home interior decorator -sachi shiksha punjabi

ਖੁਦ ਬਣੋ ਆਪਣੇ ਘਰ ਦੇ ਇੰਟੀਰੀਅਰ ਡੈਕੋਰੇਟਰ

ਘਰ ਝੋਪੜੀ ਦਾ ਹੋਵੇ ਜਾਂ ਆਲੀਸ਼ਾਨ ਮਕਾਨ, ਹਰ ਪਰਿਵਾਰ ਲਈ ਉਸ ਦਾ ਘਰ ਸਭ ਤੋਂ ਪਿਆਰਾ ਹੁੰਦਾ ਹੈ ਵਧਦੀ ਮਹਿੰਗਾਈ, ਸ਼ਹਿਰਾਂ ਵੱਲ ਪਲਾਇਨ ਅਤੇ ਉੱਥੇ ਜਗ੍ਹਾ ਦੀ ਕਮੀ, ਮਕਾਨ ਨਾ ਹੋਣੇ ਆਦਿ ਉਲਟ ਹਾਲਾਤਾਂ ’ਚ ਆਦਮੀ ਅਜਿਹੇ ਘਰ ਦੀ ਕਲਪਨਾ ਕਰਦਾ ਹੈ ਜੋ ਉਸ ਦੀ ਸੀਮਤ ਆਮਦਨ ਦੇ ਦਾਇਰੇ ’ਚ ਅਸਰਦਾਰ ਅਤੇ ਸਮਰੱਥ ਹੋਣ ਦੇ ਨਾਲ-ਨਾਲ ਸੁੰਦਰ ਅਤੇ ਮੌਲਿਕ ਵੀ ਹੋਵੇ

ਬਣੇ-ਬਣਾਏ ਫਲੈਟਾਂ ਦੀ ਬਨਾਵਟ ’ਚ ਬੁਨਿਆਦੀ ਬਦਲਾਅ ਕਰਕੇ ਉਸ ਨੂੰ ਸੁੰਦਰ ਅਤੇ ਪ੍ਰਭਾਵਸ਼ਾਲੀ ਬਣਾਉਣਾ ਮੁਸ਼ਕਲ ਨਹੀਂ ਹੈ ਜੇਕਰ ਸੂਝ-ਬੂਝ ਨਾਲ ਕੰਮ ਕੀਤਾ ਜਾਵੇ ਤਾਂ ਇੱਕ ਸੀਮਤ ਆਮਦਨ ’ਚ ਵੀ ਇੱਕ ਆਮ ਪਰਿਵਾਰ ਆਪਣੇ ਸੁੰਦਰ ਟਿਕਾਊ ਅਤੇ ਸਹੂਲਤਯੁਕਤ ਅਤੇ ਖੁੱਲ੍ਹੇ ਘਰ ਦੀ ਕਲਪਨਾ ਨੂੰ ਪੂਰਾ ਕੀਤਾ ਜਾ ਸਕਦਾ ਹੈ

