Editorial -sachi shiksha punjabi

ਸੰਤ ਪਰਉਪਕਾਰੀ ਆਏ – ਸੰਪਾਦਕੀ ਮਾਨਵਤਾ ਦਾ ਉੱਧਾਰ ਸਿਹਤਮੰਦ ਸਮਾਜ ਦਾ ਉੱਥਾਨ, ਸਿਹਤਮੰਦ ਸਮਾਜਿਕ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨਾ, ਘਰ-ਘਰ ’ਚ ਪਰਮ ਪਿਤਾ ਪਰਮਾਤਮਾ ਦੀ ਚਰਚਾ, ਪ੍ਰੇਮ-ਪਿਆਰ ਦਾ ਪ੍ਰਕਾਸ਼ ਹੋਵੇ, ਭਗਤੀ-ਇਬਾਦਤ ਹੋਵੇ, ਸਭ ਕਿਤੇ ਸੱਚਖੰਡ ਦਾ ਸਥਾਈ ਨਜ਼ਾਰਾ ਬਣੇ ਇੱਕ ਸੱਚੇ ਸੰਤ ਦਾ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਦਾ ਇਹੀ ਮਕਸਦ, ਇਹੀ ਉਦੇਸ਼ ਰਹਿੰਦਾ ਹੈ

ਲੋਕ ਹੱਕ-ਹਲਾਲ, ਮਿਹਨਤ ਦੀ ਕਰਕੇ ਖਾਣ, ਧਰਮ ਦੇ ਕਰਮ ਹੋਣ, ਨਾ ਹੀ ਕੋਈ ਵੈਰੀ ਨਾ ਕੋਈ ਬੇਗਾਨਾ ਦੀ ਭਾਵਨਾ ਹਰ ਮਨੁੱਖੀ ਹਿਰਦੇ ’ਚ ਹਮੇਸ਼ਾ ਬਣੀ ਰਹੇ, ਧਰਤੀ ਦਾ ਹਰ ਜੀਵ ਖੁਸ਼ਹਾਲ ਹੋਵੇ, ਕਿਸੇ ਨੂੰ ਵੀ ਕਦੇ ਕੋਈ ਕਮੀ ਨਾ ਆਏ, ਭਾਵ ਸਾਰੇ ਸਮਾਜ ਦੀ ਭਲਾਈ ਲਈ ਸੰਤ ਆਪਣਾ ਪੂਰਾ ਜੀਵਨ ਲਗਾ ਦਿੰਦੇ ਹਨ

‘ਸੰਤ ਪਰ-ਉਪਕਾਰੀ ਆਏ’ ਸੰਤਾਂ ਦਾ ਆਗਮਨ ਸ੍ਰਿਸ਼ਟੀ ਜਗਤ ਪ੍ਰਤੀ ਹਮੇਸ਼ਾ ਸੁਖਦਾਈ ਹੁੰਦਾ ਹੈ ਇਤਿਹਾਸ ਗਵਾਹ ਹੈ, ਆਦਿਕਾਲ ਤੋਂ ਪਰਮ ਪਿਤਾ ਪਰਮਾਤਮਾ ਸੰਤਾਂ ਦੇ ਰੂਪ ’ਚ ਸ੍ਰਿਸ਼ਟੀ ’ਤੇ ਆਪਣਾ ਅਵਤਾਰ ਧਾਰਨ ਕਰਦੇ ਆਏ ਹਨ ਮਾਲਕ ਸਵਰੂਪ ਸੰਤ ਸ੍ਰਿਸ਼ਟੀ ’ਤੇ ਆਪਣੇ ਬੇਅੰਤ ਪਰਉਪਕਾਰ ਕਰਦੇ ਹਨ, ਧਰਮ-ਸੰਸਕ੍ਰਿਤੀ ਦੀ ਰੱਖਿਆ ਕਰਨਾ, ਇਨਸਾਨੀ ਮਨੋਬਲ ਨੂੰ ਉੱਚਾ ਚੁੱਕਣ, ਮਨੁੱਖ ਅਤੇ ਸਮਾਜ ਭਲਾਈ ਲਈ ਸੰਤ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕਰਦੇ ਹਨ ਸੰਤ ਹਰ ਯੁੱਗ ਅਤੇ ਹਰ ਸਮੇਂ ਤੇ ਹਰ ਕਾਲ ’ਚ ਸ੍ਰਿਸ਼ਟੀ ’ਚ ਆਉਂਦੇ ਹਨ ਅਤੇ ਆਉਂਦੇ ਰਹੇ ਹਨ ਸਿਰਫ ਇਹ ਇੱਕ ਤ੍ਰਿਲੋਕੀ ਹੀ ਨਹੀਂ ਸਗੋਂ ਤ੍ਰਿਲੋਕੀਆਂ ਦੇ ਪਾਰ ਅਤੇ ਦੋਨਾਂ ਜਹਾਨਾਂ ’ਚ ਅਜਿਹੇ ਪਰਉਪਕਾਰੀ ਸੰਤਾਂ ਦੀ ਜੈ-ਜੈਕਾਰ ਹੁੰਦੀ ਹੈ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ੍ਰਿਸ਼ਟੀ ਦੇ ਉੱਧਾਰ ਦਾ ਉਦੇਸ਼ ਲੈ ਕੇ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕੀਤਾ ਹੈ ਆਪ ਜੀ ਨੇ 15 ਅਗਸਤ 1967 ਨੂੰ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕੀਤਾ ਪਿੰਡ ਸ੍ਰੀ ਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਦੇ ਬਹੁਤ ਵੱਡੇ ਆਦਰਯੋਗ ਜ਼ਿੰਮੀਂਦਾਰ ਪਰਿਵਾਰ ਦੇ ਮੁਖੀਆ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੇ ਘਰ ਆਦਰਯੋਗ ਪਰਮ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੁੱਖ ਤੋਂ ਇਹ ਇਲਾਹੀ ਜੋਤ ਪ੍ਰਗਟ ਹੋਈ

ਪੂਜਨੀਕ ਗੁਰੂ ਜੀ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਗੁਰਗੱਦੀ ’ਤੇ ਬਿਰਾਜਮਾਨ ਹੋਏ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਖੁਦ ਆਪ ਜੀ ਨੂੰ ਸਾਰੀ ਸਾਧ-ਸੰਗਤ ’ਚ ਆਪਣਾ ਉੱਤਰ-ਅਧਿਕਾਰੀ ਐਲਾਨ ਕੀਤਾ ਅਤੇ ਉਸੇ ਦਿਨ ਹੀ ਡੇਰਾ ਸੱਚਾ ਸੌਦਾ ਅਤੇ ਸਾਧ-ਸੰਗਤ ਦੀ ਸੇਵਾ-ਸੰਭਾਲ ਦੇ ਸਾਰੇ ਅਧਿਕਾਰ ਆਪ ਜੀ ਨੂੰ ਸੌਂਪ ਦਿੱਤੇ ਪੂਜਨੀਕ ਗੁਰੂ ਜੀ ਨੇ ਮਾਨਵਤਾ ਭਲਾਈ ਦਾ ਬੀੜਾ ਚੁੱਕਿਆ ਹੋਇਆ ਹੈ ਕਿ ਕਿਸਾਨ ਖੁਦਕੁਸ਼ੀ ਦਾ ਰਸਤਾ ਛੱਡ ਕੇ ਆਪਣੀ ਖੇਤੀ ਨੂੰ ਲਾਹੇਵੰਦ ਬਣਾਉਣ ਅਤੇ ਖੁਸ਼ਹਾਲ ਰਹਿਣ ਨੌਜਵਾਨ ਪੀੜ੍ਹੀ ਗਲਤ ਕੰਮਾਂ ’ਚ ਪੈ ਕੇ ਆਪਣੇ ਜੀਵਨ ਨੂੰ ਬਰਬਾਦ ਨਾ ਕਰੇ

ਸਗੋਂ ਚੰਗੇ ਕੰਮਾਂ ਅਤੇ ਈਸ਼ਵਰ ਭਗਤੀ ’ਚ ਲੱਗ ਕੇ ਆਪਣੇ ਜੀਵਨ ਨੂੰ ਸੁਖਮਈ ਬਣਾਏ ਕੀ ਵਪਾਰੀ ਵਰਗ, ਕੀ ਗ੍ਰਹਿਸਥੀ ਜੀਵਨ ਜੀ ਰਹੇ ਲੋਕ, ਭਾਵ ਪੂਜਨੀਕ ਗੁਰੂ ਜੀ ਨੇ ਦੇਸ਼-ਦੁਨੀਆਂ ਦੇ ਹਰ ਵਰਗ ਲਈ ਕਰਮ ਕਮਾਇਆ ਹੈ ਅਤੇ ਹੁਣ ਵੀ ਇਸ ਨੇਕ ਕੰਮ ਲਈ ਯਤਨਸ਼ੀਲ ਹਨ ਆਪ ਜੀ ਆਪਣੇ ਰੂਹਾਨੀ ਪੱਤਰਾਂ ਰਾਹੀਂ ਹਮੇਸ਼ਾ ਮਾਨਵਤਾ ਭਲਾਈ ਦੀ ਕਾਮਨਾ ਕਰਦੇ ਹਨ ਆਪ ਜੀ ਦਾ ਹਰ ਪਲ ਮਾਨਵਤਾ ਅਤੇ ਸਮਾਜ ਦੇ ਭਲੇ ਲਈ ਪਰਮ ਪਿਤਾ ਪਰਮਾਤਮਾ ਨੂੰ ਅਰਜ਼ ਦੁਆ ’ਚ ਲੰਘਦਾ ਹੈ

