good neighbor -sachi shiksha punjabi

ਖਾਸ ਮੁਸ਼ਕਲ ਨਹੀਂ ਹੈ ਚੰਗਾ ਗੁਆਂਢੀ ਬਣਨਾ

ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਚੰਗੇ ਗੁਆਂਢੀ ਪਾਉਣਾ ਕਿਸਮਤ ਦੀ ਗੱਲ ਹੈ ਅੱਜ ਦੇ ਭੌਤਿਕਵਾਦੀ ਯੁੱਗ ’ਚ ਅਜਿਹੇ ਬਹੁਤ ਘੱਟ ਲੋਕ ਹਨ ਜੋ ਆਪਣੇ ਗੁਆਂਢੀਆਂ ਨਾਲ ਨਿਰਸਵਾਰਥ ਭਾਵ ਨਾਲ ਮੇਲ-ਮਿਲਾਪ ਰੱਖਣਾ ਆਪਣਾ ਫਰਜ਼ ਸਮਝਦੇ ਹਨ

ਵੱਡੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਲੋਕਾਂ ’ਚ ਆਤਮਕੇਂਦਰਿਤ ਅਤੇ ਇਕੱਲੇ ਰਹਿਣ ਦੀ ਪ੍ਰਵਿਰਤੀ ਵਧ ਚੱਲੀ ਹੈ ਇਸ ਪ੍ਰਵਿਰਤੀ ਕਾਰਨ ਅੱਜ ਦੇੇ ਇਕੱਲੇ ਰਹਿਣ ਵਾਲੇ ਪਰਿਵਾਰਾਂ ਨੂੰ, ਮਿਲਣਸਾਰ ਅਤੇ ਮੱਦਦਗਾਰ ਪ੍ਰਵਿਰਤੀ ਦੇ ਗੁਆਂਢੀਆਂ ਦੀ ਤੁਲਨਾ ’ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ

