ਭਾਸ਼ਾ ਮਨੁੱਖ ਦੀ ਸਾਰਥਕ ਜ਼ਾਹਿਰ ਕਰਨ ਵਾਲੀ ਵਾਣੀ ਹੈ ਬੋਲੇ ਗਏ ਧਵਨੀ-ਸੰਕੇਤਾਂ ਦੇ ਸਹਿਯੋਗ ਨਾਲ ਮਨੁੱਖ ਆਪਣੇ ਭਾਵਾਂ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰ ਸਕਦਾ ਹੈ 21ਵੀਂ ਸਦੀ ਦੀ ਸੂਚਨਾ ਕ੍ਰਾਂਤੀ, ਵਿਗਿਆਨ ਅਤੇ ਤਕਨੀਕੀ ਵਿਕਾਸ ਨੇ ਭਾਸ਼ਾ-ਵਿਗਿਆਨ ਦੇ ਮਹੱਤਵ ਨੂੰ ਵਧਾਇਆ ਹੈ ਹੁਣ ਭਾਸ਼ਾ ਵਿਗਿਆਨ ਅਨੰਤ ਸ਼ਾਖ਼ਾਵਾਂ ’ਚ ਵੰਡੀ ਗਈ ਹੈ, ਜਿਵੇਂ ਸੋਸ਼ਿਓÇਲੰਗਵਿਸਟਿਕਸ, ਨਿਊਵੋÇਲੰਗਵਿਸਟਿਕਸ, ਬਾਇਓÇਲੰਗਵਿਸਟਿਕਸ, ਸਾਈਕੋÇਲੰਗਵਿਸਟਿਕਸ ਅਤੇ ਐਥਨੋÇਲੰਗਵਿਸਟਿਕਸ ਆਦਿ
ਭਾਸ਼ਾ-ਵਿਗਿਆਨ ਦੇ ਫੈਲਦੇ ਖੇਤਰ ਨੇ ਰੁਜ਼ਗਾਰ ਦੇ ਮੌਕਿਆਂ ਨੂੰ ਵੀ ਵਧਾਇਆ ਹੈ ਦੁਨੀਆਂ ਦੇ ਲਗਭਗ ਸਾਰੇ ਸੂਬਿਆਂ ’ਚ ਭਾਸ਼ਾ ਦੇ ਤਿੰਨ ਰੂਪ ਦੇਖੇ ਜਾ ਸਕਦੇ ਹਨ 1. ਬੋਲੀਆਂ, 2. ਪਰਿਭਾਸ਼ਤ ਕੀਤੀ ਭਾਸ਼ਾ 3. ਕੌਮੀ ਭਾਸ਼ਾ ਭਾਰਤ ’ਚ ਲਗਭਗ 600 ਬੋਲੀਆਂ ਪ੍ਰਚੱਲਿਤ ਹਨ
20ਵੀਂ ਸਦੀ ਦੇ ਅਖੀਰਲੇ ਦੌਰ ’ਚ ਲਾਗੂ ਕੀਤੇ ਕੰਪਿਊਟਰੀਕ੍ਰਿਤ ਮਸ਼ੀਨੀ ਅਨੁਵਾਦ ਅਤੇ ਵਾਕ ਪਹਿਚਾਣ ’ਚ ਵੀ ਭਾਸ਼ਾ-ਵਿਗਿਆਨ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ
Also Read :-
- ਗਰਮੀ ਚ ਕੂਲ ਰਹਿ ਕੇ ਕਰੋ ਵਰਕ ਫਰਾਮ ਹੋਮ
- ਘਰੇਲੂ ਖਰਚਿਆਂ ਤੇ ਲਾਓ ਲਗਾਮ
- ਘੰਟਿਆਂ ਤੱਕ ਮੋਬਾਇਲ ਤੇ ਪੜ੍ਹਾਈ ਨਾਲ ਬੱਚਿਆਂ ਨੂੰ ਹੋ ਸਕਦਾ ਹੈ ਦ੍ਰਿਸ਼ਟੀ-ਰੋਗ
