ਅਮਰ ਅਤੇ ਅਕਬਰ ਦੀ ਬਹਾਦਰੀ
ਅਮਰ ਅਤੇ ਅਕਬਰ ਦੋਵੇਂ ਜਮਾਤ-9 ’ਚ ਪੜ੍ਹਦੇ ਸਨ ਦੋਵੇਂ ਰੋਜ਼ ਸ਼ਾਮ ਦੇ ਸਮੇਂ ਕ੍ਰਿਕਟ ਖੇਡਣ ਜਾਂਦੇ ਸਨ ਇੱਕ ਦਿਨ ਜਦੋਂ ਅਕਬਰ ਮੈਦਾਨ ਦੇ ਬਾਊਂਡਰੀਵਾਲ ਕੋਲ ਫਿਲਡਿੰਗ ਕਰ ਰਿਹਾ ਸੀ, ਤਾਂ ਉਸ ਨੂੰ ਬਾਊਂਡਰੀਵਾਲ ਦੇ ਦੂਜੇ ਪਾਸੇ ਤੋਂ ਕੁਝ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ’ਚ ‘ਲੜਕੀ ਦਾ ਕਿਡਨੈਪ’ ਸ਼ਬਦ ਸੁਣ ਕੇ ਉਹ ਚੌਂਕ ਗਿਆ ਉਸ ਨੂੰ ਲੱਗਿਆ ਮਾਮਲਾ ਕੁਝ ਗੜਬੜ ਹੈ
ਉਹ ਬਾਊਂਡਰੀਵਾਲ ਨਾਲ ਲੱਗ ਕੇ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣਨ ਲੱਗਿਆ ਉਨ੍ਹਾਂ ਦੀਆਂ ਗੱਲਾਂ ਤੋਂ ਅਕਬਰ ਨੂੰ ਸਮਝ ਆਇਆ ਕਿ ਇਨ੍ਹਾਂ ਬਦਮਾਸ਼ਾਂ ਨੇ ਸ਼ਹਿਰ ਦੇ ਰਾਜੇਸ਼ ਵਰਮਾ ਨਾਂਅ ਦੇ ਕਿਸੇ ਵਿਅਕਤੀ ਦੀ ਬੇਟੀ ਨੂੰ ਅਗਵਾ ਕੀਤਾ ਹੋਇਆ ਹੈ ਅਤੇ ਉਨ੍ਹਾਂ ਤੋਂ ਫਿਰੌਤੀ ਮੰਗਣ ਵਾਲੇ ਹਨ ਅਕਬਰ ਉਨ੍ਹਾਂ ਦੀ ਪਲਾਨਿੰਗ ਸੁਣ ਪਾਉਂਦਾ ਇਸ ਤੋਂ ਪਹਿਲਾਂ ਹੀ ਬੈਟਸਮੈਨ ਨੇ ਇੱਕ ਜ਼ੋਰਦਾਰ ਸ਼ਾੱਟ ਮਾਰਿਆ ਅਤੇ ਬਾਲ ਹਵਾ ’ਚ ਉੱਡਦੀ ਹੋਈ ਤੇਜ਼ੀ ਨਾਲ ਉਨ੍ਹਾਂ ਅਗਵਾਕਾਰਾਂ ਦੇ ਉੱਪਰ ਜਾ ਡਿੱਗੀ ਅਕਬਰ ਤੁਰੰਤ ਬਾਊਂਡਰੀਵਾਲ ’ਤੇ ਚੜ੍ਹ ਕੇ ਦੂਜੇ ਪਾਸੇ ਝਾਕ ਕੇ ਬੋਲਿਆ ‘ਸੌਰੀ ਅੰਕਲ, ਅਸੀਂ ਮੈਦਾਨ ’ਚ ਕ੍ਰਿਕਟ ਖੇਡ ਰਹੇ ਹਾਂ,
ਤਾਂ ਗਲਤੀ ਨਾਲ ਬਾਲ ਤੁਹਾਨੂੰ ਲੱਗ ਗਈ’ ਅਕਬਰ ਉਨ੍ਹਾਂ ਨਾਲ ਗੱਲ ਜ਼ਰੂਰ ਕਰ ਰਿਹਾ ਸੀ, ਪਰ ਬਹੁਤ ਧਿਆਨ ਨਾਲ ਉਨ੍ਹਾਂ ਅਗਵਾਕਾਰਾਂ ਦੇ ਚਿਹਰਿਆਂ ਨੂੰ ਦੇਖ ਲੈਣਾ ਚਾਹੁੰਦਾ ਸੀ ਅਗਵਾਕਾਰਾਂ ਨੇ ਗੁੱਸੇ ’ਚ ਅਕਬਰ ਨੂੰ ਦੇਖਿਆ ਅਤੇ ਬਾਲ ਉਸ ਦੇ ਵੱਲ ਉੱਛਾਲ ਕੇ ਸਾਰਿਆਂ ਨੇ ਅੱਖਾਂ ਹੀ ਅੱਖਾਂ ’ਚ ਇਸ਼ਾਰਾ ਕੀਤਾ ਅਤੇ ਉੱਥੋਂ ਚਲੇ ਗਏ
ਅਕਬਰ ਤੁਰੰਤ ਅਮਰ ਕੋਲ ਗਿਆ ਅਤੇ ਅਗਵਾਕਾਰਾਂ ਤੋਂ ਸੁਣੀ ਗੱਲ ਦੱਸੀ ਅਮਰ ਨੇ ਕਿਹਾ, ‘ਸਾਨੂੰ ਜਲਦੀ ਹੀ ਪੁਲਿਸ ਥਾਣੇ ਚੱਲਣਾ ਚਾਹੀਦਾ ਹੈ’ ਉੱਥੇ ਪਹੁੰਚ ਕੇ ਇੰਸਪੈਕਟਰ ਅੰਕਲ ਨੂੰ ਪੂਰੀ ਗੱਲ ਦੱਸੀ ਇੰਸਪੈਕਟਰ ਅੰਕਲ ਨੇ ਕਿਹਾ, ‘ਤੁਸੀਂ ਦੋਵਾਂ ਨੇ ਇਹ ਸਭ ਕੁਝ ਦੱਸ ਕੇ ਬਹੁਤ ਵਧੀਆ ਕੀਤਾ ਅਕਬਰ ਬੇਟਾ, ਇਹ ਦੱਸੋ ਕਿ ਤੁਸੀਂ ਤਾਂ ਉਨ੍ਹਾਂ ਅਗਵਾਕਾਰਾਂ ਨੂੰ ਦੇਖਿਆ ਹੈ, ਤਾਂ ਕੀ ਤੁਹਾਨੂੰ ਉਨ੍ਹਾਂ ’ਚੋਂ ਕਿਸੇ ਦਾ ਚਿਹਰਾ ਯਾਦ ਹੈ, ਤਾਂ ਕਿ ਅਸੀਂ ਉਨ੍ਹਾਂ ਦਾ ਸਕੈੱਚ ਬਣਾ ਕੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰ ਸਕੀਏ? ਉਦੋਂ ਤੱਕ ਮੈਂ ਪਤਾ ਕਰਦਾ ਹਾਂ ਕਿ ਰਾਜੇਸ਼ ਵਰਮਾ ਕੌਣ ਹਨ ਅਤੇ ਕੀ ਸੱਚ ’ਚ ਉਨ੍ਹਾਂ ਦੀ ਬੇਟੀ ਅਗਵਾਹ ਹੋਈ ਹੈ’
‘ਅੰਕਲ, ਉਹ ਪੰਜ ਜਣੇ ਸਨ, ਪਰ ਮੈਨੂੰ ਸਭ ਦਾ ਚਿਹਰਾ ਤਾਂ ਯਾਦ ਨਹੀਂ ਹੈ, ਪਰ ਦੋ ਜਣਿਆਂ ਦਾ ਚਿਹਰਾ ਮੈਂ ਕਦੇ ਭੁੱਲ ਨਹੀਂ ਸਕਦਾ’ ਅਕਬਰ ਨੇ ਚਿੱਤਰਕਾਰ ਨੂੰ ਦੱਸਿਆ ਕਿ ਵਿਅਕਤੀ ਦੇ ਮੱਥੇ ’ਤੇ ਇੱਕ ਲੰਬਾ ਨਿਸ਼ਾਨ ਹੈ, ਜਦਕਿ ਦੂਜੇ ਆਦਮੀ ਦੇ ਖੱਬੇ ਹੱਥ ’ਚ ਮਗਰਮੱਛ ਦਾ ਟੈਟੂ ਸੀ ਅਤੇ ਉਸਦੇ ਸਾਰੇ ਵਾਲ ਇਕਦਮ ਸਫੈਦ ਸਨ
ਇੰਸਪੈਕਟਰ ਅੰਕਲ ਨੇ ਹੈੱਡਆਫਿਸ ਤੋਂ ਪਤਾ ਕੀਤਾ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਸ਼ਹਿਰ ਦੇ ਬਿਜ਼ਨੈੱਸਮੈਨ ਰਾਜੇਸ਼ ਵਰਮਾ ਦੀ ਬੇਟੀ ਅਗਵਾਹ ਹੋਈ ਹੈ ਅਤੇ ਅਗਵਾਕਾਰਾਂ ਨੇ ਫਿਰੌਤੀ ’ਚ ਇੱਕ ਕਰੋੜ ਰੁਪਏ ਮੰਗੇ ਹਨ, ਜੋ ਉਨ੍ਹਾਂ ਨੂੰ ਪੰਜ ਦਿਨਾਂ ਦੇ ਅੰਦਰ ਦੇਣੇ ਹਨ ਇੰਸਪੈਕਟਰ ਅੰਕਲ ਨੇ ਦੋਵਾਂ ਅਗਵਾਕਾਰਾਂ ਦੇ ਸਕੈੱਚ ਨੂੰ ਸ਼ਹਿਰ ਦੇ ਸਾਰੇ ਥਾਣਿਆਂ ’ਚ ਭੇਜ ਦਿੱਤਾ ਇੰਸਪੈਕਟਰ ਅੰਕਲ ਨੇ ਅਕਬਰ ਨੂੰ ਕਿਹਾ, ‘ਬੇਟਾ ਤੁਸੀਂ ਮੈਨੂੰ ਉਸ ਜਗ੍ਹਾ ਲੈ ਚੱਲੋ, ਜਿੱਥੋਂ ਤੁਸੀਂ ਅਗਵਾਕਾਰਾਂ ਨੂੰ ਗੱਲ ਕਰਦੇ ਹੋਏ ਸੁਣਿਆ ਸੀ’ ਅਕਬਰ ਨੇ ਇੰਸਪੈਕਟਰ ਅੰਕਲ ਨੂੰ ਉਹ ਜਗ੍ਹਾ ਦਿਖਾਈ ਇੰਸਪੈਕਟਰ ਨੇ ਦੋਵਾਂ ਬੱਚਿਆਂ ਨੂੰ ਕਿਹਾ, ‘ਤੁਸੀਂ ਦੋਵੇਂ ਘਰ ਚਲੇ ਜਾਓ, ਅੱਗੇ ਦੀ ਖੋਜਬੀਨ ਅਸੀਂ ਕਰਾਂਗੇ’ ਪੁਲਿਸ ਆਪਣੇ ਨਾਲ ਉਨ੍ਹਾਂ ਦਾ ਟਰੇਂਡ ਕੀਤਾ ਹੋਇਆ ਖੋਜੀ ਕੁੱਤਾ ਲੈ ਆਈ ਸੀ
ਖੋਜੀ ਕੁੱਤੇ ਬਰੁਨੋ ਨੇ ਉਸ ਜਗ੍ਹਾ ਨੂੰ ਸੁੰਘਿਆ ਅਤੇ ਨਾਲ ਲੱਗਦੀ ਬਸਤੀ ਵੱਲ ਚੱਲ ਪਿਆ ਫਿਰ ਇੱਕ ਬੰਦ ਮਕਾਨ ਕੋਲ ਜਾ ਕੇ ਬਰੁਨੋ ਰੁਕ ਗਿਆ ਪੁਲਿਸ ਨੇ ਘਰ ਦੀ ਖੁੱਲ੍ਹੀ ਖਿੜਕੀ ਤੋਂ ਅੰਦਰ ਝਾਕ ਕੇ ਦੇਖਿਆ ਤਾਂ ਲੱਗਿਆ ਕਿ ਉੱਥੇ ਕੋਈ ਰਹਿੰਦਾ ਹੈ ਇੰਸਪੈਕਟਰ ਅੰਕਲ ਨੇ ਸਾਦੀ ਵਰਦੀ ’ਚ ਕੁਝ ਪੁਲਿਸ ਵਾਲਿਆਂ ਨੂੰ ਉਸ ਘਰ ਦੇ ਆਸ-ਪਾਸ ਨਿਗਰਾਨੀ ਰੱਖਣ ਨੂੰ ਕਿਹਾ ਉਸੇ ਰਾਤ ਨੂੰ ਇੱਕ ਵਿਅਕਤੀ ਉਸ ਘਰ ’ਚ ਆਇਆ ਆਸ-ਪਾਸ ਤੈਨਾਤ ਪੁਲਿਸ ਨੇ ਉਸ ਨੂੰ ਫੜ ਲਿਆ ਇਸ ਵਿਅਕਤੀ ਦਾ ਚਿਹਰਾ ਦੋਨੋਂ ਸਕੈੱਚਾਂ ’ਚੋਂ ਇੱਕ ਅਗਵਾਕਾਰਾਂ ਦੇ ਚਿਹਰੇ ਨਾਲ ਮਿਲ ਰਿਹਾ ਸੀ ਇਸ ਦੇ ਵੀ ਮੱਥੇ ’ਤੇ ਇੱਕ ਲੰਬਾ ਨਿਸ਼ਾਨ ਸੀ
ਉਸ ਵਿਅਕਤੀ ਨੂੰ ਲੈ ਕੇ ਪੁਲਿਸ ਥਾਣੇ ਆ ਗਈ ਜਦੋਂ ਇੰਸਪੈਕਟਰ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਵਿਅਕਤੀ ਨੇ ਕਬੂਲ ਲਿਆ ਕਿ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਮਿਲ ਕੇ ਬਿਜ਼ਨੈੱਸਮੈਨ ਰਾਜੇਸ਼ ਵਰਮਾ ਦੀ ਬੱਚੀ ਨੂੰ ਅਗਵਾ ਕੀਤਾ ਹੈ ਅਤੇ ਉਨ੍ਹਾਂ ਤੋਂ ਇੱਕ ਕਰੋੜ ਦੀ ਫਿਰੌਤੀ ਮੰਗੀ ਹੈ ਫਿਰ ਉਸ ਅਗਵਾਕਾਰਾਂ ਨੇ ਉਸ ਜਗ੍ਹਾ ਦਾ ਪਤਾ ਵੀ ਦੱਸ ਦਿੱਤਾ ਜਿੱਥੇ ਬੱਚੀ ਨੂੰ ਰੱਖਿਆ ਗਿਆ ਸੀ ਬਾਅਦ ’ਚ ਪੁਲਿਸ ਨੇ ਬਾਕੀ ਅਗਵਾਕਾਰਾਂ ਨੂੰ ਵੀ ਫੜ੍ਹ ਲਿਆ ਅਤੇ ਬੱਚੀ ਨੂੰ ਛੁਡਾ ਕੇ ਉਨ੍ਹਾਂ ਦੇ ਮਾਂ-ਬਾਪ ਨੂੰ ਸੌਂਪ ਦਿੱਤਾ
ਇੰਸਪੈਕਟਰ ਅੰਕਲ ਨੇ ਅਮਰ ਅਤੇ ਅਕਬਰ ਨੂੰ ਥਾਣੇ ਬੁਲਾ ਕੇ ਬਹਾਦਰ ਬੱਚਿਆਂ ਦਾ ਖਿਤਾਬ ਦਿੱਤਾ, ਦੂਜੇ ਪਾਸੇ ਬਿਜਨੈੱਸਮੈਨ ਰਾਜੀਵ ਵਰਮਾ ਨੇ ਬੱਚਿਆਂ ਨੂੰ ਬਹੁਤ ਸਾਰੀਆਂ ਕਿਤਾਬਾਂ ਅਤੇ ਇੱਕ-ਇੱਕ ਸਾਈਕਲ ਗਿਫਟ ਕੀਤਾ