ਮੈਡੀਕਲ ਲੈਬ ਟੈਕਨਾਲੋਜੀ’ਚ ਬਿਹਤਰ ਕਰੀਅਰ ਬਾਇਓਲੋਜੀ ਦੇ ਸਟੂਡੈਂਟਾਂ ਦੀ ਇੱਛਾ ਹੁੰਦੀ ਹੈ ਕਿ ਉਹ ਅੱਗੇ ਚੱਲ ਕੇ ਡਾਕਟਰ ਬਣਨ, ਪਰ ਅਜਿਹਾ ਸੰਭਵ ਨਹੀਂ ਹੈ ਕਿ ਸਾਰੇ ਸਟੂਡੈਂਟ ਹੀ ਡਾਕਟਰ ਬਣ ਜਾਣ ਅਜਿਹੀ ਸਥਿਤੀ ’ਚ ਜੋ ਸਟੂਡੈਂਟ ਡਾਕਟਰ ਨਹੀਂ ਬਣ ਪਾਉਂਦੇ ਹਨ, ਉਨ੍ਹਾਂ ਲਈ ਵੀ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਡੀਕਲ ’ਚ ਦੂਜੇ ਅਜਿਹੇ ਖੇਤਰ ਵੀ ਹਨ,
ਜਿੱਥੇ ਅੱਜ ਨੌਕਰੀ ਦੀਆਂ ਵਧੀਆ ਸੰਭਾਵਨਾਵਾਂ ਹਨ ਅਸੀਂ ਗੱਲ ਕਰ ਰਹੇ ਹਾਂ ਮੈਡੀਕਲ ਲੈਬੋਰੇਟਰੀ ਟੈਕਨੋਲਾਜੀ ਦੀ ਮੈਡੀਕਲ ਲੈਬੋਰੇਟਰੀ ਟੈਕਨੋਲਾਜਿਸਟ ਦੀ ਡਿਮਾਂਡ ਨਿੱਜੀ ਖੇਤਰ ਦੇ ਨਾਲ-ਨਾਲ ਸਰਕਾਰੀ ਖੇਤਰਾਂ ’ਚ ਵੀ ਖੂਬ ਹੈ ਕਰੀਅਰ ਦੇ ਲਿਹਾਜ਼ ਨਾਲ ਇਸ ਨੂੰ ਬਿਹਤਰੀਨ ਖੇਤਰ ਕਿਹਾ ਜਾ ਸਕਦਾ ਹੈ
Also Read :-
- ਡਿਜ਼ੀਟਲ ਗੋਲਡ ’ਚ ਕਰੋ ਨਿਵੇਸ਼, ਇੱਕ ਰੁਪਏ ’ਚ ਖਰੀਦੋ ਸੋਨਾ
- ਸਫ਼ਲ ਹੋਣ ਲਈ ਆਪਣੇ ਆਪ ਨੂੰ ਬਦਲੋ
- ਸੀਨੀਅਰ ਨਾਗਰਿਕਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਤੇ ਯੋਜਨਾਵਾਂ
- ਟਰਮ ਇੰਸ਼ੋਰੈਂਸ: ਪਰਿਵਾਰ ਦਾ ਰੋਟੀ, ਕੱਪੜਾ ਅਤੇ ਮਕਾਨ ਰਹੇਗਾ ਹਮੇਸ਼ਾ ਸੁਰੱਖਿਅਤ
Table of Contents
ਕਿਵੇਂ ਹੁੰਦੀ ਹੈ ਐਂਟਰੀ-
