Blood Donation Day ਖੂਨ ਦਾ ਬਦਲ ਸਿਰਫ ਖੂਨਦਾਨ
Table of Contents
ਡੇਰਾ ਸੱਚਾ ਸੌਦਾ ਦੇ ਨਾਂਅ ਖੂਨਦਾਨ ਦੇ ਰਿਕਾਰਡ
- 7 ਦਸੰਬਰ 2003 ਨੂੰ 8 ਘੰਟਿਆਂ ’ਚ ਸਭ ਤੋਂ ਜ਼ਿਆਦਾ 15,432 ਯੂਨਿਟ ਖੂਨਦਾਨ
- 10 ਅਕਤੂਬਰ 2004 ਨੂੰ 17,921 ਯੂਨਿਟ ਖੂਨਦਾਨ
- 8 ਅਗਸਤ 2010 ਨੂੰ ਸਿਰਫ 8 ਘੰਟਿਆਂ ’ਚ 43,732 ਯੂਨਿਟ ਖੂਨਦਾਨ
ਖੂਨਦਾਨ ਕਰਕੇ ਜੇਕਰ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ, ਤਾਂ ਇਹ ਬਹੁਤ ਪੁੰਨ ਦਾ ਕੰਮ ਹੈ ਮਾਨਵਤਾ ਦੇ ਨਾਤੇ ਮਨੁੱਖ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਕਰਨ ਨਾਲ ਸਰੀਰ ’ਚ ਕੋਈ ਕਮਜੋਰੀ ਨਹੀਂ ਆਉਂਦੀ, ਸਗੋਂ ਪਹਿਲਾਂ ਦੀ ਤੁਲਨਾ ’ਚ ਵਧੀਆ ਖੂਨ ਬਣਦਾ ਹੈ ਅਤੇ ਸਰੀਰ ’ਚ ਤਾਜ਼ਗੀ ਮਹਿਸੂਸ ਹੁੰਦੀ ਹੈ -ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
- ਭਾਰਤ ’ਚ ਹਰ ਸਾਲ ਲਗਭਗ 10 ਹਜ਼ਾਰ ਬੱਚੇ ਥੈਲੀਸੀਮੀਆ ਵਰਗੀ ਬਿਮਾਰੀ ਨਾਲ ਲੈ ਕੇ ਪੈਦਾ ਹੁੰਦੇ ਹਨ ਇਨ੍ਹਾਂ ’ਚੋਂ ਕਈ ਬੱਚਿਆਂ ਦੇ ਸਮੇਂ ’ਤੇ ਖੂਨ ਨਾ ਮਿਲਣ ਦੀ ਵਜ੍ਹਾ ਨਾਲ ਮੌਤ ਹੋ ਜਾਂਦੀ ਹੈ
- ਭਾਰਤ ’ਚ ਇੱਕ ਲੱਖ ਤੋਂ ਜ਼ਿਆਦਾ ਥੈਲੀਸੀਮੀਆ ਦੇ ਮਰੀਜ਼ ਹਨ, ਜਿਨ੍ਹਾਂ ਨੂੰ ਵਾਰ-ਵਾਰ ਖੂਨ ਬਦਲਣ ਦੀ ਜ਼ਰੂਰਤ ਪੈਂਦੀ ਹੈ ਭਾਰਤ ’ਚ ਪ੍ਰਤੀ ਇੱਕ ਹਜ਼ਾਰ ਲੋਕਾਂ ’ਚੋਂ ਸਿਰਫ ਅੱਠ ਜਣੇ ਹੀ ਸਵੈ-ਇਛੁੱਕ ਖੂਨਦਾਨ ਕਰਦੇ ਹਨ
