heat house -sachi shiksha punjabi

ਘੱਟ ਖਰਚ ’ਚ ਕਰ ਸਕਦੇ ਹੋ ਆਪਣੇ ਘਰ ਨੂੰ ਗਰਮ

ਕੜਕਦਾਰ ਸਰਦੀ ਤੋਂ ਬਚਣ ਲਈ ਤੁਸੀਂ ਆਪਣੇ ਘਰ ਨੂੰ ਗਰਮ ਰੱਖਣ ਦੇ ਚੱਕਰ ’ਚ ਇਸ ਸਮੇਂ ਹਜ਼ਾਰਾਂ ਰੁਪਏ ਦੇ ਰੂਮ ਹੀਟਰ ਖਰੀਦਣ ਦੀ ਸੋਚ ਰਹੇ ਹੋਵੋਗੇ ਇਸ ’ਤੇ ਤਾਂ ਤੁਹਾਡਾ ਹਜ਼ਾਰਾਂ ਰੁਪਏ ਖਰਚ ਹੋਵੇਗਾ ਹੀ, ਨਾਲ ਹੀ ਤੁਹਾਨੂੰ ਮੋਟਾ ਬਿੱਲ ਵੀ ਭਰਨਾ ਪਵੇਗਾ, ਪਰ ਥੋੜ੍ਹੀ ਜਿਹੀ ਸਮਝਦਾਰੀ ਵਰਤ ਕੇ ਤੁਸੀਂ ਬਿਨਾਂ ਕੁਝ ਖਰਚੇ ਆਪਣੇ ਘਰ ਨੂੰ ਗਰਮ ਕਰ ਸਕਦੇ ਹੋ ਇਸ ਨਾਲ ਹਜ਼ਾਰਾਂ ਰੁਪਏ ਦਾ ਖਰਚਾ ਅਤੇ ਬਿੱਲ ਬਚ ਜਾਵੇਗਾ ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕਿਆਂ ਬਾਰੇ ਦੱਸਾਂਗੇ,

ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਘਰ ਨੂੰ ਗਰਮ ਕਰਕੇ ਚੈਨ ਦੀ ਨੀਂਦ ਸੌਂ ਸਕਦੇ ਹੋ

  • ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਸੂਰਜ ਦੀ ਰੌਸ਼ਨੀ ਤੁਹਾਡੇ ਘਰ ਤੱਕ ਕਿੱਥੇ ਪਹੁੰਚ ਰਹੀ ਹੈ ਜਿਵੇਂ ਕਿ ਜੇ ਤੁਹਾਡੀ ਬਾਲਕੋਨੀ ਜਾਂ ਖਿੜਕੀ ਤੱਕ ਧੁੱਪ ਪਹੁੰਚ ਰਹੀ ਹੈ ਤਾਂ ਦਿਨ ’ਚ ਇਹ ਤੈਅ ਕਰੋ ਕਿ ਧੁੱਪ ਦੀ ਰੌਸ਼ਨੀ ਤੁਹਾਡੇ ਘਰ ਅੰਦਰ ਤੱਕ ਪਹੁੰਚੇ ਜਿਵੇਂ ਤੁਹਾਡੀ ਖਿੜਕੀ ਜਾਂ ਤਾਂ ਖੁੱਲ੍ਹੀ ਹੋਵੇ ਜਾਂ ਸ਼ੀਸ਼ੇ ਪੂਰੀ ਤਰ੍ਹਾਂ ਟਰਾਂਸਪੇਰੈਂਟ ਹੋਣ ਜੇਕਰ ਖਿੜਕੀ ’ਤੇ ਪਰਦੇ ਵੀ ਹੋਣ ਤਾਂ ਉਹ ਟਰਾਂਸਪੇਰੈਂਟ ਹੋਣ ਭਾਵ ਕਿ ਜਦੋਂ ਤੱਕ ਧੁੱਪ ਰਹਿੰਦੀ ਹੈ, ਉਦੋਂ ਤੱਕ ਉਸ ਨੂੰ ਘਰ ਦੇ ਅੰਦਰ ਤੱਕ ਪਹੁੰਚਣ ਦਿਓ ਜੇਕਰ ਘਰ ਦੀ ਦਿਸ਼ਾ ਧੁੱਪ ਤੋਂ ਉਲਟ ਹੈ ਤਾਂ ਘੱਟ ਤੋਂ ਘੱਟ ਰੌਸ਼ਨਦਾਨ ਦਾ ਇੰਤਜ਼ਾਮ ਜ਼ਰੂਰ ਕਰੋ ਤਾਂ ਕਿ ਦਿਨ ’ਚ ਧੁੱਪ ਘਰ ਦੇ ਅੰਦਰ ਤੱਕ ਪਹੁੰਚ ਜਾਵੇ
  • ਜੇਕਰ ਤੁਸੀਂ ਪਰਦਿਆਂ ਦਾ ਬਿਹਤਰ ਇਸਤੇਮਾਲ ਕਰੋ ਤਾਂ ਤੁਸੀਂ ਘਰ ਨੂੰ ਗਰਮ ਰੱਖ ਸਕਦੇ ਹੋ ਜਿਵੇਂ ਕਿ ਜੇਕਰ ਤੁਹਾਡੇ ਘਰ ਦੀਆਂ ਖਿੜਕੀਆਂ ’ਤੇ ਪਰਦੇ ਲੱਗੇ ਹਨ ਤਾਂ ਸ਼ਾਮ ਹੁੰਦੇ ਹੀ ਉਨ੍ਹਾਂ ਨੂੰ ਪੂਰੇ ਲਾ ਦਿਓ, ਸਗੋਂ ਹੋ ਸਕੇ ਤਾਂ ਪਰਦੇ ਡਬਲ ਕਰ ਲਓ ਤਾਂਕਿ ਬਾਹਰ ਦੀ ਸਰਦ ਹਵਾ ਅੰਦਰ ਨਾ ਆ ਸਕੇ ਦਰਵਾਜੇ ਨੂੰ ਬੰਦ ਕਰਨ ਤੋਂ ਬਾਅਦ ਉਸ ਦੇ ਪਰਦੇ ਵੀ ਲਾ ਦਿਓ, ਤਾਂਕਿ ਦਰਵਾਜੇ ਜਾਂ ਹਾਲ ਤੋਂ ਜੇਕਰ ਅੰਦਰ ਹਵਾ ਆ ਰਹੀ ਹੈ ਤਾਂ ਉਹ ਪਰਦੇ ਨਾਲ ਰੁਕ ਜਾਵੇ
  • ਜੇਕਰ ਤੁਹਾਡੇ ਘਰ ’ਚ ਕਈ ਕਮਰੇ ਹਨ, ਪਰ ਤੁਸੀਂ ਇੱਕ ਕਮਰੇ ’ਚ ਹੀ ਸੌਂ ਰਹੇ ਹੋ ਤਾਂ ਬਾਕੀ ਕਮਰਿਆਂ ਦੇ ਦਰਵਾਜੇ ਬੰਦ ਕਰ ਲਓ, ਇਸ ਨਾਲ ਅੰਦਰ ਦੀ ਹੀਟ ਫੈਲੇਗੀ ਨਹੀਂ ਅਤੇ ਤੁਸੀਂ ਜਿਸ ਕਮਰੇ ’ਚ ਹੋ, ਉਸ ਕਮਰੇ ਤੱਕ ਸਿਮਟ ਜਾਵੇਗੀ ਇਸ ਨਾਲ ਤੁਹਾਨੂੰ ਸਰਦੀ ਘੱਟ ਲੱਗੇਗੀ