ਜਦਕਿ ਜ਼ਰਾ-ਜਿਹੀ ਕੋਸ਼ਿਸ਼ ਕਰਨ ਨਾਲ ਕੋਈ ਵੀ ਇੱਕ ਚੰਗਾ ਗੁਆਂਢੀ ਬਣ ਸਕਦਾ ਹੈ

  • ਵੇਲੇ-ਕੁਵੇਲੇ ਆਪਣੇ ਗੁਆਂਢੀ ਦੇ ਘਰ ਜਾ ਕੇ, ਵਿਅਰਥ ਦੀਆਂ ਗੱਲਾਂ ਕਰਕੇ ਆਪਣਾ ਅਤੇ ਉਸ ਦਾ ਸਮਾਂ ਨਸ਼ਟ ਨਾ ਕਰੋ
  • ਇੱਕ ਗੁਆਂਢੀ ਦੀ ਚੁਗਲੀ ਜਾਂ ਬੁਰਾਈ, ਦੂਜੇ ਗੁਆਂਢੀ ਨਾਲ ਕਰਨ ਤੋਂ ਬਚੋ
  • ਉਨ੍ਹਾਂ ਦੇ ਨਿੱਜੀ ਮਾਮਲਿਆਂ ’ਚ ਦਖਲਅੰਦਾਜ਼ੀ ਕਰਨ ਤੋਂ ਬਚੋ
  • ਉਨ੍ਹਾਂ ਦੀਆਂ ਪਰੰਪਰਾਵਾਂ, ਰੀਤੀ-ਰਿਵਾਜ਼, ਧਰਮ, ਆਸਥਾ, ਪਹਿਨਾਵੇ, ਖਾਣ-ਪੀਣ ਨੂੰ ਆਪਸੀ ਚਰਚਾ ਦਾ ਵਿਸ਼ਾ ਨਾ ਬਣਾਓ
  • ਆਪਣੇ ਗੁਆਂਢੀਆਂ ਨੂੰ ਇੱਕ-ਦੂਜੇ ਦੇ ਵਿਰੁੱਧ ਕਦੇ ਨਾ ਭੜਕਾਓ, ਨਾ ਹੀ ਕਿਸੇ ਦੇ ਪਰਿਵਾਰਕ ਮੈਂਬਰ ਨੂੰ ਬਿਨਾਂ ਵਜ੍ਹਾ ਉਲਟੀ-ਸਿੱਧੀ ਸਲਾਹ ਦਿਓ
  • ਆਪਣੀ ਵੱਕਾਰੀ, ਅਮੀਰੀ, ਰਸੂਖ ਤੇ ਬੱਚਿਆਂ ਜਾਂ ਪੇਕੇ ਦੇ ਹਾਈ ਸਟੈਂਡਰਡ ਦਾ ਰੋਬ੍ਹ ਕਦੇ ਵੀ ਗੁਆਂਢ ’ਚ ਨਾ ਝਾੜੋ
  • ਜੇਕਰ ਤੁਸੀਂ ਆਪਣੇ ਗੁਆਂਢੀਆਂ ਤੋਂ ਪ੍ਰੇਮ ਅਤੇ ਸਨਮਾਨ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਵੀ ਪ੍ਰੇਮ ਅਤੇ ਸਨਮਾਨ ਦੇਣ ਤੋਂ ਨਾ ਹਿਚਕਚਾਓ
  • ਰੋਜ਼-ਰੋਜ਼ ਕਿਸੇ ਵੀ ਗੁਆਂਢੀ ਤੋਂ ਛੋਟੀਆਂ-ਵੱਡੀਆਂ ਚੀਜ਼ਾਂ ਮੰਗਣ ਤੋਂ ਪਰਹੇਜ਼ ਕਰੋ ਕਿਉਂਕਿ ਅਜਿਹਾ ਕਰਨ ਨਾਲ ਗੁਆਂਢੀਆਂ ਦੇ ਮਨ ’ਚ ਤੁਹਾਡੀ ਛਵ੍ਹੀ ਖਰਾਬ ਹੋਵੇਗੀ
  • ਜੇਕਰ ਕਦੇ ਐਮਰਜੰਸੀ ’ਚ ਕੋਈ ਚੀਜ਼ ਉੱਧਾਰ ਲੈਣੀ ਹੀ ਪਵੇ ਤਾਂ ਉਸ ਦੀ ਵਰਤੋਂ ਕਰਨ ਤੋਂ ਬਾਅਦ ਸਹੀ-ਸਲਾਮਤ ਦੇ ਕੇ ਉਨ੍ਹਾਂ ਨੂੰ ਧੰਨਵਾਦ ਦੇ ਦੋ ਸ਼ਬਦ ਜ਼ਰੂਰ ਕਹੋ
  • ਕਚਰਾ ਸੁੱਟਣ, ਨਾਲੀ ਦੇ ਪਾਣੀ ਦੀ ਨਿਕਾਸੀ ਜਾਂ ਵਾਹਨਾਂ ਨੂੰ ਖੜ੍ਹੇ ਰਹਿਣ ਦੀ ਸਥਿਤੀ ਨੂੰ ਲੈ ਕੇ ਅਕਸਰ ਗੁਆਂਢੀ ਨਾਲ ਗੁਆਂਢੀ ਦਾ ਝਗੜਾ ਹੋ ਜਾਂਦਾ ਹੈ ਅਜਿਹੇ ਮੌਕੇ ’ਤੇ ਆਪਸ ’ਚ ਸ਼ਾਂਤੀਪੂਰਵਕ ਗੱਲਬਾਤ ਕਰਕੇ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕਦਾ ਹੈ
  • ਬੱਚਿਆਂ ਦੇ ਛੋਟੇ-ਮੋਟੇ ਝਗੜਿਆਂ ਨੂੰ ਆਪਸੀ ਵਿਵਾਦ ਦੀ ਜੜ੍ਹ ਨਾ ਬਣਾਓ ਕਿਉਂਕਿ ਬੱਚੇ ਤਾਂ ਆਪਸ ’ਚ ਲੜ-ਝਗੜ ਕੇ ਜਾਂ ਫਿਰ ਮਾਂ-ਬਾਪ ਨੂੰ ਦੂਜੇ ਬੱਚਿਆਂ ਦੀ ਸ਼ਿਕਾਇਤ ਕਰਕੇ ਥੋੜ੍ਹੀ ਦੇਰ ਬਾਅਦ ਭੁੱਲ ਜਾਂਦੇ ਹਨ ਪਰ ਬੱਚਿਆਂ ਦੇ ਮਾਪੇ ਆਪਸ ’ਚ ਝਗੜ ਲੈਂਦੇ ਹਨ ਤਾਂ ਗੱਲ ਅੱਗੇ ਤੱਕ ਵਧ ਸਕਦੀ ਹੈ
  • ਗੁਆਂਢੀਆਂ ਨਾਲ ਟਹਿਲਦੇ ਜਾਂ ਗੱਲਬਾਤ ਕਰਦੇ ਸਮੇਂ ਸ਼ਿਸ਼ਟ ਹਾਸੇ-ਮਜਾਕ ਦਾ ਸਹਾਰਾ ਲਓ ਰੁੱਖੇ ਜਾਂ ਦੋਹਰੇ ਅਰਥਾਂ ਵਾਲੇ ਹਾਸੇ ਮਜ਼ਾਕ ਕਰਨ ਤੋਂ ਬਚੋ
  • ਗੁਆਂਢ ’ਚ ਕੋਈ ਬਿਮਾਰ ਹੋਵੇ ਜਾਂ ਬੱਚਿਆਂ ਦੀਆਂ ਪ੍ਰੀਖਿਆਵਾਂ ਦੌਰਾਨ ਅਖੰਡ ਪਾਠ, ਜਗਰਾਤੇ ਜਾਂ ਪਾਰਟੀ ’ਚ ਲਾਊਡ ਸਪੀਕਰ ਦੀ ਵਰਤੋਂ ਨਾ ਕਰੋ ਇਸ ਨਾਲ ਉਨ੍ਹਾਂ ਨੂੰ ਅਸੁਵਿਧਾ ਹੋ ਸਕਦੀ ਹੈ
  • ਹਰ ਤੀਜੇ-ਚੌਥੇ ਦਿਨ ਖਾਣ ਦੀਆਂ ਚੀਜ਼ਾਂ ਦੇ ਆਦਾਨ-ਪ੍ਰਦਾਨ ਕਰਨ ਤੋਂ ਬਚੋ ਕਿਉਂਕਿ ਮਹਿੰਗੀ ਅਤੇ ਟੇਸਟੀ ਡਿਸ਼ੇਜ ਭੋਜਨ ਵਾਲਾ ਵੀ ਵੈਸਾ ਹੀ ਲਜੀਜ਼ ਵਿਅੰਜਨ ਪਾਉਣ ਦੀ ਉਮੀਦ ਰੱਖੇਗਾ
    ਪੂਰਨਿਮਾ ਮਿੱਤਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!