ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੀ ਦੂਜੀ ਪਵਿੱਤਰ ਬਾਡੀ ਵਿੱਚ ਦਰਸ਼ਨ ਦਿੱਤੇ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ
ਮਾਤਾ ਪ੍ਰਕਾਸ਼ ਇੰਸਾਂ ਪਤਨੀ ਸੱਚਖੰਡ ਵਾਸੀ ਗੁਰਮੁੱਖ ਇੰਸਾਂ ਕਲਿਆਣ ਨਗਰ ਸਰਸਾ ਤੋਂ ਆਪਣੇ ’ਤੇ ਹੋਈ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ ਦਾ ਵਰਣਨ ਇਸ ਪਰਕਾਰ ਕਰਦੀ ਹੈ:-
18 ਅਪਰੈਲ 1960 ਦੇ ਦਿਨ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣਾ ਨੂਰੀ ਚੋਲ਼ਾ ਬਦਲ ਲਿਆ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ 28 ਫਰਵਰੀ 1960 ਨੂੰ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਡੇਰਾ ਸੱਚਾ ਸੌਦਾ ਵਿੱਚ ਆਪਣਾ ਗੱਦੀਨਸ਼ੀਨ (ਉਤਰਾ ਅਧਿਕਾਰੀ) ਨਿਯੁਕਤ ਕਰ ਦਿੱਤਾ ਸੀ ਸਰਸਾ ਸ਼ਹਿਰ ਵਿੱਚ ਜਲੂਸ ਕੱਢ ਕੇ ਸ਼ਰੇਆਮ ਮੁਨਿਆਦੀ ਕੀਤੀ ਗਈ ਸੀ
ਕਿ ਅੱਜ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਆਤਮਾ ਤੋਂ ਪਰਮਾਤਮਾ ਕਰ ਦਿੱਤਾ ਹੈ ਅਤੇ ਦੋਨਾਂ ਜਹਾਨਾਂ ਦੀ ਦੌਲਤ ਉਹਨਾਂ ਦੀ ਝੋਲੀ ਵਿੱਚ ਪਾ ਦਿੱਤੀ ਗਈ ਹੈ ਪਰ ਕਾਲ ਨੇ ਸ਼ਰਾਰਤ ਕੀਤੀ ਕਿ ਕੁਝ ਮਨਮਤੇ ਲੋਕਾਂ ਨੇ ਅਫਵਾਹਾਂ ਉਡਾ ਦਿੱਤੀਆਂ ਕਿ ਬੇਪਰਵਾਹ ਮਸਤਾਨਾ ਜੀ ਮਹਾਰਾਜ ਤਾਂ ਚੋਲ਼ਾ ਬਦਲ ਗਏ ਹਨ ਹੁਣ ਸੱਚਾ ਸੌਦਾ ਵਿੱਚ ਕੀ ਹੈ? ਭਾਵ ਕੋਈ ਰੂਹਾਨੀ ਤਾਕਤ ਨਹੀਂ ਹੈ ਮੇਰੇ ਮਨ ਨੇ ਵੀ ਮੈਨੂੰ ਇਹ ਗੱਲ ਜਚਾ ਦਿੱਤੀ ਕਿ ਜਦੋਂ ਮੇਰਾ ਗੁਰੂ ਹੀ ਨਹੀਂ ਰਿਹਾ ਤਾਂ ਮੈਂ ਡੇਰਾ ਸੱਚਾ ਸੌਦਾ ਵਿੱਚ ਕੀ ਲੈਣ ਜਾਣਾ ਹੈ ਇਸ ਤਰ੍ਹਾਂ ਸੱਤ ਮਹੀਨੇ ਬੀਤ ਗਏ
ਉਸ ਸਮੇਂ ਅਸੀਂ ਮੰਡੀ ਡੱਬਵਾਲੀ ਵਿੱਚ ਰਹਿੰਦੇ ਸੀ ਡੱਬਵਾਲੀ ਦੇ ਸਾਰੇ ਪ੍ਰੇਮੀ ਇਕੱਠੇ ਹੋਏ ਸਾਨੂੰ ਵੀ ਇਕੱਠ ਵਿੱਚ ਬੁਲਾਇਆ ਗਿਆ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਿਤਾਏ ਹੋਏ ਸਾਰੇ ਪ੍ਰੇਮੀਆਂ ਨੇ ਆਪਸ ਵਿੱਚ ਸਲਾਹ-ਮਸ਼ਵਰਾ ਕੀਤਾ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਸਾਰੇ ਇਸ ਮਹੀਨੇ ਦੇ ਮਹੀਨਾਵਾਰੀ ਸਤਿਸੰਗ ’ਤੇ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਜਾਵਾਂਗੇ ਅਸੀਂ ਸਾਰੇ ਸਤਿਸੰਗੀ ਮਹੀਨੇਵਾਰੀ ਸਤਿਸੰਗ ’ਤੇ ਡੇਰਾ ਸੱਚਾ ਸੌਦਾ ਸਰਸਾ ਪਹੁੰਚੇ ਜਦੋਂ ਮੈਂ ਸਤਿਸੰਗ ਪੰਡਾਲ ਵਿੱਚ ਪਹੁੰਚੀ ਤਾਂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸਟੇਜ ’ਤੇ ਬਿਰਾਜਮਾਨ ਸਨ ਸੰਗਤ ਸਜੀ ਹੋਈ ਸੀ ਸਤਿਸੰਗ ਦਾ ਪ੍ਰੋਗਰਾਮ ਚੱਲ ਰਿਹਾ ਸੀ ਪੂਜਨੀਕ ਪਰਮ ਪਿਤਾ ਜੀ ਨੂੰ ਦੇਖ ਕੇ ਮੈਨੂੰ ਵੈਰਾਗ ਆ ਗਿਆ ਕਿ ਮਸਤਾਨਾ ਜੀ ਮਹਾਰਾਜ ਤਾਂ ਨਹੀਂ ਹਨ
ਮੈਂ ਗੌਰ ਨਾਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਦੇਖਿਆ ਤਾਂ ਮੇਰੇ ਵੇਖਦੇ ਹੀ ਵੇਖਦੇ ਪੂਜਨੀਕ ਪਰਮ ਪਿਤਾ ਜੀ ਦੀ ਜਗ੍ਹਾ ਸਾਈਂ ਮਸਤਾਨਾ ਜੀ ਦਿਖਾਈ ਦੇਣ ਲੱਗੇ ਪਰਮ ਪਿਤਾ ਜੀ ਸਤਿਸੰਗ ਵਿੱਚ ਬਚਨ ਫਰਮਾ ਰਹੇ ਸਨ ਉਹਨਾਂ ਦੀ ਆਵਾਜ਼ ਦੀ ਜਗ੍ਹਾ ਮਸਤਾਨਾ ਜੀ ਮਹਾਰਾਜ ਦੀ ਆਵਾਜ਼ ਸੁਣਾਈ ਦੇਣ ਲੱਗੀ ਮੇਰੇ ਸਾਰੇ ਭਰਮ-ਭੁਲੇਖੇ ਖ਼ਤਮ ਹੋ ਗਏ ਸਤਿਗੁਰੂ ਜੀ ਨੇ ਦਿਖਾ ਦਿੱਤਾ ਕਿ ਉਹ ਮਸਤਾਨਾ ਜੀ ਮਹਾਰਾਜ ਹੀ ਹਨ,
ਕੋਈ ਹੋਰ ਨਹੀਂ ਹਨ ਉਸ ਤੋਂ ਬਾਅਦ ਮੈਂ ਫਿਰ ਤੋਂ ਡੇਰਾ ਸੱਚਾ ਸੌਦਾ ਦਰਬਾਰ ਵਿੱਚ ਆਉਣ ਲੱਗੀ ਅਸੀਂ ਅੱਜ ਤੱਕ ਇਸ ਦਰ ਨਾਲ ਜੁੜੇ ਹੋਏ ਹਾਂ ਮੈਨੂੰ ਅਕਸਰ ਹੀ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵਿੱਚ ਬੇਪਰਵਾਹ ਮਸਤਾਨਾ ਜੀ ਮਹਾਰਾਜ ਜੀ ਦੇ ਦਰਸ਼ਨ ਹੋ ਜਾਇਆ ਕਰਦੇ ਸਨ ਅੱਜ ਤੀਜੀ ਬਾਡੀ ਪੂਜਨੀਕ ਹਜ਼ੂਰ ਪਿਤਾ ਜੀ ਵਿੱਚ ਵੀ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਹੁੰਦੇ ਹਨ ਤਿੰਨੇ ਬਾਡੀਆਂ ਇੱਕ ਹੀ ਸਤਿਗੁਰੂ ਦਾ ਨੂਰ ਹਨ ਮੈਂ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਇਹ ਹੀ ਬੇਨਤੀ ਕਰਦੀ ਹਾਂ ਕਿ ਪਿਤਾ ਜੀ, ਮੇਰੀ ਓੜ ਨਿਭਾ ਦੇਣਾ ਜੀ