ਲੈਬ ਟੈਕਨੋਲਾਜਿਸਟ ਦੇ ਤੌਰ ’ਤੇ ਕਰੀਅਰ ਬਣਾਉਣ ਲਈ ਕਈ ਰਸਤੇ ਖੁੱਲ੍ਹ ਗਏ ਹਨ ਤੁਸੀਂ ਇਸ ਨਾਲ ਸਬੰਧਿਤ ਕੋਰਸ, ਜਿਵੇਂ -ਸਰਟੀਫਿਕੇਟ ਇਨ ਮੈਡੀਕਲ ਲੈਬ ਟੈਕਨੋਲਾਜੀ (ਸੀਐੱਮਐੱਲਟੀ), ਬੀਐੱਸਸੀ ਮੈਡੀਕਲ ਲੈਬੋਰਟਰੀ ਟੈਕਨੋਲਾਜੀ (ਬੀਐੱਸਸੀ ਐੱਮਐੱਲਟੀ), ਡਿਪਲੋਮਾ ਇਨ ਮੈਡੀਕਲ ਲੈਬੋਰੇਟਰੀ ਟੈਕਨੋਲਾਜੀ (ਡੀਐੱਮਐੱਲਟੀ) ਵਰਗੇ ਕੋਰਸ ਕਰ ਸਕਦੇ ਹਨ ਆਮ ਤੌਰ ’ਤੇ ਇਸ ਤਰ੍ਹਾਂ ਦੇ ਕੋਰਸ 12ਵੀਂ ਤੋਂ ਬਾਅਦ ਕੀਤੇ ਜਾ ਸਕਦੇ ਹਨ ਡਿਪਲੋਮਾ ਕੋਰਸ ’ਚ ਦਾਖਲੇ ਲਈ 12ਵੀਂ ’ਚ ਬਾਇਓਲੋਜੀ ਸਬਜੈਕਟ ਹੋਣਾ ਜ਼ਰੂਰੀ ਹੈ ਡਿਪਲੋਮਾ ਕੋਰਸ ਦਾ ਸਮਾਂ ਦੋ ਸਾਲ ਦਾ ਹੁੰਦਾ ਹੈ
ਵੈਸੇ, ਮੈਡੀਕਲ ਲੈਬ ਟੈਕਨਾਲੋਜੀ ਕੋਰਸ ਕਰਾਉਣ ਵਾਲੇ ਸੰਸਥਾਨਾਂ ਦੀ ਕਮੀ ਨਹੀਂ ਹੈ ਬਸ, ਅਜਿਹੇ ਇੰਸਟੀਚਿਊਟ ’ਚ ਐਡਮਿਸ਼ਨ ਲਓ, ਜਿੱਥੇ ਵਧੀਆ ਲੈਬ ਉਪਕਰਣ ਹੋਣ ਇੰਸਟੀਚਿਊਟ ਵਧੀਆ ਹੋਣ ਨਾਲ ਤੁਸੀਂ ਇਸ ਫੀਲਡ ਦੀ ਨਵੀਂ ਤਕਨੀਕ ਅਤੇ ਮਸ਼ੀਨਾਂ ਤੋਂ ਜਾਣੂ ਰਹਿੰਦੇ ਹੋ ਵੈਸੇ, ਇਸ ਫੀਲਡ ’ਚ ਜਾੱਬ ਤਾਂ ਬੀਐੱਸਸੀ ਜਾਂ ਡਿਪਲੋਮਾ ਕਰਕੇ ਹੀ ਹਾਸਲ ਕੀਤੀ ਜਾ ਸਕਦੀ ਹੈ, ਪਰ ਕਿਸੇ ਵਧੀਆ ਸਬਜੈਕਟ ਦੀ ਚੋਣ ਕਰਕੇ ਪੀਜੀ ਕਰ ਲੈਣ ਨਾਲ ਅੱਗੇ ਆਪਸ਼ਨ ਬਣ ਜਾਂਦੇ ਹਨ ਅਤੇ ਤੁਹਾਡੀ ਡਿਮਾਂਡ ਇੱਕ ਸਪੈਸ਼ਲਿਸਟ ਦੇ ਤੌਰ ’ਤੇ ਹੋਣ ਲਗਦੀ ਹੈ
ਮੈਡੀਕਲ ਲੈਬ ਟੈਕਨੀਸ਼ੀਅਨ ਅਤੇ ਟੈਕਨੋਲੋਜਿਸਟ
ਇਸ ਫੀਲਡ ’ਚ ਦੋ ਤਰ੍ਹਾਂ ਦੇ ਪ੍ਰੋਫੈਸ਼ਨਲ ਕੰਮ ਕਰਦੇ ਹਨ- ਇੱਕ ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਨ ਅਤੇ ਦੂਜੇ ਮੈਡੀਕਲ ਲੈਬੋਰੇਟਰੀ ਟੈਕਨੋਲਾਜਿਸਟ ਦੋਵਾਂ ਦਾ ਕੰਮ ਅਲੱਗ-ਅਲੱਗ ਹੁੰਦਾ ਹੈ ਮੈਡੀਕਲ ਟੈਕਨੀਸ਼ੀਅਨ ਦਾ ਕੰਮ ਮੁੱਖ ਤੌਰ ’ਤੇ ਵੱਖ-ਵੱਖ ਚੀਜ਼ਾਂ ਦੇ ਸੈਂਪਲ ਨੂੰ ਟੈਸਟ ਕਰਨਾ ਹੁੰਦਾ ਹੈ ਹਾਲਾਂਕਿ ਇਹ ਕੰਮ ਕਾਫੀ ਜ਼ਿੰਮੇਵਾਰੀ ਭਰਿਆ ਹੁੰਦਾ ਹੈ ਜਾਂਚ ਦੌਰਾਨ ਥੋੜ੍ਹੀ ਜਿਹੀ ਗਲਤੀ ਕਿਸੇ ਵਿਅਕਤੀ ਲਈ ਜਾਨਲੇਵਾ ਵੀ ਹੋ ਸਕਦੀ ਹੈ, ਕਿਉਂਕਿ ਡਾਕਟਰ ਲੈਬ ਰਿਪੋਰਟ ਅਨੁਸਾਰ ਹੀ ਇਲਾਜ ਅਤੇ ਦਵਾਈ ਲਿਖਦੇ ਹਨ
ਵੈਸੇ, ਤਾਂ ਲੈਬ ਟੈਕਨੀਸ਼ੀਅਨ ਆਪਣਾ ਕੰਮ ਖੁਦ ਕਰਦੇ ਹਨ, ਪਰ ਲੈਬ ’ਚ ਸੁਪਰਵਾਈਜਰ ਦੇ ਤੌਰ ’ਤੇ ਉਨ੍ਹਾਂ ਦੇ ਸੀਨੀਅਰ ਵੀ ਹੁੰਦੇ ਹਨ ਆਮ ਤੌਰ ’ਤੇ ਟੈਕਨੀਸ਼ੀਅਨ ਦੇ ਕੰਮ ਨੂੰ ਤਿੰਨ ਹਿੱਸਿਆਂ ’ਚ ਵੰਡਿਆ ਜਾ ਸਕਦਾ ਹੈ- ਨਮੂਨਾ ਤਿਆਰ ਕਰਨਾ, ਜਾਂਚ ਦੀਆਂ ਮਸ਼ੀਨਾਂ ਨੂੰ ਅਪਰੇਟ ਕਰਨਾ ਅਤੇ ਉਨ੍ਹਾਂ ਦਾ ਰਖ-ਰਖਾਅ ਅਤੇ ਜਾਂਚ ਦੀ ਰਿਪੋਰਟ ਤਿਆਰ ਕਰਨਾ ਟੈਕਨੀਸ਼ੀਅਨ ਨਮੂਨਾ ਤਿਆਰ ਕਰਨ ਤੋਂ ਬਾਅਦ ਮਸ਼ੀਨਾਂ ਦੇ ਸਹਾਰੇ ਇਸ ਨੂੰ ਟੈਸਟ ਕਰਦੇ ਹਨ ਅਤੇ ਐਨਾਲਿਸਿਸ ਦੇ ਆਧਾਰ ’ਤੇ ਰਿਪੋਰਟ ਤਿਆਰ ਕਰਦੇ ਹਨ ਸਪੈਸ਼ਲਾਈਜਡ ਉਪਕਰਣਾਂ ਅਤੇ ਤਕਨੀਕ ਦਾ ਇਸਤੇਮਾਲ ਕਰਕੇ ਟੈਕਨੀਸ਼ੀਅਨ ਸਾਰੇ ਟੈਸਟ ਕਰਦੇ ਹਨ ਇਸ ਤਰ੍ਹਾਂ ਇਹ ਇਲਾਜ ’ਚ ਅਹਿਮ ਰੋਲ ਰੱਖਦੇ ਹਨ
ਮੈਡੀਕਲ ਲੈਬੋਰੇਟਰੀ ਟੈਕਨੋਲਾਜਿਸਟ ਰੋਗੀ ਦੇ ਖੂਨ ਦੀ ਜਾਂਚ, ਟਿਸ਼ੂ, ਮਾਈਕ੍ਰੋਆਰਗੈਨਿਜ਼ਮ ਸਕ੍ਰੀਨਿੰਗ, ਕੈਮੀਕਲ ਐਨਾਲਿਸਿਸ ਅਤੇ ਸੈੱਲ ਕਾਊਂਟ ਨਾਲ ਜੁੜੇ ਪ੍ਰੀਖਣ ਨੂੰ ਅੰਜਾਮ ਦਿੰਦਾ ਹੈ ਇਹ ਬਿਮਾਰੀ ਦੇ ਹੋਣ ਜਾਂ ਨਾ ਹੋਣ ਸਬੰਧੀ ਜ਼ਰੂਰੀ ਰਿਪੋਰਟਾਂ ਜੁਟਾਉਣ ’ਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ ਇਨ੍ਹਾਂ ਦਾ ਕੰਮ ਵੀ ਜ਼ਿੰਮੇਵਾਰੀ ਭਰਿਆ ਹੁੰਦਾ ਹੈ ਇਹ ਬਲੱਡ ਬੈਂਕਿੰਗ, ਕਲੀਨਿਕਲ ਕੈਮਿਸਟਰੀ, ਹੈਮਾਟੋਲਾਜੀ, ਇੰਮਿਊਨੋਲਾਜੀ ਅਤੇ ਮਾਈਕ੍ਰੋਬਾਇਓਲਾਜੀ ਦੇ ਖੇਤਰ ’ਚ ਕੰਮ ਕਰਦੇ ਹਨ ਇਸ ਤੋਂ ਇਲਾਵਾ ਟੈਕਨੋਲਾਜਿਸਟ ਸਾਈਟੋ ਟੈਕਨੋਲਾਜੀ, ਫੈਲਬੋਟਾਮੀ, ਯੂਰਿਨ ਐਨਾਲਿਸਿਸ, ਕਾਗਿਊਲੇਸ਼ਨ, ਪੈਰਾਸੀਟੋਲਾਜੀ ਅਤੇ ਸੈਰੋਲਾਜੀ ਸਬੰਧੀ ਪ੍ਰੀਖਣ ਵੀ ਕਰਦੇ ਹਨ
ਪੈਰਾ ਮੈਡੀਕਲ ਤਹਿਤ ਆਉਣ ਵਾਲੇ ਫੀਲਡ:
ਪੈਰਾ ਮੈਡੀਕਲ ਸਿਰਫ ਨਰਸਿੰਗ ਅਤੇ ਹਸਪਤਾਲ ਦੇ ਪ੍ਰਸ਼ਾਸਨਿਕ ਕੰਮਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਦੇ ਦਾਇਰੇ ’ਚ ਕਈ ਖੇਤਰ, ਜਿਵੇਂ-ਮੈਡੀਕਲ ਲੈਬ ਟੈਕਨੋਲਾਜੀ, ਆਪਰੇਸ਼ਨ ਥੀਏਟਰ ਟੈਕਨੋਲਾਜੀ, ਫਿਜ਼ੀਓਥੇਰੈਪੀ ਅਤੇ ਆਕਿਊਪੈਸ਼ਨਲ ਥੇਰੈਪੀ, ਕਾਰਡਿਅਕ ਟੈਕਨੋਲਾਜੀ, ਡਾਇਲਿਸਿਸ, ਰੈਨਲ ਡਾਇਲਿਸਿਸ ਟੈਕਨੋਲਾਜੀ, ਆਰਥੋਟਿਕ ਅਤੇ ਪ੍ਰੋਸਥੈਟਿਕ ਟੈਕਨੋਲਾਜੀ, ਆਪਟੋਮੈਟਰੀ, ਫਾਰਮੈਸੀ, ਰੇਡਿਓਗ੍ਰਾਫੀ-ਰੇਡਿਓਥੇਰੈਪੀ, ਹਸਪਤਾਲ ਐਡਮਿਨੀਸਟ੍ਰੇਸ਼ਨ-ਮੈਨੇਜਮੈਂਟ, ਮੈਡੀਕਲ ਰਿਕਾਰਡ ਸੰਚਾਲਨ, ਆਡਿਓਲਾਜੀ ਐਂਡ ਥੇਰੈਪੀ, ਡੈਂਟਲ ਹਾਈਜਿਨ ਐਂਡ ਡੈਂਟਲ ਮਕੈਨਿਕ, ਡੈਂਟਲ ਸੈਰਾਮਿਕ ਟੈਕਨੋਲਾਜੀ ਤੋਂ ਇਲਾਵਾ, ਸਿਹਤ-ਸਵੱਛਤਾ ਨਿਰੀਖਣ ਆਦਿ ਆਉਂਦੇ ਹਨ
ਜੌਬ ਦੀਆਂ ਸੰਭਾਵਨਾਵਾਂ
