ਬਚ ਸਕਦੇ ਹੋ ਕਮਰ ਦੇ ਦਰਦ ਤੋਂ ਕਦੇ-ਕਦੇ ਅਚਾਨਕ ਉੱਠਿਆ ਕਮਰ ਦਾ ਦਰਦ ਬਹੁਤ ਹੀ ਤਕਲੀਫਦੇਹ ਸਾਬਤ ਹੁੰਦਾ ਹੈ ਸਰੀਰ ਇੱਕਦਮ ਬੇਜ਼ਾਨ ਜਿਹਾ ਹੋ ਜਾਂਦਾ ਹੈ ਅਤੇ ਜੇਕਰ ਕੁਝ ਮਹਿਸੂਸ ਹੁੰਦਾ ਹੈ ਤਾਂ ਸਿਰਫ ਦਰਦ ਜੋ ਕਦੇ-ਕਦੇ ਇਸ ਹੱਦ ਤੱਕ ਵੀ ਭਿਆਨਕ ਹੋ ਜਾਂਦਾ ਹੈ ਕਿ ਸਰੀਰ ’ਚ ਫੇਫੜਿਆਂ ਦੀ ਸੋਜ, ਦਿਲ ਦੇ ਵਾਲ ’ਚ ਖਰਾਬੀ, ਅੱਖਾਂ ’ਚ ਸੋਜ ਅਤੇ ਅਕੜਾਹਟ ਵਰਗੀਆਂ ਕਈ ਭਿਆਨਕ ਬਿਮਾਰੀਆਂ ਖੁਦ ਹੀ ਪੈਦਾ ਹੋ ਜਾਂਦੀਆਂ ਹਨ ਕਮਰ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ
ਜਿਵੇਂ ਕਾਫੀ ਦੇਰ ਤੱਕ ਉਲਟੀਆਂ-ਸਿੱਧੀਆਂ ਅਵਸਥਾਵਾਂ ’ਚ ਖੜ੍ਹਾ ਹੋਣਾ, ਦੇਰ ਤੱਕ ਚੱਲਣਾ, ਥੱਕਣਾ, ਝੁਕ ਕੇ ਅਤੇ ਲੇਟ ਕੇ ਪੜ੍ਹਨਾ, ਜ਼ਿਆਦਾ ਵਜ਼ਨ ਚੁੱਕਣਾ, ਕੁੱਦਣਾ ਡਿੱਗਣਾ ਆਦਿ ਜ਼ਰੂਰਤ ਤੋਂ ਜ਼ਿਆਦਾ ਮਿਹਨਤ ਕਰਨਾ ਮਾਹਿਰਾਂ ਦਾ ਮੰਨਣਾ ਹੈ ਕਿ ਮੇਰੂਦੰਡ ਦੀ ਬਨਾਵਟ ਮਜ਼ਬੂਤ ਅਤੇ ਨਾਜ਼ੁਕ ਦੋਨੋਂ ਹੀ ਤਰ੍ਹਾਂ ਦੀ ਹੁੰਦੀ ਹੈ ਇਹ ਸਾਰੇ ਸਰੀਰ ਦੇ ਅੰਗਾਂ ਦੇ ਸੰਤੁਲਨ ਦਾ ਭਾਰ ਚੁੱਕਦਾ ਹੈ ਕਈ ਵਾਰ ਵੱਖ-ਵੱਖ ਕਾਰਨਾਂ ਕਰਕੇ ਇਹ ਸੰਤੁਲਨ ਗੜਬੜਾ ਜਾਂਦਾ ਹੈ ਅਤੇ ਸਰੀਰ ਦੇ ਕਿਸੇ ਵੀ ਹਿੱਸੇ ਦੀ ਲੋਂੜੀਦੀ ਦੇਖਭਾਲ ਨਾ ਹੋਣ ਕਾਰਨ ਕਮਰ ਦਰਦ ਪੈਦਾ ਹੋ ਜਾਂਦਾ ਹੈ
Also Read :-
- ਆਚਰਣ ਸੁਧਾਰੋ, ਚੰਗੇ ਬਣੋ
- ਬੱਚਿਆਂ ਤੋਂ ਕੰਮ ਲੈਣਾ ਵੀ ਇੱਕ ਕਲਾ ਹੈ
- ਖਾਣੇ ’ਤੇ ਕੰਟਰੋਲ ਜ਼ਰੂਰੀ, ਨਹੀਂ ਤਾਂ…
- ਪੁਰਸ਼ ਬਦਲ ਦੇਣ ਇਨ੍ਹਾਂ ਆਦਤਾਂ ਨੂੰ