- ਵਰਕ ਫਰੋਮ ਹੋਮ ਨਾ ਬਣੇ ਸਿਰਦਰਦੀ
- ‘ਵਰਕ ਐਟ ਹੋਮ’ ਵੀ ਹੈ ਕਰੀਅਰ ਆਪਸ਼ਨ
ਜੇਕਰ ਤੁਸੀਂ ਭਾਸ਼ਾ ਵਿਗਿਆਨ ਦੇ ਖੇਤਰ ’ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਸਾਹਮਣੇ ਹੇਠ ਲਿਖੇ ਬਦਲ ਹੋਣਗੇ-
ਦੁਭਾਸ਼ੀਏ ਦਾ ਕੰਮ:
ਕੌਮੀ ਅਤੇ ਕੌਮਾਂਤਰੀ ਪੱਧਰ ’ਦੇ ਦੁਭਾਸ਼ੀਏ ਦੀ ਜ਼ਰੂਰਤ ਹੁੰਦੀ ਹੈ ਹਿੰਦੀ-ਫਰੈਂਚ-ਅੰਗਰੇਜ਼ੀ ਜਾਂ ਅੰਗਰੇਜ਼ੀ-ਜਰਮਨੀ-ਹਿੰਦੀ ਜਾਂ ਹੋਰ ਭਾਸ਼ਾਵਾਂ ਦੇ ਮੇਲ ਨਾਲ ਤੁਸੀਂ ਆਪਣਾ ਕਰੀਅਰ ਬਣਾ ਸਕਦੇ ਹੋ ਇਸ ਦੇ ਅਧੀਨ ਸੇਵਾ, ਪ੍ਰਸਿੱਧੀ, ਪਛਾਣ ਅਤੇ ਦੇਸ਼-ਵਿਦੇਸ਼ ਦੀਆਂ ਯਾਤਰਾਵਾਂ ਦਾ ਵੀ ਲਾਭ ਮਿਲਦਾ ਹੈ
ਸਿਖਲਾਈ:-
ਵਿਸ਼ਵ ਦੇ ਦੌਰ ’ਚ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਆਕਰਸ਼ਣ ਅਤੇ ਰੁਚੀ ਕਾਫੀ ਵਧੀ ਹੈ ਅਜਿਹੇ ’ਚ ਜੇਕਰ ਤੁਸੀਂ ਖੁਦ ਚੰਗੀ ਤਰ੍ਹਾਂ ਜਾਣੂ ਹੋਵੋ ਤਾਂ ਜਪਾਨੀ, ਜਰਮਨ, ਫਰੈਂਚ ਜਾਂ ਹੋਰ ਭਾਸ਼ਾਵਾਂ ਦੀ ਸਿੱਖਿਆ ਲੈ ਕੇ ਤੁਸੀਂ ਇੱਕ ਵੱਖਰਾ ਸਥਾਨ ਬਣਾ ਸਕਦੇ ਹੋ
ਅਨੁਵਾਦਕ:-
ਦੇਸ਼-ਵਿਦੇਸ਼ ’ਚ ਇਸ ਅਹੁਦੇ ਦੀ ਕਾਫੀ ਮੰਗ ਹੈ ਤੁਸੀਂ ਜੇਕਰ ਇੱਕ ਤੋਂ ਜ਼ਿਆਦਾ ਭਾਸ਼ਾ ਜਾਣਦੇ ਹੋ, ਜਾਂ ਸਿੱਖ ਲੈਂਦੇ ਹੋ ਤਾਂ ਕਿਸੇ ਵੀ ਸੰਸਥਾਨ ’ਚ ਤੁਸੀਂ ਟਰਾਂਸਲੇਟਰ ਬਣ ਸਕਦੇ ਹੋ ਆਜ਼ਾਦ ਟਰਾਂਸਲੇਟਰ ਦੇ ਰੂਪ ’ਚ ਵੀ ਕਾਫੀ ਸੰਭਾਵਨਾਵਾਂ ਮੌਜ਼ੂਦ ਹੁੰਦੀਆਂ ਹਨ