ਡੀਪੀਐੱਮਆਈ ਦੀ ਪ੍ਰਿੰਸੀਪਲ ਡਾਕਟਰ ਅਰੁਣਾ ਸਿੰਘ ਮੁਤਾਬਕ, ਇਸ ਫੀਲਡ ’ਚ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸੈਕਟਰਾਂ ’ਚ ਕਾਫੀ ਸੰਭਾਵਨਾਵਾਂ ਹਨ ਸਰਕਾਰੀ ਖੇਤਰ ’ਚ ਜੌਬ ਲਈ ਤੁਹਾਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ, ਪਰ ਪ੍ਰਾਈਵੇਟ ਸੈਕਟਰ ’ਚ ਅਜਿਹੀ ਗੱਲ ਨਹੀਂ ਹੈ ਜੇਕਰ ਤੁਸੀਂ ਚਾਹੋ, ਤਾਂ ਸ਼ੁਰੂਆਤੀ ਦੌਰ ’ਚ ਪ੍ਰਾਈਵੇਟ ਲੈਬ ਨਾਲ ਜੁੜ ਕੇ ਕੰਮ ਕਰ ਸਕਦੇ ਹੋ ਜੇਕਰ ਬੀਐੱਸਸੀ ਮੈਡੀਕਲ ਲੈਬ ਟੈਕਨੋਲਜਿਸਟ ਹੋ, ਤਾਂ ਆਪਣੀ ਲੈਬ ਵੀ ਖੋਲ੍ਹ ਸਕਦੇ ਹੋ ਜੌਬ ਦੀ ਸਥਿਤੀ ’ਚ ਹੋ ਸਕਦਾ ਹੈ ਕਿ ਤੁਹਾਨੂੰ ਛੋਟੀ ਲੈਬ ’ਚ ਹੋਣ ਨਾਲ ਸੈਲਰੀ ਘੱਟ ਮਿਲੇ ਸਰਕਾਰੀ ਖੇਤਰ ’ਚ ਤੁਹਾਨੂੰ ਸ਼ੁਰੂਆਤ ਤੋਂ ਹੀ ਵਧੀਆ ਸੈਲਰੀ ਮਿਲਦੀ ਹੈ
ਵੈਸੇ, ਟਰੇਂਡ ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਨ ਨੂੰ ਹਸਪਤਾਲ, ਐਮਰਜੈਂਸੀ ਸੈਂਟਰ, ਪ੍ਰਾਈਵੇਟ ਲੈਬੋਰੇਟਰੀ, ਬਲੱਡ ਡੋਨਰ ਸੈਂਟਰ ਅਤੇ ਡਾਕਟਰ ਦੇ ਆਫਿਸ ਜਾਂ ਕਲੀਨਿਕ ’ਚ ਕਿਤੇ ਵੀ ਆਸਾਨੀ ਨਾਲ ਕੰਮ ਮਿਲ ਸਕਦਾ ਹੈ ਐਕਸਪੀਰੀਅੰਸ ਅਤੇ ਕੁਆਲੀਫਿਕੇਸ਼ਨ ਤੋਂ ਬਾਅਦ ਟੈਕਨੀਸ਼ੀਅਨ ਵੀ ਟੈਕਨੋਲਾਜਿਸਟ ਦੇ ਤੌਰ ’ਤੇ ਕੰਮ ਕਰਨਾ ਸ਼ੁਰੂ ਕਰ ਸਕਦਾ ਹੈ ਹਸਪਤਾਲਾਂ ਅਤੇ ਲੈਬੋਰੇਟਰੀ ਦੀ ਗਿਣਤੀ ਲਗਾਤਾਰ ਵਧਣ ਨਾਲ ਮੈਡੀਕਲ ਟੈਕਨੀਸ਼ੀਅਨ ਦੀ ਮੰਗ ਹਾਲ ਦੇ ਸਾਲਾਂ ’ਚ ਤੇਜ਼ੀ ਨਾਲ ਵਧੀ ਹੈ
