ਹੁਣ ਸਿਰਫ ਹਾੱਲ-ਮਾਰਕ Buy Hallmark Gold ਸੋਨੇ ਦੀ ਖਰੀਦਦਾਰੀ
ਭਾਰਤ ’ਚ ਹੁਣ ਸੋਨੇ ਦੇ ਗਹਿਣਿਆਂ ਦੀ ਖਰੀਦਦਾਰੀ ਸਬੰਧੀ ਅਪਰੈਲ ਤੋਂ ਨਵੇਂ ਨਿਯਮ ਲਾਗੂ ਹੋ ਰਹੇ ਹਨ ੳਂੁਜ ਭਾਰਤ ਸਰਕਾਰ ਨੇ ਜੂਨ 2021 ’ਚ ਹੀ ਨਕਲੀ ਸੋਨੇ ਦੀ ਵਿੱਕਰੀ ਅਤੇ ਗਹਿਣਿਆਂ ਦੀ ਚੋਰੀ ਰੋਕਣ ਲਈ ਹਾੱਲ-ਮਾਰਕਿੰਗ ਨੂੰ ਜ਼ਰੂਰੀ ਕਰ ਦਿੱਤਾ ਸੀ ਪਰ ਅਪਰੈਲ 2023 ਤੋਂ ਇਸ ਯੋਜਨਾ ਨੂੰ ਪੂਰੀ ਤਰ੍ਹਾਂ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ ਹੁਣ ਕੋਈ ਵੀ ਸੁਨਿਆਰਾ ਬਿਨਾਂ ਹਾੱਲ-ਮਾਰਕ ਦੇ ਗਹਿਣੇ ਜਾਂ ਸੋਨਾ ਨਹੀਂ ਵੇਚ ਸਕੇਗਾ
ਸਰਕਾਰ ਨੇ ਹਾੱਲ-ਮਾਰਕਿੰਗ ਨੂੰ ਲੈ ਕੇ ਕਨਫਿਊਜ਼ਨ ਦੂਰ ਕਰਨ ਲਈ ਹਾੱਲ-ਮਾਰਕ ਨੰਬਰ 4 ਦੀ ਬਜਾਇ 6 ਅੰਕਾਂ ਦਾ ਕਰ ਦਿੱਤਾ ਹੈ ਇੱਕ ਅਪਰੈਲ ਤੋਂ ਸਿਰਫ ਛੇ ਅੰਕਾਂ ਵਾਲੇ ਅਲਫਾਨਿਊਮੈਰਿਕ ਹਾੱਲ-ਮਾਰਕਿੰਗ ਹੀ ਮੰਨੇ ਜਾਣਗੇ ਨਵਾਂ ਹਾੱਲ-ਮਾਰਕ ਨੰਬਰ ਸਾਰੇ ਸੋਨੇ, ਸੋਨੇ ਨਾਲ ਬਣੀ ਜਵੈਲਰੀ, ਬਿਸਕੁਟ ਤੇ ਸਿੱਕਿਆਂ ਲਈ ਜਾਰੀ ਹੋਵੇਗਾ ਹਾਲਾਂਕਿ ਜਵੈਲਰ ਖਪਤਕਾਰਾਂ ਤੋਂ ਬਿਨਾਂ ਹਾੱਲ-ਮਾਰਕ ਦੇ ਪੁਰਾਣੇ ਸੋਨੇ ਦੇ ਗਹਿਣਿਆਂ, ਬਿਸਕੁਟ ਅਤੇ ਸਿੱਕੇ ਵਾਪਸ ਖਰੀਦਣਾ ਜਾਰੀ ਰੱਖ ਸਕਦੇ ਹਨ
