ਸੁੰਦਰਤਾ ਦਾ ਪ੍ਰਤੀਕ ਹੈ ਬਿੰਦੀ
ਭਾਰਤੀ ਨਾਰੀ ਦੇ ਮੱਥੇ ’ਤੇ ਬਿੰਦੀ ਦਾ ਪ੍ਰਤੀਕ ਚਿੰਨ੍ਹ ਕਦੋਂ ਤੋਂ ਉਸਦੀ ਸੁੰਦਰਤਾ ਅਤੇ ਸੁਹਾਗ ਦਾ ਪ੍ਰਤੀਕ ਬਣਿਆ, ਇਹ ਆਪਣੇ ਆਪ ’ਚ ਸ਼ੋਧ ਦਾ ਵਿਸ਼ਾ ਹੈ ਪਰ ਐਨਾ ਤਾਂ ਨਿਸ਼ਚਿਤ ਹੈ ਕਿ ਪ੍ਰਸਾਧਨ ਅਲੰਕਰਨ ਮਨੁੱਖ ਦੀ ਜਨਮਜਾਤ ਪ੍ਰਵਿਰਤੀ ਰਹੀ ਹੈ ਇਹ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਚਿੰਨ੍ਹ ਵੀ ਮੰਨੇ ਜਾਂਦੇ ਰਹੇ ਹਨ ਇਸੇ ਨਾਲ ਇਨ੍ਹਾਂ ਦਾ ਪ੍ਰਚੱਲਨ ਸੰਸਾਰ ’ਚ ਵਧਦਾ ਚਲਿਆ ਗਿਆ ਜੀਵਨ ’ਚ ਆਨੰਦ ਅਤੇ ਚੰਗੀ ਕਿਸਮਤ ਬਣੀ ਰਹੇ, ਇਹੀ ਅਵਧਾਰਨਾ ਨਾਰੀ ਜੀਵਨ ਦੇ ਕਿਸਮਤ ਦੇ ਪ੍ਰਤੀਕ ਦੇ ਚਿੰਨ੍ਹ ਦੇ ਰੂਪ ’ਚ ਉੱਭਰੀ ਅਤੇ ਬਿੰਦੀ-ਸਿੰਦੂਰ, ਚੂੜੀ, ਮੰਗਲਸੂਤਰ ਉਸਦੇ ਸੁੰਦਰਤਾ ਅਤੇ ਚੰਗੀ ਕਿਸਮਤ ਦੇ ਉਪਕਰਨ ਬਣੇ
ਸਮੇਂ ਦੇ ਅੰਤਰਾਲ ’ਚ ਬਿੰਦੀ ਨੇੇ ਕਈ ਰੂਪ ਅਤੇ ਆਕਾਰ ਲਏ ਵੱਖ-ਵੱਖ ਸੂਬਿਆਂ ’ਚ ਇਸਦੇ ਵਿਵਿਧ ਆਕਾਰ ਦੇਖੇ ਜਾ ਸਕਦੇ ਹਨ ਕਿਤੇ ਇਹ ਗੋਲ ਵੱਡੇ ਆਕਾਰ ’ਚ ਮਿਲੇਗੀ, ਕਿਤੇ ਵੱਡੀ ਬਿੰਦੀ ਦੇ ਉੱਪਰ ਇੱਕ ਸਫੈਦ ਅਤੇ ਕਾਲੀ ਬਿੰਦੀ ਦੇਖਣ ਨੂੰ ਮਿਲਦੀ ਹੈ ਕਿਤੇ ਇਹ ਮੱਥੇ ਦੇ ਇੱਕਦਮ ਵਿੱਚੋ-ਵਿੱਚ ਲਗਾਈ ਜਾਂਦੀ ਹੈ ਤਾਂ ਕਿਤੇ ਭੌਂਹਾਂ ਦੇ ਵਿੱਚ ਸੰਦੂਰ ਦੀ ਬਿੰਦੀ
Also Read :-
ਉਂਝ ਤਾਂ ਬਿੰਦੀ ਦਾ ਪ੍ਰਚੱਲਨ ਅੱਜ ਵੀ ਜ਼ੋਰਾਂ ’ਤੇ ਹੈ ਪਰ ਪਹਿਲਾਂ ਤੋਂ ਘੱਟ ਹੋ ਗਿਆ ਹੈ ਸ਼ਾਇਦ ਇਸ ਲਈ ਵੀ ਕਿ ਸਿੰਦੂਰ ’ਚ ਹੁਣ ਪਹਿਲਾਂ ਵਰਗੀ ਸ਼ੁੱਧਤਾ ਨਹੀਂ ਰਹੀ ਅਤੇ ਵਿਗਿਆਨਿਕ ਖੋਜਾਂ ਨੇ ਇਹ ਸਿੱਧ ਕਰ ਦਿੱਤਾ ਕਿ ਖਰਾਬ ਸਿੰਦੂਰ ਨਾਲ ਚਰਮ ਰੋਗ ਹੋ ਜਾਂਦਾ ਹੈ ਪਰ ਸ਼ਿੰਗਾਰ ’ਚ ਵਿਵਿਧਤਾ ਲਿਆਉਣ ਦੀ ਦ੍ਰਿਸ਼ਟੀ ਨਾਲ ਬਿੰਦੀ ਕਈ ਰੂਪਾਂ ’ਚ ਆਈ
