asian games -sachi shiksha punjabi

72 ਸਾਲ ਦੇ ਏਸ਼ਿਆਡ ਇਤਿਹਾਸ ’ਚ ਸਰਵਉੱਤਮ ਪ੍ਰਦਰਸ਼ਨ

ਦੇਸ਼ ਨੇ 72 ਸਾਲ ਦੇ ਏਸ਼ਿਆਡ ਇਤਿਹਾਸ ’ਚ ਆਪਣਾ ਸਰਵਉੱਤਮ ਪ੍ਰਦਰਸ਼ਨ ਕੀਤਾ ਭਾਰਤੀ ਟੀਮ ਨੇ ਆਪਣੀ ਟੈਗ ਲਾਈਨ ‘ਇਸ ਵਾਰ 100 ਪਾਰ’ ਨੂੰ ਸੱਚ ਸਾਬਤ ਕਰ ਦਿਖਾਇਆ ਇਹ ਬਹੁਤ ਮਾਣ ਦਾ ਵਿਸ਼ਾ ਹੈ ਕਿ ਭਾਰਤ ਵੱਖ-ਵੱਖ ਖੇਡਾਂ ਦੇ ਖੇਤਰਾਂ ’ਚ ਲਗਾਤਾਰ ਉੱਨਤੀ ਕਰ ਰਿਹਾ ਹੈ ਇਸੇ ਦਾ ਪ੍ਰਮਾਣ ਹੈ ਕਿ ਭਾਰਤ ਏਸ਼ੀਅਨ ਗੇਮਾਂ ’ਚ 72 ਸਾਲ ਪੁਰਾਣਾ ਇਤਿਹਾਸ ਬਦਲ ਦਿੱਤਾ

ਭਾਰਤ ਨੇ 28 ਸੋਨ, 38 ਚਾਂਦੀ ਸਮੇਤ 107 ਤਮਗੇ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਭਾਰਤ ਨੇ 37 ਸਾਲ ਬਾਅਦ ਤਮਗਾ ਸੂਚੀ ਦੇ ਟਾੱਪ-5 ਪੁਜੀਸ਼ਨ ’ਚ ਵੀ ਫਿਨਿਸ਼ ਕੀਤਾ ਅਤੇ ਚੀਨ, ਜਪਾਨ, ਸਾਊਥ ਕੋਰੀਆ ਤੋਂ ਬਾਅਦ ਚੌਥੇ ਸਥਾਨ ’ਤੇ ਰਿਹਾ ਚੀਨ ਦੇ ਹਾਂਗਝੂ ਸ਼ਹਿਰ ’ਚ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਏ ਏਸ਼ਿਆਡ-2023 ’ਚ ਮੇਜਬਾਨ ਚੀਨ ਟਾਪ ਰਿਹਾ ਉਨ੍ਹਾਂ ਨੇ 201 ਗੋਲਡ, 111 ਸਿਲਵਰ ਅਤੇ 71 ਬਰਾਂਜ ਤਮਗੇ ਜਿੱਤੇ

ਏਸ਼ੀਅਨ ਗੇਮ 2023 ’ਚ ਭਾਰਤੀ ਟੀਮ ਹੁਣ ਦੀ ਵਾਰ 100 ਦੇ ਪਾਰ ਦਾ ਟੀਚਾ ਲੈ ਕੇ ਚੀਨ ਪਹੁੰਚਿਆ ਸੀ ਹਾਂਗਝੂ ’ਚ ਖੇਡੀਆਂ ਜਾ ਰਹੀਆਂ ਏਸ਼ੀਅਨ ਗੇਮਾਂ ’ਚ ਭਾਰਤ ਦਾ ਪ੍ਰਦਰਸ਼ਨ 11ਵੇਂ ਦਿਨ ਤੱਕ 70 ਤੋਂ ਜ਼ਿਆਦਾ ਮੈਡਲ ਤੱਕ ਪਹੁੰਚਿਆ ਤਾਂ ਪਿਛਲੇ 72 ਸਾਲਾਂ ’ਚ ਭਾਰਤੀ ਟੀਮ ਦੇ ਖਾਤੇ ’ਚ ਸਭ ਤੋਂ ਜ਼ਿਆਦਾ ਤਮਗੇ ਆ ਚੁੱਕੇ ਸਨ ਏੇਸ਼ੀਅਨ ਗੇਮਾਂ ਦਾ ਆਗਾਜ਼ 1951 ’ਚ ਹੋਇਆ ਸੀ ਅਤੇ ਇਸ ਵਾਰ 51 ਤਮਗੇ ਭਾਰਤ ਦੇ ਖਾਤੇ ’ਚ ਸਨ, ਇਸ ਤੋਂ ਬਾਅਦ ਅਗਲੇ ਕਈ ਸਾਲਾਂ ਤੱਕ ਭਾਰਤ ਇਸ ਅੰਕੜੇ ਤੱਕ ਨਹੀਂ ਪਹੁੰਚ ਸਕਿਆ

