ਕੇਕ ਬਣਾਓ ਕੂਕਰ ’ਚ
Table of Contents
Cake Recipe ਸਮੱਗਰੀ
- 1/2 ਕੱਪ ਮੈਦਾ
- 1 ਚਮਚ ਬੇਕਿੰਗ ਪਾਊਡਰ
- 1 ਚਮਚ ਵੈਨੀਲਾ ਏਮੈਂਸ
- 55 ਗ੍ਰਾਮ ਮੱਖਣ
- 3 ਕਾਜੂ (ਛੋਟੇ-ਛੋਟੇ ਟੁਕੜਿਆਂ ’ਚ ਕੱਟੇ ਹੋਏ)
- 3 ਬਾਦਾਮ (ਛੋਟੇ-ਛੋਟੇ ਟੁਕੜਿਆਂ ’ਚ ਕੱਟੇ ਹੋਏ)
- 200 ਗ੍ਰਾਮ ਮਿੱਠਾ ਕਾੜਿ੍ਹਆ ਹੋਇਆ ਦੁੱਧ
Cake Recipe ਤਰੀਕਾ:-
ਇੱਕ ਕਟੋਰੀ ਲਓ, ਉਸ ’ਚ ਮੱਖਣ ਪਾਓ ਅਤੇ ਉਸ ਨੂੰ ਪਿਘਲਾਓ ਇਹ ਧਿਆਨ ਰੱਖੋ ਕਿ ਮੱਖਣ ਨੂੰ ਚੁੱਲ੍ਹੇ ’ਤੇ ਪਿਘਲਦੇ ਹੀ ਹਟਾ ਲੈਣਾ ਹੈ ਹੁਣ ਪਿਘਲੇ ਹੋਏ ਮੱਖਣ ’ਚ ਮੈਦਾ, ਬੇਕਿੰਗ ਪਾਊਡਰ, ਵੈਨੀਲਾ ਏਮੈਂਸ ਅਤੇ ਕੰਡੇਂਸਡ ਦੁੱਧ ਪਾਓ ਇਸ ਮਿਸ਼ਰਨ ਨੂੰ ਹੱਥ ਜਾਂ ਬਲੈਂਡਰ ਦੀ ਮੱਦਦ ਨਾਲ ਚੰਗੀ ਤਰ੍ਹਾਂ ਮਿਲਾਓ ਅਤੇ ਇੱਕ ਮੁਲਾਇਮ ਪੇਸਟ ਬਣਾਓ ਹੁਣ ਕੇਕ ਬਣਾਉਣ ਦੇ ਬਰਤਨ (ਬੇਕਿੰਗ ਟੀਨ) ਦੇ ਅੰਦਰ 1 ਚਮਚ ਤੇਲ ਚਾਰਾਂ ਪਾਸਿਆਂ ਦੇ ਚੰਗੀ ਤਰ੍ਹਾਂ ਲਾ ਦਿਓ
ਬੇਕਿੰਗ ਟਿਨ ’ਚ ਇਸ ਤਰ੍ਹਾਂ ਮੈਦਾ ਲਾਓ ਕਿ ਪੂਰੇ ਬਰਤਨ ਅੰਦਰ ਵੱਲ ਚੰਗੀ ਤਰ੍ਹਾਂ ਮੈਦਾ ਚਿਪਕ ਜਾਵੇ ਅਤੇ ਬਾਕੀ ਦਾ ਬਚਿਆ ਹੋਇਆ ਮੈਦਾ ਸੁੱਟ ਦਿਓ ਹੁਣ ਬੇਕਿੰਗ ਟੀਨ ਅੰਦਰ ਕੇਕ ਵਾਲਾ ਸਾਰਾ ਮਿਸ਼ਰਨ ਪਾ ਦਿਓ