ਇਸ ਤੋਂ ਇਲਾਵਾ ਕਮਰ ਦਰਦ ਦੇ ਕਈ ਹੋਰ ਕਾਰਨ ਵੀ ਹੁੰਦੇ ਹਨ ਦਰਅਸਲ ਉਮਰ ਵਧਣ ਦੇ ਨਾਲ-ਨਾਲ ਸਰੀਰ ਦੀਆਂ ਹੱਡੀਆਂ ਦਾ ਲਚੀਲਾਪਣ ਵੀ ਘੱਟ ਹੋਣ ਲੱਗਦਾ ਹੈ ਅਤੇ ਟਿਸ਼ੂ ਸਖ਼ਤ ਹੋ ਜਾਂਦੇ ਹਨ ਇਹ ਬਦਲਾਅ ਜ਼ਿਆਦਾਤਰ ਰੀੜ੍ਹ ਦੀ ਹੱਡੀ ’ਚ ਹੁੰਦੇ ਹਨ ਅਤੇ ਇਨ੍ਹਾਂ ’ਤੇ ਸੱਟ ਅਤੇ ਹਮਲਾ ਕਾਰਨ ਕਸ਼ੇਰੂਕਾਵਾਂ ਦਰਮਿਆਨ ਦੀ ਡਿਸਕ ਖਿਸਕ ਜਾਂਦੀ ਹੈ ਅਤੇ ਕਮਰ ਦਰਦ ਹੁੰਦਾ ਹੈ ਕੁੱਲ ਮਿਲਾ ਕੇ ਜੇਕਰ ਇਹ ਕਿਹਾ ਜਾਵੇ ਤਾਂ ਲਾਭਕਾਰੀ ਹੋਵੇਗਾ ਕਿ ਰੀੜ੍ਹ ਦੀ ਹੱਡੀ ’ਤੇ ਗੈਰ-ਜ਼ਰੂਰੀ ਦਬਾਅ, ਖਿਚਾਅ ਅਤੇ ਤਨਾਅ ਪੈਣ ਨਾਲ ਮਾਸਪੇਸ਼ੀਆਂ ਦੇ ਤੰਤੂ ਪ੍ਰਭਾਵਿਤ ਹੁੰਦੇ ਹਨ, ਜੋ ਕਮਰ ਦਰਦ ਦਾ ਮੁੱਖ ਕਾਰਨ ਹੁੰਦਾ ਹੈ
ਆਮ ਤੌਰ ’ਤੇ ਇਹ ਵੀ ਦੇਖਿਆ ਜਾਂਦਾ ਹੈ ਕਿ ਪਤਲੇ ਅਤੇ ਆਮ ਲੋਕਾਂ ਦੀ ਤੁਲਨਾ ’ਚ ਮੋਟੇ ਵਿਅਕਤੀਆਂ ’ਚ ਪੇਟ ਨਿੱਕਲਣ ਅਤੇ ਵਜ਼ਨ ਨਾ ਸੰਭਾਲ ਪਾਉਣ ਅਤੇ ਰੀੜ੍ਹ ਦੀ ਹੱਡੀ ’ਤੇ ਦਬਾਅ ਪੈਣ ਅਤੇ ਝੁਕਣ ਨਾਲ ਕਮਰ ਦਰਦ ਜ਼ਿਆਦਾ ਹੁੰਦਾ ਹੈ ਇਸ ਤੋਂ ਇਲਾਵਾ ਔਰਤਾਂ ’ਚ ਵੀ ਕਮਰ ਦਰਦ ਦੀ ਸ਼ਿਕਾਇਤ ਜ਼ਿਆਦਾ ਪਾਈ ਜਾਂਦੀ ਹੈ ਹਾਲ ਹੀ ’ਚ ਮਾਹਿਰਾਂ ਨੇ ਇੱਕ ਸੋਧ ’ਚ ਸਪੱਸ਼ਟ ਕੀਤਾ ਹੈ ਕਿ ਗਰਭਵਤੀ ਔਰਤਾਂ ’ਚ ਡਿਲੀਵਰੀ ਲਈ ਅਪਰੇਸ਼ਨ ਦੌਰਾਨ ਬੇਹੋਸ਼ ਕਰਨ ਲਈ ਜੋ ਸੂਈ ਰੀੜ੍ਹ ਦੀ ਹੱਡੀ ’ਚ ਲਗਾਈ ਜਾਂਦੀ ਹੈ ਜਿਸ ਨਾਲ ਕਮਰ ਦਰਦ ਪੈਦਾ ਹੁੰਦਾ ਹੈ
ਸੋਧ ’ਚ ਇਹ ਨਤੀਜਾ ਵੀ ਸਾਹਮਣੇ ਆਇਆ ਹੈ ਕਿ ਇਸ ਬੇਹੋਸ਼ੀ ਦੀ ਸੂਈ ਨਾਲ ਉਨ੍ਹਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਪੈ ਜਾਂਦੀਆਂ ਹਨ ਅਤੇ ਤੰਤੂਆਂ ਦੇ ਟੁੱਟਣ ਨਾਲ ਜੋ ਕਮਰ ਦਰਦ ਸ਼ੁਰੂ ਹੁੰਦੀ ਹੈ ਉਸ ਨੂੰ ਠੀਕ ਕਰਨ ਲਈ ਇਲਾਜ ’ਚ ਕਦੇ-ਕਦੇ ਸਾਲ ਵੀ ਲੱਗ ਜਾਂਦੇ ਹਨ