ਮਾਨਵਤਾ ਦਾ ਭਲਾ ਹੋਵੇ, ਸਾਰੀ ਦੁਨੀਆਂ ਖੁਸ਼ਹਾਲ ਰਹੇ, ਮਨੁੱਖੀ ਸਮਾਜ ਤੰਦਰੁਸਤ ਰਹੇ, ਇਨਸਾਨੀਅਤ ਦਾ ਜ਼ਿਆਦਾ ਤੋਂ ਜ਼ਿਆਦਾ ਭਲਾ ਹੋਵੇ ਜ਼ਿਆਦਾ ਤੋਂ ਜ਼ਿਆਦਾ ਲੋਕ ਪਰਮ ਪਿਤਾ ਪਰਮਾਤਮਾ ਦੀ ਭਗਤੀ ਨਾਲ ਜੁੜਨ ਇਸ ਤਰ੍ਹਾਂ ਪੂਜਨੀਕ ਗੁਰੂ ਜੀ ਆਪਣੇ ਬਚਨ ਤੇ ਕਰਮ ਨਾਲ ਹਰ ਪਲ ਮਾਨਵਤਾ ਅਤੇ ਸਮਾਜ ਦੇ ਉੱਧਾਰ ’ਚ ਲੱਗੇ ਹੋਏ ਹਨ ਆਪ ਜੀ ਦੇ ਹਰ ਰੂਹਾਨੀ ਪੱਤਰ ’ਚ ਸੰਗਤ ਲਈ ਪਿਆਰ ਭਰਿਆ ਸੰਦੇਸ਼ ਹੁੰਦਾ ਹੈ ਜੇਕਰ ਹਰ ਇਨਸਾਨ ਪੂਜਨੀਕ ਗੁਰੂ ਜੀ ਦੀਆਂ ਪਾਵਨ ਸਿੱਖਿਆਵਾਂ ਨੂੰ ਮੰਨੇ ਅਤੇ ਆਪਣੇ ਜੀਵਨ ਨੂੰ ਉਸੇ ਅਨੁਸਾਰ ਢਾਲ ਲਵੇ ਤਾਂ ਹਰ ਕੋਈ ਸੁੱਖ-ਚੈਨ ਅਤੇ ਆਤਮਿਕ ਸਕੂਨ ਨਾਲ ਭਰ ਜਾਵੇਗਾ,

ਹਰ ਪਾਸੇ ਸਮਾਜ, ਦੇਸ਼ ਤੇ ਪੂਰੇ ਜਗਤ ’ਚ ਖੁਸ਼ਹਾਲੀ, ਖੁਸ਼ੀ ਤੇ ਪ੍ਰੇਮ ਦੀਆਂ ਬਹਾਰਾਂ ਹੋਣਗੀਆਂ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਸਾਧ-ਸੰਗਤ ਤਨ-ਮਨ-ਧਨ ਨਾਲ ਗੁਰੂ ਜੀ ਵੱਲੋਂ ਦਰਸਾਏ ਨੇਕੀ-ਭਲਾਈ ਦੇ ਮਾਰਗ ’ਤੇ ਚੱਲ ਰਹੀ ਹੈ ਇਸੇ ਤਰ੍ਹਾਂ ਨਿੱਤ-ਪ੍ਰਤੀ ਅੱਗੇ ਹੀ ਅੱਗੇ ਵਧਦੇ ਜਾਣ ਨੇਕੀ-ਭਲਾਈ ਲਈ ਸਾਧ-ਸੰਗਤ ਦੇ ਕਦਮ ਕਦੇ ਰੁਕ ਨਾ ਸਕਣ ਅਤੇ ਪੂਜਨੀਕ ਗੁਰੂ ਜੀ ਦੀਆਂ ਪਾਵਨ ਸਿੱਖਿਆਵਾਂ ’ਤੇ ਸਦਾ ਅਮਲ ਕਰਨ ਇਹੀ ਸਤਿਗੁਰੂ ਜੀ ਦੇ ਚਰਣਾਂ ’ਚ ਅਰਦਾਸ ਹੈ
ਸੰਪਾਦਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!