Besan ka Dhokla -sachi shiksha punjabi

ਵੇਸਣ ਦਾ ਢੋਕਲਾ

Besan ka Dhokla ਮਿਸ਼ਰਨ ਬਣਾਉਣ ਲਈ ਸਮੱਗਰੀ:

 • ਵੇਸਣ-200 ਗ੍ਰਾਮ (2 ਕੱਪ),
 • ਹਲਦੀ-1/6 ਛੋਟੇ ਚਮਚ,
 • ਲੂਣ- ਸਵਾਦ ਅਨੁਸਾਰ,
 • ਹਰੀ ਮਿਰਚ ਦਾ ਪੇਸਟ-1 ਛੋਟਾ ਚਮਚ,
 • ਅਦਰਕ ਦਾ ਪੇਸਟ- 1 ਛੋਟੀ ਚਮਚ,
 • ਨਿੰਬੂ ਦਾ ਰਸ-2 ਟੇਬਲ ਸਪੂਨ (2 ਮੀਡੀਅਮ ਆਕਾਰ ਦੇ ਨਿੰਬੂ),
 • ਈਨੋ ਸਾਲਟ-3/4 ਛੋਟੇ ਚਮਚ ਨਾਲੋਂ ਥੋੜ੍ਹਾ ਘੱਟ

ਤੜਕਾ ਲਾਉਣ ਲਈ ਸਮੱਗਰੀ:

 • ਤੇਲ-1 ਟੇਬਲ ਸਪੂਨ,
 • ਰਾਈ-ਅੱਧਾ ਛੋਟਾ ਚਮਚ,
 • ਹਰੀ ਮਿਰਚ-2-3 (2 ਟੁਕੜੇ ਕਰਦੇ ਹੋਏ ਲੰਬਾਈ ’ਚ ਕੱਟ ਲਓ),
 • ਲੂਣ- ਸਵਾਦ ਅਨੁਸਾਰ,
 • ਖੰਡ- 1 ਛੋਟਾ ਚਮਚ,
 • ਨਿੰਬੂ ਦਾ ਰਸ-1 ਛੋਟਾ ਚਮਚ,
 • ਹਰਾ ਧਨੀਆ-1 ਟੇਬਲ ਸਪੂਨ (ਬਾਰੀਕ ਕੁਤਰਿਆ ਹੋਇਆ)

Besan ka Dhokla ਬਣਾਉਣ ਦੀ ਵਿਧੀ:

ਵੇਸਣ ਨੂੰ ਛਾਨ ਕੇ ਕਿਸੇ ਬਰਤਨ ’ਚ ਕੱਢ ਲਓ ਥੋੜ੍ਹਾ-ਥੋੜ੍ਹਾ ਪਾਣੀ ਪਾਉਂਦੇ ਹੋਏ ਚਮਚੇ ਨਾਲ ਹਿਲਾਉਂਦੇ ਹੋਏ ਗਾੜ੍ਹਾ ਘੋਲੋ ਘੋਲ ’ਚ ਗੰਢਾਂ ਨਹੀਂ ਰਹਿਣੀਆਂ ਚਾਹੀਦੀਆਂ ਹਨ ਘੋਲ ’ਚ ਹਲਦੀ ਪਾਊਡਰ ਪਾ ਕੇ ਮਿਲਾ ਦਿਓ

ਵੇਸਣ ਦੇ ਘੋਲ ਨੂੰ 20 ਮਿੰਟਾਂ ਲਈ ਢਕ ਕੇ ਰੱਖ ਦਿਓ, ਤਾਂ ਕਿ ਵੇਸਣ ਫੁੱਲ ਸਕੇ ਬਰਤਨ ਜਿਸ ’ਚ ਤੁਸੀਂ ਢੋਕਲਾ ਬਣਾਉਣਾ ਚਾਹੁੰਦੇ ਹੋ, 2 ਛੋਟੇ ਗਿਲਾਸ ਪਾਣੀ (500 ਗ੍ਰਾਮ ਪਾਣੀ) ਪਾਓ ਅਤੇ ਗੈਸ ਫਲੇਮ ’ਤੇ ਗਰਮ ਹੋਣ ਲਈ ਰੱਖ ਦਿਓ ਇੱਕ ਸਟੈਂਡ ਵੀ ਇਸੇ ਬਰਤਨ ’ਚ ਰੱਖੋ, ਜਿਸਦੇ ਉੱਪਰ ਅਸੀਂ ਵੇਸਣ ਦਾ ਘੋਲ ਭਰ ਕੇ ਥਾਲੀ ਰੱਖਾਂਗੇ ਥਾਲੀ ਨੂੰ ਤੇਲ ਲਗਾ ਕੇ ਚੀਕਨਾ ਕਰ ਲਓ ਵੇਸਣ ਦੇ ਘੋਲ ’ਚ ਨਿੰਬੂ ਦਾ ਰਸ, ਲੂਣ, ਹਰੀ ਮਿਰਚ ਪੇਸਟ,