ਇੱਕ ਜ਼ਮਾਨੇ ’ਚ ਕੰਚ ਦੀ ਬਿੰਦੀ ਦਾ ਬਹੁਤ ਪ੍ਰਚੱਲਨ ਸੀ ਜਿਸਨੂੰ ਟਿਕੁਲੀ ਵੀ ਕਿਹਾ ਜਾਂਦਾ ਸੀ ਇਹ ਕੰਚ ਦੀ ਬਿੰਦੀ ਵੀ ਕਈ ਸੁੰਦਰ ਡਿਜ਼ਾਇਨਾਂ ਨਾਲ ਬਣਦੀ ਰਹੀ ਹੈ ਇਨ੍ਹਾਂ ਨੂੰ ਰੋਲ ਨਾਲ ਚਿਪਕਾਇਆ ਜਾਂਦਾ ਸੀ ਫਿਰ ਪਲਾਸਟਿਕ ਦੀਆਂ ਰੰਗ-ਬਿਰੰਗੀਆਂ ਬਿੰਦੀਆਂ ਆਈਆਂ ਹੁਣ ਵੈਲਵੇਟ ਦੀਆਂ ਬਣੀਆਂ ਬਿੰਦੀਆਂ ਦਾ ਚਲਨ ਹੈ ਅੱਜਕੱਲ੍ਹ ਤਾਂ ਵਿਵੀਧ ਡਿਜ਼ਾਇਨਾਂ ਦੀਆਂ ਬਿੰਦੀਆਂ ਉਪਲਬੱਧ ਹਨ ਰੰਗਾਂ ਦਾ ਤਾਂ ਕਹਿਣਾ ਹੀ ਕੀ ਜ਼ਰੂਰ ਨਹੀਂ ਕਿ ਬਿੰਦੀ ਲਾਲ ਰੰਗ ਹੀ ਹੋਵੇ ਉਸਨੂੰ ਹੁਣ ਪਹਿਨਾਵੇ ਨਾਲ ਮੈਚ ਕਰਦਾ ਹੋਇਆ ਵੀ ਹੋਣਾ ਚਾਹੀਦਾ
ਔਰਤਾਂ ਨੂੰ ਬਿੰਦੀ ਦੀ ਚੋਣ ਹੇਠ ਲਿਖੀਆਂ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਕਰਨੀ ਚਾਹੀਦੀ ਚਿਹਰੇ ਦੀ ਬਨਾਵਟ ਦੇ ਅਨੁਸਾਰ ਬਿੰਦੀ ਦੇ ਆਕਾਰ ਦੀ ਚੋਣ ਕਰਨੀ ਚਾਹੀਦੀ ਕਈ ਤਰ੍ਹਾਂ ਦੇ ਆਕਰਸ਼ਕ ਆਕਾਰ ਜਿਵੇਂ ਲੰਬੀ ਰੇਖਾ, ਆੜੀ-ਤਿਰਛੀ ਰੇਖਾ, ਚੰਦ ਆਕਾਰ, ਤ੍ਰਿਕੋਣ, ਵੱਡੀ ਬਿੰਦੀ ਦੇ ਇਰਦ-ਗਿਰਦ ਗੋਲਾਈ ’ਚ ਛੋਟੀਆਂ-ਛੋਟੀਆਂ ਬਿੰਦੀਆਂ ਆਦਿ ਖਾਸ ਲੋਕਪ੍ਰਿਯ ਹਨ ਤੁਹਾਡੇ ਚਿਹਰੇ ’ਤੇ ਕਿਹੋ ਜਿਹੀ ਬਿੰਦੀ ਸੁੰਦਰ ਪ੍ਰਤੀਤ ਹੋਵੇਗੀ, ਇਸਦਾ ਫੈਸਲਾ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਤੁਸੀਂ ਖੁਦ ਕਰ ਸਕਦੇ ਹੋ