ਘਰ ਦੀ ਅੰਦਰੂਨੀ ਸਜਾਵਟ ਨੂੰ ਸਹੀ ਤਰੀਕੇ ਨਾਲ ਕਰਕੇ ਘਰ ਦੀ ਸੌੜੀ ਜਗ੍ਹਾ ਨੂੰ ਕੁਝ ਹੱਦ ਤੱਕ ਵਧਾਇਆ ਜਾ ਸਕਦਾ ਹੈ ਇਸ ਦੇ ਲਈ ਜ਼ਰੂਰੀ ਹੈ ਕਿ ਫਰਨੀਚਰ ਦੀ ਵਿਵਸਥਾ ਅਤੇ ਸਮਾਨ ਰੱਖਣ ਦੀ ਥਾਂ ਪਹਿਲਾਂ ਤੈਅ ਕੀਤੀ ਜਾਵੇ ਘਰ ਦੀਆਂ ਕੰਧਾਂ ਦੀ ਵਰਤੋੋਂ ਕਰਕੇ ਵੀ ਘਰ ਦੀ ਅੰਦਰੂਨੀ ਜਗ੍ਹਾ ਨੂੰ ਵਧਾਇਆ ਜਾ ਸਕਦਾ ਹੈ ਕੰਧਾਂ ’ਤੇ ਸੈਲਫ ਲਾ ਕੇ ਫਰਸ਼ ਦੀ ਥਾਂ ਬਚਾਈ ਜਾ ਸਕਦੀ ਹੈ ਅਜਿਹਾ ਕਰਕੇ ਸਮਾਨ ਸੁਰੱਖਿਅਤ ਅਤੇ ਸਹੀ ਢੰਗ ਨਾਲ ਰੱਖਿਆ ਜਾ ਸਕਦਾ ਹੈ ਫਰਨੀਚਰ, ਕੰਧਾਂ, ਖਿੜਕੀਆਂ ਅਤੇ ਦਰਵਾਜ਼ੇ ਆਦਿ ਨੂੰ ਧਿਆਨ ’ਚ ਰੱਖਦੇ ਹੋਏ ਸੈਲਫ ਦਾ ਡਿਜ਼ਾਇਨ ਕੀਤਾ ਜਾਣਾ ਚਾਹੀਦਾ ਹੈ ਵਾਸ਼ਿੰਗ ਮਸ਼ੀਨ ਅਤੇ ਫਰਿੱਜ਼ ਲਈ ਉਪਯੁਕਤ ਥਾਂ ਹੋਣੀ ਚਾਹੀਦੀ ਹੈ

ਜਗ੍ਹਾ ਦੀ ਕਮੀ ਦੇ ਕਾਰਨ ਛੋਟੇ-ਛੋਟੇ ਫਲੈਟਾਂ ’ਚ ਡਰਾਇੰਗ ਰੂਮ ਅਤੇ ਡਾਈਨਿੰਗ ਰੂਮ ਇੱਕ ਹੀ ਹੁੰਦੇ ਹਨ ਡਾਈਨਿੰਗ ਟੇਬਲ ਜ਼ਿਆਦਾ ਜਗ੍ਹਾ ਘੇਰਦਾ ਹੈ ਡਰਾਇੰਗ ਰੂਮ ਅਤੇ ਕਿਚਨ ਦਰਮਿਆਨ ਕੰਧ ਜਾਂ ਦਰਵਾਜ਼ੇ ਨੂੰ ਹਟਾ ਕੇ ਉੱਥੇ ਡਾਈਨਿੰਗ ਟੇਬਲ ਲਗਾ ਕੇ ਕਾਫੀ ਥਾਂ ਨੂੰ ਬਚਾਇਆ ਜਾ ਸਕਦਾ ਹੈ ਖੁੱਲ੍ਹੀ ਰਸੋਈ ਨਾਲ ਘਰ ਦੀ ਨਿਗਰਾਨੀ ਰੱਖੀ ਜਾ ਸਕਦੀ ਹੈ ਪੁੱਲ ਆਊਟ ਬੈੱਡ, ਡਬਲ ਡੇਕਰ ਬੈੱਡ ਅਤੇ ਫੋਲਡਿੰਗ ਟੇਬਲ ਨੂੰ ਇਸਤੇਮਾਲ ਕਰਕੇ ਫਰਸ਼ ਦੀ ਥਾਂ ਨੂੰ ਬਚਾਇਆ ਜਾ ਸਕਦਾ ਹੈ

ਘਰ ਦੇ ਹਰੇਕ ਹਿੱਸੇ ’ਚ ਭਰਪੂਰ ਹਵਾ ਅਤੇ ਰੌਸ਼ਨੀ ਹੋਣੀ ਚਾਹੀਦੀ ਹੈ ਪੱਖੇ, ਲਾਈਟ, ਕੂਲਰ, ਐਗਜਾਸਟ ਫੈਨ ਅਤੇ ਲਾਈਟ ਪੁਆਇੰਟ ਨੂੰ ਸਹੀ ਢੰਗ ਨਾਲ ਲਗਵਾਉਣਾ ਚਾਹੀਦਾ ਹੈ
ਕੰਧਾਂ ਅਤੇ ਫਰਸ਼ ਨੂੰ ਰੰਗ-ਰੋਗਨ ਨਾਲ ਮਨਮੋਹਕ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ ਅਜਿਹੇ ਰੰਗਾਂ ਦੀ ਚੋਣ ਕਰਨੀ ਚਾਹੀਦੀ ਹੈ ਜੋ ਅੱਖਾਂ ਨੂੰ ਠੰਢਕ ਅਤੇ ਸਹਿਜਤਾ ਪ੍ਰਦਾਨ ਕਰਨ ਹਲਕੇ ਅਤੇ ਪਲੇਨ ਰੰਗਾਂ ਨਾਲ ਕਮਰਾ ਖੁੱਲ੍ਹਾ-ਖੁੱਲ੍ਹਾ ਪ੍ਰਤੀਤ ਹੁੰਦਾ ਹੈ