ਅਦਰਕ ਪੇਸਟ ਪਾ ਕੇ ਚੰਗੀ ਤਰ੍ਹਾਂ ਮਿਲਾਓ ਹੁਣ ਇਸ ਮਿਸ਼ਰਨ ’ਚ ਈਨੋ ਸਾਲਟ ਪਾਓ ਅਤੇ ਚਮਚੇ ਨਾਲ ਮਿਸ਼ਰਨ ਨੂੰ ਹਿਲਾਓ, ਜਿਓਂ ਹੀ ਮਿਸ਼ਰਨ ’ਚ ਏਅਰ ਬਬਲ ਆ ਜਾਣ ਤੁਰੰਤ ਮਿਸ਼ਰਨ ਨੂੰ ਥਾਲੀ ’ਚ ਪਾਓ ਅਤੇ ਥਾਲੀ ਨੂੰ ਬਰਤਨ ਦੇ ਅੰਦਰ ਸਟੈਂਡ ’ਤੇ ਰੱਖੋ ਬਰਤਨ ’ਚ ਪਾਇਆ ਗਿਆ ਪਾਣੀ ਵੀ ਗਰਮ ਹੋ ਗਿਆ ਹੈ, ਉਸ ’ਚ ਭਾਫ ਆ ਰਹੀ ਹੈ ਇਸ ਬਰਤਨ ਨੂੰ ਢਕ ਕੇ ਢੋਕਲਾ ਲਗਭਗ 20 ਮਿੰਟ ਮੀਡੀਅਮ ਗੈਸ ਫਲੇਮ ’ਤੇ ਪਕਾਓ ਢੋਕਲਾ ਪੱਕ ਚੁੱਕਾ ਹੈ,

(ਟੈਸਟ ਲਈ ਪੱਕੇ ਹੋਏ ਢੋਕਲੇ ’ਚ ਚਾਕੂ ਦੀ ਨੋਕ ਮਾਰ ਕੇ ਦੇਖੋ, ਮਿਸ਼ਰਨ ਚਾਕੂ ਦੀ ਨੋਕ ਨਾਲ ਨਹੀਂ ਚਿਪਕਦਾ ਹੈ) ਵੇਸਣ ਦਾ ਢੋਕਲਾ ਬਣ ਗਿਆ ਹੈ, ਗੈਸ ਬੰਦ ਕਰ ਦਿਓ ਢੋਕਲਾ ਦੀ ਥਾਲ ਬਰਤਨ ’ਚੋਂ ਕੱਢੋ, ਠੰਢਾ ਕਰੋ ਅਤੇ ਚਾਕੂ ਨੂੰ ਕਿਨਾਰੇ ’ਤੇ ਚਲਾ ਕੇ ਕਿਨਾਰੇ ਤੋਂ ਢੋਕਲਾ ਅਲੱਗ ਕਰੋ ਢੋਕਲੇ ਦੀ ਥਾਲੀ ਨੂੰ ਕਿਸੇ ਦੂਜੇ ਥਾਲੀ ਜਾਂ ਪਲੇਟ ’ਚ ਪਲਟ ਕੇ ਵੇਸਣ ਦਾ ਢੋਕਲਾ ਕੱਢੋ ਚਾਕੂ ਨਾਲ ਆਪਣੇ ਮਨਪਸੰਦ ਆਕਾਰ ’ਚ ਢੋਕਲਾ ਕੱਟ ਲਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!