ਜੋ ਖੁਦ ਦੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੂਜਿਆਂ ਦੇ ਦੁੱਖ-ਦਰਦ ’ਚ ਮੱਦਦਗਾਰ ਬਣਦੇ ਹਨ ਖੂਨਦਾਨ ਕਰਨ ਪਹੁੰਚੇ ਇੱਕ ਅਣਜਾਨ ਵਿਅਕਤੀ ਤੋਂ ਇਹ ਗੱਲ ਸੁਣ ਕੇ ਉਹ ਬਜ਼ੁਰਗ ਹੈਰਾਨ ਰਹਿ ਗਈ ਸਮਾਜ ’ਚ ਅੱਜ ਅਜਿਹੇ ਲੱਖਾਂ ਉਦਾਹਰਨ ਦੇਖਣ-ਸੁਣਨ ਨੂੰ ਮਿਲ ਜਾਣਗੇ ਅਜਿਹੇ ਵਿਚਾਰ ਅਤੇ ਸੋਚ ਦਾ ਧਨੀ ਡੇਰਾ ਸੱਚਾ ਸੌਦਾ ਖੂਨਦਾਨ ਦੇ ਖੇਤਰ ’ਚ ਹਮੇਸ਼ਾ ਮੁੱਖ ਭੂਮਿਕਾ ’ਚ ਨਜ਼ਰ ਆਇਆ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ਦਾ ਪਾਲਣ ਕਰਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਖੂਨਦਾਨ ਦੇ ਖੇਤਰ ’ਚ ਕਈ ਰਿਕਾਰਡ ਬਣਾ ਚੁੱਕੇ ਹਨ
ਖਾਸ ਗੱਲ ਇਹ ਵੀ ਹੈ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਅਜਿਹੇ ਸੇਵਾਭਾਵ ਨੂੰ ਦੇਖਦੇ ਹੋਏ ਸੰਤ ਡਾ. ਐੱਮਐੈੱਸਜੀ ਨੇ ਉਨ੍ਹਾਂ ਨੂੰ ਚੱਲਦਾ-ਫਿਰਦਾ ਬਲੱਡ ਪੰਪ ਦਾ ਨਾਂਅ ਦਿੱਤਾ ਹੈ ਵਾਕਈ ’ਚ ਸੇਵਾਦਾਰਾਂ ਦਾ ਖੂਨਦਾਨ ਪ੍ਰਤੀ ਜਜ਼ਬਾ ਕਮਾਲ ਦਾ ਹੈ ਇਹ ਲੋਕ ਕਦੇ ਇਹ ਨਹੀਂ ਦੇਖਦੇ ਕਿ ਮਰੀਜ਼ ਕਿਸ ਧਰਮ, ਕਿਸ ਜਾਤ ਜਾਂ ਪਾਤ ਦਾ ਹੈ, ਇਨ੍ਹਾਂ ਦਾ ਮਕਸਦ ਸਿਰਫ ਇੱਕ ਹੀ ਹੁੰਦਾ ਹੈ ਕਿ ਖੂਨ ਦੀ ਕਮੀ ਨਾਲ ਕਿਸੇ ਨੂੰ ਜਾਨ ਨਹੀਂ ਗੁਆਉਣ ਦੇਵਾਂਗੇ ਇਹ ਸੇਵਾਦਾਰ ਜ਼ਰੂਰਤ ਪੈਣ ’ਤੇ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਵੀ ਖੂਨਦਾਨ ਕਰਨ ਲਈ ਪਹੁੰਚ ਜਾਂਦੇ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਰੋਜ਼ ਜ਼ਖਮੀਆਂ, ਗਰਭਵਤੀ ਔਰਤਾਂ ਲਈ ਖੂਨਦਾਨ ਕਰਦੇ ਰਹਿੰਦੇ ਹਨ ਇਹੀ ਨਹੀਂ, ਦੇਸ਼ ਦੀ ਫੌਜ, ਪੁਲਿਸ ਵਿਭਾਗ ਤੋਂ ਇਲਾਵਾ ਥੈਲੀਸੀਮੀਆ ਮਰੀਜਾਂ ਲਈ ਵੀ ਰੈਗੂਲਰ ਖੂਨਦਾਨ ਕੀਤਾ ਜਾਂਦਾ ਹੈ