ਵਰਕ ਐਕਸਪੀਰੀਅੰਸ ਦੇ ਨਾਲ ਟੈਕਨੋਲਾਜਿਸਟ ਲੈਬ ਜਾਂ ਹਸਪਤਾਲ ’ਚ ਸੁਪਰਵਾਈਜ਼ਰੀ ਜਾਂ ਮੈਨੇਜਮੈਂਟ ਦੀ ਪੋਸਟ ਤੱਕ ਪਹੁੰਚ ਸਕਦਾ ਹੈ ਟਰੇਂਡ ਟੈਕਨੋਲਾਜਿਸਟ ਲੈਬੋਰੇਟਰੀ ਮੈਨੇਜਰ, ਕੰਸਲਟੈਂਟ, ਸੁਪਰਵਾਈਜਰ, ਹੈਲਥਕੇਅਰ ਐਡਮਿਨੀਸਟ੍ਰੇਸ਼ਨ, ਹਸਪਤਾਲ ਆਊਟਰੀਚ ਕਾਰਡੀਨੇਸ਼ਨ, ਲੈਬੋਰੇਟਰੀ ਇਨਫਰਮੇਸ਼ਨ ਸਿਸਟਮ ਐਨਾਲਿਸਟ, ਕੰਸਲਟੈਂਟ, ਐਜੂਕੇਸ਼ਨਲ ਕੰਸਲਟੈਂਟ, ਕਾਰਡੀਨੇਟਰ, ਹੈਲਥ ਐਂਡ ਸੇਫਟੀ ਆਫਿਸਰ ਦੇ ਤੌਰ ’ਤੇ ਵੀ ਕੰਮ ਕਰ ਸਕਦਾ ਹੈ ਮੈਡੀਕਲ ਦੇ ਖੇਤਰ ’ਚ ਪ੍ਰਾਈਵੇਟ ਡਿਵੈਲਪਮੈਂਟ, ਮਾਰਕੀਟਿੰਗ, ਸੇਲਜ਼, ਕੁਆਲਿਟੀ ਇੰਸ਼ੋਰੈਂਸ, ਇਨਵਾਇਰਮੈਂਟ ਹੈਲਥ ਐਂਡ ਇੰਸ਼ੋਰੈਂਸ ਵਰਗੇ ਖੇਤਰਾਂ ’ਚ ਵੀ ਮੈਡੀਕਲ ਟੈਕਨੋਲਾਜਿਸਟ ਦੀ ਡਿਮਾਂਡ ਹੁੰਦੀ ਹੈ
ਸੈਲਰੀ ਪੈਕੇਜ਼-
ਇਸ ਫੀਲਡ ’ਚ ਕੰਮ ਕਰਨ ਵਾਲੇ ਪ੍ਰੋਫੈਸ਼ਨਲਾਂ ਦੀ ਸ਼ੁਰੂਆਤੀ ਸੈਲਰੀ 10-15 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੁੰਦੀ ਹੈ ਤਜ਼ਰਬੇ ਤੋਂ ਬਾਅਦ ਸੈਲਰੀ ਵਧਣ ਦੇ ਨਾਲ-ਨਾਲ ਆਪਣੀ ਲੈਬ ਵੀ ਖੋਲ੍ਹ ਸਕਦੇ ਹਨ
ਪ੍ਰਮੁੱਖ ਸੰਸਥਾਨ-
- ਦਿੱਲੀ ਪੈਰਾਮੈਡੀਕਲ ਐਂਡ ਮੈਨੇਜਮੈਂਟ ਇੰਸਟੀਚਿਊਟ, ਦਿੱਲੀ
- ਰਾਜੀਵ ਗਾਂਧੀ ਪੈਰਾਮੈਡੀਕਲ ਇੰਸਟੀਚਿਊਟ, ਦਿੱਲੀ
- ਇੰਡੀਅਨ ਇੰਸਟੀਚਿਊਟ ਆਫ ਪੈਰਾਮੈਡੀਕਲ ਸਾਇੰਸਜ, ਲਖਨਊ
- ਇੰਸਟੀਚਿਊਟ ਆਫ ਪੈਰਾਮੈਡੀਕਲ ਟੈਕਨੋਲਾਜੀ, ਦਿੱਲੀ
- ਤ੍ਰਿਪੁਰਾ ਇੰਸਟੀਚਿਊਟ ਆਫ ਪੈਰਾਮੈਡੀਕਲ ਸਾਇੰਸਜ, ਅਸਾਮ
- ਗ਼ ਪੈਰਾਮੈਡੀਕਲ ਕਾਲਜ ਦੁਰਗਾਪੁਰ, ਵੈਸਟ ਬੰਗਾਲ
ਧੰਨਵਾਦ: ਨਵਾਂ ਇੰਡੀਆ