5 ਲੀਟਰ ਦਾ ਪ੍ਰੈਸ਼ਰ ਕੂਕਰ ਲਓ ਅਤੇ ਉਸ ’ਚ ਇੱਕ ਖਾਲੀ ਕਟੋਰੀ ਰੱਖ ਦਿਓ ਅਤੇ ਉਸ ਉੱਪਰ ਬੇਕਿੰਗ ਟੀਨ ਰੱਖ ਕੇ ਕੂਕਰ ਬੰਦ ਕਰ ਦਿਓ ਧਿਆਨ ਰਹੇ ਕਿ ਕੂਕਰ ਦੀ ਸੀਟੀ ਢੱਕਣ ਤੋਂ ਹਟਾ ਦੇਣੀ ਹੈ ਹੁਣ ਚੁੱਲ੍ਹੇ ਨੂੰ ਤੇਜ਼ ਸੇਕੇ ’ਤੇ ਚਲਾਓ ਸਿਰਫ਼ 2 ਮਿੰਟ ਤੱਕ ਤੇਜ਼ ਸੇਕੇ ’ਤੇ ਪੱਕਣ ਦਿਓ ਫਿਰ ਹਲਕੇ ਸੇਕੇ ’ਤੇ ਕਰ ਦਿਓ ਅਤੇ 30 ਮਿੰਟ ਤੱਕ ਪਕਾਓ ਹੁਣ ਗੈਸ ਬੰਦ ਕਰ ਦਿਓ ਤੇ ਕੇਕ ਨੂੰ ਕੂਕਰ ਤੋਂ ਬਾਹਰ ਕੱਢ ਦਿਓ
ਕੇਕ ਨੂੰ ਪਰਖਣ ਲਈ ਸਾਨੂੰ ਟੂਥਪਿਕ ਦੀ ਜ਼ਰੂਰਤ ਪਵੇਗੀ
ਕੇਕ ’ਚ ਟੂਥਪਿਕ ਪਾਓ ਜੇਕਰ ਟੂਥਪਿਕ ਕੇਕ ਤੋਂ ਬਾਹਰ ਸਾਫ਼ ਆ ਗਈ ਤਾਂ ਇਸ ਦਾ ਮਤਲਬ ਇਹ ਹੈ ਕਿ ਕੇਕ ਤਿਆਰ ਹੋ ਗਿਆ ਹੈ ਅਤੇ ਜੇਕਰ ਇਸ ’ਚ ਕੁਝ ਕੱਚਾ ਮੈਦਾ ਲੱਗਿਆ ਹੋਇਆ ਦਿਸ ਰਿਹਾ ਹੈ ਤਾਂ ਤੁਹਾਨੂੰ ਕੇਕ ਨੂੰ 2-5 ਮਿੰਟ ਤੱਕ ਹੋਰ ਬੇਕ ਕਰਨਾ ਹੋਵੇਗਾ ਕੇਕ ਨੂੰ ਬੇਕਿੰਗ ਟਿਨ ਤੋਂ ਵੱਖ ਕਰਨ ਲਈ ਚਾਕੂ ਨੂੰ ਇੱਕ ਵਾਰ ਟਿਨ ਅੰਦਰ ਦੀਆਂ ਦੀਵਾਰਾਂ ਦੇ ਚਾਰੇ ਪਾਸੇ ਘੁੰਮਾ ਦਿਓ
ਹੁਣ, ਇੱਕ ਪਲੇਟ ਲਓ ਅਤੇ ਇਸ ਨੂੰ ਬੇਕਿੰਗ ਟਰੇਅ ਉੱਪਰ ਰੱਖ ਦਿਓ ਹੁਣ ਟਿਨ ਨੂੰ ਉਲਟਾ ਕਰਕੇ ਕੇਕ ਨੂੰ ਇਸ ਪਲੇਟ ’ਚ ਪਾ ਲਓ
ਤੁਹਾਡਾ ਮੁਲਾਇਮ, ਗੁਦਗੁਦਾ ਅਤੇ ਸਵਾਦਿਸ਼ਟ ਕੇਕ ਤਿਆਰ ਹੈ ਤੁਸੀਂ ਇਸ ਕੇਕ ਉੱਪਰ ਚਾਕਲੇਟ ਸਾੱਸ ਜਾਂ ਕ੍ਰੀਮ ਲਾ ਕੇ ਸਜਾ ਸਕਦੇ ਹੋ ਅਤੇ ਮਜ਼ੇ ਨਾਲ ਖਾ ਤੇ ਖੁਵਾ ਸਕਦੇ ਹੋ