ਡੇਰਾ ਸੱਚਾ ਸੌਦਾ ਦੀ ਇਸ ਖੂਨਦਾਨ ਮੁਹਿੰਮ ਦਾ ਅਹਿਮ ਪਹਿਲੂ ਇਹ ਵੀ ਹੈ ਕਿ ਡੇਰਾ ਸ਼ਰਧਾਲੂ ਹਿੰਦੁਸਤਾਨ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਇਸ ਨਿਹਸਵਾਰਥ ਫਰਜ਼ ਨੂੰ ਬੜੇ ਮਾਣ ਨਾਲ ਨਿਭਾਉਂਦੇ ਹਨ ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਨੂੰ ਖੂਨਦਾਨ ਦੇ ਖੇਤਰ ’ਚ ਜ਼ਿਕਰਯੋਗ ਉਪਲੱਬਧੀ ਹਾਸਲ ਕਰਨ ’ਤੇ ‘ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਸ’ ਵੱਲੋਂ ਤਿੰਨ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ
ਇੱਕ ਫੀਸਦੀ ਅਬਾਦੀ ਚਾਹੇ ਤਾਂ…
ਕਹਿੰਦੇ ਹਨ ਕਿ ਈਸ਼ਵਰ ਨੇ ਜੇਕਰ ਤੁਹਾਨੂੰ ਤੁਹਾਡੇ ਲਈ ਜ਼ਿੰਦਗੀ ’ਚ ਜੇਕਰ ਕੁਝ ਜ਼ਿਆਦਾ ਜਾਂ ਵਾਧੂ ਦਿੱਤਾ ਹੈ ਤਾਂ ਉਸ ਦਾ ਦਾਨ ਕਰਦੇ ਰਹਿਣਾ ਚਾਹੀਦਾ ਹੈ ਭਾਵੇਂ ਸਮਾਂ ਹੋਵੇ ਜਾਂ ਖੂਨ (ਬਲੱਡ) ਹੋਵੇ! ਦਰਅਸਲ ਖੂਨ ਇੱਕ ਅਜਿਹੀ ਚੀਜ਼ ਹੈ, ਜਿਸ ਦਾ ਕੋਈ ਬਦਲ ਨਹੀਂ ਹੈ ਗੰਭੀਰ ਬਿਮਾਰੀ ਹੋਵੇ ਜਾਂ ਹਾਦਸੇ ’ਚ ਖੂਨ ਦੀ ਕਮੀ ਨਾਲ ਭਾਰਤ ’ਚ ਹਰ ਸਾਲ 30 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਦਕਿ ਇਸ ਕਮੀ ਨੂੰ ਸਿਰਫ ਇੱਕ ਫੀਸਦੀ ਅਬਾਦੀ ਖੂਨਦਾਨ ਕਰਕੇ ਪੂਰਾ ਕਰ ਸਕਦੀ ਹੈ
ਹੈਰਾਨੀ ਦੀ ਗੱਲ ਹੈ ਕਿ ਵਿਸ਼ਵ ਦੀ ਸਭ ਤੋਂ ਵੱਡੀ ਅਬਾਦੀ ਵਾਲਾ ਦੇਸ਼ ਹੋਣ ਦੇ ਬਾਵਜ਼ੂਦ ਭਾਰਤ ਖੂਨਦਾਨ ’ਚ ਕਾਫੀ ਪਿੱਛੇ ਹੈ ਇੱਥੋਂ ਤੱਕ ਕਿ ਸਾਡੇ ਗੁਆਂਢੀ ਦੇਸ਼ ਵੀ ਇਸ ਮਹਾਂਦਾਨ ’ਚ ਸਾਡੇ ਤੋਂ ਬਹੁਤ ਅੱਗੇ ਹਨ ਖੂਨ ਦੀ ਕਮੀ ਨੂੰ ਖ਼ਤਮ ਕਰਨ ਲਈ ਦੁਨੀਆਂਭਰ ’ਚ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ ਜ਼ਿਕਰਯੋਗ ਹੈ ਕਿ ਪੂਰੀ ਦੁਨੀਆਂ ’ਚ ਹਰ ਸਾਲ ਕਰੀਬ 10 ਕਰੋੜ ਲੋਕ ਖੂਨਦਾਨ ਕਰਦੇ ਹਨ ਭਾਰਤ ’ਚ ਹਰ ਸਾਲ ਬਿਮਾਰੀਆਂ ਜਾਂ ਗੰਭੀਰ ਹਾਦਸਿਆਂ ’ਚ ਜ਼ਖਮੀ ਲੋਕਾਂ ਨੂੰ ਕਰੀਬ ਇੱਕ ਕਰੋੜ ਵੀਹ ਲੱਖ ਯੂਨਿਟ ਖੂਨ ਦੀ ਜ਼ਰੂਰਤ ਪੈਂਦੀ ਹੈ ਇਸ ’ਚੋਂ ਸਿਰਫ 90 ਲੱਖ ਯੂਨਿਟ ਖੂਨ ਹੀ ਉਪਲੱਬਧ ਹੋ ਪਾਉਂਦਾ ਹੈ ਅਤੇ ਕਰੀਬ 30 ਲੱਖ ਲੋਕਾਂ ਨੂੰ ਸਮੇਂ ’ਤੇ ਖੂਨ ਨਹੀਂ ਮਿਲ ਪਾਉਂਦਾ ਹੈ
ਅੰਕੜੇ ਦੱਸਦੇ ਹਨ ਕਿ ਖੂਨਦਾਨ ਪ੍ਰਤੀ ਛੋਟੀ ਜਿਹੀ ਜਾਗਰੂਕਤਾ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦੀ ਹੈ ਕਿਉਂਕਿ ਖੂਨਦਾਨ ਦੀ ਕਮੀ ਨਾਲ ਭਾਰਤ ’ਚ ਹਰ ਛੇਵੇਂ ਮਿੰਟ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਭਾਰਤ ’ਚ ਜਿੱਥੇ ਖੂਨਦਾਨ ਨਾਲ ਜ਼ਰੂਰਤ ਦਾ ਸਿਰਫ 75 ਫੀਸਦ ਖੂਨ ਹੀ ਇਕੱਠਾ ਹੁੰਦਾ ਹੈ, ਉੱਥੇ ਹੀ ਗੁਆਂਢੀ ਦੇਸ਼ ਇਸ ਮਾਮਲੇ ’ਚ ਕਾਫੀ ਅੱਗੇ ਹਨ ਨੇਪਾਲ ’ਚ ਜ਼ਰੂਰਤ ਦਾ 90 ਫੀਸਦ ਖੂਨਦਾਨ ਹੁੰਦਾ ਹੈ ਸ਼੍ਰੀਲੰਕਾ ’ਚ ਜ਼ਰੂਰਤ ਦਾ 60 ਫੀਸਦ, ਥਾਈਲੈਂਡ ’ਚ 95 ਫੀਸਦ, ਇੰਡੋਨੇਸ਼ੀਆ ’ਚ 77 ਫੀਸਦ ਅਤੇ ਮਿਆਂਮਾਰ ’ਚ ਕੁੱਲ ਜ਼ਰੂਰਤ ਦਾ 60 ਫੀਸਦ ਖੂਨਦਾਨ ਹੁੰਦਾ ਹੈ ਭਾਰਤ ਖੂਨਦਾਨ ’ਚ ਭਲੇ ਬਹੁਤ ਪਿੱਛੇ ਹੈ, ਪਰ ਇੱਥੇ ਵੀ ਲੋਕਾਂ ’ਚ ਤੇਜ਼ੀ ਨਾਲ ਜਾਗਰੂਕਤਾ ਵਧ ਰਹੀ ਹੈ ਲੋਕ ਸਭਾ ’ਚ ਪੇਸ਼ ਦਸਤਾਵੇਜ਼ ਅਨੁਸਾਰ 2016-17 ’ਚ ਦੇਸ਼ ’ਚ ਕੁੱਲ 1,10,94,145 ਕਰੋੜ ਯੂਨਿਟ ਬਲੱਡ ਜਮ੍ਹਾ ਕੀਤਾ ਗਿਆ,
ਜਦਕਿ ਦੇਸ਼ ਨੂੰ ਜ਼ਰੂਰ ਸੀ 1,30,57,269 ਕਰੋੜ ਯੂਨਿਟ ਦੀ ਭਾਵ 15 ਫੀਸਦੀ (1,19,63,124 ਯੂਨਿਟ) ਖੂਨ ਦੀ ਕਮੀ ਰਹਿੰਦੀ ਹੈ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਅਨੁਸਾਰ ਹਰ ਯੂਨਿਟ ’ਚ 450 ਮਿਲੀਲੀਟਰ ਖੂਨ ਹੁੰਦਾ ਹੈ, ਭਾਵ ਹਰ ਸਾਲ ਦੇਸ਼ ’ਚ 8,83,405 ਲੀਟਰ ਖੂਨ ਦੀ ਕਮੀ ਰਹਿੰਦੀ ਹੈ ਖੂਨਦਾਨ ਦੇ ਖੇਤਰ ’ਚ ਹੋਰ ਵਾਧਾ ਹੋ ਸਕਦਾ ਹੈ, ਕਿਉਂਕਿ ਔਰਤਾਂ ਚਾਹ ਕੇ ਵੀ ਖੂਨਦਾਨ ਨਹੀਂ ਕਰ ਪਾ ਰਹੀਆਂ ਹਨ ਮੈਡੀਕਲ ਅਣਫਿੱਟ ਹੋਣ ਦੇ ਚੱਲਦਿਆਂ ਔਰਤਾਂ ’ਚ ਸਵੈ-ਇਛੁੱਕ ਖੂਨਦਾਨ ’ਚ ਕਰੀਬ 10 ਫੀਸਦ ਹੀ ਸਹਿਯੋਗ ਰਹਿੰਦਾ ਹੈ ਮੈਡੀਕਲ ਮਾਹਿਰਾਂ ਦੀ ਮੰਨੀਏ ਤਾਂ ਜ਼ਿਆਦਾਤਰ ਔਰਤਾਂ ਦਾ ਹੀਮੋਗਲੋਬਿਨ 12.5 ਗ੍ਰਾਮ ਤੋਂ ਘੱਟ ਹੁੰਦਾ ਹੈ, ਜੋ ਖੂਨਦਾਨ ਲਈ ਜ਼ਰੂਰੀ ਹੈ ਮਾਹਿਰਾਂ ਦੀ ਰਿਸਰਚ ’ਚ ਸਾਬਤ ਹੋ ਚੁੱਕਾ ਹੈ ਕਿ ਖੂਨਦਾਨ ਨਾਲ ਸਰੀਰ ’ਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਹੁੰਦੀ ਹੈ ਗਰਮੀਆਂ ’ਚ ਵੀ ਖੂਨਦਾਨ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਇਹ ਵੱਖਰੀ ਗੱਲ ਹੈ ਕਿ ਲੋਕ ਧੁੱਪ ਅਤੇ ਗਰਮੀ ਨੂੰ ਦੇਖ ਕੇ ਖੂਨਦਾਨ ਕਰਨ ਤੋਂ ਬਚਦੇ ਹਨ ਜਦਕਿ ਗਰਮੀਆਂ ’ਚ ਖੂਨ ਦੀ ਡਿਮਾਂਡ ਕਾਫੀ ਵਧ ਜਾਂਦੀ ਹੈ
ਸ਼ਾਇਦ ਤੁਸੀਂ ਨਹੀਂ ਜਾਣਦੇ….
- ਇੱਕ ਔਸਤ ਵਿਅਕਤੀ ਦੇ ਸਰੀਰ ’ਚ 10 ਯੂਨਿਟ ਭਾਵ (5-6 ਲੀਟਰ) ਖੂਨ ਹੁੰਦਾ ਹੈ
- ਖੂਨਦਾਨ ਕਰਦੇ ਹੋਏ ਡੋਨਰ ਦੇ ਸਰੀਰ ਤੋਂ ਸਿਰਫ 1 ਯੂਨਿਟ ਖੂਨ ਹੀ ਲਿਆ ਜਾਂਦਾ ਹੈ
- ਕਈ ਵਾਰ ਸਿਰਫ ਇੱਕ ਕਾਰ ਐਕਸੀਡੈਂਟ (ਹਾਦਸੇ) ’ਚ ਹੀ, ਜ਼ਖਮੀ ਵਿਅਕਤੀ ਨੂੰ 100 ਯੂਨਿਟ ਤੱਕ ਖੂਨ ਦੀ ਜ਼ਰੂਰਤ ਪੈ ਜਾਂਦੀ ਹੈ
- ਇੱਕ ਵਾਰ ਖੂਨਦਾਨ ਨਾਲ ਤੁਸੀਂ 3 ਜਣਿਆਂ ਦੀ ਜ਼ਿੰਦਗੀ ਬਚਾ ਸਕਦੇ ਹੋ
- ‘ਓ ਨੈਗੇਟਿਵ’ ਬਲੱਡ ਗਰੁੱਪ ਯੂਨੀਵਰਸਲ ਡੋਨਰ ਕਹਾਉਂਦਾ ਹੈ, ਇਸ ਨੂੰ ਕਿਸੇ ਵੀ ਬਲੱਡ ਗਰੁੱਪ ਦੇ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ
- ਕੋਈ ਵਿਅਕਤੀ 18 ਤੋਂ 60 ਸਾਲ ਦੀ ਉਮਰ ਤੱਕ ਖੂਨਦਾਨ ਕਰ ਸਕਦਾ ਹੈ
- 3 ਮਹੀਨਿਆਂ ਦੇ ਵਕਫੇ ’ਚ ਰੈਗੂਲਰ ਖੂਨਦਾਨ ਕੀਤਾ ਜਾ ਸਕਦਾ ਹੈ
ਖੂਨਦਾਨ ਕਰਨ ਦਾ ਫਾਇਦਾ:-
- ਖੂਨਦਾਨ ਨਾਲ ਹਾਰਟ-ਅਟੈਕ ਦਾ ਖਤਰਾ ਬਹੁਤ ਘੱਟ ਹੋ ਜਾਂਦਾ ਹੈ ਖੂਨਦਾਨ ਨਾਲ ਨਾੜਾਂ ’ਚ ਖੂਨ ਦੀਆਂ ਗੰਢਾਂ ਨਹੀਂ ਜੰਮਦੀਆਂ ਹਨ
- ਰੈਗੂਲਰ ਖੂਨਦਾਨ ਨਾਲ ਖੂਨ ਪਤਲਾ ਬਣਿਆ ਰਹਿੰਦਾ ਹੈ ਅਤੇ ਸਰੀਰ ’ਚ ਖੂਨ ਦਾ ਬਹਾਅ ਸਹੀ ਰਹਿੰਦਾ ਹੈ
- ਖੂਨਦਾਨ ਨਾਲ ਵਜਨ ਘੱਟ ਕਰਨ ’ਚ ਮੱਦਦ ਮਿਲਦੀ ਹੈ ਸਾਲ ’ਚ ਘੱਟ ਤੋਂ ਘੱਟ ਦੋ ਵਾਰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ
- ਖੂਨਦਾਨ ਨਾਲ ਸਰੀਰ ’ਚ ਐਨਰਜ਼ੀ ਆਉਂਦੀ ਹੈ, ਕਿਉਂਕਿ ਸਰੀਰ ’ਚ ਨਵਾਂ ਖੂਨ ਬਣਦਾ ਹੈ ਇਸ ਨਾਲ ਸਰੀਰ ਵੀ ਤੰਦਰੁਸਤ ਹੁੰਦਾ ਹੈ
- ਖੂਨਦਾਨ ਨਾਲ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਖੂਨਦਾਨ ਨਾਲ ਆਇਰਨ ਮਾਤਰਾ ਸੰਤੁਲਿਤ ਹੁੰਦੀ ਹੈ
- ਇੱਕ ਯੂਨਿਟ ਬਲੱਡ ਡੋਨੇਟ ਕਰਨ ਨਾਲ ਤੁਹਾਡੇ ਸਰੀਰ ’ਚੋਂ 650 ਕੈਲੋਰੀਜ ਘੱਟ ਹੁੰਦੀ ਹੈ
ਧਿਆਨ ਰੱਖੋ ਇਨ੍ਹਾਂ ਗੱਲਾਂ ਦਾ:-
- ਖੂਨਦਾਨ 17 ਸਾਲ ਦੀ ਉਮਰ ਤੋਂ ਬਾਅਦ ਹੀ ਕਰੋ
- ਖੂਨਦਾਤਾ ਦਾ ਵਜ਼ਨ 45 ਤੋਂ 50 ਕਿੱਲੋਗ੍ਰਾਮ ਤੋਂ ਘੱਟ ਨਾ ਹੋਵੇ
- ਖੂਨਦਾਨ ਕਰਦੇ ਸਮੇਂ ਤੁਹਾਨੂੰ ਕੋਈ ਗੰਭੀਰ ਅਤੇ ਸੰਕਰਾਮਕ ਬਿਮਾਰੀ ਨਹੀਂ ਹੋਣੀ ਚਾਹੀਦੀ ਜਾਂ ਕਿਸੇ ਦਵਾਈ ਦੀ ਵਰਤੋਂ ਨਾ ਕਰ ਰਹੇ ਹੋਵੋ
- ਪੀਰੀਅਡ ਦੌਰਾਨ ਜਾਂ ਬੱਚਿਆਂ ਨੂੰ ਦੁੱਧ ਪਿਆਉਣ ਦੌਰਾਨ ਔਰਤਾਂ ਖੂਨਦਾਨ ਨਹੀਂ ਕਰ ਸਕਦੀਆਂ
- ਖੂਨਦਾਨ ਤੋਂ ਪਹਿਲਾਂ ਚੰਗੀ ਨੀਂਦ ਅਤੇ ਸਿਹਤਮੰਦ ਤੇ ਸੰਤੁਲਿਤ ਭੋਜਨ ਲਓ