ਉੱਚਾਰਨ ਅਤੇ ਧਵਨੀ ਵਿਗਿਆਨ ਦੇ ਖੇਤਰ ’ਚ:-
ਮੁੱਖ ਤੌਰ ’ਤੇ ਭਾਸ਼ਾ-ਉੱਚਾਰਨ ਅਤੇ ਧਵਨੀ ਹੀ ਹੈ ਸਹੀ ਉੱਚਾਰਨ ਆਪਸੀ ਵਿਚਾਰ ਲਈ ਜ਼ਰੂਰੀ ਹਨ ਸਿਖਲਾਈ ਅਤੇ ਗਿਆਨ ਪ੍ਰਸਾਰ ਅਤੇ ਤਕਨੀਕੀ ਵਿਕਾਸ ਦੇ ਕੰਮਾਂ ’ਚ ਸਹੀ ਉੱਚਾਰਨ ਅਤੇ ਧਵਨੀ ਵਿਗਿਆਨ ਦਾ ਵਿਸ਼ੇਸ਼ ਮਹੱਤਵ ਹੈ ਆਖਰ ਇਸ ਖੇਤਰ ’ਚ ਮਾਹਿਰਤਾ ਹਾਸਲ ਕਰਕੇ ਤੁਸੀਂ ਆਪਣਾ ਕਰੀਅਰ ਬਣਾ ਸਕਦੇ ਹੋ
ਸੈਲਾਨੀ-ਉਦਯੋਗ:-
ਵਰਤਮਾਨ ’ਚ ਸੈਲਾਨੀਆਂ ਨੇ ਉਦਯੋਗ ਦਾ ਰੂਪ ਧਾਰਨ ਕਰ ਲਿਆ ਹੈ ਅਖੀਰ ਵੱਖ-ਵੱਖ ਸੈਲਾਨੀ-ਸਥਾਨਾਂ ਵੱਲ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ, ਸੈਲਾਨੀਆਂ ਦੀ ਸੁਵਿਧਾ ਅਤੇ ਰਹਿਣ-ਸਹਿਣ ਸੰਬੰਧੀ ਕੰਮ ਅਤੇ ਸੈਲਾਨੀਆਂ ਦਾ ਗਾਈਡ ਕਰਨ ’ਚ ਭਾਸ਼ਾ-ਵਿਗਿਆਨ ਕਾਫੀ ਸਹਾਇਕ ਸਿੱਧ ਹੁੰਦੀ ਹੈ ਸਰਕਾਰੀ ਅਤੇ ਗੈਰ-ਸਰਕਾਰੀ ਪੱਧਰ ’ਤੇ ਇਸ ਖੇਤਰ ’ਚ ਰੁਜ਼ਗਾਰ ਦੀਆਂ ਬਹੁਤ ਸੰਭਾਵਨਾਵਾਂ ਹਨ
ਕੋਸ਼ ਤਿਆਰ ਕਰਨਾ:-
ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ-ਕੋਸ਼ ਤਿਆਰ ਕਰਨ ’ਚ ਭਾਸ਼ਾ ਵਿਗਿਆਨਕਾਂ ਦੀ ਜ਼ਰੂਰਤ ਪੈਂਦੀ ਹੈ
ਗੂੰਗੇ ਅਤੇ ਬੋਲ਼ਿਆਂ ਦਾ ਸਕੂਲ:-
ਗੂੰਗੇ ਅਤੇ ਬੋਲ਼ਿਆਂ ਲਈ ਬਨਾਉਟੀ ਵਾਣੀ ਵਿਕਸਤ ਕਰਨ ਲਈ ਭਾਸ਼ਾ ਦੇ ਜਾਣਕਾਰਾਂ ਦੀ ਜ਼ਰੂਰਤ ਹੁੰਦੀ ਹੈ ਇਨ੍ਹਾਂ ਸਕੂਲਾਂ ਅਤੇ ਸੰਸਥਾਵਾਂ ’ਚ ਭਾਸ਼ਾ ਵਿਗਿਆਨਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ
ਭਾਸ਼ਾ ਨੀਤੀ ਡਿਜ਼ਾਇਨ:-
ਭਾਸ਼ਾ ਨੀਤੀ ਦੇ ਡਿਜ਼ਾਇਨ ਲਈ ਅਤੇ ਗੈਰ-ਸਰਕਾਰੀ ਪੱਧਰ ’ਤੇ ਭਾਸ਼ਾ ਵਿਗਿਆਨ ਦੀ ਜ਼ਰੂਰਤ ਹੁੰਦੀ ਹੈ
ਭਾਰਤੀ ਪੁਰਾਤੱਤਵ ਸਰਵੇਖਣ:-
ਇਸ ਵਿਭਾਗ ਵੱਲੋਂ ਸੋਧ ਸਰਵੇਖਣ ਜਾਂ ਖਨਨ ਨਾਲ ਕਈ ਪ੍ਰਾਚੀਨ ਵਸਤੂਆਂ ਨੂੰ ਇਕੱਠਾ ਕੀਤਾ ਜਾਂਦਾ ਹੈ, ਜਿਨ੍ਹਾਂ ’ਤੇ ਵੱਖ-ਵੱਖ ਭਾਸ਼ਾਵਾਂ ਦਾ ਨੋਟੇਸ਼ਨ ਹੁੰਦਾ ਹੈ ਇਹ ਭਾਸ਼ਾ ਦੀ ਪ੍ਰਕਿਰਤੀ, ਪਾਲੀ ਜਾਂ ਹੋਰ ਕੋਈ ਵੀ ਭਾਸ਼ਾ ਹੋ ਸਕਦੀ ਹੈ ਇਸ ਤਰ੍ਹਾਂ ਦੇ ਲੇਖਨ ਜਾਂ ਨੋਟੇਸ਼ਨ ਦਾ ਅਧਿਐਨ ਕਰਨ ’ਚ ਭਾਸ਼ਾ ਵਿਗਿਆਨ ਦੀ ਭੂਮਿਕਾ ਹੈ
ਕੰਪਿਊਟਰ ਪ੍ਰੋਗਰਾਮਰ:-
ਭਾਸ਼ਾ ਵਿਗਿਆਨ ਕੰਪਿਊਟਰ ਪ੍ਰੋਗਰਾਮ ਨਿਰਮਾਣ ਅਤੇ ਸੰਰਚਨਾ ’ਚ ਹੀ ਸਹਾਇਕ ਸਿੱਧ ਹੋਈ ਹੈ ਇਸ ਦੀ ਮੱਦਦ ਨਾਲ ਬਟਨ ਦਬਾਉਂਦੇ ਹੀ ਮੋਬਾਇਲ ਵਰਗੇ ਯੰਤਰ ਦੀ ਭਾਸ਼ਾ ਬਦਲ ਜਾਂਦੀ ਹੈ ਕੰਪਿਊਟਰ ਹਿੰਦੀ, ਅੰਗਰੇਜ਼ੀ, ਤਮਿਲ, ਕੰਨੜ, ਉੜੀਆ, ਫਰੈਂਚ, ਜਰਮਨ ਕਿਸੇ ਵੀ ਭਾਸ਼ਾ ’ਚ ਕੰਮ ਕਰ ਸਕਦਾ ਹੈ
ਫਿਲਮ ਅਤੇ ਦੂਰਦਰਸ਼ਨ:-
ਦੂਰਦਰਸ਼ਨ ਨਿਰਮਾਣ ਪ੍ਰੋਗਰਾਮ ਜਾਂ ਫਿਲਮ ਬਣਾਉਣ ਦੇ ਕੰਮ ’ਚ ਕਈ ਖੇਤਰ ਕੰਪਨੀਆਂ ਅਤੇ ਭਾਸ਼ਾਵਾਂ ਦਾ ਯੋਗਦਾਨ ਹੁੰਦਾ ਹੈ ਅਖੀਰ ਇੱਥੇ ਵੀ ਭਾਸ਼ਾ ਗਿਆਨ ਰੱਖਣ ਵਾਲਿਆਂ ਦੀ ਜ਼ਰੂਰਤ ਹੁੰਦੀ ਹੈ
ਪੱਤਰਕਾਰਿਤਾ:-