ਦੂਜੇ ਪਾਸੇ ਗਾਹਕਾਂ ਕੋਲ ਪੁਰਾਣੀਆਂ ਯੋਜਨਾਵਾਂ ਵਾਲੇ ਹਾੱਲ-ਮਾਰਕ ਗਹਿਣੇ ਮੰਨੇ ਜਾਣਗੇ ਲੋਕ ਆਪਣੀ ਪੁਰਾਣੀ ਜਵੈਲਰੀ ਨੂੰ ਵੇਚ ਸਕਦੇ ਹਨ ਦੂਜੇ ਪਾਸੇ ਜੇਕਰ ਤੁਸੀਂ ਹਾੱਲ-ਮਾਰਕ ਵਾਲੇ ਪੁਰਾਣੇ ਸੋਨੇ ਨੂੰ ਵੇਚਣ ਜਾਓਗੇ ਤਾਂ ਜਵੈਲਰ ਇਸ ਨੂੰ ਬਿਨਾਂ ਕਟੌਤੀ ਦੇ ਉਸ ਸਮੇਂ ਦੀ ਕੀਮਤ ’ਤੇ ਖਰੀਦੇਗਾ
Also Read :-
ਹਾੱਲ-ਮਾਰਕ ਦਾ ਨਵਾਂ ਨਿਯਮ ਫਿਲਹਾਲ ਸਿਰਫ ਸੋਨੇ ਲਈ ਹੀ ਹੈ
ਸੋਨੇ ਦੀ ਸ਼ੁੱਧਤਾ ਤੈਅ ਕਰੇਗਾ ਬੀਆਈਐੱਸ
ਜੋ ਸੋਨਾ ਤੁਸੀਂ ਖਰੀਦ ਰਹੇ ਹੋ, ਉਹ ਸ਼ੁੱਧ ਹੈ ਜਾਂ ਨਹੀਂ ਹੈ ਇਸ ਦੀ ਜਾਂਚ ਭਾਰਤੀ ਮਾਪਦੰਡ ਬਿਊਰੋ ਭਾਵ ਬੀਆਈਐੱਸ ਕਰਦੀ ਹੈ ਇਹ ਸੰਸਥਾ ਸੋਨਾ, ਚਾਂਦੀ ਅਤੇ ਦੂਜੀਆਂ ਕੀਮਤੀ ਧਾਤੂਆਂ ਨਾਲ ਬਣੀ ਜਵੈਲਰੀ ਜਾਂ ਕਲਾਕ੍ਰਿਤੀਆਂ ਦੀ ਜਾਂਚ ਕਰਦੀ ਹੈ ਜੇਕਰ ਧਾਤੂ ਸ਼ੁੱਧ ਹੈ ਤਾਂ ਇਸ ਨੂੰ ਇੱਕ ਟੈਗ ਦਿੱਤਾ ਜਾਂਦਾ ਹੈ ਇਸ ਪੂਰੀ ਪ੍ਰਕਿਰਿਆ ਨੂੰ ਹੀ ਹਾੱਲ-ਮਾਰਕ ਕਿਹਾ ਜਾਂਦਾ ਹੈ ਹੁਣ ਬਿਨਾਂ ਹਾੱਲ-ਮਾਰਕ ਲਗਾਏ ਸੁਨਿਆਰੇ ਸੋਨੇ ਦੀ ਬਣੀ ਕੋਈ ਚੀਜ਼ ਨਹੀਂ ਵੇਚ ਸਕਣਗੇ ਹਾੱਲਮਾਰਕਿੰਗ ਲਾਗੂ ਕਰਨ ਦਾ ਉਦੇਸ਼ ਬਾਜਾਰ ’ਚ ਨਕਲੀ ਸੋਨੇ ’ਤੇ ਲਗਾਮ ਲਗਾਉਣਾ ਹੈ ਭਾਰਤ ਦੁਨੀਆਂ ’ਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ ਪਹਿਲੇ ਨੰਬਰ ’ਤੇ ਚੀਨ ਹੈ
ਹਰ ਜਵੈਲਰੀ ’ਤੇ ਹੋਵੇਗੀ ਯੂਨਿਕ ਆਈਡੀ
ਹਾੱਲ-ਮਾਰਕ ਲੱਗੇ ਸੋਨੇ ਦੀ ਪਛਾਣ ਕਰਨਾ ਕਾਫੀ ਆਸਾਨ ਹੋਵੇਗਾ ਆਧਾਰ ਕਾਰਡ ਵਾਂਗ ਸੋਨੇ ’ਤੇ 6 ਅੰਕਾਂ ਦਾ ਹਾੱਲ-ਮਾਰਕ ਕੋਡ ਹੋਵੇਗਾ ਇਸ ਨੂੰ ਹਾੱਲ-ਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਭਾਵ ਐੱਚਯੂਆਈਡੀ ਕਹਿੰਦੇ ਹਨ ਦੇਸ਼ਭਰ ’ਚ ਸੋਨੇ ’ਤੇ ਟਰੇਡ ਮਾਰਕ ਦੇਣ ਲਈ 940 ਸੈਂਟਰ ਬਣਾਏ ਗਏ ਹਨ
ਹਾੱਲ-ਮਾਰਕ ਕੋਡ ਬਣਾਏਗਾ ਸੋਨੇ ਦੀ ਸ਼ੁੱਧਤਾ
- ਹਰ ਜਵੈਲਰੀ ’ਤੇ ਭਾਰਤੀ ਮਾਪਦੰਡ ਬਿਊਰੋ ਦਾ ਟਰੇਡ ਮਾਰਕ ਭਾਵ ਲੋਗੋ ਹੋਵੇਗਾ
- ਹਰ ਜਵੈਲਰੀ ਦੀ ਕੈਰੇਟ ਜਾਂ ਫਾਈਨੈਂਸ ’ਚ ਸ਼ੁੱਧਤਾ ਹੋਵੇਗੀ
- ਉਦਾਹਰਨ ਦੇ ਤੌਰ ’ਤੇ ਸੋਨੇ ’ਤੇ 22 ਕੇ 94.6 ਅੰਕਿਤ ਹਨ ਤਾਂ ਇਸ ਦਾ ਅਰਥ ਹੋਇਆ ਕਿ ਸੋਨਾ 22 ਕੈਰੇਟ ਹੈ ਅਤੇ ਉਸ ’ਚ 94.6 ਪ੍ਰਤੀਸ਼ਤ ਸ਼ੁੱਧਤਾ ਹੈ
ਸਜ਼ਾ ਦੀ ਤਜਵੀਜ਼:
ਨਿਯਮ ਤੋੜਿਆ ਤਾਂ ਜਵੈਲਰੀ ਦੀ ਕੀਮਤ ਤੋਂ 5 ਗੁਣਾ ਚੁਕਾਉਣਾ ਹੋਵੇਗਾ ਜ਼ੁਰਮਾਨਾ
ਸੋਨੇ ਦੀ ਸ਼ੁੱਧਤਾ ਤੈਅ ਕਰਨ ਲਈ ਬਣਾਏ ਗਏ ਨਵੇਂ ਨਿਯਮ ਨੂੰ ਤੋੜਨ ਵਾਲੇ ਜਵੈਲਰਾਂ ਨੂੰ ਜਵੈਲਰੀ ਦੀ ਕੀਮਤ ਤੋਂ ਪੰਜ ਗੁਣਾ ਜ਼ਿਆਦਾ ਜ਼ੁਰਮਾਨਾ ਭਰਨਾ ਹੋਵੇਗਾ ਦੂਜੇ ਪਾਸੇ ਇੱਕ ਸਾਲ ਦੀ ਕੈਦ ਵੀ ਹੋ ਸਕਦੀ ਹੈ ਜਾਂ ਦੋਵੇਂ ਹੋ ਸਕਦੇ ਹਨ ਕੋਈ ਵੀ ਸੋਨੇ ਦਾ ਮੈਨੂਫੈਕਚਰ, ਹੋਲਸੇਲਰ ਅਤੇ ਰਿਟੇਲਰ ਜੋ ਸੋਨਾ ਜਾਂ ਸੋਨੇ ਦੀ ਜਵੈਲਰੀ ਨੂੰ ਖਰੀਦਦੇ-ਵੇਚਦੇ ਹਨ ਉਨ੍ਹਾਂ ਨੂੰ ਭਾਰਤੀ ਮਾਪਦੰਡ ਬਿਊਰੋ ’ਚ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