ਛੋਟੇ ਮੱਥੇ ’ਤੇ ਰੇਖਾਕਾਰ ਬਿੰਦੀ ਲਗਾਉਣ ਨਾਲ ਵੱਡਾ ਮੱਥਾ ਲੱਗਦਾ ਹੈ ਇਸੇ ਤਰ੍ਹਾਂ ਚੌੜੇ ਮੱਥੇ ’ਤੇ ਵੱਡੀ ਗੋਲ ਬਿੰਦੀ ਲਗਾਉਣ ਨਾਲ ਮੱਥਾ ਭਰਿਆ-ਭਰਿਆ ਲੱਗਦਾ ਹੈ ਗੋਰੇ ਰੰਗ ’ਤੇ ਲਾਲ ਰੰਗ ਦੀ ਬਿੰਦੀ ਸੁੰਦਰ ਲੱਗਦੀ ਹੈ ਜਦਕਿ ਸਾਂਵਲਾ ਰੰਗ ਹੋਣ ’ਤੇ ਪੀਲੇ ਜਾਂ ਗੁਲਾਬੀ ਰੰਗ ਦੀ ਬਿੰਦੀ ਲਗਾਈ ਜਾ ਸਕਦੀ ਹੈ ਗੇਹੂਆਂ ਰੰਗ ਦੀ ਚਮੜੀ ਹੋਣ ’ਤੇ ਹਲਕੇ ਲਾਲ ਰੰਗ ਦੀ ਬਿੰਦੀ ਖੂਬ ਜੰਮਦੀ ਹੈ ਅੱਖਾਂ ਵੱਡੀਆਂ ਹੋਣ ਤਾਂ ਬਿੰਦੀ ਦਾ ਆਕਾਰ ਵੀ ਵੱਡਾ ਹੋਣਾ ਚਾਹੀਦਾ ਜਦਕਿ ਛੋਟੀਆਂ ਅੱਖਾਂ ਵਾਲੀ ਔਰਤ ਲਈ ਛੋਟੀ ਬਿੰਦੀ ਲਾਭਕਾਰੀ ਰਹਿੰਦੀ ਹੈ
ਔਰਤ ਦੇ ਕੱਦ ਨਾਲ ਵੀ ਬਿੰਦੀ ਦਾ ਡੂੰਘਾ ਸੰਬੰਧ ਹੈ ਉਦਾਹਰਣ ਦੇ ਤੌਰ ’ਤੇ ਲੰਬੇ ਕੱਦ ਵਾਲੀ ਔਰਤ ਨੂੰ ਗੋਲ ਬਿੰਦੀ ਅਤੇ ਛੋਟੇ ਕੱਦ ਦੀ ਔਰਤ ਨੂੰ ਲੰਬੇ ਆਕਾਰ ਦੀ ਬਿੰਦੀ ਸ਼ੋਭਾ ਦਿੰਦੀ ਹੈ ਇਸ ਤਰ੍ਹਾਂ ਮੌਸਮ ਅਨੁਸਾਰ ਵੀ ਬਿੰਦੀ ਦੀ ਚੋਣ ਕਰਨੀ ਠੀਕ ਹੁੰਦੀ ਹੈ ਸਰਦੀਆਂ ਦੇ ਦਿਨਾਂ ’ਚ ਡੂੰਘੇ ਰੰਗ ਦੀ ਬਿੰਦੀ ਲਗਾਉਣੀ ਚਾਹੀਦੀ ਜਦਕਿ ਗਰਮੀਆਂ ਦੇ ਮੌਸਮ ’ਚ ਹਲਕੇ ਰੰਗ ਦੀ ਬਿੰਦੀ ਠੀਕ ਰਹਿੰਦੀ ਹੈ ਜੇਕਰ ਬਿੰਦੀ ਦਾ ਰੰਗ ਕੱਪੜਿਆਂ ਦੇ ਰੰਗ ਨਾਲ ਮਿਲਦਾ-ਜੁਲਦਾ ਹੋਵੇ ਤਾਂ ਚਿਹਰੇ ’ਚ ਗਜ਼ਬ ਦਾ ਨਿਖਾਰ ਆਉਂਦਾ ਹੈ
ਬਾਲਗ ਔਰਤਾਂ ਗਾਢੇ ਰੰਗ ਦੀਆਂ ਬਿੰਦੀਆਂ ਦੀ ਚੋਣ ਕਰਨ ਇਸ ਨਾਲ ਔਰਤਾਂ ਗੰਭੀਰ ਅਤੇ ਕੋਮਲ ਪ੍ਰਤੀਤ ਹੁੰਦੀ ਹੈ ਅਵਸਰ ਚਾਹੇ ਵਿਆਹ ਦਾ ਹੋਵੇ ਜਾਂ ਕਿਸੇ ਤਿਉਹਾਰ ਦਾ ਔਰਤਾਂ ਨੂੰ ਗਹਿਰੇ ਰੰਗ ਦੀਆਂ ਹੀ ਬਿੰਦੀਆਂ ਦੀ ਵਰਤੋਂ ਕਰਨੀ ਚਾਹੀਦੀ ਬਿੰਦੀ ਆਪਣੇ ਸੁੰਦਰ ਆਕਾਰ ਅਤੇ ਮਨਮੋਹਕ ਰੰਗ ਕਾਰਨ ਪ੍ਰਾਚੀਨ ਕਾਲ ਤੋਂ ਅੱਜ ਤੱਕ ਨਾਰੀ ਸੁੰਦਰਤਾ ਵਧਾਉਂਦੀ ਰਹੀ ਹੈ ਆਧੁਨਿਕ ਯੁੱਗ ’ਚ ਬਿੰਦੀ ਦਾ ਮਹੱਤਵ ਹੋਰ ਵੀ ਵਧ ਗਿਆ ਹੈ ਨਾਰੀ ਸ਼ਿੰਗਾਰ ਇਸ ਤੋਂ ਬਿਨਾਂ ਪੂਰਨ ਨਹੀਂ ਮੰਨਿਆ ਜਾਂਦਾ
ਸੰਜੇ ਕੁਮਾਰ ‘ਸੁਮਨ’