  • ਸ਼ਾਮ ਹੋਣ ਤੋਂ ਬਾਅਦ ਤੇ ਸਵੇਰ ਤੱਕ ਇਨ੍ਹਾਂ ਦਿਨਾਂ ’ਚ ਸਰਦ ਹਵਾਵਾਂ ਚੱਲ ਰਹੀਆਂ ਹਨ ਇਹ ਸਰਦ ਹਵਾਵਾਂ ਘਰ ਅੰਦਰ ਤੱਕ ਨਾ ਪਹੁੰਚਣ, ਇਸ ਦੇ ਲਈ ਤੁਹਾਨੂੰ ਘਰ ਦੀ ਬਾਰੀਕੀ ਨਾਲ ਜਾਂਚ ਕਰਨੀ ਹੋਵੇਗੀ, ਜਿੱਥੋਂ ਹਵਾ ਅੰਦਰ ਆ ਸਕਦੀ ਹੈ ਹੋ ਸਕਦਾ ਹੈ ਕਿ ਤੁਸੀਂ ਏਸੀ ਜਾਂ ਕੇਬਲ ਲਈ ਕੰਧ ’ਚ ਛੇਦ ਕਰਵਾਇਆ ਹੋਵੇ, ਪਰ ਉਸ ਨੂੰ ਚੰਗੀ ਤਰ੍ਹਾਂ ਬੰਦ ਨਾ ਕੀਤਾ ਗਿਆ ਹੋਵੇ ਤੁਹਾਨੂੰ ਅਹਿਸਾਸ ਵੀ ਨਹੀਂ ਹੋਵੇਗਾ ਕਿ ਇਨ੍ਹਾਂ ਛੋਟੇ ਛੋਟੇ ਛੇਦਾਂ ਰਾਹੀਂ ਹਵਾ ਘਰ ਅੰਦਰ ਪਹੁੰਚ ਕੇ ਪੂਰੇ ਘਰ ਨੂੰ ਠੰਡਾ ਕਰ ਰਹੀ ਹੈ ਤੁਸੀਂ ਇੱਥੇ ਕੋਈ ਟੈਂਪਰੇਰੀ ਇੰਤਜ਼ਾਮ ਕਰਕੇ ਇਨ੍ਹਾਂ ਛੇਦਾਂ ਨੂੰ ਬੰਦ ਕਰ ਸਕਦੇ ਹੋ
  • ਜ਼ਿਆਦਾਤਰ ਲੋਕ ਇਸ ਸਮੇਂ ਭੱਠੀ ਜਾਂ ਅੰਗੀਠੀ ਜਲਾ ਲੈਂਦੇ ਹਨ ਤੇ ਘਰ ਨੂੰ ਚਾਰੇ ਪਾਸਿਆਂ ਤੋਂ ਬੰਦ ਕਰ ਦਿੰਦੇ ਹਨ ਪਰ ਇਹ ਕੰਮ ਕਦੇ ਨਾ ਕਰੋ ਕਿਉਂਕਿ ਇਸ ਨਾਲ ਕਾਰਬਨ ਮੋਨੋਡਾਈਆਕਸਾਈਡ ਗੈਸ ਨਿੱਕਲਦੀ ਹੈ ਜਿਸ ਦੇ ਨਿਕਲਣ ਦਾ ਰਸਤਾ ਨਾ ਹੋਣ ’ਤੇ ਇਹ ਜ਼ਹਿਰੀਲੀ ਸਾਬਤ ਹੁੰਦੀ ਹੈ ਅਤੇ ਸੁੱਤੇ ਹੋਏ ਲੋਕਾਂ ਨੂੰ ਹੌਲੀ-ਹੌਲੀ ਆਪਣੀ ਚਪੇਟ ’ਚ ਲੈ ਲੈਂਦੀ ਹੈ ਇਸ ਨਾਲ ਮੌਤ ਹੋਣ ਦੀ ਪੂਰੀ ਸੰਭਾਵਨਾ ਰਹਿੰਦੀ ਹੈ, ਇਸ ਲਈ ਕਿਸੇ ਵੀ ਹਾਲਤ ’ਚ ਇਸ ਦਾ ਇਸਤੇਮਾਲ ਨਾ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!