ਭਾਈ! ਤੁਹਾਡਾ ਪ੍ਰੇਮ ਹੀ ਸਾਨੂੰ ਮੋੜ ਕੇ ਲਿਆਇਆ ਹੈ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਕ੍ਰਿਪਾ-ਦ੍ਰਿਸ਼ਟੀ
ਪ੍ਰੇਮੀ ਦੀਵਾਨ ਚੰਦ ਪੁੱਤਰ ਸ੍ਰੀ ਨਿਹਾਲ ਚੰਦ ਪਿੰਡ ਖੂਈਆਂ ਮਲਕਾਣਾ ਤਹਿ ਡੱਬਵਾਲੀ ਜ਼ਿਲ੍ਹਾ ਸਰਸਾ ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਿੰਡ ਖੂਈਆਂ ਮਲਕਾਣਾ ਅਤੇ ਪੰਨੀ ਵਾਲਾ ਦੀ ਸੰਗਤ ’ਤੇ ਹੋਈ ਇੱਕ ਅਨੋਖੀ ਰਹਿਮਤ ਦਾ ਵਰਣਨ ਕਰਦਾ ਹੈ:-
ਸੰਨ 1980 ਤੋਂ ਪਹਿਲਾਂ ਦੀ ਗੱਲ ਹੈ ਉਨ੍ਹੀਂ ਦਿਨੀਂ ਪੂਜਨੀਕ ਪਰਮ ਪਿਤਾ ਜੀ ਇੱਕ ਪਿੰਡ ਨੂੰ ਇੱਕ ਹੀ ਸਤਿਸੰਗ ਦਿਆ ਕਰਦੇ ਸਨ ਸਰਸਾ ਦਰਬਾਰ ਵਿੱਚ ਮਜਲਿਸ ਤੋਂ ਬਾਅਦ ਮੈਂ ਅਤੇ ਪਿੰਡ ਪੰਨੀ ਵਾਲਾ ਰੁਲਦੂ ਦੇ ਕਵੀਰਾਜ ਪ੍ਰੇਮੀ ਇੰਦਰ ਸਿੰਘ ਨੇ ਆਪਣੇ ਪਿੰਡਾਂ ਦੇ ਕੁਝ ਪ੍ਰੇਮੀਆਂ ਨੂੰ ਨਾਲ ਲੈ ਕੇ ਪਰਮ ਪਿਤਾ ਜੀ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕੀਤੀ ਕਿ ਸਾਡੇ ਪਿੰਡਾਂ ਵਿੱਚ ਆਪਣੇ ਚਰਨ ਟਿਕਾਓ ਜੀ ਅਤੇ ਸੰਗਤ ਨੂੰ ਨਿਹਾਲ ਕਰੋ ਜੀ ਪੂਜਨੀਕ ਪਰਮ ਪਿਤਾ ਜੀ ਨੇ ਸਾਨੂੰ ਫਰਮਾਇਆ, ‘‘ਬੇਟਾ! ਤੁਸੀਂ ਇਸ ਤਰ੍ਹਾਂ ਕਰਨਾ, ਅਸੀਂ ਬੁੱਧਵਾਰ ਸਤਿਸੰਗ ਕਰਕੇ ਵਾਪਸ ਆਵਾਂਗੇ, ਬਾਰਾਂ ਵਜੇ ਜੀਟੀ ਰੋਡ ਨਹਿਰ ਦੇ ਪੁਲ ’ਤੇ ਆ ਜਾਣਾ’’ ਸੰਗਤ ਖੁਸ਼ ਹੋ ਗਈ ਕਿ ਅਰਜ਼ ਮਨਜ਼ੂਰ ਹੋ ਗਈ ਹੈ
ਪੂਜਨੀਕ ਪਰਮ ਪਿਤਾ ਜੀ ਨੇ ਇਸ ਤੋਂ ਪਹਿਲਾਂ ਵੀ ਨਹਿਰ ਦੇ ਪੁਲ ’ਤੇ ਰੁਕ ਕੇ ਇਲਾਕੇ ਦੀ ਸੰਗਤ ਨੂੰ ਦਰਸ਼ਨ ਦਿੱਤੇ ਸਨ ਤੇ ਖੁਸ਼ੀਆਂ ਬਖ਼ਸ਼ੀਆਂ ਸਨ ਉਸ ਨਿਸ਼ਚਿਤ ਦਿਨ ਪਿੰਡ ਪੰਨੀ ਵਾਲਾ ਤੋਂ ਲਗਭਗ 40 ਸਤਿਸੰਗੀ ਭਾਈ ਤੇ ਭੈਣਾਂ ਭਜਨ-ਮੰਡਲੀ ਤੇ ਸੇਵਾ ਸੰਮਤੀ ਲਈ ਘਰੋਂ ਤਿਆਰ ਕੀਤੀ ਗਈ ਕੁਝ ਮਠਿਆਈ ਅਤੇ ਚਾਹ-ਪਾਣੀ ਦਾ ਸਮਾਨ ਲੈ ਕੇ ਦੁਪਹਿਰ ਬਾਰ੍ਹਾਂ ਵਜੇ ਨਹਿਰ ਦੇ ਪੁਲ ’ਤੇ ਪਹੁੰਚ ਗਏ ਉਸ ਸਮੇਂ ਮੇਰੇ ਪਿੰਡ ਖੂਈਆਂ ਮਲਕਾਣਾ ਤੇ ਆਸ-ਪਾਸ ਦੇ ਖੇਤਾਂ ਤੋਂ ਵੀ ਕੁਝ ਲੋਕ ਉੱਥੇ ਆ ਗਏ ਸੰਗਤ ਡੱਬਵਾਲੀ ਵੱਲੋਂ ਆਉਣ ਵਾਲੀਆਂ ਜੀਪਾਂ-ਕਾਰਾਂ ਨੂੰ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨਾਂ ਦੀ ਤਲਬ ਲਈ ਵੇਖ ਰਹੀ ਸੀ
ਪਰ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸੰਗਤ ਦੇ ਪੁਲ ’ਤੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਸਰਸਾ ਵੱਲ ਜਾ ਚੁੱਕੇ ਸਨ ਜਦੋਂ ਸੰਗਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸੰਗਤ ਨਿਰਾਸ਼ ਹੋ ਗਈ ਮਾਤਾ-ਭੈਣਾਂ ਚੁੱਲ੍ਹਾ ਬਣਾ ਕੇ ਚਾਹ ਦੀ ਤਿਆਰੀ ਕਰ ਰਹੀਆਂ ਸਨ, ਉਹ ਵੀ ਚੁੱਪ-ਚਾਪ ਹੋ ਕੇ ਬੈਠ ਗਈਆਂ ਇੱਕ ਪ੍ਰੇਮੀ ਜੋ ਆਪਣੀ ਇੱਕ ਰਿਸ਼ਤੇਦਾਰੀ ਵਿੱਚ ਆਇਆ ਹੋਇਆ ਸੀ, ਉਹ ਸੰਗਤ ਨੂੰ ਬੇਨਤੀ ਕਰਨ ਲੱਗਾ ਕਿ ਪਹਿਲੀ ਗੱਲ ਕਿ ਪਰਮ ਪਿਤਾ ਜੀ ਅਜੇ ਇੱਥੋਂ ਦੀ ਨਹੀਂ ਲੰਘੇ ਜੇਕਰ ਲੰਘ ਵੀ ਗਏ ਹੋਣ ਤਾਂ ਉਹਨਾਂ ਨੂੰ ਵਾਪਸ ਲਿਆਉਣ ਦਾ ਇੱਕ ਹੀ ਤਰੀਕਾ ਹੈ, ਸਾਡਾ ਸੱਚਾ ਪ੍ਰੇਮ, ਸੱਚੀ ਤੜਫ ਭਰੋਸਾ ਰੱਖੋ, ਮਾਲਕ ਬਿਨਾਂ ਤਾਰਾਂ ਦੇ ਟੈਲੀਫੋਨ ਸੁਣਨਗੇ ਤੁਸੀਂ ਸਾਰੇ ਇਕਾਗਰ ਚਿਤ ਹੋ ਕੇ ਸਿਮਰਨ ਕਰੋ, ਕਿ ਹੇ ਮਾਲਕ! ਸਾਡੀ ਬੇਨਤੀ ਮਨਜ਼ੂਰ ਕਰੋ ਅਤੇ ਸਾਡੀ ਹਾਜ਼ਰੀ ਲਾਓ ਕਵੀਰਾਜਾਂ ਨੇ ਅਜੇ ਦੋ ਹੀ ਭਜਨ ਬੋਲੇ ਸਨ ਕਿ ਪਰਮ ਪਿਤਾ ਜੀ ਦੀ ਗੱਡੀ ਡੱਬਵਾਲੀ ਦੀ ਬਜਾਏ ਸਰਸਾ ਵੱਲੋਂ ਆ ਗਈ
ਪਰਮ ਪਿਤਾ ਜੀ ਦੀ ਗੱਡੀ ਨੂੰ ਦੇਖਦੇ ਹੀ ਸੰਗਤ ਐਨੀ ਖੁਸ਼ ਹੋਈ ਕਿ ਉਸ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ ਪੂਜਨੀਕ ਪਰਮ ਪਿਤਾ ਜੀ ਨੇ ਗੱਡੀ ਤੋਂ ਉਤਰਦੇ ਹੋਏ ਖੁਦ ਹੀ ਖੁਲਾਸਾ ਕੀਤਾ, ‘‘ਅਸੀਂ ਭੁੱਲ ਗਏ ਸੀ ਅਤੇ ਅੱਗੇ ਚਲੇ ਗਏ ਸਾਂ ਸਾਨੂੰ ਖਿਆਲ ਆਇਆ ਤਾਂ ਅਸੀਂ ਹਜ਼ਾਰਾ ਲਾਲ ਨੂੰ ਗੱਡੀ ਰੋਕਣ ਲਈ ਕਿਹਾ ਕਿ ਭਾਈ! ਸੰਗਤ ਤਾਂ ਆਪਣਾ ਇੰਤਜ਼ਾਰ ਕਰ ਰਹੀ ਹੋਵੇਗੀ ਆਪਾਂ ਉਹਨਾਂ ਨੂੰ ਟਾਈਮ ਦਿੱਤਾ ਹੋਇਆ ਸੀ ਆਪਾਂ ਵਾਪਸ ਚੱਲੀਏ ਅਤੇ ਉਹਨਾਂ ਨੂੰ ਮਿਲ ਕੇ ਆਈਏ ਇਸ ਲਈ ਅਸੀਂ ਹੁਣ ਤੁਹਾਡੇ ਕੋਲ ਆ ਗਏ ਹਾਂ’’ ਸ਼ਹਿਨਸ਼ਾਹ ਪਰਮ ਪਿਤਾ ਜੀ ਨੇ ਸੰਗਤ ਨੂੰ ਅਸ਼ੀਰਵਾਦ ਦਿੱਤਾ ਅਤੇ ਸੰਗਤ ਪਰਮ ਪਿਤਾ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਈ ਪਰਮ ਪਿਤਾ ਜੀ ਸਜੀ ਕੁਰਸੀ ’ਤੇ ਬਿਰਾਜਮਾਨ ਹੋ ਗਏ ਹੁਕਮ ਅਨੁਸਾਰ ਗਿਆਨੀ ਦਲੀਪ ਸਿੰਘ ਰਾਗੀ ਨੇ ਕੱਵਾਲੀ ਬੋਲੀ ਸੇਵਾ ਸੰਮਤੀ ਦੇ ਸੇਵਾਦਾਰਾਂ ਨੇ ਚਾਹ-ਪਾਣੀ ਵੀ ਲਿਆ ਪਰਮ ਪਿਤਾ ਜੀ ਨੇ ਆਖਰ ਵਿੱਚ ਫਰਮਾਇਆ, ‘‘ਭਾਈ! ਤੁਹਾਡਾ ਪ੍ਰੇਮ ਹੀ ਸਾਨੂੰ ਮੋੜ ਕੇ ਲਿਆਇਆ ਹੈ ਵੈਸੇ ਅਸੀਂ ਕਾਫੀ ਅੱਗੇ ਚਲੇ ਗਏ ਸੀ’’
ਸੰਤ-ਮਹਾਤਮਾ ਪ੍ਰੇਮ ਰੂਪ ਹੀ ਹੁੰਦੇ ਹਨ ਪ੍ਰੇਮ ਰਾਹੀਂ ਹੀ ਉਹਨਾਂ ਨੂੰ ਖੁਸ਼ ਕੀਤਾ ਜਾ ਸਕਦਾ ਹੈ ਕੇਵਲ ਗੱਲਾਂ ਨਾਲ ਉਹ ਖੁਸ਼ ਨਹੀਂ ਹੁੰਦੇ ਪਰਮ ਪਿਤਾ ਜੀ ਅਕਸਰ ਫਰਮਾਇਆ ਕਰਦੇ ਕਿ ਮਾਲਕ ਪ੍ਰੇਮ ਹੈ, ਪ੍ਰੇਮ ਹੀ ਮਾਲਕ ਹੈ ਪੇ੍ਰਮ ਤੇ ਮਾਲਕ ਵਿੱਚ ਕੋਈ ਭੇਦ ਨਹੀਂ ਕਿਸੇ ਦਾ ਦਿਲ ਤੋੜਨ ਤੋਂ ਵੱਡਾ ਕੋਈ ਪਾਪ ਨਹੀਂ ਟੁੱਟੇ ਦਿਲ ਨੂੰ ਜੋੜਨ ਦੀ ਮਲ੍ਹਮ ਪ੍ਰੇਮ ਹੈ ਇੱਕ ਟੁੱਟੇ ਦਿਲ ਨੂੰ ਜੋੜ ਦਿੱਤਾ ਭਾਵ ਖੁਸ਼ ਕਰ ਦਿੱਤਾ, ਇਸ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਜੇਕਰ ਅਸੀਂ ਦੁੱਧ ਨਹੀਂ ਪਿਆ ਸਕਦੇ ਤਾਂ ਪਾਣੀ ਪਿਆ ਕੇ ਹੀ ਪ੍ਰੇਮ ਕਰੋ ਜ਼ੁਬਾਨ ਨਾਲ ਪ੍ਰੇਮ ਦੇ ਦੋ ਸ਼ਬਦ ਬੋਲ ਕੇ ਉਸ ਦਾ ਦਿਲ ਬੰਨ੍ਹਾਓ ਪਰਮ ਪਿਤਾ ਜੀ ਅਕਸਰ ਬਾਹੂ ਜੀ ਦੀ ਲਿਖੀ ਪੰਗਤੀ ਬੋਲ ਕੇ ਸੁਣਾਇਆ ਕਰਦੇ:-
ਇੱਕ ਦਿਲ ਖਸਤਾ ਰਾਜ਼ੀ ਰੱਖਂੇ ਬਾਹੂ, ਲੈਂ ਸੈ ਵਰਿ੍ਹਆਂ ਦੀ ਇਬਾਦਤ ਹੂ