ਅੱਜ-ਕੱਲ੍ਹ ਫਰਸ਼ ਅਤੇ ਕੰਧਾਂ ਲਈ ਕਈ ਤਰ੍ਹਾਂ ਦੇ ਰੰਗ-ਰੋਗਨ, ਟਾਈਲਸ, ਵਾਲਪੇਪਰ, ਪੱਥਰ, ਮੈਟਸ, ਕਾਰਪੇਟਸ, ਲਿਓਲੀਅਮ, ਵਿਨਾਇਲ ਫੈਬ੍ਰਿਕਸ, ਦਰੀ, ਜੂਟ ਆਦਿ ਉਪਲੱਬਧ ਹਨ ਇਨ੍ਹਾਂ ਦੀ ਸਹੀ ਚੋਣ ਕਰਕੇ ਇਸਤੇਮਾਲ ਕਰਨਾ ਚਾਹੀਦਾ ਹੈ ਕੁਦਰਤੀ ਪੱਥਰਾਂ ਦਾ ਇਸਤੇਮਾਲ ਕਰਕੇ ਕੰਧ ਅਤੇ ਫਰਸ਼ ਨੂੰ ਮੋਹਕ ਅਤੇ ਸੁੰਦਰ ਰੂਪ ਦਿੱਤਾ ਜਾ ਸਕਦਾ ਹੈ ਸੰਗਮਰਮਰ ਪੱਥਰ ਰੋਸ਼ਨੀਯੁਕਤ ਅਤੇ ਸੁੰਦਰਤਾ ਦਾ ਅਹਿਸਾਸ ਦਿੰਦਾ ਹੈ ਡੁੰਗਰੀ ਸੰਗਮਰਮਰ ਕਾਫੀ ਸਸਤਾ ਅਤੇ ਦੇਖਣ ’ਚ ਸੁੰਦਰ ਲੱਗਦਾ ਹੈ

ਹਰਿਆਲੀ ਨਾਲ ਵੀ ਵਾਤਾਵਰਨ ਮਨਮੋਹਕ ਹੁੰਦਾ ਹੈ ਇਸ ਲਈ ਰੁੱਖ-ਬੂਟੇ ਲਾ ਕੇ ਨਿਰਜੀਵ ਅਤੇ ਠੋਸ ਪਦਾਰਥਾਂ ’ਚ ਜਾਨ ਪਾਈ ਜਾ ਸਕਦੀ ਹੈ ਇਸ ਨਾਲ ਰੁੱਖਾ-ਸੁੱਕਾ ਵਾਤਾਵਰਨ ਵੀ ਆਕਰਸ਼ਕ ਅਤੇ ਮੋਹਕ ਬਣ ਜਾਂਦਾ ਹੈ ਹੈਂਗਿੰਗ ਬਾਸਕਿਟ ਅਤੇ ਰੁੱਖ-ਬੂਟਿਆਂ ਨਾਲ ਘਰ ਦੇ ਵਾਤਾਵਰਨ ’ਚ ਜਾਨ ਪਾਈ ਜਾ ਸਕਦੀ ਹੈ ਉਪਰੋਕਤ ਉਪਾਅ ਨੂੰ ਅਮਲ ’ਚ ਲਿਆ ਕੇ ਛੋਟੇ-ਜਿਹੇ ਘਰ ਨੂੰ ਵੀ ਪ੍ਰਭਾਵਸ਼ਾਲੀ ਅਤੇ ਸੁੰਦਰ ਰੂਪ ਦਿੱਤਾ ਜਾ ਸਕਦਾ ਹੈ
ਰਾਜਾ ਤਾਲੁਕਦਾਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!