ਕਮਰ ਦਰਦ ਤੋਂ ਬਚਾਅ:-
- ਕਮਰ ਦਰਦ ਤੋਂ ਬਚਣ ਲਈ ਲਗਾਤਾਰ ਕਸਰਤ ਕਰੋ
- ਸਮਰੱਥਾ ਅਤੇ ਜ਼ਰੂਰਤ ਤੋਂ ਜ਼ਿਆਦਾ ਕੰਮ ਨਾ ਕਰੋ
- ਜ਼ਿਆਦਾ ਲੇਟਣਾ, ਖੜ੍ਹੇ ਹੋਣਾ, ਚੱਲਣਾ ਅਤੇ ਝੁਕਣਾ ਨਹੀਂ ਚਾਹੀਦਾ
- ਉੱਚੇ ਹੀਲ ਦੇ ਬੂਟ, ਚੱਪਲ ਜਾਂ ਸੈਂਡਲ ਨਾ ਪਹਿਨੋ
- ਕਮਰ ਦਰਦ ਹੋਣ ’ਤੇ ਥੋੜ੍ਹਾ ਆਰਾਮ ਕਰੋ
- ਬਿਨਾਂ ਗਿਆਨ ਦੇ ਕਸਰਤ ਦੇ ਆਸਨ ਨਾ ਕਰੋ
- ਗਰਮ ਪਾਣੀ ਅਤੇ ਬਰਫ ਦੀਆਂ ਥੈਲੀਆਂ ਦੀ ਸੇਕਾਈ ਨਾਲ ਕਮਰ ਦਰਦ ’ਚ ਆਰਾਮ ਮਿਲਦਾ ਹੈ
- ਵਾਹਨ ਚਲਾਉਂਦੇ ਸਮੇਂ ਕਮਰ ਨੂੰ ਟੇਕ ਜ਼ਰੂਰ ਦਿਓ
- ਸੰਭਵ ਹੋਵੇ ਤਾਂ ਹਫਤੇ ’ਚ ਇੱਕ ਵਾਰ ਕਮਰ ਦੀ ਮਾਲਿਸ਼ ਜ਼ਰੂਰ ਕਰਾਓ
- ਕਸਰਤ ਕਰਦੇ ਸਮੇਂ ਸਿੱਧੇ ਖੜ੍ਹੇ ਹੋ ਕੇ ਦੋਨੋਂ ਹੱਥਾਂ ਨੂੰ ਉੱਪਰ ਲੈ ਜਾਓ ਫਿਰ ਪੰਜਿਆਂ ਸਹਾਰੇ ਖੜ੍ਹੇ ਹੋ ਕੇ ਸਰੀਰ ਦਾ ਸੰਤੁਲਨ ਬਣਾਈ ਰੱਖੋ ਇਸ ਨਾਲ ਕਮਰ ਦਰਦ ਨਹੀਂ ਹੁੰਦਾ
- ਇੱਕ ਹੋਰ ਆਸਨ ਅਨੁਸਾਰ ਪੇਟ ਸਹਾਰੇ ਜ਼ਮੀਨ ’ਤੇ ਲੇਟੋ ਫਿਰ ਆਪਣੇ ਹੱਥ ਸਿਰ ਤੋਂ ਅੱਗੇ ਸਾਹਮਣੇ ਵੱਲ ਫੈਲਾਓ ਇਸ ਤੋਂ ਬਾਅਦ ਖੱਬਾ ਹੱਥ ਅਤੇ ਸੱਜਾ ਪੈਰ ਇਕੱਠੇ ਉੱਪਰ ਉਠਾਓ ਅਤੇ ਦੋਵਾਂ ਨੂੰ ਇਕੱਠੇ ਹੀ ਉਲਟ ਦਿਸ਼ਾ ’ਚ ਖਿੱਚਣ ਦੀ ਕੋਸ਼ਿਸ਼ ਕਰੋ ਇਸ ਪ੍ਰਕਿਰਿਆ ਨਾਲ ਕਮਰ ਦਰਦ ’ਚ ਰਾਹਤ ਪਹੁੰਚਦੀ ਹੈ
- ਤੀਜਾ ਆਸਨ ਹੈ ਪੇਟ ਸਹਾਰੇ ਲੇਟੋ ਫਿਰ ਹੱਥ ਕਮਰ ਦੇ ਪਿੱਛੇ ਬੰਨ੍ਹੋ ਅਤੇ ਪੈਰਾਂ ਅਤੇ ਸਿਰ ਨੂੰ ਇਕੱਠੇ ਉੱਪਰ ਚੁੱਕੋ ਧੜ ਪੇਟ ਸਹਾਰੇ ਜ਼ਮੀਨ ’ਤੇ ਟਿਕਾਏ ਰੱਖੋ ਇਨ੍ਹਾਂ ਸਾਰੀਆਂ ਕਸਰਤਾਂ ਨਾਲ ਕਮਰ ਦਰਦ ਤੋਂ ਬਚਾਅ ਤਾਂ ਹੋਵੇਗਾ ਹੀ, ਸਰੀਰ ਵੀ ਤਰੋਤਾਜਾ ਰਹੇਗਾ
ਮਨੂ ਭਾਰਦਵਾਜ ‘ਮਨੂ’