ਅਤੇ ਸਾਲ 1982 ’ਚ ਕੁੱਲ 13 ਗੋਲਡ ਨਾਲ 57 ਤਮਗਿਆਂ ਤੱਕ ਆਪਣਾ ਅੰਕੜਾ ਪਹੁੰਚਾਇਆ ਇਸ ਪ੍ਰਦਰਸ਼ਨ ਨੂੰ ਵੀ ਟੀਮ ਬਰਕਰਾਰ ਨਹੀਂ ਰੱਖ ਸਕੀ ਅਤੇ 2006 ’ਚ ਫਿਰ ਤੋਂ ਤਮਗਿਆਂ ਦੀ ਫਿਫਟੀ ਲਗਾਈ 2010 ’ਚ ਪਹਿਲੀ ਵਾਰ 60 ਤਮਗਿਆਂ ਦਾ ਅੰਕੜਾ ਪਾਰ ਕਰਦੇ ਹੋਏ ਟੀਮ 65 ਤੱਕ ਪਹੁੰਚੀ 2014 ’ਚ ਟੀਮ ਨੂੰ ਇੱਕ ਵਾਰ ਫਿਰ ਤੋਂ 56 ਤਮਗੇ ਮਿਲੇ 2018 ’ਚ ਭਾਰਤੀ ਟੀਮ ਨੇ ਆਪਣੇ ਪੁਰਾਣੇ ਸਾਰੇ ਰਿਕਾਰਡ ਨੂੰ ਪਿੱਛੇ ਛੱਡਦੇ ਹੋਏ ਪਹਿਲੀ ਵਾਰ 70 ਤਮਗਿਆਂ ਦਾ ਅੰਕੜਾ ਛੂਹਿਆ,

ਇਹ ਭਾਰਤੀ ਟੀਮ ਦਾ ਏਸ਼ੀਅਨ ਗੇਮਾਂ ’ਚ ਸਰਵਉੱਤਮ ਪ੍ਰਦਰਸ਼ਨ ਸੀ ਕਮਾਲ ਦੀ ਗੱਲ ਆਪਣੇ ਲਗਾਤਾਰ ਤੀਜੀ ਖੇਡ ’ਚ ਭਾਰਤ ਦਾ ਪ੍ਰਦਰਸ਼ਨ ਬਿਹਤਰ ਅਤੇ ਬਿਹਤਰ ਹੋਰ ਹੋ ਗਿਆ ਹੁਣ 2023 ’ਚ ਭਾਰਤ ਖਿਡਾਰੀਆਂ ਨੇ ਮੈਡਲ ਦੀ ਗਿਣਤੀ 107 ਤੱਕ ਪਹੁੰਚਾਉਂਦੇ ਹੋਏ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ

19ਵੀਂ ਏਸ਼ਿਆਈ ਖੇਡ ਦੀ ‘ਤਮਗਾ ਸੂਚੀ’

ਰੈਂਕ ਦੇਸ਼ ਸੋਨ ਚਾਂਦੀ ਕਾਂਸੀ ਕੁੱਲ
1 ਚੀਨ 201 111 71 383
2 ਜਪਾਨ 52 67 69 188
3 ਦ. ਕੋਰੀਆ 42 59 89 190
4 ਭਾਰਤ 28 38 41 107
5 ਉਜਬੇਕਿਸਤਾਨ 22 18 32 71
6 ਤਾਈਪੇ 19 20 28 67
7 ਇਰਾਨ 13 21 20 54
8 ਥਾਈਲੈਂਡ 12 14 32 58
9 ਬਹਿਰੀਨ 12 3 5 20
10 ਉ. ਕੋਰੀਆ 11 18 10 39

ਏਸ਼ੀਆਡ ’ਚ ਹੁਣ ਤੱਕ ਭਾਰਤ ਦੇ ਤਮਗੇ

ਸਾਲ ਸੋਨ ਚਾਂਦੀ ਕਾਂਸੀ ਕੁੱਲ ਰੈਂਕ
1951 15 16 20 51 2
1954 05 04 08 17 5
1958 05 04 04 13 7
1962 10 13 10 33 3
1966 07 03 11 21 5
1970 06 09 10 25 5
1974 04 12 12 28 7
1978 11 11 06 28 6
1982 13 19 25 57 5
1986 05 09 23 37 5
1990 01 08 14 23 11
1994 04 03 16 23 8
1998 07 11 17 35 9
2002 11 12 13 36 7
2006 10 17 26 53 8
2010 14 17 34 65 6
2014 11 10 36 57 8
2018 16 23 31 70 8
2023 28 38 41 107 4

ਭਾਰਤ ਨੂੰ ਕਿਸ ਖੇਡ ’ਚ ਕਿੰਨੇ ਮੈਡਲ?

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!