ਪ੍ਰਿੰਟ, ਆਡੀਓ ਅਤੇ ਵੀਡੀਓ ਪੱਤਰਕਾਰਤਾ ’ਚ ਭਾਸ਼ਾ ਵਿਗਿਆਨ ਦਾ ਮਹੱਤਵਪੂਰਨ ਯੋਗਦਾਨ ਹੈ ਇਸ ਖੇਤਰ ’ਚ ਵੀ ਕਰੀਅਰ ਬਣਾਇਆ ਜਾ ਸਕਦਾ ਹੈ
ਲੇਖਨ, ਕਾਪੀ ਅਤੇ ਸੰਪਾਦਨ:-
ਲੇਖਨ ਕੰਮ ਦੀ ਰੀੜ੍ਹ ਹੈ ਭਾਸ਼ਾ ਲੇਖਨ ਦੀ ਕਾਪੀ ਕਰਨਾ ਅਤੇ ਉਸ ਦਾ ਸੰਪਾਦਨ ਕਰਨ ’ਚ ਭਾਸ਼ਾ ਵਿਗਿਆਨ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ
ਭਾਸ਼ਣ:-
ਭਾਸ਼ਾ ਵਿਗਿਆਨਕ ਦੇ ਤੌਰ ’ਤੇ ਤੁਸੀਂ ਭਾਸ਼ਣ ਖੇਤਰ ’ਚ ਵੀ ਕੰਮ ਕਰ ਸਕਦੇ ਹੋ ਇਹ ਖੇਤਰ ਮਨੁੱਖੀ ਸੇਵਾ ਨਾਲ ਪੂਰਨ ਇੱਕ ਵੱਖਰੀ ਪਛਾਣ ਦੇ ਸਕਦਾ ਹੈ
ਟਿਊਟਰ ਦਾ ਕੰਮ:-
ਵੱਖ-ਵੱਖ ਭਾਸ਼ਾਵਾਂ ਦੀ ਟਿਊਸ਼ਨ ਸ਼ੁਰੂ ਕਰਕੇ ਤੁਸੀਂ ਉੱਜਵਲ ਭਵਿੱਖ ਦਾ ਨਿਰਮਾਣ ਕਰ ਸਕਦੇ ਹੋ ਇਸ ਦਿਸ਼ਾ ’ਚ ਭਾਸ਼ਣ ਸਿਖਲਾਈ ਦੇ ਕੰਮ ਵੀ ਕੀਤੇ ਜਾ ਸਕਦੇ ਹਨ
ਪਾਠ ਪੁਸਤਕਾਂ ਦਾ ਡਿਜ਼ਾਇਨ:-
ਵੱਖ-ਵੱਖ ਵਿਸ਼ਿਆਂ ਦੀ ਪਾਠ ਪੁਸਤਕਾਂ ਦੀ ਡਿਜਾਈਨਿੰਗ ’ਚ ਭਾਸ਼ਾ ਵਿਗਿਆਨ ਦੀ ਜ਼ਰੂਰਤ ਪੈਂਦੀ ਹੈ
ਸਲਾਹਕਾਰ:-
ਭਾਸ਼ਾਵਾਂ ਦੇ ਮਾਹਿਰ ਬਤੌਰ ਸਲਾਹਕਾਰ ਵੀ ਬਿਹਤਰ ਕੰਮ ਕਰ ਸਕਦੇ ਹਨ ਇਸ ਤਰ੍ਹਾਂ ਭਾਸ਼ਾ-ਵਿਗਿਆਨ ’ਚ ਰੁਜ਼ਗਾਰ ਦੀਆਂ ਬਹੁਤ ਸੰਭਾਵਨਾਵਾਂ ਹਨ ਅਖੀਰ ਤੁਸੀਂ ਭਾਸ਼ਾ ਵਿਗਿਆਨ ਨਾਲ ਸਬੰਧਿਤ ਗ੍ਰੈਜੂਏਟ, ਪੋਸਟ ਗ੍ਰੈਜੂਏਟ ਜਾਂ ਡਾਕਟਰੇਟ ਉਪਾਧੀ ਪ੍ਰਾਪਤ ਕਰਕੇ Çਲੰਗਵਿਸਟਿਕਸ ’ਚ ਆਪਣਾ ਕਰੀਅਰ ਬਣਾ ਸਕਦੇ ਹੋ
ਨਰਿੰਦਰ ਦੇਵਾਂਗਨ