸ਼ਹਿਨਸ਼ਾਹ ਜੀ ਫੁੱਲ ਨੂੰ ਫੜਦੇ ਹੋਏ ਉਸ ਦੀ ਤਾਰੀਫ ਵਿੱਚ ਬੋਲੇ, ‘‘ਦੇਖੋ ਭਈ! ਮਾਲਕ ਨੇ ਕੈਸਾ ਸੁੰਦਰ ਨਮੂਨਾ ਬਣਾਇਆ ਹੈ ਕੋਈ ਭਜਨ-ਸਿਮਰਨ ਕਰੇ ਤੋ ਮਾਲਕ ਉਸੇ ਉਸੀ ਰੰਗ ਮੇਂ ਰੰਗ ਦੇਤਾ ਹੈ’’

ਉਹ ਦਿਨ ਮੈਨੂੰ ਅੱਜ ਵੀ ਯਾਦ ਹੈ ਜਦੋਂ ਉਹ ਸਮਾਂ ਯਾਦ ਆਉਂਦਾ ਹੈ ਤਾਂ ਮੇਰੀ ਰੂਹ ਖੁਸ਼ੀ ਵਿੱਚ ਖਿੜ ਉੱਠਦੀ ਹੈ ਪੂਜਨੀਕ ਗੁਰੂ ਜੀ ਦੇ ਸਵਰੂਪ ਵਿੱਚ, ਜਦੋਂ ਦਰਸ਼ਨਾਂ ਦੀ ਤੜਫ ਉੱਠਦੀ ਹੈ, ਅਰਦਾਸ ਕਰਦੀ ਹਾਂ ਤਾਂ ਪੂਜਨੀਕ ਹਜ਼ੂਰ ਪਿਤਾ ਜੀ (ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦਾ ਉਸੇ ਤਰ੍ਹਾਂ ਹੱਸਦਾ ਹੋਇਆ ਸੁੰਦਰ ਚਿਹਰਾ ਦੇਖ ਕੇ ਉਹੀ 65-70 ਸਾਲ ਪਹਿਲਾਂ ਵਾਲਾ ਦ੍ਰਿਸ਼ ਤਾਜ਼ਾ ਹੋ ਜਾਂਦਾ ਹੈ ਸਤਿਗੁਰੂ ਜੀ ਨੂੰ ਅਰਦਾਸ ਹੈ, ਆਪ ਜੀ ਦਾ ਪਿਆਰ ਇਸੇ ਤਰ੍ਹਾਂ ਮਿਲਦਾ ਰਹੇ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!